ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਬਲਜਿੰਦਰ ਸੰਘਾ ਤੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰੰਗਮੰਚ ਦੀ ਦੁਨੀਆ ਦੇ ਸੂਹੇ ਸੂਰਜ ਤੇ ਪਿਤਾਮਾ ਵਜੋਂ ਜਾਣੇ ਜਾਂਦੇ ਭਾਜੀ ਗੁਰਸ਼ਰਨ ਸਿੰਘ ਜੀ ਜਿਨ੍ਹਾਂ ਆਪਣਾ ਪੂਰਾ ਜੀਵਨ ਰੰਗਮੰਚ ਨੂੰ ਸਮਰਪਿਤ ਕੀਤਾ ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ઠਆਪਣੇ ਨਾਟਕਾਂ ਰਾਹੀ ਸੇਧ ਦਿੱਤੀ। ਅਣਗਿਣਤ ਰੰਗਕਰਮੀਆਂ ਨੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਥੀਏਟਰ ਦੀ ਦੁਨੀਆ ਦੇ ਸਾਰੇ ਰੰਗ ਸਿੱਖੇ ਤੇ ਅੱਗੇ ਚੱਲ ਕੇ ਖੁਬ ਨਾਮਣਾ ਖੱਟਿਆ।
18 ਅਗਸਤ ਦੀ ਮਾਸਿਕ ਇਕੱਤਰਤਾ ਗੁਰਸ਼ਰਨ ਸਿੰਘ ਜੀ( ਭਾਈ ਮੰਨਾ ਸਿੰਘ ਟੀ ਵੀ ਨਾਟਕ) ਨੂੰ ਸਮਰਪਿਤ ਰਹੇਗੀ। ਇਸ ਮੌਕੇ ਥੀਏਟਰ ਦੀ ਨਾਮਵਰ ਹਸਤੀ ઠਤੇ ਬਹੁਪੱਖੀ ਸਖਸ਼ੀਅਤ ਅਨੀਤਾ ਸਬਦੀਸ਼ ਉਚੇਚੇ ਤੌਰ ‘ਤੇ ਸ਼ਾਮਲ ਹੋਏਗੀ। ਜਿਹਨਾਂ ਗੁਰਸ਼ਰਨ ਭਾਜੀ ਦੀ ਲੰਬਾ ਸਮਾਂ ਸੰਗਤ ਕੀਤੀ। ਅਣਗਿਣਤ ਨਾਟਕਾਂ ਵਿੱਚ ਕੰਮ ਕੀਤਾ, 40 ਦੇ ਕਰੀਬ ਨਾਟਕਾਂ ਦਾ ਨਿਰਦੇਸ਼ਨ ਅਤੇ ਇਸ ਤੋਂ ਵੀ ਜਿਆਦਾ ਗਿਣਤੀ ਵਿੱਚ ਫਿਲਮਾਂ ਜਿਵੇਂ ‘ਉੜਤਾ ਪੰਜਾਬ’, ‘ਮੰਨਤ’, ‘ਏਕਮ’, ‘ਮੁਕਲਾਵਾ’, ‘ਦੀ ਲੈਜਡ ਆਫ ਭਗਤ ਸਿੰਘ’ (ਅਜੇ ਦੇਵਗਨ) ਆਦਿ ਫਿਲਮਾਂ ਵਿੱਚ ਕੰਮ ਕੀਤਾ। ਸੰਗੀਤ ਨਾਟਕ ਅਕੈਡਮੀ ਵਲੋਂ ਸਾਲ 2011 ਵਿੱਚ ਨੈਸ਼ਨਲ ਐਵਾਰਡ ਵੀ ਹਾਸਿਲ ਕੀਤਾ। ਉਹ ਵੀ ਗੁਰਸ਼ਰਨ ਭਾਜੀ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਨਗੇ। ਕਵੀ ਹਰਕੰਵਲ ਸਾਹਿਲ 1983 ਤੋਂ ਗੁਰਸ਼ਰਨ ਭਾਜੀ ਨਾਲ ਬਿਤਾਏ ਪਲ ਤੇ ਕੈਲਗਰੀ ਵਿੱਚ ਆਪਣੇ ਰੰਗਮੰਚ ਦੇ ਸਫਰ ਬਾਰੇ ਚਾਨਣਾ ਪਾਉਣਗੇ। ਮਿਆਰੀ ਗੀਤ ਗਜ਼ਲ, ਕਵਿਤਾਵਾਂ ਇਸ ਮੌਕੇ ਦੀ ਰੌਣਕ ਵਿੱਚ ਵਾਧਾ ਕਰਨਗੀਆਂ। ਚਾਹ ਪਾਣੀ ਸਨੈਕਸ ઠਦਾ ਵਿਸ਼ੇਸ਼ ਪ੍ਰਬੰਧ ਰਹੇਗਾ। ਸਾਰੇ ਸਾਹਿਤਕ ਪ੍ਰੇਮੀਆਂ ਨੂੰ ਸ਼ਿਰਕਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ 403 680 3212 ਅਤੇ 403 714 6848 ‘ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ 18 ਅਗਸਤ ਦੀ ਮੀਟਿੰਗ ਰੰਗਮੰਚ ਦੇ ਪਿਤਾਮਾ ਗੁਰਸ਼ਰਨ ਸਿੰਘ ਨੂੰ ਹੋਵੇਗੀ ਸਮਰਪਿਤ
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …