-6.1 C
Toronto
Thursday, February 5, 2026
spot_img
Homeਕੈਨੇਡਾਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਵੱਲੋਂ 'ਚੌਥਾ ਫਨ ਫੇਅਰ ਮੇਲਾ' 24 ਅਗਸਤ ਨੂੰ

ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਵੱਲੋਂ ‘ਚੌਥਾ ਫਨ ਫੇਅਰ ਮੇਲਾ’ 24 ਅਗਸਤ ਨੂੰ

ਬਰੈਂਪਟਨ/ਡਾ. ਝੰਡ : ਸਪਰਿੰਡਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਵੱਲੋਂ ‘ਚੌਥਾ ਫ਼ਨ ਫੇਅਰ ਮੇਲਾ’ 24 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ 6 ਸਾਲ ਤੋਂ 14 ਸਾਲ ਦੇ ਲੜਕਿਆਂ ਅਤੇ ਲੜਕੀਆਂ ਦੇ ਪੰਜ-ਪੰਜ ਗਰੁੱਪ ਵੱਖ-ਵੱਖ ਦੌੜਾਂ ਵਿਚ ਹਿੱਸਾ ਲੈਣਗੇ ਅਤੇ ਬਾਅਦ ਵਿਚ ਹੋਰ ਕਈ ਓਪਨ-ਮੁਕਾਬਲੇ ਵੀ ਕਰਵਾਏ ਜਾਣਗੇ। ਬੀਬੀਆਂ ਦੀ ਮਿਊਜ਼ੀਕਲ ਚੇਅਰ-ਰੇਸ ਅਤੇ ਚਮਚਾ-ਰੇਸ ਇਸ ਖੇਡ-ਮੇਲੇ ਦੀ ਵਿਸ਼ੇਸ਼ ਖਿੱਚ ਹੋਣਗੀਆਂ।
ਇਸ ਸਮਾਗ਼ਮ ਵਿਚ ਪਾਰਲੀਮੈਂਟ ਮੈਂਬਰਾਂ, ਸਿਟੀ ਕਊਂਸਲਰਾਂ ਅਤੇ ਸਕੂਲ-ਟਰੱਸਟੀ ਕਲੱਬ ਦੇ ਮੁੱਖ-ਮਹਿਮਾਨ ਹੋਣਗੇ ਜਿਨ੍ਹਾਂ ਨੂੰ ਇਸ ਸਮਾਗ਼ਮ ਲਈ ਸੱਦਾ-ਪੱਤਰ ਭੇਜੇ ਜਾ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਇਸ ਦੇ ਲਈ ਸਹਿਮਤੀ ਵੀ ਮਿਲ ਗਈ ਹੈ। ਸਾਰੀਆਂ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਇਸ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਕੀਤੀ ਸਮੇਂ ਵਿੱਚੋਂ ਕੁਝ ਵਕਤ ਕੱਢ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਉਣ। ਇਸ ਮੌਕੇ ਚਾਹ-ਪਾਣੀ ਤੇ ਸਨੈਕਸ ਦਾ ਲੰਗਰ ਅਟੁੱਟ ਵਰਤੇਗਾ।
ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਦਰਸ਼ਨ ਸਿੰਘ ਗਰੇਵਾਲ (416-302-7053), ਜੋਗਿੰਦਰ ਸਿੰਘ ਚੇਅਰਮੈਨ (416-726-4530), ਬੇਅੰਤ ਸਿੰਘ ਵਿਰਦੀ (416-735-7040), ਮਲਕੀਤ ਸਿੰਘ ਧਾਲੀਵਾਲ (905-872-4410) ਜਾਂ ਸੁਰਜੀਤ ਸਿੰਘ ਧਾਲੀਵਾਲ (647-561-7004) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS