Breaking News
Home / ਕੈਨੇਡਾ / ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾਵੇਗੀ

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾਵੇਗੀ

ਓਕਵਿਲ : ਬ੍ਰਹਮ ਗਿਆਨੀ ਅਤੇ ਮਹਾਨ ਤਜੱਸਵੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ ਸਲਾਨਾਂ 20ਵੀਂ ਬਰਸੀ ਉਨ੍ਹਾਂ ਦੇ ਅਨਿਨ-ਸੇਵਾਦਾਰ ਜਥੇਦਾਰ ਜੀਤ ਸਿੰਘ ਫਗਵਾੜੇ ਵਾਲਿਆਂ ਅਤੇ ਸਮੂਹ ਸੰਗਤਾਂ ਵਲੋਂ ਹਾਲਟਨ ਸਿੱਖ ਕਲਚਰ ਅਸੋਸੀਏਸ਼ਨ 2403 ਖਾਲਸਾ ਗੇਟ ਓਕਵਿਲ ਗੁਰੂਘਰ ਵਿਖੇ 14 ਮਈ ਨੂੰ ਮਨਾਈ ਜਾ ਰਹੀ ਹੈ। ਇਹ ਸਮਾਗਮ 12 ਮਈ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਨਾਲ ਅਰੰਭ ਹੋਣਗੇ ਅਤੇ ਜਿਨ੍ਹਾਂ ਦੇ ਭੋਗ 14 ਮਈ ਨੂੰ ਪਾਏ ਜਾਣਗੇ। ਉਪਰੰਤ ਦੀਵਾਨ ਸਜੇਗਾ ਅਤੇ ਸਿੱਖ ਧਰਮ ਨਾਲ ਸਬੰਧਤ ਕਥਾ ਵਿਚਾਰਾਂ ਹੋਣਗੀਆਂ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਹੋਰ ਜਾਣਕਾਰੀ ਲਈ ਜਥੇਦਾਰ ਜੀਤ ਸਿੰਘ ਨਾਲ ਫੋਨ ਨੰਬਰ 905-331-9352 ਜਾ ਗੁਰੂਘਰ ਦੇ ਫੋਨ ਨੰਬਰ 905-469-1313 ਉਪਰ ਕਾਲ ਕੀਤੀ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …