
New Delhi : ਅਰਬਪਤੀ ਮੁਕੇਸ਼ ਅੰਬਾਨੀ ਦੀ ਕੰਪਨੀ Jio Platforms ਦਾ ਆਈਪੀਓ ਖੁੱਲ੍ਹ ਗਿਆ ਹੈ ਅਤੇ ਖੁੱਲ੍ਹਦਿਆਂ ਹੀ ਇਸ ਨੂੰ ਨਿਵੇਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। 30,000 ਕਰੋੜ ਰੁਪਏ ਤੋਂ ਵੱਧ ਦੇ ਇਸ ਇਸ਼ੂ ਨੂੰ ਹੁਣ ਤੱਕ ਆਏ ਕਈ ਵੱਡੇ ਆਈਪੀਓਜ਼ ਦੇ ਮੁਕਾਬਲੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।
ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਈਪੀਓ ਖੁੱਲ੍ਹਣ ਤੋਂ ਸਿਰਫ਼ 100 ਮਿੰਟਾਂ ਦੇ ਅੰਦਰ ਹੀ ਇਹ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਗਿਆ। ਸਭ ਤੋਂ ਵੱਧ ਸਬਸਕ੍ਰਿਪਸ਼ਨ ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ (QIB) ਸ਼੍ਰੇਣੀ ਵਿੱਚ ਦੇਖਣ ਨੂੰ ਮਿਲਿਆ।
Jio Platforms Limited ਦੇ ਆਈਪੀਓ ਦਾ ਕੁੱਲ ਆਕਾਰ 30,213 ਕਰੋੜ ਰੁਪਏ ਹੈ। ਇਸ ਨਾਲ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਬਣ ਗਿਆ ਹੈ। ਬੁੱਧਵਾਰ ਨੂੰ ਇਸ ਨੂੰ ਆਮ ਨਿਵੇਸ਼ਕਾਂ ਲਈ ਖੋਲ੍ਹਿਆ ਗਿਆ ਅਤੇ ਪਹਿਲੇ ਦਿਨ ਹੀ ਇਸ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ।
ਬੋਲੀ ਸ਼ੁਰੂ ਹੋਣ ਤੋਂ ਪਹਿਲੇ 100 ਮਿੰਟਾਂ ਦੇ ਅੰਦਰ ਹੀ Jio Platforms ਦਾ ਆਈਪੀਓ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਗਿਆ। ਇਸ ਨੂੰ ਸਭ ਤੋਂ ਤੇਜ਼ ਹੁੰਗਾਰਾ ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ (QIB) ਵੱਲੋਂ ਮਿਲਿਆ। ਇਸ ਸਮੇਂ ਦੌਰਾਨ ਇਹ ਸ਼੍ਰੇਣੀ ਤਿੰਨ ਗੁਣਾ ਤੋਂ ਵੱਧ ਸਬਸਕ੍ਰਾਈਬ ਹੋ ਗਈ।
ਖ਼ਬਰ ਲਿਖੇ ਜਾਣ ਤੱਕ ਵੱਖ-ਵੱਖ ਸ਼੍ਰੇਣੀਆਂ ਵਿੱਚ ਸਬਸਕ੍ਰਿਪਸ਼ਨ ਦੀ ਸਥਿਤੀ ਇਸ ਤਰ੍ਹਾਂ ਸੀ:
– QIB ਸ਼੍ਰੇਣੀ: 3.92 ਗੁਣਾ ਸਬਸਕ੍ਰਾਈਬ
– ਗੈਰ-ਸੰਸਥਾਗਤ ਨਿਵੇਸ਼ਕ (NII): 0.48 ਗੁਣਾ ਸਬਸਕ੍ਰਾਈਬ
– ਪ੍ਰਚੂਨ ਨਿਵੇਸ਼ਕ (Retail): 0.41 ਗੁਣਾ ਸਬਸਕ੍ਰਾਈਬ
– ਕਰਮਚਾਰੀ ਸ਼੍ਰੇਣੀ (Employee Quota): 0.87 ਗੁਣਾ ਸਬਸਕ੍ਰਾਈਬ
ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਆਈਪੀਓ ਦੇ ਪਹਿਲੇ ਦਿਨ ਸੰਸਥਾਗਤ ਨਿਵੇਸ਼ਕਾਂ ਵੱਲੋਂ ਸਭ ਤੋਂ ਵੱਧ ਦਿਲਚਸਪੀ ਦਿਖਾਈ ਗਈ।

