Breaking News
Home / ਕੈਨੇਡਾ / Front / ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਤਾ ਵੱਡਾ ਬਿਆਨ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਤਾ ਵੱਡਾ ਬਿਆਨ


ਕਿਹਾ : ਮੈਂ ਸ਼ੋ੍ਰਮਣੀ ਅਕਾਲੀ ਦਲ ਦਾ ਨਹੀਂ ਪੰਥ ਦਾ ਨੁਮਾਇੰਦਾ ਹਾਂ
ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼ : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਉਨ੍ਹਾਂ ਆਪਣੀ ਨਿਯੁਕਤੀ ਦੇ ਵਿਰੋਧ ਮੱਦੇਨਜ਼ਰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ ਵਿਚ ਕਮੀਆਂ ਹਨ, ਮੈਂ ਉਸ ਦਿਨ ਹੀ ਹੱਥ ਜੋੜ ਕੇ ਜਥੇਦਾਰੀ ਦੀ ਸੇਵਾ ਛੱਡ ਦਿਆਂਗਾ ਅਤੇ ਜਿਹੜਾ ਵੀ ਬਾਅਦ ਵਿਚ ਨਵਾਂ ਜਥੇਦਾਰ ਆਵੇਗਾ, ਮੈਂ ਉਸ ਨੂੰ ਖੁਦ ਦਸਤਾਰ ਦੇ ਕੇ ਆਵਾਂਗਾ। ਜਥੇਦਾਰ ਗੜਗੱਜ ਨੇ ਅੱਗੇ ਕਿਹਾ ਕਿ ਮੈਂ ਸ਼ੋ੍ਰਮਣੀ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਹਾਂ ਸਗੋਂ ਮੈਂ ਪੰਥ ਦਾ ਨੁਮਾਇੰਦਾ ਹਾਂ। ਦਮਦਮੀ ਟਕਸਾਲ ਦੇ ਵਿਰੋਧ ’ਤੇ ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦਾ ਬਹੁਤ ਵੱਡਾ ਇਤਿਹਾਸ ਹੈ ਅਤੇ ਇਹ ਟਕਸਾਲਾਂ ਕੌਮ ਦੀ ਸ਼ਾਨ ਹਨ। ਉਨ੍ਹਾਂ ਕਿਹਾ ਕਿ ਪੰਥ ਦੀ ਏਕਤਾ ਲਈ ਸਭ ਦੇ ਯਤਨਾਂ ਦੀ ਲੋੜ ਹੈ ਅਤੇ ਸਾਰੀਆਂ ਹਸਤੀਆਂ ਹੀ ਸਤਿਕਾਰਤ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਅਤੇ ਸਰਵਉੱਚ ਹੀ ਰਹੇਗਾ।

Check Also

ਪਾਕਿ ’ਚ ਬਲੂਚ ਲੜਾਕਿਆਂ ਦੇ ਕਬਜ਼ੇ ਵਿਚ ਅਜੇ ਵੀ 59 ਬੰਧਕ

ਪਾਕਿ ਫੌਜ ਦੇ ਅਪਰੇਸ਼ਨ ’ਚ 27 ਲੜਾਕੇ ਢੇਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿਚ …