30 ਅਪ੍ਰੈਲ ਤੱਕ ਵਿਦਿਆਰਥੀ ਪੁਰਸਕਾਰ ਲਈ ਭੇਜ ਸਕਦੇ ਹਨ ਅਰਜ਼ੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਪਦਮਸ੍ਰੀ ਕਵਿ ਅਤੇ ਸਾਹਿਤਕਾਰ ਡਾ. ਸੁਰਜੀਤ ਪਾਤਰ ਦੇ ਨਾਂ ’ਤੇ ਸਾਹਿਤਕ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ। ਇਸ ਪੁਰਸਕਾਰ ਨੂੰ ‘ਡਾ. ਸੁਰਜੀਤ ਪਾਤਰ ਨੌਜਵਾਨ ਸਾਹਿਤਕਾਰ ਐਵਾਰਡ’ ਦਾ ਨਾਂ ਦਿੱਤਾ ਗਿਆ ਹੈ। ਇਹ ਪੁਰਸਕਾਰ ਸਾਹਿਤਕ ਖੇਤਰ ’ਚ ਚੰਗਾ ਯੋਗਦਾਨ ਪਾਉਣ ਵਾਲੇ ਨੌਜਵਾਨ ਲੇਖਕਾਂ ਨੂੰ ਦਿੱਤਾ ਜਾਇਆ ਕਰੇਗਾ ਅਤੇ ਇਸ ਸਨਮਾਨ ਤਹਿਤ ਇਕ ਲੱਖ ਰੁਪਏ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਪੁਰਸਕਾਰ ਲਈ 30 ਅਪ੍ਰੈਲ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਦੁਨੀਆ ਦੇ ਕਿਸੇ ਵੀ ਕੋਨੇ ’ਚ ਰਹਿਣ ਵਾਲਾ ਜਾਂ ਪੜ੍ਹਨ ਵਿਦਿਆਰਥੀ ਅਰਜ਼ੀ ਭੇਜ ਸਕਦਾ ਹੈ ਅਤੇ ਇਹ ਪੁਰਸਕਾਰ 25 ਸਾਲ ਉਮਰ ਤੱਕ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਾ. ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਸਮੇਂ ਕੀਤਾ ਗਿਆ ਸੀ।
Home / ਕੈਨੇਡਾ / Front / ਪਦਮਸ੍ਰੀ ਡਾ. ਸੁਰਜੀਤ ਪਾਤਰ ‘ਨੌਜਵਾਨ ਸਾਹਿਤਕਾਰ ਐਵਾਰਡ’ ਲਈ ਪੰਜਾਬ ਸਰਕਾਰ ਨੇ ਮੰਗੀਆਂ ਅਰਜ਼ੀਆਂ
Check Also
ਪਾਕਿ ’ਚ ਬਲੂਚ ਲੜਾਕਿਆਂ ਦੇ ਕਬਜ਼ੇ ਵਿਚ ਅਜੇ ਵੀ 59 ਬੰਧਕ
ਪਾਕਿ ਫੌਜ ਦੇ ਅਪਰੇਸ਼ਨ ’ਚ 27 ਲੜਾਕੇ ਢੇਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿਚ …