ਕਿਸਾਨ ਆਗੂ ਪੰਧੇਰੇ ਬੋਲੇ : ਮੁੱਖ ਮੰਤਰੀ ਸਾਹਬ ਦੇਖ ਲਓ ਰੰਗਲੇ ਪੰਜਾਬ ਦਾ ਹਾਲ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੰਜਾਬ ਵਿਚੋਂ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਵੱਲੋਂ ਲੰਘੇ ਦਿਨੀਂ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਦੇ ਨਾਲ ਮੀਟਿੰਗ ਕਰਕੇ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਹੁਕਮ ਵੀ ਦਿੱਤੇ ਸਨ। ਪ੍ਰੰਤੂ ਇਸੇ ਦਰਮਿਆਨ ਅੰਮਿ੍ਰਤਸਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਇਕ ਨੌਜਵਾਨ ਲੜਕੀ ਨਸ਼ੇ ’ਚ ਧੁੱਤ ਝੂਮਦੀ ਹੋਈ ਨਜ਼ਰ ਆ ਰਹੀ ਹੈ। ਦੇਖਣ ਨੂੰ ਇਹ ਲੜਕੀ ਨਾਬਾਲਗ ਲੱਗ ਰਹੀ ਹੈ। ਨਸ਼ੇ ’ਚ ਧੁੱਤ ਇਸ ਨੌਜਵਾਨ ਲੜਕੀ ਦਾ ਵੀਡੀਓ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਪਣੇ ਸ਼ੋਸ਼ਲ ਮੀਡੀਆ ਐਕਸ ’ਤੇ ਸ਼ੇਅਰ ਕੀਤਾ ਹੈ। ਸਰਵਣ ਸਿੰਘ ਨੇ ਇਸ ਵੀਡੀਓ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਲੜਕੀਆਂ ਵੀ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਨਸ਼ਿਆਂ ਨੂੰ ਰੋਕਣ ’ਚ ਸਰਕਾਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਵੀ ਫੇਲ੍ਹ ਸਾਬਤ ਹੋ ਰਹੀਆਂ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਪੰਧੇਰ ਨੇ ਕਿਹਾ ਕਿ ਦੇਖ ਲਓ ਮੁੱਖ ਮੰਤਰੀ ਸਾਹਬ ਤੁਹਾਡੇ ਰੰਗਲੇ ਪੰਜਾਬ ਹਾਲ। ਜਦਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨਸ਼ਾ ਖਤਮ ਕਰਨ ਨੂੰ ਲੈ ਕੇ ਵੱਡੇ-ਵੱਡੇ ਦਾਅਦੇ ਕੀਤੇ ਜਾ ਰਹੇ ਹਨ ਅਤੇ ਆਏ ਪੰਜਾਬ ਵਿਚੋਂ ਇਸ ਤਰ੍ਹਾਂ ਵੀਡੀਓਜ਼ ਸਾਹਮਣੇ ਆ ਰਹੇ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਲੜਕੀਆਂ ਦੇ ਨਸ਼ਾ ਕਰਨ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀਆਂ ਹਨ।