Breaking News
Home / ਸੰਪਾਦਕੀ / ਪੰਜਾਬ ‘ਚ ਵਧਰਿਹਾ ਗੈਂਗ-ਸੱਭਿਆਚਾਰ

ਪੰਜਾਬ ‘ਚ ਵਧਰਿਹਾ ਗੈਂਗ-ਸੱਭਿਆਚਾਰ

ਪੰਜਾਬ ‘ਚ ਪਿਛਲੇ ਸਮੇਂ ਦੌਰਾਨ ਪੇਸ਼ੇਵਰ ਮੁਜ਼ਰਮਾਨਾਂ ਕਾਰਵਾਈਆਂ ਦਾ ਦੌਰ ਬੜੀ ਤੇਜ਼ੀ ਨਾਲਵਧਰਿਹਾਹੈ।ਡੇਢ-ਦੋ ਦਹਾਕੇ ਪਹਿਲਾਂ ਸਿਰਫ਼ਫ਼ਿਲਮਾਂ ਅੰਦਰ ਹੀ ਜੀਪਾਂ ‘ਤੇ ਸਵਾਰਬੰਦੂਕਾਂ ਚੁੱਕੀ ਦਨਦਨਾਉਂਦੇ ਜਿਨ੍ਹਾਂ ਗੈਂਗਸਟਰਾਂ ਨੂੰ ਦੇਖਿਆਜਾਂਦਾ ਸੀ, ਉਹ ਹੁਣ ਪੰਜਾਬ ‘ਚ ਹਕੀਕੀ ਰੂਪ ‘ਚ ਲੋਕਾਂ ਦਾਅਮਨ-ਚੈਨ ਖੋਹ ਰਹੇ ਹਨ।ਜੇਕਰ ਇਹ ਆਖ ਲਿਆਜਾਵੇ ਕਿ ਪੰਜਾਬ ਦੇ ਲੋਕਾਂ ਨੂੰ ਸ਼ਾਮ ਨੂੰ ਸੁੱਖੀ-ਸਾਂਦੀ ਘਰਪਰਤਦਿਆਂ ਹੁਣਇਹ ਮਹਿਸੂਸਕਰਨਾਚਾਹੀਦਾ ਹੈ ਕਿ ਉਨ੍ਹਾਂ ਦੇ ਸਾਹ ਗੈਂਗਸਟਰਾਂ ਦੇ ਰਹਿਮੋ-ਕਰਮ’ਤੇ ਹਨ, ਕਿਉਂਕਿ ਉਹ ਅਜੇ ਗੈਂਗਸਟਰਾਂ ਦਾਸ਼ਿਕਾਰਨਹੀਂ ਹੋਏ, ਤਾਂ ਇਹ ਕੋਈ ਅਤਿਕਥਨੀਨਹੀਂ ਹੋਵੇਗੀ।
ਪੰਜਾਬਦੀਅਮਨ-ਕਾਨੂੰਨਵਿਵਸਥਾ ਲੰਘੀਆਂ ਚੋਣਾਂ ਦੌਰਾਨ ਸਥਾਪਤੀਵਿਰੋਧੀਲਹਿਰਦਾ ਇਕ ਮੁੱਖ ਕਾਰਨਵੀਸਨਪਰਸਰਕਾਰਬਦਲੀ ਨੂੰ ਲਗਭਗ ਇਕ ਮਹੀਨਾ ਹੋ ਚੁੱਕਿਆ ਹੈ ਪਰ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਦਹਿਸ਼ਤ ਦੇ ਰਾਜ ਤੋਂ ਮੁਕਤੀ ਨਹੀਂ ਮਿਲ ਸਕੀ।
ਪਿਛਲੇ ਦਿਨਾਂ ਦੌਰਾਨ ਪੰਜਾਬ ‘ਚ ਲਗਾਤਾਰ ਉਪਰੋਥਲੀ ਵਾਪਰੀਆਂ ਘਟਨਾਵਾਂ ਜਿਨ੍ਹਾਂ ਵਿਚ, ਰੂਪਨਗਰਜ਼ਿਲ੍ਹੇ ਦੇ ਪਿੰਡਬ੍ਰਾਹਮਣਮਾਜਰਾਵਿਚ ਗੈਂਗਸਟਰਾਂ ਵਲੋਂ ਅੱਧੀ ਰਾਤ ਨੂੰ ਇਕ ਘਰ ‘ਚ ਦਾਖ਼ਲ ਹੋ ਕੇ ਘਰ ਦੇ ਮੁਖੀ ਦਾਕਤਲਕਰਨਾ, ਚੰਡੀਗੜ੍ਹ ਦੇ ਇਕ ਗੁਰਦੁਆਰੇ ਦੇ ਬਾਹਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਦੇ ਸਰਪੰਚਦਾਦਿਨ-ਦਿਹਾੜੇ ਗੈਂਗਸਟਰਾਂ ਵਲੋਂ ਰਾਹਗੀਰਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲਕਰਕੇ ਬੇਖੌਫ਼ ਹੋ ਕੇ ਭੱਜ ਜਾਣਾਅਤੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਦੀ ਜੱਦੀ ਰਿਹਾਇਸ਼ਪਟਿਆਲਾਵਿਚਲੇ ਮੋਤੀਮਹਿਲ ਦੇ ਲਾਗੇ ਅਤਿ-ਸੁਰੱਖਿਅਤ ਖੇਤਰ ‘ਚ ਗੈਂਗਵਾਰਦੀਆਂ ਘਟਨਾਵਾਂ ਚਿੰਤਾਜਨਕਹਨ। ਇਸ ਤੋਂ ਇਲਾਵਾਕਪੂਰਥਲਾਜੇਲ੍ਹ ‘ਚ ਵੀ ਇਕ ਮਹੀਨੇ ਅੰਦਰਤਿੰਨਵਾਰੀ ਗੈਂਗਵਾਰ ਹੋ ਚੁੱਕੀ ਹੈ। ਇਸ ਤਰ੍ਹਾਂ ਦੀ ਇਕ ਘਟਨਾ ਕੁਝ ਹਫ਼ਤੇ ਪਹਿਲਾਂ ਗੁਰਦਾਸਪੁਰ ਦੀਜੇਲ੍ਹ ਵਿਚਵੀਵਾਪਰੀ ਸੀ, ਜਿਸ ਦੌਰਾਨ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਚੰਡੀਗੜ੍ਹ ਤੋਂ ਪਹੁੰਚ ਕੇ ਸਥਿਤੀ ਨੂੰ ਸੰਭਾਲਣਪਿਆ। ਉਪਰੋਕਤ ਹਿੰਸਕ ਘਟਨਾਵਾਂ ਸਿਰਫ਼ ਉਹ ਹਨ, ਜਿਹੜੀਆਂ ਪੇਸ਼ੇਵਰ ਜ਼ਰਾਇਮਪੇਸ਼ਾ ਗਰੋਹਾਂ ‘ਗੈਂਗਸਟਰਾਂ’ਵਲੋਂ ਅੰਜ਼ਾਮ ਦਿੱਤੀਆਂ ਗਈਆਂ।
ਸ਼ਾਇਦ ਦੋ ਦਹਾਕੇ ਪਹਿਲਾਂ ਕਦੇ ਪੰਜਾਬ ਦੇ ਲੋਕਾਂ ਨੇ ‘ਗੈਂਗਸਟਰ’ਲਫ਼ਜ਼ ਤੱਕ ਨਹੀਂ ਸੁਣਿਆ ਹੋਵੇਗਾ। ਅੱਜ ਪੰਜਾਬ ‘ਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਗੈਂਗਸਟਰ ਸੱਭਿਆਚਾਰ ਪੰਜਾਬਲਈ ਬੇਹੱਦ ਚਿੰਤਾਦਾਵਿਸ਼ਾਹੈ। ਕੁਝ ਮਹੀਨੇ ਪਹਿਲਾਂ ਪੰਜਾਬ ਪੁਲਿਸ ਮੁਖੀ ਨੇ ਖੁਲਾਸਾ ਕੀਤਾ ਸੀ ਕਿ ਪੰਜਾਬ ‘ਚ 57 ਵੱਡੇ ਖ਼ਤਰਨਾਕ ਗੈਂਗ ਮੌਜੂਦ ਹਨ, ਜਿਨ੍ਹਾਂ ਦੇ 423 ਸਰਗਰਮਮੈਂਬਰਹਨ, 180 ਕਥਿਤ ਗੈਂਗਸਟਰ/ਗੈਂਗ ਮੈਂਬਰਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਹਨ ਤੇ ਪਿਛਲੇ 1 ਸਾਲ ‘ਚ ਪੰਜਾਬਵਿਚ ਵੱਖ-ਵੱਖ ਗੈਂਗਾਂ ਦੇ 37 ਮੈਂਬਰ ਅਜਿਹੇ ਹਨ, ਜੋ ਕਿ ਪੁਲਿਸਦੀਗ੍ਰਿਫ਼ਤ ‘ਚੋਂ ਭੱਜਣ ਵਿਚਕਾਮਯਾਬਰਹੇ। ਪੁਲਿਸ ਮੁਖੀ ਦੇ ਬਿਆਨਵਿਚ ਉਨ੍ਹਾਂ ਛੋਟੇ-ਮੋਟੇ ਗੈਂਗਾਂ ਦਾਜ਼ਿਕਰਨਹੀਂ ਸੀ, ਜਿਹੜੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚਦਹਿਸ਼ਤਵੰਡਰਹੇ ਹਨ। ਇਸ ਤੋਂ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ ਕਿ ਪੰਜਾਬਦੀਜਵਾਨੀ ਕਿੰਜ ਪੇਸ਼ੇਵਰ ਜ਼ੁਰਮਾਂ ਦੀ ਦੁਨੀਆ ਅੰਦਰ ਤੇਜ਼ੀ ਨਾਲਦਾਖ਼ਲ ਹੋ ਰਹੀਹੈ।
ਕੁਝ ਅਰਸਾਪਹਿਲਾਂ ਇਕ ਗੈਂਗਸਟਰ ਦੇ ਜੀਵਨ’ਤੇ ਆਧਾਰਤਬਣੀਪੰਜਾਬੀਫ਼ਿਲਮ ‘ਰੁਪਿੰਦਰ ਗਾਂਧੀ ਦ ਗੈਂਗਸਟਰ’ਵਿਚਕਾਫ਼ੀ ਹੱਦ ਤੱਕ ਸੱਚਾਈ ਨੂੰ ਨੇੜਿਓਂ ਦਿਖਾਉਣ ਦਾਯਤਨਕੀਤਾ ਗਿਆ ਸੀ ਕਿ ਇਕ ਆਮ ਤੇ ਸਾਧਾਰਨਘਰਦਾ ਕੋਈ ਅੱਲ੍ਹੜ ਮੁੰਡਾ ਆਖ਼ਰਕਾਰਖ਼ਤਰਨਾਕ ਗੈਂਗਸਟਰਕਿਵੇਂ ਬਣਜਾਂਦਾ ਹੈ? ਇਕ ਸਾਧਾਰਨਘਰ ਦੇ ਸਕੂਲਪੜ੍ਹਦੇ ਨਾਬਾਲਗ ਮੁੰਡੇ ਨੂੰ ਪੁਲਿਸ ਇਕ ਰੰਜ਼ਿਸ਼ ਦੇ ਮਾਮਲੇ ‘ਚ ਝੂਠੇ ਮੁਕੱਦਮੇ ਵਿਚਹਵਾਲਾਤਦਿਖਾਦਿੰਦੀ ਹੈ ਅਤੇ ਇਸੇ ਬੇਇਨਸਾਫ਼ੀਵਿਚੋਂ ਹੀ ਪੈਦਾ ਹੁੰਦਾ ਹੈ ਇਕ ਖ਼ੂੰਖ਼ਾਰ ਗੈਂਗਸਟਰ ਤੇ ਦਹਿਸ਼ਤ ਦੇ ਇਕ ਭਿਆਨਕ ਦੌਰ ਦਾਅੰਤ ਮੌਤ ਨਾਲ ਹੀ ਹੁੰਦਾ ਹੈ। ਇਹ ਸਿਰਫ਼ ਰੁਪਿੰਦਰ ਗਾਂਧੀਦੀਕਹਾਣੀ ਹੀ ਨਹੀਂ ਆਖੀ ਜਾ ਸਕਦੀ, ਬਲਕਿਪੰਜਾਬ ਦੇ ਬਹੁਤ ਸਾਰੇ ਗੈਂਗਸਟਰਾਂ ਦੇ ਪੈਦਾਹੋਣਦਾਕਾਰਨਵੀ ਇਸੇ ਵਿਚੋਂ ਹੀ ਸ਼ਾਇਦ ਲੱਭ ਸਕਦਾਹੈ।
ਸਮਾਜਵਿਚੋਂ ਜ਼ੁਰਮ ਨੂੰ ਸਿਰਫ਼ਕਾਨੂੰਨ ਦੇ ਜ਼ੋਰ ਨਾਲ ਹੀ ਖ਼ਤਮਨਹੀਂ ਕੀਤਾ ਜਾ ਸਕਦਾਬਲਕਿ ਜ਼ੁਰਮ ਨੂੰ ਖ਼ਤਮਕਰਨਲਈ ਜ਼ੁਰਮ ਦੀਜੜ੍ਹ ਤੱਕ ਜਾਣਾ ਜ਼ਰੂਰੀ ਹੁੰਦਾ ਹੈ।ਨਿਰਸੰਦੇਹ ਦੁਨੀਆ ਦੇ ਹਰ ਮੁਲਕ ‘ਚ ਗੈਂਗ ਸੱਭਿਆਚਾਰ ਮੌਜੂਦ ਹੈ ਪਰ ਇਸ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ। ਦੁਨੀਆ ‘ਚ ਵੱਧ ਰਹੀ ਬੇਰੁਜ਼ਗਾਰੀਕਾਰਨ ਨੌਜਵਾਨ ਪੀੜ੍ਹੀ ਵੱਡੀ ਪੱਧਰ ‘ਤੇ ਮਾਯੂਸ ਹੋ ਕੇ ਨਸ਼ਿਆਂ ਤੇ ਜ਼ੁਰਮਾਂ ਦੀ ਦੁਨੀਆ ‘ਚ ਧੱਸ ਰਹੀਹੈ।ਪਰਪੰਜਾਬਦੀ ਗੱਲ ਕਰੀਏ ਤਾਂ ਉਥੇ ਬਹੁਤਾਤ ਜ਼ੁਰਮ ਬੇਇਨਸਾਫ਼ੀ ਦੇ ਮਲਾਲਵਿਚੋਂ ਪੈਦਾ ਹੋ ਰਿਹਾਹੈ।
ਕੁਝ ਦਿਨਪਹਿਲਾਂ ਨਵਾਂਸ਼ਹਿਰ ਪੁਲਿਸ ਨੇ ‘ਡਾਕਟਰ ਗੈਂਗ’ ਨਾਲਜਾਣੇ ਜਾਂਦੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰਕੀਤਾ, ਜੋ ਇਕ ਇੱਜ਼ਤਦਾਰ, ਸਰਦੇ-ਪੁੱਜਦੇ ਅਤੇ ਪੜ੍ਹੇ-ਲਿਖੇ ਪਰਿਵਾਰਨਾਲਸਬੰਧਤਹਨ।ਦੋਵਾਂ ਵਿਚੋਂ ਇਕ ਭਰਾਡਾਕਟਰ ਤੇ ਇਕ ਵਕੀਲਬਣਨਲਈਘਰੋਂ ਕਾਲਜ ਗਏ ਸਨਪਰਪੇਸ਼ੇਵਰ ਮੁਜ਼ਰਮ ਬਣ ਕੇ ਕਾਲਜੋਂ ਬਾਹਰਨਿਕਲੇ। ਨੌਜਵਾਨ ਪੀੜ੍ਹੀਅੰਦਰ ਭਵਿੱਖ ਪ੍ਰਤੀਬੇਯਕੀਨੀਅਤੇ ਤਰੁੱਟੀਪੂਰਨ ਸਿੱਖਿਆ ਪ੍ਰਣਾਲੀਵੀਨਵੀਂ ਪੀੜ੍ਹੀ ਨੂੰ ਸਮਾਜਨਾਲੋਂ ਤੋੜਰਹੀਹੈ।ਪੰਜਾਬ ‘ਚ ਵਾਪਰਦੀਆਂ ਬਹੁਤੀਆਂ ਹਿੰਸਕ ਘਟਨਾਵਾਂ ਅੰਦਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲੋਕ ਦੁਸ਼ਮਣੀਆਂ ਕੱਢਣ ਜਾਂ ਬਦਲੇ ਦੀ ਅੱਗ ਨੂੰ ਸ਼ਾਂਤਕਰਨਲਈ ਗੈਂਗਸਟਰਾਂ ਜਾਂ ਸ਼ੂਟਰਾਂ ਦੀਵਰਤੋਂ ਕਰਰਹੇ ਹਨ।ਜੇਕਰ ਕਿਸੇ ਨਾਲ ਕਿਸੇ ਤਰ੍ਹਾਂ ਦੀਬੇਇਨਸਾਫ਼ੀ ਹੁੰਦੀ ਹੈ ਤਾਂ ਉਸ ਦਾਕਾਨੂੰਨ ਤੋਂ ਇਨਸਾਫ਼ਲਈਵਿਸ਼ਵਾਸ ਕਿਉਂ ਟੁੱਟ ਰਿਹਾ ਹੈ? ਗੈਂਗਸਟਰਾਂ ਦੁਆਰਾ ਕੀਤੇ ਗਏ ਬਹੁਤ ਸਾਰੇ ਕਤਲਾਂ ਦੀਕਹਾਣੀ ਕਿਸੇ ਨਾ ਕਿਸੇ ਤਰ੍ਹਾਂ ਅਦਾਲਤਾਂ-ਕਾਨੂੰਨ ਤੋਂ ਇਨਸਾਫ਼ਨਾਮਿਲਣਨਾਲ ਜੁੜੀ ਨਿਕਲਦੀਹੈ। ਸਿਆਸੀ ਇਸ਼ਾਰੇ ‘ਤੇ ਚੱਲਦੇ ਪੰਜਾਬ ਦੇ ਪੁਲਿਸ-ਤੰਤਰ ਵਲੋਂ ਕਿਸੇ ਮੁਜ਼ਰਮ ਨੂੰ ਬੇਦੋਸ਼ਾ ਤੇ ਕਿਸੇ ਬੇਗੁਨਾਹ ਨੂੰ ਦੋਸ਼ੀ ਬਣਾਉਣਾ ਕੋਈ ਅਲੋਕਾਰੀ ਗੱਲ ਨਹੀਂ ਰਹੀ।ਪਰਅਦਾਲਤਾਂ ਤੋਂ ਵੀ ਹੁਣ ਲੋਕਾਂ ਦਾਇਨਸਾਫ਼ਲਈਭਰੋਸਾ ਟੁੱਟ ਰਿਹਾਹੈ। ਦਹਾਕਿਆਂ-ਬੱਧੀ ਪੀੜਤਾਂ ਨੂੰ ਇਨਸਾਫ਼ਲਈਕਟਹਿਰਿਆਂ ‘ਚ ਖੜ੍ਹੇ ਹੋਣਲਈਮਜਬੂਰਹੋਣਾਪੈਂਦਾਹੈ।ਭਾਰਤਦੀਆਂ ਅਦਾਲਤਾਂ ਵਿਚਸਵਾ ਦੋ ਕਰੋੜ ਮੁਕੱਦਮੇ ਲੰਬੇ ਸਮੇਂ ਤੋਂ ਨਿਪਟਾਰੇ ਲਈਲਟਕਰਹੇ ਹਨ।ਜੇਕਰਦਹਾਕਿਆਂ ਬਾਅਦ ਕਿਸੇ ਦੋਸ਼ੀ ਨੂੰ ਸਜ਼ਾ ਵੀ ਹੋ ਜਾਵੇ ਤਾਂ ਉਸ ਕੋਲ ਉੱਚ ਅਦਾਲਤਾਂ ‘ਚ ਜਾਣ ਦੇ ਮੌਕੇ ਵੀ ਹੁੰਦੇ ਹਨਅਤੇ ਇਸ ਤਰ੍ਹਾਂ ਹੇਠਲੀਅਦਾਲਤ ਤੋਂ ਸੁਪਰੀਮ ਕੋਰਟ ਤੱਕ ਜਾਂਦਿਆਂ ਪੀੜਤਾਂ ਦੀ ਉਮਰ ਲੰਘ ਜਾਂਦੀ ਹੈ ਪਰਦੋਸ਼ੀਸਮਾਜ ‘ਚ ਬੇਫ਼ਿਕਰੇ ਹੋ ਕੇ ਜੀਊਂਦੇ ਹਨ। ਅਜਿਹੇ ਵਿਚਨਿਆਂਪ੍ਰਣਾਲੀਦੀ ਢਿੱਲਮੱਠ ਤੇ ਚੋਰ-ਮੋਰੀਆਂ ਵੀਲੋਕਾਂ ਨੂੰ ਜ਼ੁਰਮਾਂ ਵੱਲ ਉਤਸ਼ਾਹਿਤ ਕਰਰਹੀਆਂ ਹਨ।ਪੰਜਾਬਵਿਚ ਗੈਂਗ ਸੱਭਿਆਚਾਰ ਨੂੰ ਸਿਰਫ਼ਕਾਨੂੰਨ ਦੇ ਲਿਹਾਜ਼ ਨਾਲ ਨੱਥ ਨਹੀਂ ਪਾਈ ਜਾ ਸਕਦੀ, ਬਲਕਿ ਇਸ ਲਈਸਰਕਾਰ ਨੂੰ ਭਾਵਨਾਤਮਕਅਤੇ ਸਮਾਜਿਕ ਪੱਧਰ ‘ਤੇ ਵੀ ਸਿੱਟਾਮੁਖੀ ਨੀਤੀਆਂ ‘ਤੇ ਕੰਮਕਰਨਾਪਵੇਗਾ, ਜਿਸ ਕਾਰਨਸਕੂਲ ‘ਚ ਪੜ੍ਹਨ ਤੋਂ ਲੈ ਕੇ ਰੁਜ਼ਗਾਰਹਾਸਲਕਰਨ ਦੇ ਪੜਾਅ ਤੱਕ ਕਿਸੇ ਅੱਲ੍ਹੜ ਜਾਂ ਨੌਜਵਾਨ ਨੂੰ ਇਹੋ ਜਿਹਾ ਵਾਤਾਵਰਨਨਾਮਿਲੇ, ਜਿਸ ਨਾਲ ਉਹ ਸਮਾਜ ਦੇ ਇਕ ਚੰਗੇ ਬਾਸ਼ਿੰਦੇ ਤੋਂ ‘ਗੈਂਗਸਟਰ’ਬਣਜਾਵੇ।

Check Also

ਭਾਰਤ ‘ਚ ਪੁਲਿਸ ਨੂੰ ਸਿਆਸਤ ਤੋਂ ਸੁਤੰਤਰ ਕਰਨ ਦੀ ਲੋੜ

ਪਿਛਲੇ ਦਿਨੀਂ ਪੱਟੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਥਾਣਾ ਹਰੀਕੇ …