
ਭਾਰਤੀ ਦੂਤਾਵਾਸ ਨੇ ਈਰਾਨ ’ਚ ਅਪਰੇਸ਼ਨ ਸਿੰਧੂ ਕੀਤਾ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼
ਅਪਰੇਸ਼ਨ ਸਿੰਧੂ ਦੇ ਤਹਿਤ ਅੱਜ ਬੁੱਧਵਾਰ ਸਵੇਰ ਸਮੇਂ 224 ਭਾਰਤੀ ਨਾਗਰਿਕ ਇਜ਼ਰਾਈਲ ਤੋਂ ਭਾਰਤ ਵਾਪਸ ਪਰਤੇ ਹਨ। ਈਰਾਨ-ਇਜ਼ਰਾਈਲ ਦੇ ਤਣਾਅ ਦੌਰਾਨ ਦੋਵੇਂ ਦੇਸ਼ਾਂ ਤੋਂ ਹੁਣ ਤੱਕ 3394 ਭਾਰਤੀਆਂ ਨੂੰ ਵਾਪਸ ਭਾਰਤ ਲਿਆਂਦਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ 24 ਜੂਨ ਦੀ ਰਾਤ ਨੂੰ 282 ਭਾਰਤੀਆਂ ਨੂੰ ਲੈ ਕੇ ਇਕ ਫਲਾਈਟ ਮਸ਼ਹਦ ਤੋਂ ਦਿੱਲੀ ਪਹੁੰਚੀ ਸੀ। ਉਧਰ ਭਾਰਤੀ ਦੂਤਾਵਾਸ ਨੇ ਈਰਾਨ ਅਤੇ ਇਜ਼ਰਾਈਲ ਵਿਚਾਲੇ ਫੌਜੀ ਸੰਘਰਸ਼ ਦੌਰਾਨ ਸ਼ੁਰੂ ਕੀਤੇ ਗਏ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਅਭਿਆਨ ਨੂੰ ਬੰਦ ਕਰ ਦਿੱਤਾ ਹੈ। ਇਹ ਇਸ ਲਈ ਕੀਤਾ ਗਿਆ ਹੈ ਕਿ ਹੁਣ ਦੋਵੇਂ ਦੇਸ਼ਾਂ ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗਬੰਦੀ ਹੋ ਗਈ ਹੈ। ਇਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਨੂੰ ਦੇਖਦਿਆਂ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਪਿਛਲੇ ਹਫਤੇ ਅਪਰੇਸ਼ਨ ਸਿੰਧੂ ਸ਼ੁਰੂ ਕੀਤਾ ਸੀ।

