2.8 C
Toronto
Saturday, January 10, 2026
spot_img
Homeਦੁਨੀਆਭਾਰਤ ਤੇ ਪਾਕਿ ਵਿਚਕਾਰ ਤਣਾਅ ਘੱਟ ਕਰਨ ਲਈ ਟਰੰਪ ਵਲੋਂ ਕੋਸ਼ਿਸ਼ਾਂ

ਭਾਰਤ ਤੇ ਪਾਕਿ ਵਿਚਕਾਰ ਤਣਾਅ ਘੱਟ ਕਰਨ ਲਈ ਟਰੰਪ ਵਲੋਂ ਕੋਸ਼ਿਸ਼ਾਂ

ਸਾਡੀ ਮਿਹਨਤ ਜ਼ਰੂਰ ਰੰਗ ਲਿਆਏਗੀ : ਨਿੱਕੀ ਹੇਲੀ
ਵਾਸ਼ਿੰਗਟਨ : ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਵਿੱਚ ਅਮਰੀਕਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਨਵੇਂ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ ਹਨ। ਇਹ ਕੋਸ਼ਿਸ਼ਾਂ ਅਮਰੀਕਾ ਦੇ ਰਾਸ਼ਟਰਪਤੀ  ਡੋਨਲਡ ਟਰੰਪ ਨੇ ਸ਼ੁਰੂ ਕੀਤੀਆਂ ਹਨ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਾਲੇ ਰਿਸ਼ਤਿਆਂ ਨੂੰ ਲੈ ਕੇ ਬਹੁਤ ਚਿੰਤਤ ਹਨ। ਨਿੱਕੀ ਹੇਲੀ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਖਾਵੇਂ ਬਣਾਉਣ ਵਿੱਚ ਅਸੀਂ ਕਿਸ ਤਰ੍ਹਾਂ ਭੂਮਿਕਾ ਨਿਭਾਅ ਸਕਦੇ ਹਾਂ। ਨਿੱਕੀ ਹੇਲੀ ਨੇ ਕਿਹਾ ਕਿ ਸਾਡੀ ਮਿਹਨਤ ਜ਼ਰੂਰ ਰੰਗ ਲਿਆਏਗੀ।

Previous article
Next article
ਘੱਟੋ-ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਵਾਉਣ ਲਈ ਮੁਹਿੰਮ ਦੀ ਸ਼ੁਰੂਆਤ ਰੈਂਪਟਨ : ਘੱਟੋ-ਘੱਟ ਉਜਰਤ 15 ਡਾਲਰ ਅਤੇ ਫੇਅਰਨੈਸ ਯੂਨੀਅਨ ਦੇ ਬਰੈਂਪਟਨ ਚੈਪਟਰ ਦੇ ਵਲੰਟੀਅਰਾਂ ਵਲੋਂ ਇਕ ਮੀਟਿੰਗ ਕਰਕੇ ਇਸ ਭਖਵੇਂ ਮੁੱਦੇ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਓਨਟਾਰੀਓ ਸੂਬੇ ਵਿਚ ਕੰਮ ਕਰਦੇ ਕਾਮਿਆਂ ਦੀ ਘੱਟੋ-ਘੱਟ ਉਜਰਤ ਸਿਰਫ ਗਿਆਰਾਂ ਡਾਲਰ ਚਾਲੀ ਸੈਂਟ ਪ੍ਰਤੀ ਘੰਟਾ ਮਿਲਦਾ ਹੈ। ਉਜਰਤ ਵਿਚ ਇਹ ਵਾਧਾ ਵੀ ਯੂਨੀਅਨਾਂ ਦੇ ਬੜੇ ਲੰਮੇ ਸੰਘਰਸ਼ਾਂ ਤੋਂ ਬਾਅਦ ਬਹੁਤ ਹੀ ਧੀਮੀ ਗਤੀ ਨਾਲ ਕੀਤਾ ਗਿਆ ਹੈ, ਜਦੋਂ ਕਿ ਖਰੀਦਣ ਵਾਲੀ ਹਰ ਵਸਤੂ ‘ਚ ਪਿਛਲੇ ਕੁਝ ਸਾਲਾਂ ਦੇ ਸਮੇਂ ਵਿਚ ਹੀ ਕਈ ਗੁਣਾ ਵਾਧਾ ਹੋਇਆ ਹੈ। ਘਰਾਂ ਦੀਆਂ ਕੀਮਤਾਂ ਤਾਂ ਅਸਮਾਨੀ ਚੜ੍ਹ ਚੁੱਕੀਆਂ ਹਨ। ਘੱਟੋ-ਘੱਟ ਉਜਰਤ ‘ਤੇ ਕੰਮ ਕਰਨ ਵਾਲੇ ਕਾਮਿਆਂ ਲਈ ਤਾਂ ਦਹਾਕਿਆਂ ਬੱਧੀ ਕੰਮ ਕਰਕੇ ਵੀ ਘਰ ਲੈਣ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਘਰ ਖਰੀਦ ਚੁੱਕੇ ਬਹੁਤੇ ਲੋਕਾਂ ਲਈ ਵੀ ਘਰ ਦੇ ਸਾਰੇ ਖਰਚਿਆਂ ਨੂੰ ਚੱਲਦੇ ਰੱਖਣਾ ਵੀ ਜੋਖ਼ਮ ਭਰਿਆ ਕੰਮ ਬਣ ਗਿਆ ਹੈ। ਬਾਹਰਲੇ ਮੁਲਕਾਂ ‘ਚੋਂ ਆ ਰਹੇ ਨਵੇਂ ਇਮੀਗਰਾਂਟਸ ਲਈ ਤਾਂ ਇਹ ਦਿੱਕਤਾਂ ਹੋਰ ਵੀ ਵਧ ਗਈਆਂ ਹਨ। ਪ੍ਰੋਫੈਸ਼ਨਲ ਕਿੱਤਿਆਂ ਨਾਲ ਸਬੰਧਤ ਲੋਕਾਂ ਨੂੰ ਵੀ ਇੱਥੇ ਆ ਕੇ ਲੰਮਾ ਸਮਾਂ ਮਿਨੀਅਮ ਵੇਜ਼ ‘ਤੇ ਹੀ ਕੰਮ ਕਰਨਾ ਪੈਂਦਾ ਹੈ। ਦੂਜੀ ਵੱਡੀ ਦਿੱਕਤ ਇਹ ਹੈ ਕਿ ਬਹੁਤੇ ਲੋਕਾਂ ਨੂੰ ਪ੍ਰਾਈਵੇਟ ਏਜੰਸੀਆਂ ਰਾਹੀਂ ਹੀ ਕੰਮ ਮਿਲਦਾ ਹੈ ਤੇ ਅੱਗੇ ਫਿਰ ਮਾਲਕ ‘ਤੇ ਨਿਰਭਰ ਕਰਦਾ ਹੈ ਕਿ ਉਹ ਕੰਮ ਦੇ ਤਿੰਨ ਘੰਟੇ ਲਵਾ ਕੇ ਵਰਕਰ ਨੂੰ ਘਰ ਤੋਰ ਦਿੰਦਾ ਹੈ ਜਾਂ ਫਿਰ ਅੱਠ ਘੰਟੇ ਕੰਮ ਕਰਵਾਉਂਦਾ ਹੈ। ਪੱਕੇ ਕੰਮ ਦੀ ਕੋਈ ਗਰੰਟੀ ਨਹੀਂ ਹੈ। ਏਜੰਸੀਆਂ ਰਾਹੀਂ ਕੰਮ ਕਰਨ ਵਾਲੇ ਵਰਕਰਾਂ ਲਈ ਵੱਡੀ ਦਿੱਕਤ ਇਹ ਹੈ ਕਿ ਆਰਜ਼ੀ ਕਾਮਿਆਂ ਵਲੋਂ ਧੱਕੇ ਨਾਲ ਵੱਧ ਤੋਂ ਵੱਧ ਕੰਮ ਕਰਵਾਇਆ ਜਾਂਦਾ ਹੈ ਜੋ ਵਰਕਰ ਇਸ ਦੀ ਸ਼ਿਕਾਇਤ ਕਰਦਾ ਹੈ, ਉਸ ਨੂੰ ਕੰਮ ‘ਤੇ ਨਹੀਂ ਬੁਲਾਇਆ ਜਾਂਦਾ। ਕਾਹਲੀ ਨਾਲ ਕੰਮ ਕਰਦੇ ਸਮੇਂ ਕਈ ਵਰਕਰਾਂ ਦੇ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ। ਇਹ ਵਰਕਰ ਜਿਸ ਥਾਂ ‘ਤੇ ਕੰਮ ਕਰਦੇ ਹਨ, ਉਹ ਮਾਲਕ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਏਜੰਸੀ ਵਾਲਿਆਂ ਦੀ ਇੰਸੋਰੈਂਸ ਵਰਕਰ ਦੀ ਥੋੜ੍ਹੀ ਬਹੁਤ ਮੱਦਦ ਕਰਦੀ ਹੈ। ਜੇ ਸੱਟਾਂ ਗੰਭੀਰ ਹਨ ਫਿਰ ਉਹ ਵੀ ਜਵਾਬ ਦੇ ਦਿੰਦੇ ਹਨ। ਏਜੰਸੀ ਵਾਲੇ ਆਪਣੀ ਕੰਪਨੀ ਦੀ ਬੈਂਕ ਕਰੁਪਸੀ ਸ਼ੋਅ ਕਰਕੇ ਨਵੇਂ ਥਾਂ ‘ਤੇ ਜਾ ਕੇ ਨਵੀਂ ਕੰਪਨੀ ਖੋਲ੍ਹ ਲੈਂਦੇ ਹਨ। ਮਿਨੀਮਮ ਵੇਜ਼ ਪੰਦਰਾਂ ਡਾਲਰ ਕਰਵਾਉਣ ਦੀ ਇਹ ਮੁਹਿੰਮ ਅਮਰੀਕਾ ਦੇ ਕਈ ਸੂਬਿਆਂ ਵਿਚ ਚੱਲ ਰਹੀ ਹੈ। ਕਈ ਥਾਵਾਂ ਉਪਰ ਤਾਂ ਕਾਮੇ ਇਹ ਹੱਕ ਪ੍ਰਾਪਤ ਕਰਨ ਵਿਚ ਕਾਮਯਾਬ ਵੀ ਹੋ ਚੁੱਕੇ ਹਨ। ਬਰੈਂਪਟਨ ਸ਼ਹਿਰ ਦੇ ਬਹੁਤੇ ਕਾਮੇ ਮਿਨੀਮਮ ਵੇਜ ‘ਤੇ ਕੰਮ ਕਰਦੇ ਹਨ। ਜਿਨ੍ਹਾਂ ਵਿਚ ਸਾਊਥ ਏਸ਼ੀਅਨ ਔਰਤਾਂ ਦੀ ਗਿਣਤੀ ਵਧੇਰੇ ਹੈ। ਇਨ੍ਹਾਂ ਵਿਚ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਵਰਗ ਵਿਚੋਂ ਹਨ, ਪਰ ਹੁਣ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਕਿ ਉਹ ਆਪਣੀ ਪੜ੍ਹਾਈ ਨੂੰ ਅੱਗੇ ਚਾਲੂ ਰੱਖ ਸਕਣ ਅਤੇ ਆਪਣੇ ਆਪ ਨੂੰ ਚੰਗੀਆਂ ਨੌਕਰੀਆਂ ਲੈਣ ਦੇ ਯੋਗ ਬਣਾ ਸਕਣ। ਬਰੈਂਪਟਨ ਦੇ ਨੌਜਵਾਨਾਂ ਵਲੋਂ ਇਕੱਠੇ ਹੋ ਕੇ ਪ੍ਰਣ ਲਿਆ ਗਆ ਹੈ ਕਿ ਉਹ ਇਸ ਮਸਲੇ ਪ੍ਰਤੀ ਚੇਤਨਾ ਪੈਦਾ ਕਰਨ ਲਈ ਪਬਲਿਕ ਥਾਵਾਂ, ਕੰਮ ਦੀਆਂ ਥਾਵਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਜਾ ਕੇ ਪ੍ਰਚਾਰ ਕਰਨਗੇ। ਬਰੈਂਪਟਨ ਚੈਪਟਰ ਦੇ ਸਾਰੇ ਵਲੰਟੀਅਰਾਂ ਵਲੋਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪੋ ਆਪਣੇ ਏਰੀਏ ਦੇ ਐਮਪੀਪੀ ਨੂੰ ਇਸ ਮੁੱਦੇ ਲਈ ਸੁਚੇਤ ਕਰਨ ਤਾਂ ਕਿ ਉਹ ਸਮੇਂ ਦੀ ਸਰਕਾਰ ‘ਤੇ ਦਬਾਅ ਪਾ ਕੇ ਘੱਟੋ ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਵਾਉਣ ਲਈ ਸਫਲ ਹੋ ਸਕਣ। -ਨਾਹਰ ਸਿੰਘ ਔਜਲਾ
RELATED ARTICLES
POPULAR POSTS