-4.7 C
Toronto
Wednesday, December 3, 2025
spot_img
Homeਦੁਨੀਆਟਰੰਪ ਦਾ ਕਾਰਾ

ਟਰੰਪ ਦਾ ਕਾਰਾ

trump-and-sikh-copy-copyਅੰਮ੍ਰਿਤਧਾਰੀ ਸਿੱਖ ਨੂੰ ਦੱਸਿਆ ਮੁਸਲਿਮ ਸਮਰਥਕ
ਮੈਥੋਂ ਬਿਨ ਪੁੱਛੇ ਪੋਸਟਰਾਂ ਵਿਚ ਵਰਤੀ ਮੇਰੀ ਤਸਵੀਰ : ਗੁਰਿੰਦਰ ਸਿੰਘ ਖਾਲਸਾ
ਸ਼ਿਕਾਗੋ/ਬਿਊਰੋ ਨਿਊਜ਼ : ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਮੁਹਿੰਮ ਦੌਰਾਨ ਵੰਡੇ ਜਾ ਰਹੇ ਪਰਚਿਆਂ ਵਿੱਚ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਇਕ ਸਿੱਖ ਦੀ ਪਛਾਣ ਟਰੰਪ ਦੇ ਮੁਸਲਮਾਨ ਸਮਰਥਕ ਵਜੋਂ ਕੀਤੀ ਜਾ ਰਹੀ ਹੈ। ਡਬਲਿਊਟੀਐਚਆਰ ਟੀਵੀ ਚੈਨਲ ਦੀ ਇਕ ਖ਼ਬਰ ਮੁਤਾਬਕ, ‘ਭਾਰਤ ਤੋਂ ਅਮਰੀਕਾ ਦੇ ਇੰਡੀਆਨਾ ਦੇ ਫਿਸ਼ਰਸ ਸ਼ਹਿਰ ਵਿੱਚ ਰਹਿਣ ਵਾਲੇ ਗੁਰਿੰਦਰ ਸਿੰਘ ਖਾਲਸਾ ਦੀ ਪ੍ਰਚਾਰ ਦੇ ਪਰਚਿਆਂ ਵਿੱਚ ਫੋਟੋ ਲੱਗੀ ਹੈ, ਜਿਸ ‘ਤੇ ਮੁਸਲਿਮ ਲਿਖਿਆ ਹੈ।’ ਟਰੰਪ ਦੀ ਮੁਹਿੰਮ ਨੇ ਓਹਾਓ ਵਿੱਚ ਵੰਡੇ ਇਨ੍ਹਾਂ ਪਰਚਿਆਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਾਲਸਾ ਟਰੰਪ ਦੇ ਮੁਸਲਿਮ ਸਮਰਥਕ ਹਨ। ਚੈਨਲ ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਦੱਸਿਆ ਹੈ, ‘ਮੈਂ ਮੁਸਲਮਾਨ ਨਹੀਂ ਹਾਂ ਅਤੇ ਮੈਂ ਟਰੰਪ ਦਾ ਸਮਰਥਕ ਵੀ ਨਹੀਂ ਹਾਂ। ਉਨ੍ਹਾਂ ਨੇ ਮੈਨੂੰ ਮੁਸਲਮਾਨ ਸਮਰਥਕ ਦੱਸਦਿਆਂ ਮੇਰੀ ਤਸਵੀਰ ਲਗਾਈ ਹੈ ਪਰ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਹੈ। ਮੈਂ ਟਰੰਪ ਦਾ ਸਮਰਥਨ ਨਹੀਂ ਕਰਦਾ । ਕਿਸੇ ਨੇ ਵੀ ਮੇਰੀ ਤਸਵੀਰ ਲਾਉਣ ਬਾਰੇ ਮੈਨੂੰ ਨਹੀਂ ਪੁੱਛਿਆ। ਇਹ ਗਲਤ ਹੈ ਤੇ ਇਸ ਨਾਲ ਲੋਕਾਂ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੋਣਗੇ, ਕਿਉਂਕਿ ਟਰੰਪ ਦੇ ਮੁਹਿੰਮ ਚਲਾਉਣ ਵਾਲੇ ਇਸ ਪਰਚੇ ਨੂੰ ਦੇਸ਼ ਦੇ ਹਰ ਇਲਾਕੇ ਵਿੱਚ ਭੇਜ ਰਹੇ ਹਨ।’ ਖਾਲਸਾ ਨੇ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਕੱਟੜਪੰਥੀ ਇਸਲਾਮੀ ਸਮਝਣ ਦੀ ਭੁੱਲ ਕੀਤੀ ਜਾ ਰਹੀ ਹੈ ਤੇ ਨਫ਼ਰਤ ਕਾਰਨ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸਿੱਖ ਕੌਣ ਹਨ? ਉਹ ਦਾੜ੍ਹੀ ਕਿਉਂ ਰੱਖਦੇ ਹਨ ਅਤੇ ਕਿਉਂ ਪੱਗ ਬੰਨ੍ਹਦੇ ਹਨ? ਇਸ ਕਮੇਟੀ ਦਾ ਮਕਸਦ ਅਮਰੀਕੀਆਂ ਨੂੰ ਇਹ ਦੱਸਣਾ ਹੈ ਕਿ ਸਿੱਖ ਧਰਮ ਦੁਨੀਆਂ ਦੇ ਹੋਰ ਧਰਮਾਂ ਨਾਲੋਂ ਵੱਖਰਾ ਹੈ।
ਮੈਂ ਮੁਸਲਿਮ ਸਮਰਥਕ ਨਹੀਂ ਹਾਂ ਤੇ ਨਾ ਹੀ  ਟਰੰਪ ਸਮਰਥਕ। ਇਹ ਸਿੱਖ ਭਾਈਚਾਰੇ ਦੀ ਦਿੱਖ ਨੂੰ ਖਰਾਬ ਕਰਨ ਦੀ ਸਾਜਿਸ਼ ਹੈ।
– ਗੁਰਿੰਦਰ ਸਿੰਘ ਖਾਲਸਾ

RELATED ARTICLES
POPULAR POSTS