18.9 C
Toronto
Monday, August 31, 2026
spot_img
Homeਦੁਨੀਆਤਾਲਿਬਾਨ ਨੇ ਆਪਣਾ ਨਵਾਂ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨੂੰ ਬਣਾਇਆ

ਤਾਲਿਬਾਨ ਨੇ ਆਪਣਾ ਨਵਾਂ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨੂੰ ਬਣਾਇਆ

ਤਾਲਿਬਾਨ ਨੇ ਆਪਣਾ ਨਵਾਂ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨੂੰ ਬਣਾਇਆਕਾਬੁਲ/ਬਿਊਰੋ ਨਿਊਜ਼
ਅਫਗਾਨਿਸਤਾਨੀ ਤਾਲਿਬਾਨ ਨੇ ਆਪਣਾ ਨਵਾਂ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨੂੰ ਐਲਾਨਿਆ ਹੈ। ਤਾਲਿਬਾਨ ਦੇ ਬੁਲਾਰੇ ਨੇ ਰਸਮੀ ਤੌਰ ‘ਤੇ ਬਿਆਨ ਜਾਰੀ ਕਰਕੇ ਇੱਕ ਤਰ੍ਹਾਂ ਮੰਨ ਲਿਆ ਹੈ ਕਿ ਇਸ ਤੋਂ ਪਹਿਲੇ ਲੀਡਰ ਮੁੱਲ੍ਹਾ ਅਖ਼ਤਰ ਮਸੂਰ ਦੀ ਮੌਤ ਅਮਰੀਕੀ ਡ੍ਰੋਨ ਹਮਲੇ ਵਿਚ ਹੋਈ ਸੀ।
ਹਾਲਾਂਕਿ ਉਦੋਂ ਤਾਲਿਬਾਨ ਨੇ ਆਪਣੇ ਲੀਡਰ ਦੀ ਮੌਤ ‘ਤੇ ਕੋਈ ਰਸਮੀ ਬਿਆਨ ਨਹੀਂ ਦਿੱਤਾ ਸੀ।ਕੁਝ ਸਮਾਂ ਪਹਿਲਾਂ ਹੀ ਤਾਲਿਬਾਨਾਂ ਦੇ ਇਸ ਲੀਡਰ ਨੇ ਕਾਬੁਲ ਵਿਚ ਵੱਡੇ ਬੰਬ ਧਮਾਕੇ ਕਰਵਾਏ ਸਨ। ਇਸ ‘ਤੇ ਕਈ ਸਰਕਾਰੀ ਇਨਾਮ ਰੱਖੇ ਹੋਏ ਹਨ। ਤਾਲਿਬਾਨ ਨੇ ਬਿਆਨ ਵਿਚ ਕਿਹਾ ਹੈ ਕਿ ਸਾਰੇ ਲੋਕ ਇਸ ਆਗੂ ਦੀ ਇੱਜ਼ਤ ਕਰਨ ਤੇ ਇਸ ਨੂੰ ਆਪਣਾ ਲੀਡਰ ਮੰਨਣ। ਤਾਲਿਬਾਨ ਦੀ ਕੌਂਸਲ ਨੇ ਵੀ ਇਸ ਦੀ ਖੁਸ਼ੀ ਮਨਾਈ ਹੈ।ਦੱਸਣਯੋਗ ਹੈ ਕਿ ਅਫਗਾਨਿਸਤਾਨ ਵਿਚ ਹਿੰਸਾ ਲਗਾਤਾਰ ਵਧ ਰਹੀ ਹੈ। ਆਤਮਘਾਤੀ ਬੰਬ ਧਮਾਕਿਆਂ ਨਾਲ ਸੈਂਕੜੇ ਲੋਕ ਮਾਰੇ ਜਾ ਰਹੇ ਹਨ।

RELATED ARTICLES
POPULAR POSTS