ਫੌਜ ਮੁਖੀ ਬੋਲੇ, ਸਰਹੱਦ ‘ਤੇ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ
ਰਾਵਲਪਿੰਡੀ/ਬਿਊਰੋ ਨਿਊਜ਼
ਪਾਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ 1965 ਦੀ ਜੰਗ ਦੀ 53ਵੀਂ ਬਰਸੀ ‘ਤੇ ਕਿਹਾ ਕਿ ਅਸੀਂ ਸਰਹੱਦ ‘ਤੇ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ। ਉਨ੍ਹਾਂ ਕਿਹਾ ਕਿ ਅਸੀਂ 1965 ਅਤੇ 1971 ਦੀ ਲੜਾਈ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ 6 ਸਤੰਬਰ ਦਾ ਦਿਨ ਪਾਕਿਸਤਾਨ ਲਈ ਯਾਦਗਾਰ ਹੈ। ਬਾਜਵਾ ਨੇ ਅੱਤਵਾਦ ਖਿਲਾਫ ਇਕਜੁੱਟ ਹੋ ਕੇ ਲੜਨ ਦੀ ਗੱਲ ਵੀ ਕੀਤੀ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਸਮਾਗਮ ਵਿਚ ਕਿਹਾ ਸੀ ਕਿ ਉਹ ਕਿਸੇ ਦੂਜੇ ਦੇਸ਼ ਦੀ ਲੜਾਈ ਵਿਚ ਹਿੱਸਾ ਨਹੀਂ ਬਣਨਗੇ। ਉਨ੍ਹਾਂ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਹੀ ਜੰਗ ਦੇ ਖਿਲਾਫ ਹਾਂ। ਇਮਰਾਨ ਨੇ ਕਿਹਾ ਕਿ ਫੌਜ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਰਾਜਨੀਤੀ ਨਾਲ ਉਸਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਡੀ ਵਿਦੇਸ਼ ਨੀਤੀ ਦੂਜੇ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਹੈ।
Check Also
ਭਾਰਤ ਨੇ 17 ਪਾਕਿਸਤਾਨੀ ਯੂ-ਟਿਊਬ ਚੈਨਲਾਂ ’ਤੇ ਲਗਾਈ ਪਾਬੰਦੀ
ਪਹਿਲਗਾਮ ’ਚ ਮਾਰੇ ਗਏ ਸੈਲਾਨੀਆਂ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਸ਼ਰਧਾਂਜਲੀ ਨਵੀਂ ਦਿੱਲੀ/ਬਿਊਰੋ ਨਿਊਜ਼ …