ਭਾਰਤੀ ਨੌਜਵਾਨ ਸਮੇਤ 3 ਵਿਅਕਤੀਆਂ ਦੀ ਮੌਤ
ਹੈਦਰਾਬਾਦ/ਬਿਊਰੋ ਨਿਊਜ਼
ਅਮਰੀਕਾ ਦੇ ਓਹਾਇਓ ਸੂਬੇ ਵਿਚ ਲੰਘੇ ਕੱਲ੍ਹ ਇੱਕ ਬੈਂਕ ਵਿਚ ਹੋਈ ਗੋਲੀਬਾਰੀ ਦੌਰਾਨ ਇਕ ਭਾਰਤੀ ਨੌਜਵਾਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।ઠਆਂਧਰਾ ਪ੍ਰਦੇਸ਼ ਦਾ 25 ਸਾਲਾ ਪ੍ਰਿਥਵੀ ਰਾਜ ਕੰਡਪੇ ਬੈਂਕ ਵਿਚ ਸਲਾਹਕਾਰ ਵਜੋਂ ਕੰਮ ਕਰਦਾ ਸੀ। ਇਸ ਗੋਲੀਬਾਰੀ ਵਿਚ ਭਾਰਤੀ ਨੌਜਵਾਨ ਦੇ ਨਾਲ ਦੋ ਹੋਰ ਵਿਅਕਤੀਆਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ ਵਿਚ 48 ਸਾਲਾ ਲੁਈਸ ਫੇਲੀਪ ਅਤੇ 64 ਸਾਲਾ ਰਿਚਰਡ ਨਿਊਕਮਰ ਸ਼ਾਮਲ ਹੈ। ਹਮਲਾਵਰ ਦੀ ਪਹਿਚਾਣ ਓਮਰ ਪੇਰੇਜ਼ ਵਜੋਂ ਹੋਈ, ਜਿਸ ਨੂੰ ਬਾਅਦ ਵਿਚ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਇਸ ਗੋਲੀਬਾਰੀ ਵਿਚ ਪੰਜ ਵਿਅਕਤੀ ਜ਼ਖ਼ਮੀ ਵੀ ਹੋਏ। ਭਾਰਤੀ ਨੌਜਵਾਨઠਦੇ ਪਰਿਵਾਰ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ।