-4.7 C
Toronto
Wednesday, December 3, 2025
spot_img
Homeਭਾਰਤਬੱਸਾਂ 'ਚ ਔਰਤਾਂ ਦੀ ਸੁਰੱਖਿਆ ਲਈ ਸਰਕਾਰ ਹੋਈ ਯਤਨਸ਼ੀਲ

ਬੱਸਾਂ ‘ਚ ਔਰਤਾਂ ਦੀ ਸੁਰੱਖਿਆ ਲਈ ਸਰਕਾਰ ਹੋਈ ਯਤਨਸ਼ੀਲ

4ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਭਰ ਦੀ ਜਨਤਕ ਆਵਾਜਾਈ ਵਿਚ ਹੁਣ ਐਮਰਜੈਂਸੀ ਬਟਨ, ਸੀਸੀਟੀਟੀ ਕੈਮਰੇ ਤੇ ਵਹੀਕਲ ਟ੍ਰੈਕਿੰਗ ਯੰਤਰ ਲਾਉਣਾ ਜ਼ਰੂਰੀ ਹੈ ਤਾਂ ਕਿ ਔਰਤਾਂ ਪੂਰੀਆਂ ਸੁਰੱਖਿਅਤ ਹੋ ਕੇ ਸਫਰ ਕਰ ਸਕਣ। ਦੇਸ਼ ਦੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਹ ਗੱਲ ਕਹੀ ਹੈ। ਸਰਕਾਰ ਇਸ ਲਈ ਨੋਟੀਫਿਕੇਸ਼ਨ ਵੀ ਜਾਰੀ ਕਰੇਗੀ।
ਗਡਕਰੀ ਨੇ ਕਿਹਾ ਕਿ ਨਿਰਭਿਆ ਕਾਂਡ ਤੋਂ ਬਾਅਦ ਇਹ ਕਦਮ ਚੁੱਕੇ ਸਨ ਪਰ ਹੁਣ ਇਸ ਨੂੰ ਜ਼ਰੂਰੀ ਬਣਾਉਣ ਜਾ ਰਹੇ ਹਾਂ ਤਾਂ ਕਿ ਔਰਤਾਂ ਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਦੱਸਿਆ ਕਿ ਦੋ ਜੂਨ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਤੇ ਫੇਰ ਸਭ ਲਈ ਯੰਤਰ ਲਾਉਣੇ ਜ਼ਰੂਰੀ ਹੋਣਗੇ। ਇਹ ਨੋਟੀਫਿਕੇਸ਼ਨ ਮੋਟਰ ਵਹੀਕਲ ਐਕਟ ਅਧੀਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਦੀਆਂ ਟੀਮਾਂ ਲਗਾਤਾਰ ਜਾਂਚ ਜਾਰੀ ਵੀ ਰੱਖਣਗੀਆਂ ਤਾਂ ਕਿ ਕੁਤਾਹੀ ਵਰਤਣ ਵਾਲੀ ਗੱਡੀ ‘ਤੇ ਕਾਰਵਾਈ ਹੋ ਸਕੇ।

RELATED ARTICLES
POPULAR POSTS