HomeਕੈਨੇਡਾFrontਡਾ. ਸਰਬਜੋਤ ਸਿੰਘ ਬਹਿਲ ਨੂੰ ਮਹਿੰਗੀ ਪਈ ਰਾਹੁਲ ਗਾਂਧੀ ਦੀ ਅੰਮਿ੍ਰਤਸਰ ਫੇਰੀ
ਡਾ. ਸਰਬਜੋਤ ਸਿੰਘ ਬਹਿਲ ਨੂੰ ਮਹਿੰਗੀ ਪਈ ਰਾਹੁਲ ਗਾਂਧੀ ਦੀ ਅੰਮਿ੍ਰਤਸਰ ਫੇਰੀ
ਡਾ. ਸਰਬਜੋਤ ਸਿੰਘ ਬਹਿਲ ਨੂੰ ਮਹਿੰਗੀ ਪਈ ਰਾਹੁਲ ਗਾਂਧੀ ਦੀ ਅੰਮਿ੍ਰਤਸਰ ਫੇਰੀ
ਜੀਐਨਡੀਯੂ ਨੇ ਬਹਿਲ ਕੋਲੋਂ ਡੀਨ ਦੀ ਜ਼ਿੰਮੇਵਾਰੀ ਲਈ ਵਾਪਸ
ਅੰਮਿ੍ਰਤਸਰ/ਬਿਊਰੋ ਨਿਊਜ਼
ਡਾ. ਸਰਬਜੋਤ ਸਿੰਘ ਬਹਿਲ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅੰਮਿ੍ਰਤਸਰ ਫੇਰੀ ਮਹਿੰਗੀ ਪੈ ਗਈ ਹੈ। ਇਸਦੇ ਚੱਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਸਰਬਜੋਤ ਸਿੰਘ ਬਹਿਲ ਕੋਲੋਂ ਅਕਾਦਮਿਕ ਮਾਮਲਿਆਂ ਦੇ ਡੀਨ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਹੈ। ਹੁਣ ਇਸ ਅਹੁਦੇ ’ਤੇ ਬਿਕਰਮਜੀਤ ਸਿੰਘ ਬਾਜਵਾ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਡਾ. ਬਹਿਲ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਹੈਡ ਦੇ ਅਹੁਦੇ ’ਤੇ ਕੰਮ ਕਰ ਰਹੇ ਸਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਅੰਮਿ੍ਰਤਸਰ ਪਹੁੰਚੇ ਸਨ। ਜਿਸ ਦੌਰਾਨ ਰਾਹੁਲ ਦੇ ਨਾਲ ਡਾ. ਸਰਬਜੋਤ ਸਿੰਘ ਬਹਿਲ ਹੀ ਰਹੇ ਸਨ ਅਤੇ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਰਾਹੁਲ ਦੇ ਨਾਲ ਨਹੀਂ ਸੀ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਡਾ. ਬਹਿਲ ਵਲੋਂ ਆਪਣਾ ਇਹ ਅਹੁਦਾ ਖੁਦ ਛੱਡਿਆ ਗਿਆ ਹੈ ਜਾਂ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ ਹੈ। ਇਸ ਬਾਰੇ ਯੂਨੀਵਰਸਿਟੀ ਵਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ ਹੈ।