9.4 C
Toronto
Friday, November 7, 2025
spot_img
HomeਕੈਨੇਡਾFrontਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ

ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਭਗਤਾਂ ਨੂੰ ਦਿੱਤੀ ਵਧਾਈ
ਅਯੋਧਿਆ/ਬਿਊਰੋ ਨਿਊਜ਼ : ਅਯੋਧਿਆ ’ਚ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦੀ ਅੱਜ ਪਹਿਲੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਭਗਤਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਿਰ ਵਿਕਸਤ ਭਾਰਤ ਦੀ ਸੰਕਲਪ ਸਿੱਧੀ ’ਚ ਮਦਦ ਕਰੇਗਾ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਤਿਆ ਨਾਥ ਰਾਮ ਲੱਲਾ ਦੀ ਅੱਜ ਮਹਾਂਆਰਤੀ ਕਰਨਗੇ। ਰਾਮ ਮੰਦਿਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਚਾਰ ਡਿਗਰੀ ਟੈਂਪਰੇਚਰ ਦੇ ਚਲਦਿਆਂ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਕੜਾਕੇ ਦੀ ਠੰਢ ਦੌਰਾਨ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰਨਾਂ ਰਾਜਾਂ ਤੋਂ ਰਾਮ ਭਗਤ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਪਹੁੰਚੇ ਹਨ। ਮੰਦਿਰ ਟਰੱਸਟ ਅਨੁਸਾਰ ਅੱਜ ਲਗਭਗ 2 ਲੱਖ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨ ਕਰਨਗੇ। ਮੰਦਿਰ ਟਰੱਸਟ ਵੱਲੋਂ ਅੰਗਦ ਟਿੱਲੇ ’ਤੇ ਜਰਮਨ ਹੈਂਗਰ ਟੈਂਟ ਲਗਵਾਏ ਹਨ ਅਤੇ ਇਨ੍ਹਾਂ ’ਚ 5 ਹਜ਼ਾਰ ਮਹਿਮਾਨਾਂ ਦੀ ਮੇਜ਼ਬਾਨੀ ਹੋਵੇਗੀ ਅਤੇ ਮਹਾਂਉਸਤਵ 11 ਤੋਂ 13 ਜਨਵਰੀ ਤੱਕ ਚੱਲੇਗਾ।

RELATED ARTICLES
POPULAR POSTS