ਨਰਾਇਣਗੜ੍ਹ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕਿਆ ਬਸਪਾ ਆਗੂ
ਅੰਬਾਲਾ/ਬਿਊਰੋ ਨਿਊਜ਼ : ਹਰਿਆਣਾ ਦੇ ਅੰਬਾਲਾ ਤੋਂ ਬਹੁਜਨ ਸਮਾਜ ਪਾਰਟੀ ਦੇ ਆਗੂ ਦੀ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਸਪਾ ਆਗੂ ਹਰਬਿਲਾਸ ਸਿੰਘ ਰੱਜੂਮਾਜਰਾ ਅਤੇ ਦੋ ਦੋਸਤਾਂ ਪੁਨੀਤ ਅਤੇ ਗੁਗਲ ਦੇ ਨਾਲ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਕਾਰ ਵਿੱਚ ਸਵਾਰ ਸਨ, ਜਿਸ ਦੌਰਾਨ ਇਹ ਹਮਲਾ ਹੋਇਆ। ਆਗੂ ਦੇ ਸਾਥੀ ਪੁਨੀਤ ਨੂੰ ਵੀ ਗੋਲੀਆਂ ਲੱਗੀਆਂ। ਹਮਲੇ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਹਰਬਿਲਾਸ ਨੇ ਦੇਰ ਰਾਤ ਦਮ ਤੋੜ ਦਿੱਤਾ ਜਦਕਿ ਪੁਨੀਤ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਨਰਾਇਣਗੜ੍ਹ ਦੇ ਐੱਸਐੱਚਓ ਲਲਿਤ ਕੁਮਾਰ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਬਾਲਾ ਦੇ ਐਸਪੀ ਐਸ ਭੋਰੀਆ ਨੇ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਪੁਲੀਸ ਟੀਮ ਦਾ ਗਠਨ ਕੀਤਾ ਗਿਆ ਹੈ। ਅੰਬਾਲਾ ਸਥਿਤ ਬਸਪਾ ਆਗੂਆਂ ਨੇ ਮੰਗ ਕੀਤੀ ਹੈ ਕਿ ਪੁਲੀਸ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫੜਨ ਲਈ ਹਰ ਸੰਭਵ ਯਤਨ ਕਰੇ। ਜ਼ਿਰਯੋਗ ਹੈ ਕਿ ਰੱਜੂਮਾਜਰਾ ਨੇ ਪਿਛਲੇ ਸਾਲ ਨਾਰਾਇਣਗੜ੍ਹ ਤੋਂ ਵਿਧਾਨ ਸਭਾ ਚੋਣ ਲੜੀ ਸੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ’ਚ ਲਹਿਰਾਇਆ ਤਿਰੰਗਾ
ਕਿਹਾ : ਕਿਸਾਨਾਂ ਦੀਆਂ ਮੰਗਾਂ ਛੇਤੀ ਮੰਨੇ ਕੇਂਦਰ ਸਰਕਾਰ ਪਟਿਆਲਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ …