20.4 C
Toronto
Friday, September 18, 2026
spot_img
HomeਕੈਨੇਡਾFrontਪੁਲਿਸ ਦਾ ਦਾਅਵਾ, ਅੰਮਿ੍ਤਪਾਲ ਸਿੰਘ ਦਾ ਭਰਾ ਫੜਿਆ ਡਰੱਗ ਸਣੇ

ਪੁਲਿਸ ਦਾ ਦਾਅਵਾ, ਅੰਮਿ੍ਤਪਾਲ ਸਿੰਘ ਦਾ ਭਰਾ ਫੜਿਆ ਡਰੱਗ ਸਣੇ

ਪੁਲਿਸ ਦਾ ਦਾਅਵਾ, ਅੰਮਿ੍ਤਪਾਲ ਸਿੰਘ ਦਾ ਭਰਾ ਫੜਿਆ ਡਰੱਗ ਸਣੇ
ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਣ ਦੇ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਪੁਲਿਸ ਨੇ ਡਰੱਗ ਸਣੇ ਫੜੇ ਜਾਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੂੰ ਜਲੰਧਰ ਦਿਹਾਤੀ ਪੁਲਿਸ ਵਲੋਂ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਉਸ ਕੋਲ ਕੁੱਝ ਨਸ਼ੀਲੇ ਪਦਾਰਥ ਪਾਏ ਗਏ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮਿ੍ਰਤਪਾਲ ਸਿੰਘ ਇਸ ਸਮੇਂ ਕੌਮੀ ਸੁਰੱਖਿਆ ਐਕਟ ਦੇ ਤਹਿਤ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੀ ਇੱਕ ਜੇਲ੍ਹ ਵਿੱਚ ਹਨ। ਹਾਲ ਹੀ ਵਿੱਚ, ਅੰਮਿ੍ਰਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਚਾਰ ਦਿਨ ਦੀ ਪੈਰੋਲ ’ਤੇ ਦਿੱਲੀ ਭੇਜਿਆ ਗਿਆ ਸੀ।
RELATED ARTICLES
POPULAR POSTS