Breaking News
Home / ਭਾਰਤ / ਦਿੱਲੀ ਏਮਜ਼ ਦੇ ਐਂਡੋਸਕੋਪੀ ਰੂਮ ’ਚ ਲੱਗੀ ਭਿਆਨਕ ਅੱਗ

ਦਿੱਲੀ ਏਮਜ਼ ਦੇ ਐਂਡੋਸਕੋਪੀ ਰੂਮ ’ਚ ਲੱਗੀ ਭਿਆਨਕ ਅੱਗ

ਦਿੱਲੀ ਏਮਜ਼ ਦੇ ਐਂਡੋਸਕੋਪੀ ਰੂਮ ’ਚ ਲੱਗੀ ਭਿਆਨਕ ਅੱਗ
ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ

ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਧਾਨੀ ਦਿੱਲੀ ’ਚ ਏਮਜ਼ ਦੇ ਐਂਡੋਸਕੋਪੀ ਰੂਮ ਵਿਚ ਅੱਜ ਦੁਪਹਿਰ ਵੇਲੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਹਸਪਤਾਲ ’ਚ ਹਫੜਾ-ਦਫੜੀ ਮਚ ਗਈ। ਐਂਡੋਸਕੋਪੀ ਰੂਮ ਵਿਚ ਅੱਗ ਲੱਗਣ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ ਸਨ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਓਲਡ ਓ.ਪੀ.ਡੀ ਦੀ ਦੂਜੀ ਮੰਜ਼ਿਲ ਵਿਚ ਐਮਰਜੈਂਸੀ ਵਾਰਡ ਦੇ ਉਪਰ ਬਣੇ ਐਂਡੋਸਕੋਪੀ ਰੂਮ ਵਿਚ ਲੱਗੀ ਸੀ। ਏਮਜ਼ ਦੇ ਸੂਤਰਾਂ ਦਾ ਕਹਿਣਾ ਸੀ ਕਿ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਦੱਸਣਯੋਗ ਹੈ ਕਿ ਏਮਜ਼ ਹਸਪਤਾਲ ਵਿਚ ਦੇਸ਼ ਭਰ ਵਿਚੋਂ ਮਰੀਜ਼ ਇਲਾਜ ਕਰਵਾਉਣ ਲਈ ਪਹੁੰਚਦੇ ਹਨ। ਏਨਾ ਹੀ ਨਹੀਂ ਦੇਸ਼ ਤੋਂ ਬਾਹਰ ਦੇ ਵਿਅਕਤੀਆਂ ਦਾ ਆਉਣਾ-ਜਾਣਾ ਵੀ ਚੱਲਦਾ ਰਹਿੰਦਾ ਹੈ। ਜਾਣਕਾਰੀ ਦੇ ਮੁਤਾਬਕ ਦਿੱਲੀ ਏਮਜ਼ ਵਿਚ ਹਰ ਰੋਜ਼ ਕਰੀਬ 12 ਹਜ਼ਾਰ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਪਹੁੰਚਦੇ ਹਨ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …