11 C
Toronto
Thursday, October 8, 2026
spot_img
HomeਕੈਨੇਡਾFrontਬਿਲਕੁਲ ਨਵੇਂ ਅੰਦਾਜ਼ ਵਿੱਚ ਆ ਰਹੀ ਹੈ ਰੇਨੋ ਦੀ ਸਭ ਤੋਂ ਸਸਤੀ...

ਬਿਲਕੁਲ ਨਵੇਂ ਅੰਦਾਜ਼ ਵਿੱਚ ਆ ਰਹੀ ਹੈ ਰੇਨੋ ਦੀ ਸਭ ਤੋਂ ਸਸਤੀ ਕਾਰ – 3 ਜੁਲਾਈ ਨੂੰ ਹੋਵੇਗੀ ਲਾਂਚ

ਬਿਲਕੁਲ ਨਵੇਂ ਅੰਦਾਜ਼ ਵਿੱਚ ਆ ਰਹੀ ਹੈ ਰੇਨੋ ਦੀ ਸਭ ਤੋਂ ਸਸਤੀ ਕਾਰ – 3 ਜੁਲਾਈ ਨੂੰ ਹੋਵੇਗੀ ਲਾਂਚ
ਨਵੀਂ ਦਿੱਲੀ/ਬਿਊਰੋ ਨਿਊਜ਼
ਰੇਨੋ ਇੰਡੀਆ ਆਪਣੀ ਮਸ਼ਹੂਰ ਐਂਟਰੀ-ਲੈਵਲ ਹੈਚਬੈਕ ਕਵਿੱਡ ਨੂੰ ਨਵੇਂ ਡਿਜ਼ਾਈਨ ਅਤੇ ਆਧੁਨਿਕ ਫੀਚਰਾਂ ਨਾਲ ਆਉਂਦੀ 3 ਜੁਲਾਈ 2026 ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕਰਨ ਜਾ ਰਹੀ ਹੈ। ਨਵੀਂ ਰੇਨੋ ਕਵਿੱਡ ਫੇਸਲਿਫਟ ਦਾ ਡਿਜ਼ਾਈਨ ਗਲੋਬਲ ਮਾਰਕੀਟ ਵਿੱਚ ਵਿਕਣ ਵਾਲੀ ਡੇਸ਼ੀਆ ਸਪਿ੍ਰੰਗ ਈ.ਵੀ. ਤੋਂ ਪ੍ਰੇਰਿਤ ਹੋਵੇਗਾ। ਨਵੇਂ ਮਾਡਲ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਕ ਫਰੰਟ ਲੁੱਕ, ਨਵਾਂ ਗਿ੍ਰੱਲ, ਐਲਈਡੀ ਲਾਈਟਾਂ ਅਤੇ ਆਧੁਨਿਕ ਡਿਜ਼ਾਈਨ ਦਿੱਤਾ ਜਾ ਸਕਦਾ ਹੈ। ਕਾਰ ਦੇ ਇੰਟੀਰੀਅਰ ਵਿੱਚ ਵੀ ਵੱਡੇ ਬਦਲਾਅ ਕੀਤੇ ਗਏ ਹਨ। ਇਸ ਵਿੱਚ ਨਵਾਂ ਟੱਚਸਕਰੀਨ ਇਨਫੋਟੇਨਮੈਂਟ ਸਿਸਟਮ, ਡਿਜ਼ੀਟਲ ਇੰਸਟਰੂਮੈਂਟ ਕਲੱਸਟਰ, ਬਿਹਤਰ ਕਨੈਕਟੀਵਿਟੀ ਅਤੇ ਕਈ ਨਵੇਂ ਸੇਫਟੀ ਫੀਚਰ ਮਿਲਣ ਦੀ ਉਮੀਦ ਹੈ। ਰੇਨੋ ਦਾ ਮਕਸਦ ਇਸ ਅਪਡੇਟ ਰਾਹੀਂ ਭਾਰਤ ਦੇ ਐਂਟਰੀ-ਲੈਵਲ ਹੈਚਬੈਕ ਸੈਗਮੈਂਟ ਵਿੱਚ ਆਪਣੀ ਪਕੜ ਮਜ਼ਬੂਤ ਕਰਨਾ ਹੈ। ਨਵੀਂ ਕਵਿੱਡ ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਦੀਆਂ ਹਰਮਨ ਪਿਆਰੀਆਂ ਛੋਟੀਆਂ ਕਾਰਾਂ ਨਾਲ ਹੋਵੇਗਾ। ਕੰਪਨੀ ਵੱਲੋਂ ਕੀਮਤ ਅਤੇ ਹੋਰ ਵਿਸਥਾਰਪੂਰਵਕ ਜਾਣਕਾਰੀ ਲਾਂਚ ਸਮੇਂ ਜਾਰੀ ਕੀਤੀ ਜਾਵੇਗੀ।

RELATED ARTICLES

POPULAR POSTS