27.7 C
Toronto
Monday, June 29, 2026
spot_img
HomeਕੈਨੇਡਾFrontਅਮਰੀਕਾ ਵਿੱਚ ਲੇਬਰ ਡੇਅ ਤੋਂ ਬਾਅਦ ਲਾਂਚ ਹੋ ਸਕਦੀ ਹੈ ਆਈਫੋਨ-18 ਸੀਰੀਜ਼

ਅਮਰੀਕਾ ਵਿੱਚ ਲੇਬਰ ਡੇਅ ਤੋਂ ਬਾਅਦ ਲਾਂਚ ਹੋ ਸਕਦੀ ਹੈ ਆਈਫੋਨ-18 ਸੀਰੀਜ਼


ਇਸਦੀ ਕੀਮਤ ਵਿੱਚ ਹੋ ਸਕਦਾ ਹੈ ਵੱਡਾ ਵਾਧਾ
ਨਵੀਂ ਦਿੱਲੀ/ਬਿਊਰੋ ਨਿਊਜ਼
ਐਪਲ ਦੀ ਨਵੀਂ ਆਈਫੋਨ-18 ਸੀਰੀਜ਼ ਨੂੰ ਲੈ ਕੇ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ ਮੁਤਾਬਕ, ਕੰਪਨੀ ਇਸ ਸਾਲ ਵੀ ਸਤੰਬਰ ਮਹੀਨੇ ਵਿੱਚ ਨਵੇਂ ਆਈਫੋਨ ਗਲੋਬਲ ਮਾਰਕੀਟ ਵਿੱਚ ਪੇਸ਼ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਲੇਬਰ ਡੇਅ ਤੋਂ ਤੁਰੰਤ ਬਾਅਦ, ਯਾਨੀ 8 ਜਾਂ 9 ਸਤੰਬਰ ਨੂੰ ਆਈਫੋਨ-18 ਸੀਰੀਜ਼ ਲਾਂਚ ਕੀਤੀ ਜਾ ਸਕਦੀ ਹੈ। ਇਸ ਸਾਲ ਅਮਰੀਕਾ ਵਿੱਚ ਲੇਬਰ ਡੇਅ 7 ਸਤੰਬਰ ਨੂੰ ਮਨਾਇਆ ਜਾਵੇਗਾ। ਹਾਲਾਂਕਿ, ਐਪਲ ਵੱਲੋਂ ਅਜੇ ਤੱਕ ਲਾਂਚ ਦੀ ਅਧਿਕਾਰਕ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ। ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਨਵੇਂ ਆਈਫੋਨਾਂ ਦੀ ਕੀਮਤ ਵਿੱਚ ਵਾਧਾ ਹੋ ਸਕਦਾ ਹੈ। ਅਨੁਮਾਨ ਹੈ ਕਿ ਆਈਫੋਨ-18 ਸੀਰੀਜ਼ ਦੀ ਕੀਮਤ ਪਿਛਲੇ ਮਾਡਲਾਂ ਦੇ ਮੁਕਾਬਲੇ 18,800 ਰੁਪਏ ਤੱਕ ਵੱਧ ਹੋ ਸਕਦੀ ਹੈ। ਇਸਦੀ ਕੀਮਤ ਵਿੱਚ ਸੰਭਾਵਿਤ ਵਾਧੇ ਦੇ ਪਿੱਛੇ ਨਵੇਂ ਫੀਚਰ, ਅਪਗਰੇਡ ਹਾਰਡਵੇਅਰ ਅਤੇ ਉਤਪਾਦਨ ਲਾਗਤ ਵਿੱਚ ਵਾਧੇ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਐਪਲ ਦੇ ਪ੍ਰਸ਼ੰਸਕਾਂ ਨੂੰ ਹੁਣ ਕੰਪਨੀ ਦੇ ਅਧਿਕਾਰਤ ਐਲਾਨ ਦਾ ਇੰਤਜ਼ਾਰ ਹੈ।

RELATED ARTICLES
POPULAR POSTS