-7.7 C
Toronto
Friday, January 23, 2026
spot_img
Homeਭਾਰਤਗੇਲ ਨੂੰ ਗੰਦਾ ਕਹਿਣ ਵਾਲੀਆਂ ਅਖ਼ਬਾਰਾਂ ਨੂੰ ਭਰਨਾ ਹੋਵੇਗਾ ਜੁਰਮਾਨਾ

ਗੇਲ ਨੂੰ ਗੰਦਾ ਕਹਿਣ ਵਾਲੀਆਂ ਅਖ਼ਬਾਰਾਂ ਨੂੰ ਭਰਨਾ ਹੋਵੇਗਾ ਜੁਰਮਾਨਾ

ਨਵੀਂ ਦਿੱਲੀ – ਮਾਨਹਾਨੀ ਦੇ ਕੇਸ ਵਿੱਚ ਵੈੱਸਟ ਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੂੰ ਜਿੱਤ ਮਿਲੀ ਹੈ। ਆਸਟਰੇਲੀਆ ਦੀ ਇੱਕ ਅਦਾਲਤ ਨੇ ਕਿਹਾ ਕਿ ਅਖ਼ਬਾਰਾਂ ਨੂੰ ਹਰ ਹਾਲ ਵਿੱਚ ਜੁਰਮਾਨਾ ਦੇਣਾ ਹੋਵੇਗਾ। ਸਾਲ 2018 ਵਿੱਚ ਕੋਰਟ ਨੇ ਗੇਲ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਸੀ, ਪਰ ਉਸ ਤੋਂ ਬਾਅਦ 3 ਅਖ਼ਬਾਰਾਂ ਨੇ ਕਿ ਵਾਰ ਫ਼ਿਰ ਕੋਰਟ ਵਿੱਚ ਇਸ ਖ਼ਿਲਾਫ਼ ਅਪੀਲ ਕੀਤੀ ਸੀ, ਪਰ ਅੱਜ ਇਸ ਨੂੰ ਖ਼ਾਰਿਜ ਕਰ ਦਿੱਤਾ ਗਿਆ। ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਸਿਡਨੀ ਮੌਰਨਿੰਗ ਹੈਰਲਡ, ਦਾ ਏਜ ਅਤੇ ਕੈਨਬਰਾ ਟਾਈਮਜ਼ ਨੂੰ ਹੁਣ ਜੁਰਮਾਨੇ ਦੇ ਤੌਰ ‘ਤੇ ਤਿੰਨ ਲੱਖ ਆਸਟਰੇਲੀਆਈ ਡਾਲਰ ਦੇਣੇ ਹੋਣਗੇ। ਕੋਰਟ ਨੇ ਗੇਲ ਦੀ ਉਹ ਅਪੀਲ ਵੀ ਖ਼ਾਰਿਜ ਕਰ ਦਿੱਤੀ ਜਿਸ ਵਿੱਚ ਉਸ ਨੇ ਜ਼ਿਆਦਾ ਹਰਜਾਨੇ ਦੀ ਮੰਗ ਕੀਤੀ ਸੀ।
ਕੀ ਹੈ ਪੂਰਾ ਮਾਮਲਾ
ਇਹ ਘਟਨਾ ਸਾਲ 2015 ਦੀ ਹੈ। ਇੱਕ ਮਹਿਲਾ ਥੈਰੇਪਿਸਟ ਨੇ ਦੋਸ਼ ਲਗਾਇਆ ਸੀ ਕਿ ਕ੍ਰਿਸ ਗੇਲ ਨੇ ਉਸ ਦੇ ਸਾਹਮਣੇ ਆਪਣੇ ਕਪੜੇ ਉਤਾਰ ਦਿੱਤੇ ਸਨ। ਫ਼ੇਅਰਫ਼ੈਕਸ ਮੀਡੀਆ ਨੇ ਇਸ ਮਹਿਲਾ ਦੀ ਕਹਾਣੀ ਨੂੰ ਸਿਲਸਿਲੇਵਾਰ ਤਰੀਕੇ ਨਾਲ ਛਾਪਿਆ ਸੀ। ਇਹ ਮੀਡੀਆ ਗਰੁੱਪ ਸਿਡਨੀ ਮੌਰਨਿੰਗ ਹੈਰਲਡ, ਕੈਨਬਰਾ ਟਾਈਮਜ਼ ਅਤੇ ਦਾ ਏਜ ਦੀ ਪਬਲਿਸ਼ਿੰਗ ਕਰਦਾ ਹੈ। ਅਖ਼ਬਾਰ ਦੇ ਜ਼ਰੀਏ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਸਾਲ 2015 ਸਿਡਨੀ ਦੇ ਡ੍ਰੈੱਸਿੰਗ ਰੂਮ ਵਿੱਚ ਗੇਲ ਨੇ ਅਜਿਹੀ ਹਰਕਤ ਕੀਤੀ ਸੀ। ਮੀਡੀਆ ਮੁਤਾਬਿਕ, ਇਹ ਘਟਨਾ ਵਰਲਡ ਕੱਪ 2015 ਦੌਰਾਨ ਹੋਈ ਸੀ।
ਗੇਲ ਦੀ ਦਲੀਲ
ਕ੍ਰਿਸ ਗੇਲ ਦੇ ਵਕੀਲ ਨੇ ਕੋਰਟ ਵਿੱਚ ਦਲੀਲ ਦਿੱਤੀ ਸੀ ਕਿ ਡ੍ਰੈੱਸਿੰਗ ਰੂਪ ਵਿੱਚ ਅਜਿਹਾ ਕੁੱਝ ਵੀ ਨਹੀਂ ਹੋਇਆ। ਇਸ ਮਹਿਲਾ ਨੇ ਝੂਠੀ ਕਹਾਣੀ ਬਣਾ ਕੇ ਮੀਡੀਆ ਸਾਹਮਣੇ ਪੇਸ਼ ਕੀਤੀ। ਸਾਲ 2017 ਵਿੱਚ ਗੇਲ ਅਤੇ ਉਸ ਦੇ ਸਾਥੀ ਕ੍ਰਿਕਪੰਜਾਬ ਵਿਧਾਨ ਸਭਾ ਦਾ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ

RELATED ARTICLES
POPULAR POSTS