24.5 C
Toronto
Friday, June 12, 2026
spot_img
HomeਭਾਰਤBCCI ਨੇ ਨਵੇਂ ਮੁੱਖ ਕੋਚ ਅਤੇ ਸਪੋਰਟ ਸਟਾਫ਼ ਲਈ ਮੰਗੀਆਂ ਅਰਜ਼ੀਆਂ

BCCI ਨੇ ਨਵੇਂ ਮੁੱਖ ਕੋਚ ਅਤੇ ਸਪੋਰਟ ਸਟਾਫ਼ ਲਈ ਮੰਗੀਆਂ ਅਰਜ਼ੀਆਂ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਰਾਸ਼ਟਰੀ ਟੀਮ ਦੇ ਕੋਚਿੰਗ ਸਟਾਫ਼ ਲਈ ਅਰਜ਼ੀਆਂ ਮੰਗ ਲਈਆਂ ਹਨ। ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਅਤੇ ਉਸ ਦੇ ਸਾਥੀਆਂ ਨੂੰ ਹਾਲਾਂਕਿ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਨੂੰ ਇੰਟਵਿਊ ‘ਚ ਸਿੱਧੇ ਦਾਖ਼ਲਾ ਮਿਲੇਗਾ।

BCCI ਨੇ ਭਾਰਤੀ ਟੀਮ ਦੇ ਮੁੱਖ ਕੋਚ, ਗੇਂਦਬਾਜ਼ੀ ਕੋਚ, ਬੱਲੇਬਾਜ਼ੀ ਕੋਚ, ਫ਼ੀਲਡਿੰਗ ਕੋਚ, ਫ਼ੀਜ਼ੀਓ, ਸਟਰੈਂਥ ਐਂਡ ਕੰਡੀਸ਼ਨਿੰਗ ਕੋਚ ਅਤੇ ਐਡਮਿਨੀਸਟ੍ਰੇਟਿਵ ਮੈਨੇਜਰ ਲਈ ਅਰਜ਼ੀਆਂ ਮੰਗੀਆਂ ਹਨ। BCCI ਨੇ ਇੱਕ ਬਿਆਨ ‘ਚ ਕਿਹਾ, ਇਛੁੱਕ ਉਮੀਦਵਾਰ 30 ਮਈ ਸ਼ਾਮ ਪੰਜ ਵਜੇ ਤਕ ਆਪਣੀਆਂ ਅਰਜ਼ੀਆਂ BCCI ਨੂੰ ਭੇਜ ਸਕਦੇ ਹਨ। ਇਨ੍ਹਾਂ ਅਹੁਦਿਆਂ ਨੂੰ ਲੈ ਕੇ BCCI ਦਾ ਫ਼ੈਸਲਾ ਆਖ਼ਰੀ ਫ਼ੈਸਲਾ ਹੋਵੇਗਾ।
ਧਿਆਨ ਯੋਗ ਹੈ ਕਿ ਪਿੱਛਲੀ ਵਾਰ ਸ਼ਾਸਤਰੀ ਨੇ ਇਸ ਅਹੁਦੇ ਲਈ ਆਖ਼ਰੀ ਸਮਾਂ ਖ਼ਤਮ ਹੋਣ ਤੋਂ ਬਾਅਦ ਵੀ ਅਰਜ਼ੀ ਨਹੀਂ ਦਿੱਤੀ ਸੀ ਅਜਿਹੇ ‘ਚ BCCI ਨੇ ਐਪਲਾਈ ਕਰਨ ਦੀ ਤਾਰੀਕ ਨੂੰ ਅੱਗੇ ਵਧਾ ਦਿੱਤਾ ਸੀ। ਬਾਅਦ ‘ਚ ਸ਼ਾਸਤਰੀ ਨੇ ਟੀਮ ਦੇ ਮੁੱਖ ਕੋਚ ਅਹੁਦੇ ਲਈ ਅਰਜ਼ੀ ਪ੍ਰਾਪਤ ਕੀਤੀ ਸੀ। BCCI ਦੇ ਇੱਕ ਕਾਰਜਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, ”ਹਾਂ, ਪਿੱਛਲੀ ਵਾਰ ਅਸੀਂ ਕੁੱਝ ਕਾਰਣਾਂ ਕਰ ਕੇ ਕੋਚਿੰਗ ਅਹੁਦੇ ਲਈ ਆਖ਼ਰੀ ਤਰੀਕ ਨੂੰ ਅੱਗੇ ਵਧਾਇਆ ਸੀ, ਪਰ ਉਮੀਦ ਹੈ ਕਿ ਇਸ ਵਾਰ ਇਸ ਦੀ ਜ਼ਰੂਰਤ ਨਹੀਂ ਪਵੇਗੀ।
ਵਰਲਡ ਕੱਪ ਖ਼ਤਮ ਹੋਣ ਤੋਂ ਬਾਅਦ ਮੌਜੂਦਾ ਕੋਚਿੰਗ ਸਟਾਫ਼ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ, ਪਰ ਇਨ੍ਹਾਂ ਦੇ ਕਾਰਜਕਾਲ ਨੂੰ 45 ਦਿਨ ਦਾ ਵਿਸਥਾਰ ਦਿੱਤਾ ਗਿਆ ਸੀ।

RELATED ARTICLES
POPULAR POSTS