Breaking News
Home / ਦੁਨੀਆ / ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ: ਮੇਅ

ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ: ਮੇਅ

ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਆਖਿਆ ਕਿ ਇੰਗਲੈਂਡ ਦੇ ਵਿਸ਼ਵ ਕੱਪ ਜਿੱਤਣ ਨਾਲ ਉਨ੍ਹਾਂ ਦਾ ਦੇਸ਼ ਦੁਬਾਰਾ ਕ੍ਰਿਕੇਟ ਵੱਲ ਆਕਰਸ਼ਿਤ ਹੋਇਆ ਹੈ। ਅਖ਼ਬਾਰ ਏਜੰਸੀ ਸ਼ਿੰਹੂਆ ਮੁਤਾਬਿਕ, ਮੇਅ ਨੇ ਖ਼ਿਤਾਬ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਲਈ ਸੋਮਵਾਰ ਰਾਤ 10 ਡਾਊਨਿੰਗ ਸਟ੍ਰੀਟ ‘ਚ ਇੱਕ ਰਿਸੈਪਸ਼ਨ ਹੋਸਟ ਦਿੱਤੀ। ਮੇਅ ਨੇ ਕਿਹਾ ਕਿ ਸਾਰਿਆਂ ਨੇ ਮਿਲ ਕੇ ਇੱਕ ਬਿਹਤਰੀਨ ਥ੍ਰਿੱਲਰ ਪੇਸ਼ ਕੀਤਾ। ਉਹ ਮੈਚ ਸਾਡੇ ਲਈ ਸਭ ਤੋਂ ਬਿਹਤਰੀਨ ਮੁਕਾਬਲਿਆਂ ‘ਚੋਂ ਇੱਕ ਸੀ।
ਮੇਅ ਨੇ ਇੰਗਲੈਂਡ ਦੀ ਟੀਮ ਨੂੰ ਕਿਹਾ, ”ਤੁਸੀਂ ਇੱਕ ਅਜਿਹੀ ਟੀਮ ਹੋ ਜੋ ਆਧੁਨਿਕ ਬ੍ਰਿਟੇਨ ਦੀ ਨੁਮਾਇੰਦਗੀ ਕਰਦੀ ਹੈ, ਅਤੇ ਤੁਹਾਡੀ ਤਰ੍ਹਾਂ ਵਿਸ਼ਵ ਦੀ ਕੋਈ ਟੀਮ ਨਹੀਂ ਖੇਡੀ। ਜਦੋਂ ਜ਼ਿੰਦਗੀ ਦੇ ਸਭ ਤੋਂ ਵੱਡੇ ਮੈਚ ‘ਚ ਚੀਜ਼ਾਂ ਤੁਹਾਡੇ ਖ਼ਿਲਾਫ਼ ਸਨ ਤਾਂ ਓਦੋਂ ਤੁਸੀਂ ਹਾਰ ਨਹੀਂ ਮੰਨੀ। ਇਸ ਦ੍ਰਿੜ ਸੰਕਲਪ ਅਤੇ ਅਕਸ ਨੇ ਤੁਹਾਨੂੰ ਵਿਸ਼ਵ ਜੇਤੂ ਬਣਾਇਆ ਹੈ।” ਉਨ੍ਹਾਂ ਅੱਗੇ ਆਖਿਆ ਕਿ ਤੁਸੀਂ ਇਸ ਦੇਸ਼ ਨੂੰ ਦੁਬਾਰਾ ਕ੍ਰਿਕੇਟ ਵੱਲ ਆਕਰਸ਼ਿਤ ਕੀਤਾ ਹੈ। ਸਾਡੇ ਕੋਲ ਅਜਿਹੀ ਟੀਮ ਹੈ ਜਿਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤਰੀਫ਼ ਕਰਨਗੀਆਂ।

Check Also

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ

ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …