ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਤਾਂ ਜੋ ਹਰ ਸਿੱਖ ਆਪਣੇ ਦੇਸ਼ ਨੂੰ ਜਾ ਸਕੇ
ਲੂਵਨ/ਬਿਊਰੋ ਨਿਊਜ਼
ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਤਾਂ ਜੋ ਹਰ ਆਮ ਸਿੱਖ ਆਪਣੇ ਦੇਸ਼ ਜਾ ਸਕੇ। ਬੈਲਜੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਪੰਜਾਬੀਆਂ ਦੇ ਇੱਕ ਵਫ਼ਦ ਨੇ ਨਰਿੰਦਰ ਮੋਦੀ ਨਾਲ ਮਿਲ ਕੇ ਇਹ ਵਿਸ਼ੇਸ਼ ਮੰਗ ਉਠਾਈ ਹੈ। ਇਸ ਦੇ ਨਾਲ ਹੀ ਮੋਦੀ ਨੂੰ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਹੈ।
ਵਫ਼ਦ ਨੇ ਪ੍ਰਧਾਨਮੰਤਰੀ ਮੋਦੀ ਨੂੰ ਕਿਹਾ ਹੈ ਕਿ ਵਿਦੇਸ਼ਾਂ ਵਿਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿਚੋਂ ਭੇਜੀ ਜਾਂਦੀ ਮ੍ਰਿਤਕ ਦੇਹ ਨੂੰ ਹਾਸਲ ਕਰਨ ਲਈ ਕਈ ਵਾਰੀ ਹਵਾਈ ਅੱਡੇ ‘ਤੇ ਬੇਹੱਦ ਖੱਜਲ ਖ਼ੁਆਰ ਹੋਣਾ ਪੈਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰੇਸ਼ਾਨੀ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਹੁਤੇ ਲੋਕਾਂ ਨੂੰ ਪਾਸਪੋਰਟ ਵੀ ਸਮੇਂ ਸਿਰ ਨਹੀਂ ਮਿਲਦਾ ਹੈ, ਇਸ ਤਰੀਕੇ ਨੂੰ ਸਰਲ ਬਣਾ ਕੇ ਆਮ ਆਦਮੀ ਦੀ ਮੁਸ਼ਕਲ ਵੱਲ ਧਿਆਨ ਦਿੱਤਾ ਜਾਵੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਇਸ ‘ਤੇ ਵਿਚਾਰ ਕਰਨਗੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …