ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਰਾਸ਼ਟਰਪਤੀ-ਚੁਣੇ ਡੋਨਾਲਡ ਟਰੰਪ ਵਲੋਂ ਇੱਕ ਹੋਰ ਭਾਰਤੀ ਅਮਰੀਕੀ ਸੀਮਾ ਵਰਮਾ ਨੂੰ ਚੁਣਿਆ , ਜੋ ਉਸ ਦੇ ਪ੍ਰਸ਼ਾਸਨ ਵਿੱਚ ਇੱਕ ਉੱਚ-ਪੱਧਰ ਦੀ ਅਹੁਦੇਦਾਰੀ ਲਈ ਤੇ ਇੱਕ ਪ੍ਰਮੁੱਖ ਸਥਾਨ ‘ਤੇ ਹੋਵੇਗੀ। ਵਰਮਾ ਨੇ ਉਪ ਪ੍ਰਧਾਨ-ਚੁਣੇ ਮਾਰਕ ਪ੍ਰਿੰਸ ਨਾਲ ਸਿਹਤ ਸੇਵਾਵਾਂ ‘ਤੇ ਇੰਡੀਆਨਾ ਵਿੱਚ ਪਹਿਲਾਂ ਮਿਲ ਕੇ ਕੰਮ ਕੀਤਾ ਹੈ। ਉਹ ਰਿਪਬਹਲਕਨ-ਦੋਸਤਾਨਾ ਸਿਹਤ ਪ੍ਰੋਗਰਾਮ ਨੂੰ ਨਵਾਂ ਰੂਪ ਦੇਣ ਦੇ ਸਮਰੱਥ ਹੈ ਤੇ ਜੋ ਅੱਜ ਕੱਲ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿਹਤ ਸੰਭਾਲ ਪ੍ਰੋਗਰਾਮ, ਜੋ ਓਬਾਮਾ ਕੇਅਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਨੂੰ ਖ਼ਤਮ ਕਰਨ ਜਾਂ ਕੁਝ ਬਿਹਤਰੀ ਲਈ ਇਸ ਨੂੰ ਬਦਲਣ ਲਈ ਟਰੰਪ ਦੀ ਚੋਣ ਮੁਹਿੰਮ ‘ਚ ਕੀਤੇ ਵਾਅਦੇ ਨੂੰ ਪੂਰੀ ਕਰਨ ਵਿਚ ਅਹਿਮ ਰੋਲ ਅਦਾ ਕਰੇਗੀ। ਪਿਛਲੇ ਹਫ਼ਤੇ ਟਰੰਪ ਨੇ ਐਲਾਨ ਕੀਤਾ ਸੀ ਕਿ ਸਾਊਥ ਕੈਰੋਲੀਨਾ ਦੀ ਗਵਰਨਰ ਨਿੱਕੀ ਹੇਲੀ ਜਿਸਦਾ ਪਿਛੋਕੜ ਭਾਰਤੀ ਪੰਜਾਬ ਨਾਲ ਹੈ, ਸੰਯੁਕਤ ਰਾਸ਼ਟਰ ਲਈ ਯੂਨਾਈਟਡ ਸਟੇਟਸ ਦੀ ਰਾਜਦੂਤ ਹੋਵਗੀ। ਜੋ ਇੱਕ ਕੈਬਨਿਟ-ਪੱਧਰ ਦੀ ਪੋਸਟ ਹੈ। ਪਰ ਸੀਮਾ ਵਰਮਾ ਦੇ ਨੌਕਰੀ ਭਾਵੇਂ ਕੈਬਨਿਟ ਦਰਜੇ ਦੀ ਨਹੀਂ ਹੈ, ਪਰ ਇਸ ਦੀ ਬਹੁਤ ਸਿਆਸੀ ਮਹੱਤਤਾ ਹੈ ।ਵਰਣਨਯੋਗ ਹੈ ਕਿ ਓਬਾਮਾ ਦੁਆਰਾ ਲਿਆਂਦਾ ਸਿਹਤ ਪ੍ਰੋਗਰਾਮ, ਜੋ ਕਿ ਕਿਫਾਇਤੀ ਸਿਹਤ ਬੀਮਾ ਸਭ ਨੂੰ ਉਪਲੱਬਧ ਕਰਨ ਲਈ ਕੋਸ਼ਿਸ਼ ਕਰਦਾ ਹੈ ਨੂੰ ਖਤਮ ਕਰਨ ਲਈ ਜਾਂ ਨਵੇਂ ਢੰਗ ਨਾਲ ਲਿਆਉਣ ਦੀ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਦੀ ਯੋਜਨਾ ਹੈ। ਵਰਮਾ ਦੀ ਨਿਯੁਕਤੀ ਦਾ ਅਜੇ ਲੋਢਾ ਜੋ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਹਨ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤੀ ਭਾਈਚਾਰੇ ਚੋਂ ਟਰੰਪ ਵੱਲੋਂ ਕੀਤੀ ਇਸ ਉੱਚ-ਪੱਧਰ ਦੀ ਨਿਯੁਕਤੀ ਨੂੰ ਲੈ ਕੇ ਉਹ ਬਹੁਤ ਹੀ ਉਤਸ਼ਾਹਿਤ ਹਨ। ਵਰਨਯਯੋਗ ਹੈ ਕਿ ਅਮਰੀਕਾ ਵਿਚ ਭਾਰਤੀ ਮੂਲ ਦੇ ਕਰੀਬ 60,000 ਡਾਕਟਰ ਹਨ। ਉਹ ਸਿਹਤ ਸੁਧਾਰ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …