Breaking News
Home / Uncategorized / ‘ਈਕੋਸਿੱਖ ਕੈਨੇਡਾ’ ਨੇ ਵਾਤਾਵਰਣ ਤਬਦੀਲੀ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ

‘ਈਕੋਸਿੱਖ ਕੈਨੇਡਾ’ ਨੇ ਵਾਤਾਵਰਣ ਤਬਦੀਲੀ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ

ਬਰੈਂਪਟਨ : ਬਰੈਂਪਟਨ -ਈਕੋਸਿੱਖ ਗਲੋਬਲ ਆਰਗੇਨਾਈਜ਼ੇਸ਼ਨ ਦੀ ਸਥਾਪਨਾ 2009 ਵਿਚ ਹੋਈ ਅਤੇ ਇਹ ਸਿੱਖ ਕੌਮ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਵਿਰੁੱਧ ਲੜਨ ਵਾਲੀ ਸੰਸਥਾ ਹੈ। ਇਹ ਸੰਸਥਾ ਪ੍ਰਿੰਸ ਫ਼ਿਲਿਪਸ ਦੇ ‘ਅਲਾਇੰਸ ਆਫ਼ ਰੀਜਨ ਐਂਡ ਕਨਜ਼ਰਵੇਸ਼ਨ’ (ਏ. ਆਰ.ਸੀ.) ਅਤੇ ‘ਯੂਨਾਈਟਿਡ ਨੇਸ਼ਨਜ਼ ਡਿਵੈੱਲਪਮੈਂਟ ਪ੍ਰੋਗਰਾਮ’ (ਯੂ.ਐੱਨ.ਡੀ.ਪੀ.) ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੋਂਦ ਵਿਚ ਆਈ। ਈਕੋਸਿੱਖ ਸੰਸਥਾ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਆਪਣੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਾਰੀਆਂ ਕਮਿਊਨਿਟੀਆਂ ਵਿਚ ਫੈਲਾਉਣ ਅਤੇ ਗਲੋਬਲ ਵਾਰਮਿੰਗ ਤੇ ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਦਾ ਅਸਰ ਘੱਟ ਕਰਨ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦਾ ਭਰਪੂਰ ਯਤਨ ਕਰ ਰਹੀ ਹੈ।
ਆ ਰਹੇ ਸ਼ਨੀਵਾਰ 24 ਅਗਸਤ ਨੂੰ ‘ਈਕੋਸਿੱਖ ਕੈਨੇਡਾ’ ਸੰਸਥਾ ‘ਟੋਰਾਂਟੋ ਰੀਜਨ ਐਂਡ ਕਨਜ਼ਰਵੇਸ਼ਨ’ ਵਿਖੇ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਕਰ ਰਹੀ ਹੈ। ਇਹ ਪ੍ਰੈੱਸ ਕਾਨਫ਼ਰੰਸ ਸਵੇਰੇ 9.30 ਵਜੇ ਵਾਤਾਵਰਣ ਸਬੰਧੀ ਮੁੱਢਲੇ ਭਾਸ਼ਨਾਂ ਅਤੇ ਸਿੱਖੀ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਰਸਮੀ ਤੌਰ ‘ਤੇ ਰੁੱਖ ਲਗਾਉਣ ਨਾਲ ਸ਼ੁਰੂ ਕੀਤੀ ਜਾਏਗੀ। ਕੈਨੇਡਾ-ਵਾਸੀਆਂ ਨੇ ਹਮੇਸ਼ਾ ਵਾਤਾਵਰਣ ਤਬਦੀਲੀ ਨੂੰ ਭਾਰੀ ਅਹਿਮੀਅਤ ਦਿੱਤੀ ਹੈ ਅਤੇ ਈਕੋਸਿੱਖ ਕੈਨੇਡਾ ਨੇ ਵਾਤਾਵਰਣ ਨੂੰ ਮੁੜ ਠੀਕ ਕਰਨ ਲਈ ਫਾਰੈੱਸਟਸ ਓਨਟਾਰੀਓ, ਟੋਰਾਂਟੋ ਰੀਜਨ ਐਂਡ ਕਨਜ਼ਵੇਸ਼ਨ ਅਥਾਰਿਟੀ ਨਾਲ ਭਾਈਵਾਲੀ ਪਾਈ ਹੈ। ਈਕੋਸਿੱਖ ਕੈਨੇਡਾ ਇਕ ‘ਨਾੱਟ ਫ਼ਾਰ ਪਰਾਫ਼ਿਟ ਚੈਰੀਟੇਬਲ’ ਸੰਸਥਾ ਹੈ ਜਿਹੜੀ ਵਾਤਵਰਣ ਵਿਚ ਹੋ ਰਹੀਆਂ ਤਬਦੀਲੀਆਂ ਵਿਰੱਧ ਲੜਨ ਲਈ ਹੋਰ ਸਹਿਯੋਗੀ ਸੰਸਥਾਵਾਂ ਨਾਲ ਕੰਮ ਕਰ ਰਹੀ ਹੈ।
2019 ਦਾ ਸਾਲ ਵੈਸੇ ਵੀ ਸਿੱਖ ਕਮਿਊਨਿਟੀ ਲਈ ਬੜੀ ਅਹਿਮੀਅਤ ਵਾਲਾ ਹੈ ਕਿਉਂਕਿ ਇਸ ਸਾਲ ਸਿੱਖੀ ਦੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ-ਦਿਹਾੜਾ ਆ ਰਿਹਾ ਹੈ। ਇਸ ਮਹੱਤਵਪੂਰਨ ਸਾਲ ਨੂੰ ਮੁੱਖ ਰੱਖਦਿਆਂ ਹੋਇਆਂ ਈਕੋਸਿੱਖ ਦੀ 1 ਮਿਲੀਅਨ ਰੁੱਖ ਲਗਾਉਣ ਦੀ ਮੁਹਿੰਮ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੀ ਦੁਨੀਆਂ ਵਿਚ ਹਰੇਕ ਸਿੱਖ ਸੰਸਥਾ ਨੂੰ 550 ਰੁੱਖ ਲਗਾਉਣੇ ਚਾਹੀਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ www.ecosikh.ca ਜਾਂ [email protected] ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਵਿਗੜਦਾ ਵਾਤਾਵਰਣ ਤੇ ਵਧਦਾ ਤਾਪਮਾਨ

ਡਾ. ਸੁਖਦੇਵ ਸਿੰਘ ਝੰਡ ਦੁਨੀਆ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਵਾਤਾਵਰਣ ਵਿਗੜ ਰਿਹਾ ਹੈ …