‘ਸਾਡੇ ਸੀਐਮਸਾਹਿਬ’ਫਿਲਮਦੀਪ੍ਰੋਮੋਸ਼ਨਲਈ ਆਏ ਸਨਟੋਰਾਂਟੋ
ਮਿੱਸੀਸਾਗਾ/ਪਰਵਾਸੀਬਿਊਰੋ
ਪੰਜਾਬੀ ਫਿਲਮਾਂ ਦੇ ਪ੍ਰਸਿੱਧ ਹਾਸਰਸਕਲਾਕਾਰਅਤੇ ਅੱਜਕੱਲ੍ਹ ਆਮਆਦਮੀਪਾਰਟੀ ਵਿੱਚ ਸ਼ਾਮਲ ਹੋ ਕੇ ਸਿਆਸਤ ਵਿੱਚ ਸਰਗਰਮ ਹੋ ਰਹੇ ਗੁਰਪ੍ਰੀਤ ਘੁੱਗੀ ਹੋਰਾਂ ਸਪਸ਼ਟਕੀਤਾ ਹੈ ਕਿ ਉਹ ਰਾਜਨੀਤੀ ਨੂੰ ਇਕ ਸੀਰੀਅਸਬਿਜ਼ਨਸਸਮਝਦੇ ਹਨਅਤੇ ਇਸ ਵਿੱਚ ਉਹ ਪੰਜਾਬ ਦੇ ਗੰਭੀਰ ਹਾਲਾਤਾਂ ਕਾਰਨਸਰਗਰਮ ਹੋਏ ਹਨ।’ਪਰਵਾਸੀਰੇਡੀਓ’ ਦੇ ਸੰਚਾਲਕ ਰਜਿੰਦਰ ਸੈਣੀਹੋਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰਪਾਰਟੀ ਚਾਹੇਗੀ ਤਾਂ ਉਹ ਪੰਜਾਬ ਵਿਧਾਨਸਭਾਦੀਆਂ ਅਗਾਮੀਚੋਣਾਂ ਦੌਰਾਨ, ਚੋਣਲੜਨਬਾਰੇ ਤਿਆਰਹਨ।ਉਨ੍ਹਾਂ ਦਾਕਹਿਣਾ ਸੀ ਕਿ ਉਹ ਹਾਲਾਂਕਿਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਸ਼ਾਮਲਨਾਹੋਣਬਾਰੇ ਕਹਿੰਦੇ ਰਹੇ ਸਨ, ਪਰੰਤੂ ਪੰਜਾਬ ਦੇ ਹਾਲਾਤ ਹੀ ਇੰਨੇ ਬਦਤਰ ਹੋ ਗਏ ਹਨ ਕਿ ਉਨ੍ਹਾਂ ਕੋਲੋਂ ਲਾਂਭੇ ਨਹੀਂ ਰਿਹਾ ਗਿਆ। ਫਿਲਮਾਂ ਬਾਰੇ ਪੁੱਛੇ ਜਾਣ’ਤੇ ਉਨ੍ਹਾਂ ਸਪਸ਼ਟਕੀਤਾ ਕਿ ਫਿਲਮਾਂ ਨੇ ਹੀ ਉਨ੍ਹਾਂ ਨੂੰ ਇਹ ਪਛਾਣਅਤੇ ਸਨਮਾਨ ਦਿੱਤਾ ਹੈ, ਇਸ ਲਈ ਉਹ ਕਦੇ ਵੀਫਿਲਮਾਂ ਤੋਂ ਅਲੱਗ ਨਹੀਂ ਹੋਣਗੇ। ”ਇਹ ਗੱਲ ਠੀਕ ਹੈ ਕਿ ਮੈਂ ਫਰਵਰੀ, 2017 ਤੱਕ ਫਿਲਮੀਸਫ਼ਰ ਤੋਂ ਬਰੇਕ ਜ਼ਰੂਰਲਈ ਹੈ।” ਪਰਵਾਸੀਅਦਾਰੇ ਵੱਲੋਂ ਕਰਵਾਏ ਗਏ ‘ਪੀਫਾਅਵਾਰਡਜ਼’ਦਾਜ਼ਿਕਰਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਕਲਿੱਪ ਨੂੰ ਹੀ ਹਜ਼ਾਰਾਂ ਲੋਕਉਨ੍ਹਾਂ ਨੂੰ ਹੁਣ ਤੱਕ ਭੇਜ ਚੁੱਕੇ ਹਨ, ਜਿਸ ਨੂੰ ਦੇਖਕੇ ਉਨ੍ਹਾਂ ਨੂੰ ਬਹੁਤ ਚੰਗਾ ਲਗਦਾ ਹੈ। ਵਰਨਣਯੋਗ ਹੈ ਕਿ ‘ਯੂਟਿਊਬ’ ਉਤੇ ਹੁਣ ਤੱਕ ਲੱਖਾਂ ਲੋਕ ਇਸ ਕਲਿੱਪ ਨੂੰ ਦੇਖ ਚੁੱਕੇ ਹਨ।
ਗੁਰਪ੍ਰੀਤ ਘੁੱਗੀ ਹੋਰੀਂ ਹਰਭਜਨਮਾਨ ਦੇ ਨਾਲਇਨੀ੍ਹਂ ਦਿਨੀਂ ‘ਸਾਡੇ ਸੀਐਮਸਾਹਿਬ’ਫਿਲਮਦੀਪ੍ਰਮੋਸ਼ਨਲਈਕੈਨੇਡਾ ਆਏ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਫਿਲਮਦਾਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਨਾਲ ਕੋਈ ਸੰਬੰਧ ਨਹੀਂ ਹੈ। ਕਿਉਂਕਿ ਇਹ ਫਿਲਮ ਤਾਂ ਲਗਭਗ ਤਿੰਨ ਸਾਲਪਹਿਲੇ ਬਣਨੀ ਸ਼ੁਰੂ ਹੋ ਗਈ ਸੀ ਅਤੇ ਪਿਛਲੇ ਸਾਲਅਕਤੂਬਰ ਵਿੱਚ ਰਿਲੀਜ਼ ਹੋ ਜਾਣੀ ਸੀ। ਪਰੰਤੂ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਦੀਬੇਅਦਬੀਕਾਰਨਪੈਦਾ ਹੋਏ ਹਾਲਾਤਾਂ ਨੂੰ ਮੁੱਖ ਰਖਦਿਆਂ ਇਸਦੀਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਇਸ ਫਿਲਮਰਾਹੀਂ ਪੰਜਾਬ ਦੇ ਲੋਕਰਾਜਨੀਤੀ ਨੂੰ ਬਾਹਰੋਂ ਨਹੀਂ ਬਲਕਿ ਅੰਦਰੋ ਵੜ ਕੇ ਦੇਖਸਕਣਗੇ।
ਵਰਨਣਯੋਗ ਹੈ ਕਿ ਸਾਗਾ ਮਿਊਜ਼ਿਕ ਵੱਲੋਂ ਤਿਆਰਕੀਤੀ ਇਹ ਫਿਲਮ 27 ਮਈ ਨੂੰ ਸੰਸਾਰ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …