18.9 C
Toronto
Monday, August 31, 2026
spot_img
HomeUncategorizedਮਨਪ੍ਰੀਤ ਦੀ ਸਿਆਸੀ ਤਰੱਕੀ ਪਿੱਛੇ ਉਸ ਦੇ ਤਾਏ ਦਾ ਹੱਥ : ਗੁਰਦਾਸ...

ਮਨਪ੍ਰੀਤ ਦੀ ਸਿਆਸੀ ਤਰੱਕੀ ਪਿੱਛੇ ਉਸ ਦੇ ਤਾਏ ਦਾ ਹੱਥ : ਗੁਰਦਾਸ ਸਿੰਘ ਬਾਦਲ

ਮਨਪ੍ਰੀਤ ਦੀ ਸਿਆਸੀ ਤਰੱਕੀ ਪਿੱਛੇ ਉਸ ਦੇ ਤਾਏ ਦਾ ਹੱਥ : ਗੁਰਦਾਸ ਸਿੰਘ ਬਾਦਲਲੰਬੀ : ਮਨਪ੍ਰੀਤ ਸਿੰਘ ਬਾਦਲ ਖ਼ਜ਼ਾਨਾ ਮੰਤਰੀ ਪੰਜਾਬ ਅੱਜ ਜਿਸ ਵੀ ਸਿਆਸੀ ਸਟੇਜ ‘ਤੇ ਹੈ, ਉਸ ਪਿੱਛੇ ਉਸ ਦੇ ਤਾਇਆ ਜੀ ਭਾਵ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਹੈ। ਇਹ ਪ੍ਰਗਟਾਵਾ ਪੰਚਾਇਤ ਚੋਣਾਂ ਦੌਰਾਨ ਪਿੰਡ ਬਾਦਲ ਦੇ ਬੂਥ ਨੰ: 103 ਵਿਚ ਆਪਣੀ ਵੋਟ ਪਾਉਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਪਿਤਾ ਗੁਰਦਾਸ ਸਿੰਘ ਬਾਦਲ ਸਾਬਕਾ ਸੰਸਦ ਮੈਂਬਰ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਤਾਂ ਭਾਈ ਹੁਣ ਮੇਰੇ ਤੋਂ ਵੀ ਸਿਆਣਾ ਹੈ ਤੇ ਹੁਣ ਉਸ ਨੂੰ ਹੋਰ ਸਮਝਾਉਣ ਦੀ ਜ਼ਰੂਰਤ ਨਹੀਂ। ਬਾਦਲ ਨੇ ਕਿਹਾ ਕਿ ਪੰਚਾਇਤੀ ਚੋਣਾਂ ਸਿਰਫ਼ ਪਿੰਡਾਂ ਦੇ ਵਿਕਾਸ ਦੇ ਆਧਾਰ ‘ਤੇ ਹੋਣੀਆਂ ਚਾਹੀਦੀਆਂ ਹਨ, ਨਾ ਕਿ ਕਿਸੇ ਪਾਰਟੀ ਵਲੋਂ ਇਹ ਚੋਣਾਂ ਲੜੀਆਂ ਜਾਣ।

RELATED ARTICLES
POPULAR POSTS