10 C
Toronto
Tuesday, September 22, 2026
spot_img
Homeਪੰਜਾਬਸਾਊਦੀ ਅਰਬ ਦੀ ਜੇਲ੍ਹ 'ਚੋਂ ਭਾਰਤੀਆਂ ਨੇ ਮੱਦਦ ਲਈ ਕੀਤੀ ਅਪੀਲ

ਸਾਊਦੀ ਅਰਬ ਦੀ ਜੇਲ੍ਹ ‘ਚੋਂ ਭਾਰਤੀਆਂ ਨੇ ਮੱਦਦ ਲਈ ਕੀਤੀ ਅਪੀਲ

ਸਾਊਦੀ ਅਰਬ ਦੀ ਜੇਲ੍ਹ ‘ਚੋਂ ਭਾਰਤੀਆਂ ਨੇ ਮੱਦਦ ਲਈ ਕੀਤੀ ਅਪੀਲਸੋਸ਼ਲ ਮੀਡੀਆ ਜ਼ਰੀਏ ਸੁਸ਼ਮਾ ਸਵਰਾਜ ਅਤੇ ਭਗਵੰਤ ਮਾਨ ਤੱਕ ਕੀਤੀ ਪਹੁੰਚ
ਗੁਰਦਾਸਪੁਰ/ਬਿਊਰੋ ਨਿਊਜ਼
ਸਾਉਦੀ ਅਰਬ ਦੀ ਜੇਲ੍ਹ ਵਿਚ ਬੰਦ ਅਨੇਕਾਂ ਭਾਰਤੀਆਂ ਨੇ ਸੋਸ਼ਲ ਮੀਡੀਆ ਜ਼ਰੀਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸੰਸਦ ਮੈਂਬਰ ਭਗਵੰਤ ਮਾਨ ਕੋਲ ਪਹੁੰਚ ਕੀਤੀ ਹੈ। ਜੇਲ੍ਹ ‘ਚ ਬੰਦ ਭਾਰਤੀਆਂ ਨੇ ਮੱਦਦ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਜੇਲ੍ਹ ਵਿਚੋਂ ਤੁਰੰਤ ਰਿਹਾਅ ਕਰਵਾਇਆ ਜਾਵੇ, ਕਿਉਂਕਿ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਜਗਰਾਉਂ ਦੇ ਪਿੰਡ ਡੱਲਾ ਦੇ ਨੌਜਵਾਨ ਹਰਦੀਪ ਸਿੰਘ ਚਾਹਲ ਅਤੇ ਗੁਰਦਾਸਪੁਰ ਦੇ ਕਮਲ ਮਨਜਿੰਦਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਆਪਣੇ ਪਰਿਵਾਰ ਨੂੰ ਜੇਲ੍ਹ ਅੰਦਰੋਂ ਇਕ ਵੀਡੀਓ ਭੇਜੀ ਹੈ। ਵੀਡੀਓ ਦੇਖਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

RELATED ARTICLES
POPULAR POSTS