Breaking News
Home / ਘਰ ਪਰਿਵਾਰ / ਕਾਢਾਂ ਉੱਪਰ ਮਾਨਸਿਕਤਾ ਥੱਲੇ

ਕਾਢਾਂ ਉੱਪਰ ਮਾਨਸਿਕਤਾ ਥੱਲੇ

ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ
(905) 459-4664
ਅੱਜ ਇੱਕੀਵੀਂ ਸਦੀਦਾਸਮਾਂ ਚੱਲ ਰਿਹਾ ਹੈ। ਮਨੁੱਖ ਨੇ ਵਿਦਿਆ ਦੇ ਖੇਤਰ ਵਿੱਚ ਬਹੁਤਉਨਤੀਕੀਤੀ ਹੈ ਅਤੇ ਆਏ ਦਿਨ ਅੱਗੇ ਵੱਧਦਾ ਜਾ ਰਿਹਾ ਹੈ। ਮਨੁੱਖ ਨਵੀਆਂ ਨਵੀਆਂ ਕਾਢਾਂ ਕੱਢੀ ਜਾ ਰਿਹਾ ਹੈ। ਚੰਦਰਮਾ ‘ਤੇ ਜਾ ਪੈਰ ਰੱਖੇ ਹਨ ਕੁੱਝ ਸਮਾਂ ਪਹਿਲਾਂ ਅਮਰੀਕਾ ਵਿੱਚ ਨਾਸਾਵੇਖਣਦਾ ਸੁਭਾਗ ਪ੍ਰਾਪਤ ਹੋਇਆ, ਉੱਥੇ ਚੰਦਰਮਾ ਤੋਂ ਲਿਆਂਦੀ ਹੋਈ ਮਿੱਟੀ ਵੀਵੇਖੀ । ਵੱਖੋ ਵੱਖ ਕਿਸਮਾਂ ਦੇ ਰਾਕਟਵੀਦੇਖੇ ਜੋ ਚੰਦਰਮਾ ‘ਤੇ ਜਾਂਦੇ ਹਨ।ਬਹੁਤਸਾਰੇ ਸਾਇੰਸਦਾਨ ਦਾਇਤਿਹਾਸਵੀਪੜ੍ਹਿਆ ਜੋ ਚੰਦਰਮਾ ‘ਤੇ ਗਏ ਹਨ। ਮਨੁੱਖ ਨੇ ਧਰਤੀ ਦੇ ਥੱਲੇ ਅਤੇ ਸਮੁੰਦਰ ਵਿੱਚ ਜਾ ਕੇ ਵੀਬਹੁਤ ਖੋਜਾਂ ਕੀਤੀਆਂ ਹਨ।ਨਵੀਆਂ ਤੋਂ ਨਵੀਆਂ ਪਣਡੁਬੀਆਂ ਅਤੇ ਸਮੁੰਦਰੀ ਜਹਾਜ਼ ਬਣਾਲਏ ਹਨ।ਰੇਡੀਓ, ਟੀ.ਵੀਅਤੇ ਇੰਟਰਨੈਟ ਦੇ ਖੇਤਰ ਵਿੱਚ ਵੀ ਮਨੁੱਖ ਬਹੁਤ ਅੱਗੇ ਵਧਿਆ ਹੈ। ਘਰਬੈਠੇ ਬਿਠਾਏ ਛਿੰਨ ਮਾਤਰ ਵਿੱਚ ਪਤਾਚਲਦਾ ਹੈ ਅਤੇ ਜਾਣਕਾਰੀਪ੍ਰਾਪਤ ਹੋ ਜਾਂਦੀ ਹੈ ਕਿ ਦੁਨੀਆ ਦੇ ਕਿਹੜੇ ਹਿੱਸੇ ਵਿੱਚ ਕੀ ਹੋ ਰਿਹਾ ਹੈ। ਸ਼ਹਿਰੀਅਤੇ ਪੇਂਡੂ ਖੇਤਰ ਵਿੱਚ ਵਰਤੀਆਂ ਵਾਲੀਆਂ ਹੈਰਾਨੀਜਨਕਮਸ਼ੀਨਾਂ ਦੀਕਾਢ ਕੱਢੀ ਹੈ। ਆਪਣੇ ਵੱਲੋ ਬਹੁਤ ਸੁੱਖ ਅਤੇ ਆਰਾਮ ਦੇ ਸਾਧਨਪੈਦਾਕਰਲਏ ਹਨ । ਸੰਸਾਰ ਪੱਧਰ ਤੇ ਪ੍ਰਸਿਧ ਸਾਇੰਸਦਾਨ ਅੱਗੇ ਤੋਂ ਅੱਗੇ ਖੋਜਾਂ ਕਰੀਜਾਂਦੇ ਹਨ। ਕਿਉਂਕਿ ਉਸ ਅਕਾਲ ਪੁਰਖ ਦੇ ਬੇਅੰਤ ਪਸਾਰੇ ਦਾ ਕੋਈ ਅੰਤ ਨਹੀਂ ਪਾਸਕਦਾ।ਜਿਵੇਂ ਕਿ ਗੁਰਬਾਣੀਦਾਕਥਨ ਹੈ :-
ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਗੁਣੀ ਗਹੀਰਾ ॥
ਕੋਈ ਨ ਜਾਣੈਤੇਰਾਕੇਤਾਕੇਵਡੁ ਚੀਰਾ ॥ (ਪੰਨਾ ) (ਅਕਾਲ ਪੁਰਖ ਦੇ ਪਸਾਰੇ ਦਾ ਅੰਤ ਨਹੀਂ ਪਾਸਕਦਾ )
ਹੁਣਦੂਜੇ ਪੱਖ ‘ਤੇ ਵਿਚਾਰਕਰੀਏ ਕਿ ਮਨੁਖ ਨੇ ਅਨੇਕਾਂ ਪ੍ਰਕਾਰਦੀਆਂ ਕਾਢਾਂ ਕੱਢੀਆਂ ਹਨਅਤੇ ਆਰਾਮ ਦੇ ਸਾਧਨਪੈਦਾਕੀਤੇ ਹਨ। ਕੀ ਮਨੁੱਖ ਦੇ ਮਨਦੀਸ਼ਾਂਤੀਅਤੇ ਵਿਚਾਰਧਾਰਾ ਵਿੱਚ ਵੀਵਾਧਾ ਹੋਇਆ ਹੈ ? ਨਹੀਂ ਅਜਿਹਾ ਨਹੀ ਹੈ ਮਨੁੱਖ ਦੀਮਾਨਸਿਕਤਾਬਹੁਤਨਿਘਾਰ ਵੱਲ ਜਾ ਰਹੀ ਹੈ, ਅਸਾਂਤੀ ਵੱਧ ਰਹੀ ਹੈ। ਅੰਧ ਵਿਸਵਾਸ਼, ਪਾਖੰਡਵਾਦ, ਬਲਾਤਕਾਰ ਦੇ ਕੇਸ ਬਹੁਤ ਵੱਧ ਰਹੇ ਹਨ। ਇਸ ਤੋਂ ਬਿਨਾਨਸ਼ਿਆਂ ਦੀਵਰਤੋਂ ਵਿੱਚ ਬਹੁਤਵਾਧਾ ਹੋਇਆ ਹੈ । ਪਖੰਡਵਾਦ ਦੇ ਵਿੱਚ ਬਹੁਤਵਾਧਾ ਹੋ ਰਿਹਾ ਹੈ। ਕਈ ਥਾਵਾਂ ‘ਤੇ ਛੱਪੜਾਂ ਵਿੱਚੋਂ ਮਿੱਟੀ ਕੱਢੀ ਜਾ ਰਹੀ ਹੈ, ਜੰਡਾਂ ਤੇ ਦਰੱਖਤਾਂ ਨੂੰ ਸ਼ਰਾਬਾਂ ਪਾਈਆਂ ਜਾ ਰਹੀਆਂ ਹਨਅਤੇ ਪਸ਼ੂਆਂ ਦੇ ਗੋਬਰਦੀ ਸੁਆਹ ਦੀਆਂ ਪੁੜ੍ਹੀਆਂ ਨੂੰ ਵੇਚਿਆ ਜਾ ਰਿਹਾ ਹੈ।
ਪਰਅਸਲ ਵਿੱਚ ਬਹੁਤਕਾਢਾਂ ਕਢਣਨਾਲ, ਬਹੁਤਪੈਸੇ ਨਾਲ ਵੱਡੀਆਂ ਕੋਠੀਆਂ, ਕਾਰਾਂ, ਵਿਦੇਸ਼ਾਂ ਵਿੱਚਜਾਣਨਾਲ ਮਨੁੱਖ ਨੂੰ ਖੁਸ਼ੀ ਅਤੇ ਉਚੀ ਮਾਨਸਿਕਤਾਦੀ ਆਸ ਨਹੀਰਖਣੀਚਾਹੀਦੀ ਸਗੋਂ ਇਸ ਕਾਰਜਦੀਪੂਰਤੀਲਈ ਸੱਚੇ ਸੁਚੇ ਹਿਰਦੇ ਨਾਲਨਾਮਜਪਣਾਬਹੁਤ ਜ਼ਰੂਰੀ ਹੈ, ਇਸ ਨਾਲਵਿਕਾਰਾਂ ਤੋਂ ਵੀਨਿਵਿਰਤੀ ਹੋ ਸਕਦੀ ਹੈ। ਗੁਰਬਾਣੀਦਾਕਥਨ ਹੈ ;
ਸੁਖੁ ਨਾਹੀਬਹੁਤੈਧਨਿਖਾਟੇ॥
ਸੁਖੁ ਨਾਹੀਪੇਖੇ ਨਿਰਤਿਨਾਟੇ॥
ਸੁਖੁ ਨਾਹੀਬਹੁ ਦੇਸਕਮਾਏ॥
ਸਰਬ ਸੁਖਾ ਹਰਿਹਰਿ ਗੁਣ ਗਾਏ॥
(ਮਾਨਸਿਕਤਾ, ਪਖੰਡਵਾਦ, ਬਲਾਤਕਾਰਆਦਿਦਾ ਕੀ ਕਾਰਨ ਹੈ?)
ਮੇਰੀਸਮਝਅਨੁਸਾਰ ਗੁਰਬਾਣੀਦਾਕਥਨ ਹੈ
ਪਰਮੇਸਰ ਤੇ ਭੁਲਿਆਂ ਵਿਆਪਨਿਸਭੇ ਰੋਗ ॥
ਪਰਮਾਤਮਾਦਾ ਨਾਂ ਵਿਸਰਨਕਰਕੇ ਮਨੁੱਖ ਨੂੰ ਅਨੇਕਾਂ ਪ੍ਰਕਾਰ ਦੇ ਦੁੱਖ ਲਗਦੇ ਹਨ।ਜਦੋਂ ਮਨੁੱਖ ਗੁਰਬਾਣੀ ਨੂੰ ਵਿਸਾਰ ਦਿੰਦਾ ਹੈ ਸੰਸਾਰਕ ਵਸਤੂਆਂ ਤੇ ਰਸ਼ਾਕਸ਼ਾਂ ‘ਚੋਂ ਸੁੱਖ ਭਾਲਦਾ ਹੈ ਤਾਂ ਫਿਰ ਮਨੁੱਖ ਅਜਿਹੀਆਂ ਬਿਮਾਰੀਆਂ ਦਾਸ਼ਿਕਾਰ ਹੋ ਜਾਂਦਾ ਹੈ ।
ਇਸੇ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ :-
ਜਾਗਤਜੋਤਿਜਪੈਨਿਸ ਬਾਸੁਰ ਏਕ ਬਿਨਮਨਿਨੇਕਨਆਨੈ ॥
ਪੂਰਨ, ਪ੍ਰੇਮ, ਪ੍ਰਭੀਤ ਸਜੈ, ਬਤ ਗੋਰ ਮੜ੍ਹੀਮਨਭੂਲ ਨ ਮਾਨੈ ॥
ਤੀਰਥਦਾਨਦਇਆ ਤੇ ਸੰਜਮ ਏਕੁ ਬਿਨਾਨਹਿ ਏਕ ਪਛਾਨੈ ॥
ਪੂਰਨਜੋਤਿ ਜਗੈ ਘਟਿਮੈਤਬਖਾਲਸਤਾਹਿਨਿਖਾਲਸਜਾਨੈ ॥
ਦਸਮੇਸ਼ਪਿਤਾ ਜੀ ਨੇ ਖਾਲਸੇ ਦਾ ਸਹੀ ਰੂਪਵਰਣਨਕਰਦੇ ਹੋਏ ਬਹੁਤ ਵੱਡੀ ਸਿਖਿਆ ਦਿਤੀ ਹੈ, ਕਿ ਇੱਕੋ ਪਰਮਾਤਮਾ ਤੇ ਵਿਸਵਾਸ਼ਰਖਣਾਅਤੇ ਮੜੀਆਂ, ਮਸਾਣਾ, ਧਾਗੇ ਤਵੀਤਾਂ ਦੇ ਚੱਕਰ ਵਿੱਚ ਨਹੀਂ ਪੈਣਾ।

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …