Breaking News
Home / ਘਰ ਪਰਿਵਾਰ / ਰੰਗਾਂ ਦਾ ਇਨਸਾਨਾਂ ਉੱਤੇ ਪ੍ਰਭਾਵ

ਰੰਗਾਂ ਦਾ ਇਨਸਾਨਾਂ ਉੱਤੇ ਪ੍ਰਭਾਵ

‘ਜ਼ਿੰਦਗੀ ਇੱਕ ਸਤਰੰਗੀ ਪੀਂਘ ਹੈ
ਜਿਸ ਦੇ ਸਾਰੇ ਰੰਗ ਮਾਨਣ ਲਈ
ਧੁੱਪ ਅਤੇ ਮੀਂਹ ਦੋਵੇਂ ਜ਼ਰੂਰੀ ਹਨ’
‘ਰੰਗ’ ਇੱਕ ਬਹੁਤ ਹੀ ਸੁੰਦਰ ਤੇ ਰੰਗੀਨ ਸ਼ਬਦ ਹੈ। ਅੱਖਾਂ ਨਾਲ ਅਨੁਭਵ ਹੋਣ ਵਾਲੇ ਪਦਾਰਥ ਦੇ ਆਕਾਰ ਅਤੇ ਰੂਪ ਤੋਂ ਭਿੰਨ ਇੱਕ ਗੁਣ ਹੈ ‘ਰੰਗ’। ਇਸੇ ਤਰ੍ਹਾਂ ਰੰਗਾਂ ਦੇ ਸਾਡੇ ਦਿਮਾਗ ਅਤੇ ਮਨ ਉੱਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਰੰਗ ਅਤੇ ਜਜ਼ਬਾਤ ਬਹੁਤ ਨੇੜਿਓ ਜੁੜੇ ਹੋਏ ਹਨ। ਗੂੜੇ ਰੰਗ, ਠੰਡੇ ਰੰਗ ਜਾਂ ਚਟਕ ਰੰਗ ਵੱਖ-ਵੱਖ ਤਰ੍ਹਾਂ ਦੇ ਜਜ਼ਬਾਤਾਂ ‘ਤੇ ਅਸਰ ਕਰਦੇ ਹਨ।ਇਸੇ ਤਰ੍ਹਾਂ ਹੀ ਕੱਪੜਿਆਂ ਦੇ ਰੰਗਾਂ ਦਾ ਜਾਂ ਸਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਦੇ ਰੰਗਾਂ ਦਾ ਸਾਡੇ ‘ਤੇ ਕੀ ਅਸਰ ਪੈਂਦਾ ਹੈ? ਸਾਨੂੰ ਇਹ ਸਮਝਣਾ ਹੋਵੇਗਾ। ਕੋਈ ਰੰਗ ਜਿਸ ਤਰ੍ਹਾਂ ਦਾ ਦਿਸ ਰਿਹਾ ਹੈ ਇਹੋ ਜਿਹਾ ਕਿਉਂ ਦਿਸਦਾ ਹੈ। ਚਿੱਟਾ ਰੰਗ ਵੀ ਸਫੈਦ ਕਿਉਂ ਹੈ ਜਦੋਂ ਕਿਸੇ ਰੰਗ ‘ਤੇ ਰੋਸ਼ਨੀ ਪੈਂਦੀ ਹੈ ਜੇ ਉਹ ਪੂਰੀ ਰੋਸ਼ਨੀ ਨੂੰ ਪ੍ਰਤੀਬਿੰਬ ਕਰ ਦਿੰਦਾ ਹੈ ਤਾਂ ਚਿੱਟਾ ਜਾਪਦਾ ਹੈ। ਰੰਗਾਂ ਵਿੱਚ ਇੰਨੀ ਤਾਕਤ ਹੈ ਇਹ ਸਾਨੂੰ, ਖੁਸ਼ ਕਰ ਸਕਦੇ ਹਨ ਜਾਂ ਦੁਖੀ ਵੀ ਮਹਿਸੂਸ ਕਰਾ ਸਕਦੇ ਹਨ। ਇਥੋਂ ਤੱਕ ਕੇ ਸਾਨੂੰ ਭੁੱਖ ਜਾਂ ਆਰਾਮ ਵੀ ਮਹਿਸੂਸ ਕਰਾ ਸਕਦੇ ਹਨ। ਗੂੜੇ ਰੰਗ ਜਿਵੇਂ ਕਿ ਲਾਲ, ਸੰਤਰੀ ਅਤੇ ਪੀਲਾ ਇਹ ਇਨਸਾਨ ਵਿੱਚ ਖੁਸ਼ੀ, ਉਤਸ਼ਾਹ ਅਤੇ ਸਕਾਰਾਤਮਕ ਸੋਚ ਨੂੰ ਉਜਾਗਰ ਕਰਦੇ ਹਨ। ਠੰਡੇ ਰੰਗ ਜਿਵੇਂ ਕਿ ਹਰਾ, ਨੀਲਾ ਬੈਂਗਨੀ ਆਦਿ ਸ਼ਾਂਤੀ ਅਤੇ ਟਿਕਾਓ ਦੇ ਪ੍ਰਤੀਕ ਹਨ ਪਰ ਕਦੇ ਕਦੇ ਉਦਾਸੀ ਵੀ ਦਰਸਾਉਂਦੇ ਹਨ। ਇਸ ਤਰ੍ਹਾਂ ਹਰ ਤਰ੍ਹਾਂ ਦੇ ਰੰਗ ਮਨੁੱਖ ਦੇ ਵੱਖ-ਵੱਖ ਪ੍ਰਭਾਵ ਪਾਉਂਦੇ ਹਨ। ਕਲਾਕਾਰ ਅਤੇ ਜਿਹੜੇ ਲੋਕ ਘਰਾਂ ਨੂੰ ਸਜਾਉਣ ਦਾ ਕੰਮ ਕਰਦੇ ਹਨ, ਉਨ੍ਹਾਂ ਦੀ ਧਾਰਨਾ ਹੈ ਕਿ ਸਾਡੇ ਸੁਭਾਅ, ਮਹਿਸੂਸ ਕਰਨ ਤੇ ਸਾਡੇ ਜਜ਼ਬਾਤਾਂ ਤੇ ਬਹੁਤ ਅਸਰ ਕਰਦੇ ਹਨ। ਕੁਝ ਵਿਗਿਆਨੀ ਅਤੇ ਡਾਕਟਰ ਮੰਨਦੇ ਹਨ ਕਿ ਰੰਗ ਸਾਡੇ ਬਲੱਡ ਪ੍ਰੈਸ਼ਰ, ਭੁੱਖ ਲੱਗਣ ਅਤੇ ਅੱਖਾਂ ‘ਤੇ ਵੀ ਅਸਰ ਕਰਦੇ ਹਨ। ਕੁਝ ਰੰਗ ਤਾਂ ਅੱਖਾਂ ਦੇਖ ਸਕਦੀਆਂ ਹਨ ਕੁਝ ਪਰਾ ਬੈਂਗਨੀ ਰੰਗ ਅੱਖਾਂ ਦੀ ਹੋਂਦ ਤੋਂ ਪਰੇ ਹਨ। ਉਦਾਹਰਣ ਵਜੋਂ ਤਿੱਤਲੀ ਲੱਗਭਗ 3000 ਰੰਗਾਂ ਨੂੰ ਦੇਖ ਸਕਦੀ ਹੈ ਜੋ ਕਿ ਇਨਸਾਨ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਹੈ। ਧਰਤੀ ਸਾਨੂੰ ਰੰਗੀਨ ਦਿਸਦੀ ਹੈ ਉਹ ਇਸ ਕਰਕੇ ਕਿ ਰੰਗ ਸਿਰਫ਼ ਅੱਖਾਂ ਵਿੱਚ ਵੱਸਦੇ ਹਨ। ਭਾਵ ਲਾਲ, ਨੀਲਾ, ਹਰਾ, ਪੀਲਾ ਇਹ ਸਭ ਅੱਖਾਂ ਦੀ ਰਸਾਇਣਿਕ ਕਿਰਿਆ ਦਾ ਨਤੀਜਾ ਹੈ। ਕੁਝ ਜਾਨਵਰਾਂ ਨੂੰ ਤਾਂ ਕਾਲਾ ਅਤੇ ਚਿੱਟਾ ਹੀ ਦਿਸਦਾ ਹੈ। ਜੇਕਰ ਅਸੀਂ ਰੰਗਾਂ ਤੋਂ ਬਿਨਾਂ ਦੁਨੀਆਂ ਬਾਰੇ ਸੋਚਾਂਗੇ ਤਾਂ ਦਿਮਾਗ ਇਕਦਮ ਖਾਲੀ ਹੋ ਜਾਵੇਗਾ। ਕਿਉਂਕਿ ਦੁਨੀਆਂ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਰੰਗ ਹੋਂਦ ਵਿੱਚ ਸੀ ਅਤੇ ਰਹਿਣਗੇ। ‘ਰੰਗ’ ਕੁਦਰਤ ਦੀ ਖੂਬਸੂਰਤ ਹੋਂਦ ਦਾ ਨਮੂਨਾ ਹੈ। ਪੇੜ-ਪੌਂਦੇ, ਫਲ, ਸਬਜ਼ੀਆਂ ਹਰ ਚੀਜ਼ ਰੰਗਦਾਰ ਹੈ। ਜਿਵੇਂ ਕੁਦਰਤੀ ਗੈਸਾਂ ਹੋਂਦ ਵਿੱਚ ਹਨ ਉਸ ਤਰ੍ਹਾਂ ਹੀ ਰੰਗਾਂ ਦਾ ਵੀ ਆਪਣਾ ਵਜੂਦ ਹੈ।
”ਕੁਦਰਤ ਦਾ ਹਰ ਇੱਕ ਰੰਗ ਖਾਸ ਹੈ
ਹਰ ਰੰਗ ਵਿੱਚ ਅਹਿਸਾਸ ਹੈ।”
ਕਿਰਨਦੀਪ ਕੌਰਉਸਾਹਨ

 

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …