Breaking News
Home / ਘਰ ਪਰਿਵਾਰ / ਕਾਲਿਜ ਦੀ ਕੰਟੀਨ

ਕਾਲਿਜ ਦੀ ਕੰਟੀਨ

”ਅੱਜ ਓਹ ਆਈ ਨਹੀਂ?”
”ਹਾਲੇ ਤਾਂ ਮੈਂ ਦੇਖੀ ਨਹੀਂ।”
”ਪਰ ਓਹ ਤਾਂ ਅੱਜ ਆਈ ਨਹੀਂ ਲੱਗਦੀ।”
ઑਮੈਂ ਦੋ ਵਾਰ ਲਾਇਬ੍ਰੇਰੀ ਵੀ ਦੇਖ ਆਂਿੲਆਂ।”
”ਓਹ ਤਾਂ ਪਹਿਲਾਂ ਕੰਟੀਨ ਜਾਂਦੀ ਹੁੰਦੀ ਆ।”
”ਮੈਨੂੰ ਪਤਾ, ਤਾਂਹੀਓ, ਮੈਂ ਲਾਇਬ੍ਰੇਰੀ ਤੇ ਕੰਟੀਨ ਦੇ ਵਿਚਾਲੇ ਖੜ੍ਹਾ ਹੁੰਨਾ, ਹਮੇਸ਼ਾਂ।”
”ਖੜ੍ਹਾ ਰਹਿ। ਓਹਨੇ ਅੱਜ ਨਹੀਂ ਆੳਣਾ।”
”ਇਹੀ ਗੱਲ ਤਾਂ ਤੂੰ ਕੱਲ੍ਹ ਵੀ ਕਹੀ ਸੀ।”
”ਅਸਲ ਵਿਚ ਮੈਂ ਤੈਨੂੰ ਕੀ ਕਹਿਣਾਂ?ਤੂੰ ਆਪ ਹੀ ਸਮਝ ਕਿ ਇੱਕ ਸਾਲ ਹੋਰ ਰਹਿੰਦਾ।
ਫੇਰ ਪੇਪਰਾਂ ਤੋਂ ਬਾਅਦ ਜੋ ਮਰਜ਼ੀ ਕਰੀਂ।
”ਓਏ ਸੁਣ! ਮੈਂ ਪੇਪਰਾਂ ਤੱਕ ਨਹੀਂ ਰਹਿਣਾ ਏਥੇ।”
”ਕਹਿੰਦੀ ਤਾਂ ਉਹ ਵੀ ਸੀ ਕਿ ਉਹਦੀ ਭੈਣ ਨੇ ਬਾਹਰ ਚਲੇ ਜਾਣਾ। ਸ਼ਾਇਦ ਸ਼ਿਬਲੀ ਕੱਲ੍ਹ ਨੂੰ ਕਾਲਿਜ ਆਵੇ।”
”ਐਵੇਂ ਭਕਾਇਆ ਨਾ ਕਰ! ਤੈਨੂੰ ਹਮੇਸ਼ਾ ਮਜ਼ਾਕ ਸੁੱਝਦੇ ਆ; ਏਥੇ ਜਾਨ ਨੂੰ ਬਣੀ ਹੋਈ ਆ।
”ਸਾਗਰ, ਕੱਲ੍ਹ ਤੂੰ ਹਿਸਟਰੀ ਦੇ ਪੀਰਡ ਵਿਚ ਦੇਰ ਨਾਲ ਆਇਆ ਸੀ। ਸ਼ਿਬਲੀ ਮੈਨੂੰ
ਪੁੱਛਦੀ ਸੀ ਤੇਰੇ ਬਾਰੇ। ਤੂੰ ਭਾਵੇਂ ਸ਼ਿਬਲੀ ਨੂੰ ਪੁੱਛ ਲਈਂ। ਕੱਲ੍ਹ ਨੂੰ ਉਹਨੇ ਜ਼ਰੂਰ ਆਣਾ।”
ਸਾਗਰ, ਸ਼ਿਬਲੀ, ਮੈਂਡੀ ਇੱਕੋ ਕਲਾਸ ਵਿੱਚ ਪੜ੍ਹਦੇ ਸੀ। ਮੈਂਡੀ ਨੇ ਦੋਨਾਂ ਨੂੰ ਦੱਸਿਆ ਹੋਇਆ
ਸੀ ਕਿ ਓਹਨੇ ਲੱਾਸ ਐਂਨਜਲਸ ਚਲੇ ਜਾਣਾ ਸੀ ਇੱਕ ਡਾਕਟਰ ਨਾਲ ਜਿਸ ਨਾਲ ਉਸ ਦੀ ਐਨਗੇਜਮੈਂਟ ਹੋ ਚੁੱਕੀ ਸੀ।
ਦੂਸਰੇ ਦਿਨ ਸਾਗਰ ਕਲਾਸ ਦੇ ਸਮੇਂ ਤੋਂ ਕਿੰਨਾ ਚਿਰ ਪਹਿਲਾਂ ਹੀ ਕਾਲਿਜ ਪਹੁੰਚਿਆ ਹੋਇਆ ਸੀ। ਕੋਈ ਕੋਈ ਕਣੀਂ ਪੈ ਰਹੀ ਸੀ। ਫੇਰ ਬਾਰਿਸ਼ ਤੇਜ਼ ਹੋ ਗਈ। ਸਾਗਰ ਕੰਟੀਨ ਦੇ ਵਰਾਂਡੇ ਵੱਲ ਨੂੰ ਚਲਾ ਗਿਆ। ਆਲਾ ਦੁਆਲਾ ਦੇਖਣ ਲੱਗ ਪਿਆ। ਪਰ ਸ਼ਿਬਲੀ ਹਾਲੇ ਓਹਨੂੰ ਕਿਤੇ ਦਿਸ ਨਹੀਂ ਰਹੀ ਸੀ। ਅਚਾਨਕ ਓਸਦੀ ਨਜ਼ਰ ਦੂਰੋਂ ਆਉਂਦੀ ਸ਼ਿਬਲੀ ਉੱੇਤੇ ਪਈ ਜਿਹਨੇ ਅਨਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ। ਸਿਰ ‘ਤੇ ਅਨਾਬੀ ਰੰਗ ਦਾ ਦੁਪੱਟਾ ਹਵਾ ਵਿਚ ਪਤੰਗ ਦੀ ਤਰ੍ਹਾਂ ਉੜ੍ਹਨ ਨੂੰ ਕਾਹਲਾ-ਕਾਹਲਾ ਪੈ ਰਿਹਾ ਸੀ; ਸ਼ਿਬਲੀ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਦੇ ਮੁਲਾਇਮ ਹੱਥ ਅਨਾਬੀ ਦੁਪੱਟੇ ਵਿਚੋਂ ਝਾਤੀ ਮਾਰ ਰਹੇ ਸੀ।
ਸ਼ਿਬਲੀ ਆਪਣੇ ਭਿੱਜੇ ਹੋਏ ਅਨਾਬੀ ਦੁਪੱਟੇ ਨੂੰ ਨਿਚੋੜਨ ਲਗ ਪਈ। ਅਨਾਬੀ ਰੰਗ ਨੁੱਚੜਦੇ-ਨੁੱਚੜਦੇ ਕੁਝ ਹੋਰ ਹੀ ਲੱਗਣ ਲੱਗ ਪਿਆ। ਸਾਗਰ ਨੇ ਹੌਲੀ-ਹੌਲੀ ਦੁਪੱਟੇ ਦਾ ਇਕ ਕਿਨਾਰਾ ਫੜ ਲਿਆ; ਦੋਵੇਂ ਦੁਪੱਟੇ ਨੂੰ ਆਪਣੇ-ਆਪਣੇ ਕਿਨਾਰੇ ਪਕੜ ਕੇ ਸੁਕਾੳਣ ਲੱਗ ਪਏ। ਇਹ ਅਨਾਬੀ ਰੰਗ ਸਾਗਰ ਨੇ, ਸ਼ਿਬਲੀ ਦੀ ਮਨਪਸੰਦ ਦਾ ਰੰਗ, ਸ਼ਿਬਲੀ ਦੇ ਜਨਮ ਦਿਨ ਉਤੇ ਬੜੇ ਚਾਅ ਨਾਲ ਦਿੱਤਾ ਸੀ, ਤਿੰਨ ਦਿਨ ਪਹਿਲਾਂ।
”ਕੱਲ੍ਹ ਕਿਊਂ ਨਹੀਂ ਆਈ ਤੂੰ, ਸ਼ਿਬਲੀ?ਤੂੰ ਹਰ ਰੋਜ਼ ਆਇਆ ਕਰ। ਜਦੋਂ ਤੂੰ ਨਹੀਂ ਆਉਂਦੀ ਤਾਂ ਸਾਰਾ ਕਾਲਿਜ ਮੈਨੂੰ ਖਾਣ ਨੂੰ ਪੈਂਦਾ।”
ਸਾਗਰ ਹਾਲੇ ਹੋਰ ਬੋਲਦਾ ਰਹਿੰਦਾ ਪਰ ਸ਼ਿਬਲੀ ਰੋਣ ਲਗ ਪਈ।
”ਤੂੰ ਕਾਹਨੂੰ ਰੋਈ ਜਾਨੀ ਆਂ? ਐਨੀਆਂ ਸੋਹਣੀਆਂ ਅੱਖਾਂ ਸੁੱਜਣ ਲੱਗ ਜਾਣੀਆਂ। ਫੇਰ ਪਤਾ ਕੀ ਹੋਊ?”
ਸਾਗਰ ਦੀ ਇਕ ਪੁਰਾਣੀ ਗੱਲ ਯਾਦ ਕਰਦਿਆਂ ਰੋਂਦੇ-ਰੋਂਦੇ ਸ਼ਿਬਲੀ ਦੇ ਬੁੱਲ੍ਹਾਂ ‘ਤੇ ਮੁਸਕਰਾਹਟ ਛਾ ਗਈ।
”ਅੱਖਾਂ ਜਾਂ ਪਲਕਾਂ?਼
”ਪਲਕਾਂ!”
ਸ਼ਿਬਲੀ ਨੇ ਚਾਹ ਵੀ ਨਹੀਂ ਪੀਤੀ, ਸਮੋਸੇ ਵੀ ਨਹੀਂ ਖਾਧੇ। ਕਹਿੰਦੀ ਕਿ ਅੱਜ ਦਿਲ ਨਹੀਂ ਲੱਗਦਾ।
ਵਾਰ-ਵਾਰ ਪੁੱਛਣ ਤੋਂ ਬਾਅਦ ਸ਼ਿਬਲੀ ਨੇ ਦੱਸਿਆ ਕਿ ਪਰਸੋਂ ਜਦੋਂ ਉਹ ਕਾਲਿਜ ਨਹੀਂ ਆਈ ਸੀ ਤਾਂ ਉਹਨਾਂ ਦੇ ਘਰ ਵੈਨਕੂਵਰ ਤੋਂ ਇੱਕ ਮੁੰਡਾ ਆਇਆ ਸੀ। ਉਸਦਾ ਰਿਸ਼ਤਾ ਕਰਨਾ ਤਾਂ ਸੀ ਉਸਦੀ ਭੈਣ ਨਾਲ, ਪਰ ਮੁੰਡੇ ਨੇ ਸ਼ਿਬਲੀ ਨੂੰ ਪਸੰਦ ਕਰ ਲਿਆ। ”ਮੈਂ ਤਾਂ ਬੱਸ ਚਾਹ ਦੀ ਟਰੇ ਲੈ ਕੇ ਗਈ ਸੀ।” ”ਤੇਰੇ ਘਰ ਦਿਆਂ ਨੇ ਕੁੱਛ ਨਹੀਂ ਕਿਹਾ?”
ਸ਼ਿਬਲੀ ਨੇ ਸਿਰ ਹਿਲਾ ਦਿੱਤਾ। ਉਸਦੀ ਬੁੱਬ ਨਿੱਕਲ ਗਈ।
ਸਾਗਰ ਨੇ ਸ਼ਿਬਲੀ ਦੇ ਅਨਾਬੀ ਦੁਪੱਟੇ ਦੇ ਲੜ ਨਾਲ ਸ਼ਿਬਲੀ ਦੇ ਹੰਝੂ ਪੂੰਝੇ ਨੀਵੀਂ ਪਾਈ
ਬੈਠੀ ਸ਼ਿਬਲੀ ਦੇ ਸਿਰ ‘ਤੇ ਦੁਪੱਟਾ ਸਜਾ ਦਿੱਤਾ।
ਘੰਟੀ ਵੱਜੀ।
ਨਵਾਂ ਪੀਰਡ ਸ਼ੁਰੂ ਹੋ ਗਿਆ।
ਖਾਲੀ ਪੀਰਡ ਵਿਚ ਮੈਂਡੀ ਵੀ ਕੰਟੀਨ ਵਿਚ ਚਾਹ ਪੀਣ ਆ ਗਈ। ਉਸਨੂੰ ਸ਼ਿਬਲੀ ਨੇ ਪਹਿਲਾਂ ਹੀ ਸਭ ਕੁਛ ਦੱਸ ਦਿੱਤਾ ਸੀ।
ਮੈਂਡੀ ਚੁੱਪ ਚਾਪ ਸਾਗਰ ਵੱਲ ਟਿਕ-ਟਿਕੀ ਲਾ ਕੇ ਦੇਖਦੀ ਰਹੀ। ਸਾਗਰ ਚੁੱਪ-ਚਾਪ ਸ਼ਾਂਤ ਖੜ੍ਹਾ ਸੀ।
ਸੋਹਣਾ। ਲੰਬਾ ਚੰਭਾ। ਸੁਡੌਲ। ਚੌੜੇ-ਮੋਢੇ। ਸਾਂਵਲਾ ਜਿਹਾ। ਤਿੱਖਾ ਨੱਕ। ਚੰਦ ਵਰਗਾ ਮੱਥਾ। ਕੰਨ ਜਿਵੇਂ ਦੋ ਸਵਾਲੀਆ ਨਿਸ਼ਾਨ। ਗਜ਼ਲਾਂ ਸੁਣਾਂਦੀਆਂ ਸੁਰੀਲੀਆਂ ਅੱਖਾਂ। ਕਹਾਣੀਆਂ ਸੁਣਾਂਦੀਅਂਾ ਡੂੰਘੀਆਂ ਅੱਖਾਂ। ਸਮੁੰਦਰੋਂ ਡੂੰਘੀਆਂ ਅੱਖਾਂ।
ਮੈਂਡੀ ਨੇ ਚਾਹ ਦਾ ਘੁੱਟ ਭਰਿਆ; ਕੱਪ ਡੰਡੀ ਤੋਂ ਨਹੀਂ ਫੜਿਆ, ਕਹਿਣ ਲੱਗੀ, ”ਸਾਗਰ! ਸ਼ਿਬਲੀ ਦੇ ਘਰ ਵਾਲਿਆਂ ਨੇ ਠੀਕ ਨਹੀਂ ਕੀਤਾ! ੲੈਵੀਂ ਚੱਕ ਚਕਾ ਕੇ ਬੇਚਾਰੀ ਸ਼ਿਬਲੀ ਨੂੰ ਵੈਨਕੂਵਰ ਵਾਲੇ ਮੁੰਡੇ ਨਾਲ ਨਰੜ ਕਰਨ ਲੱਗੇ ਆ। ਨਾ ਦੱਸਿਆ। ਨਾ ਪੁੱਛਿਆ। ਨਾ ਸੋਚਿਆ।” ”ਮੈਂਡੀ, ਕੁੱਛ ਤਾਂ ਜਰੂਰ ਸੋਚਿਆ ਹੋਣਾ!”
ਸ਼ਿਬਲੀ ਚੁੱਪ-ਚਾਪ ਨੀਵੀਂ ਪਾਈ ਬੈਠੀ ਹੋਈ ਸੀ। ਆਪਣੇ ਗੁਦਗੁਦੇ ਹੱਥਾਂ ਨੂੰ ਮਲ ਰਹੀ ਸੀ ਜਿਵੇਂ ਹੋਰ ਮੁਲਾਇਮ ਕਰ ਰਹੀ ਹੋਵੇ।
”ਵੇਸੈ ਮੈਂ ਸ਼ਿਬਲੀ ਦੇ ਪਾਪਾ ਨਾਲ ਕਿਸੇ ਦਿਨ ਇਹ ਗੱਲ ਕਰਨੀਂ ਜ਼ਰੂਰ ਆ। ਓਦੋਂ ਤਾਂ ਕਹਿੰਦੇ ਸੀ ਕਿ ਸਾਨੂੰ ਸਾਗਰ ਵਰਗਾ ਮੁੰਡਾ ਕਿਤੇ ਨਹੀਂ ਮਿਲਣਾ। ਅਸੀਂ ਤਾਂ ਬਸ ਸ਼ਿਬਲੀ ਲਈ ਹੋਰ ਕੋਈ ਵਰ ਲੱਭਣਾ ਈ ਨਹੀੇਂ। ਨਾਲੇ ਕਹਿੰਦੇ ਸੀ ਕਿ ਸਾਗਰ ਵਰਗੇ ਸੋਹਣੇ ਸੁਨੱਖੇ ਮੁੰਡੇ ਮਿਲਦੇ ਨਹੀਂ ਇਨ੍ਹਾਂ ਹਾਲਾਤਾਂ ਵਿੱਚ।”
ਗਰਮ-ਗਰਮ ਚਾਹ ਦਾ ਇੱਕ ਹੋਰ ਘੁੱਟ ਪੀਂਦੇ ਪੀਂਦੇ ਸਾਗਰ ਨੂੰ ਉਸ ਪ੍ਰੋਫੈਸਰ ਦੇ ਕਹੇ ਸ਼ਬਦ ਉਸਦੇ ਕੰਨਾਂ ਵਿੱਚ ਗੂੰਜਣ ਲੱਗ ਗਏ: ”ਸਾਗਰ! ਤੂੰ ਤਾਂ ਮਰ ਹੀ ਜਾਣਾ ਸੀ ਓਸ ਦਿਨ। ਬਾਕੀ ਸਾਰਾ ਕਾਲਿਜ ਸਿਰਫ ਦੇਖ ਹੀ ਰਿਹਾ ਸੀ, ਤੂੰ ਵੀ ਸਿਰਫ ਦੇਖਦਾ ਹੀ ਰਹਿੰਦਾ ਓਦੋਂ?”
ਓਦੋਂ ਕਾਲਿਜ ਦੀ ਕੰਟੀਨ ਦੇ ਨੇੜਲੇ ਬੋਹੜ ਦੇ ਦਰਖਤ ਉੱਤੇ ਲੱਗਾ ਡੂਮਣਾਂ ਛਿੜ ਗਿਆ। ਸਾਰਾ ਕਾਲਿਜ ਇਕੱਠਾ ਹੋ ਗਿਆ। ਪੜ੍ਹਾਉਣ ਆਏ ਪ੍ਰੋਫੈਸਰ। ਪੜ੍ਹਨ ਆਏ ਸੁਡੋਲ ਮੁੰਡੇ। ਆਪਣੇ ਲੰਬੇ ਲੰਬੇ ਵਾਲਾਂ ਨੰ ਸੰਭਾਲਦੀਆਂ ਹੋਈਆਂ ਸੋਹਣੀਆਂ ਕੁੜੀਆਂ। ਝੱਟ ਹੀ, ਭੂੰਡੀਆਂ ਨੇ ਸ਼ਿਬਲੀ ਉਤੇ ਹਮਲਾ ਕਰ ਦਿੱਤਾ। ਸ਼ਿਬਲੀ ਦੀ ਸੁਰਾਹੀਦਾਰ ਗਰਦਨ ਤੋਂ ਲੈ ਕੇ ਉਸਦੇ ਚੇਹਰੇ ਤੇ ਭੂੰਡੀਆਂ ਨੇ ਡੰਗ ਮਾਰੇ ਹੋਏ ਸੀ। ਕਈ ਭੂੰਡੀਆਂ ਤਾਂ ਡਰੀਆਂ ਹੋੇਈਆਂ ਸ਼ਿਬਲੀ ਦੇ ਵਾਲਾਂ ਦੇ ਥੱਬਿਆਂ ਵਿੱਚ ਬੈਠ ਗਈਆਂ ਪਰ ਡੰਗ ਵੀ ਮਾਰਦੀਆਂ ਰਹੀਆਂ; ਵਾਲਾਂ ਦੀ ਸੁਗੰਧ ਵਿੱਚ ਮੁਗਧ ਬੈਠੀਆਂ ਵੀ ਰਹੀਆਂ, ਆਦਤ ਮੁਤਾਬਕ ਆਪਣਾ ਫਰਜ਼ ਵੀ ਨਿਭਾਉਂਦੀਆਂ ਰਹੀਆਂ। ਬੇਹੋਸ਼ ਹੋਈ ਸ਼ਿਬਲੀ ਧੜੱਮ ਕਰਕੇ ਡਿਗ ਪਈ।
ਸਾਗਰ ਨੇ ਜਦੋਂ ਕਾਲਿਜ ਵੜਦਿਆਂ ਕੰਟੀਨ ਦੇ ਵਰਾਂਡੇ ਵਿਚ ਖੜ੍ਹੇ ਹਜੂਮ ਨੂੰ ਦੇਖਿਆ ਤਾਂ ਉਸਨੇ ਆਪਣਾ ਹਾਂਡਾ ਮੋਟਰ ਸਾਈਕਲ ਸਿੱਧਾ ਕੰਟੀਨ ਸਾਹਮਣੇ ਰੋਕ ਕੇ ਜ਼ਮੀਨ ‘ਤੇ ਡੇਗ ਦਿੱਤਾ ਗਿਆ; ਮੈਂਡੀ ਨੱਠ ਕੇ ਸਾਗਰ ਕੋਲ ਆਈ : ”ਸਾਗਰ! ਸਾਗਰ! ਜਲਦੀ ਕਰ,ਓਹ ਦੇਖ, ਓਧਰ ਖੱਬੇ, ਸ਼ਿਬਲੀੇ….”।
ਕਾਹਲੀ-ਕਾਹਲੀ ਸਾਗਰ ਨੇ ਕੰਟੀਨ ਵਿਚ ਪਈ ਖਾਲੀ ਬੋਰੀ ਅਪਣੇ ਉੱਤੇ ਪਾਈ ਤੇ ਬੇਹੋਸ਼ ਪਈ ਸ਼ਿਬਲੀ ਨੂੰ ਚੁੱਕਿਆ ਤੇ ਨੱਠ ਕੇ ਬੋਹੜ ਤੋਂ ਦੂਰ ਲੈ ਗਿਆ। ਸਾਰੇ ਪੜ੍ਹਨ ਵਾਲੇ, ਸਾਰੇ ਪੜ੍ਹਾਉਣ ਵਾਲੇ ਉਥੇ ਦੇ ਉਥੇ ਖੜ੍ਹੇ ਰਹੇ, ਦੇਖਦੇ ਰਹੇ, ਸਿਰਫ ਦੇਖਦੇ ਹੀ ਰਹੇ। ਟਸ ਤੋਂ ਮਸ ਨਹੀਂ ਹੋਏ।
ਇੱਕ-ਇੱਕ ਕਰਕੇ, ਸਾਗਰ ਨੇ ਕਾਹਲੀ-ਕਾਹਲੀ ਭੂੰਡੀਆਂ ਨੂੰ ਕੱਢਿਆ, ਵਗਾਹ-ਵਗਾਹ ਮਾਰਿਆ। ਆਪਣੇ ਮੋਟਰ ਸਾਈਕਲ ਼ਤੇ ਸ਼ਿਬਲੀ ਨੂੰ ਹਸਪਤਾਲ ਲੈ ਗਿਆ; ਮੈਂਡੀ ਸ਼ਿਬਲੀ ਨੂੰ ਪਿੱਛੇ ਫੜ ਕੇ ਬੈਠ ਗਈ।
ਸ਼ਿਬਲੀ ਚਾਹ ਦੇ ਕੱਪ ਦੇ ਦੁਆਲੇ ਘੁੰਮਦੀਆਂ ਭੂੰਡੀਆਂ ਨੂੰ ਉਡਾ ਰਹੀ ਸੀ। ਮੈਂਡੀ ਕੰਟੀਨ ਦੇ ਕਾਊਂਟਰ ਵਿੱਚ ਪਏ ਸਮੋਸਿਆਂ ਉੱਤੇ ਮੰਡਰਾ ਰਹੀਆਂ ਭੂੰਡੀਆਂ ਨੂੰ ਦੇਖ ਰਹੀ ਸੀ। ਸਾਗਰ ਚੁੱਪ-ਚਾਪ ਠੰਡੀ ਚਾਹ ਦਾ ਘੁੱਟ ਪੀ ਰਿਹਾ ਸੀ।
ਕਈ ਸਾਲ ਬੀਤ ਗਏ।
ਮੈਂਡੀ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਲਾਸ ਏਂਜਲਸ ਵਿੱਚ ਰਹਿਣ ਲੱਗ ਗਈ। ਉਸ ਨੂੰ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਨੌਕਰੀ ਮਿਲ ਗਈ। ਇੱਕ ਸੋਮਵਾਰ ਸਵੇਰ ਨੂੰ ਉਹਦੀ ਨਜ਼ਰ ਇੱਕ ਸੋਹਣੇ, ਸਾਂਵਲੇ ਲੰਮੇ ਸ਼ਖ਼ਸ ‘ਤੇ ਪਈ ਜਿਸ ਦੀ ਚਾਲ ਢਾਲ ਮੈਂਡੀ ਨੂੰ ਦੂਰੋਂ ਸਾਗਰ ਵਰਗੀ ਲੱਗੀ। ਕਈ ਹਫਤੇ ਲੰਘਣ ਤੋਂ ਬਾਅਦ ਇਕ ਦਿਨ ਐਲੀਵੇਟਰ ਵਿੱਚ ਲੱਗੇ ਸ਼ੀਸ਼ੇ ਵਿਚ ਉਸਨੇ ਸਾਗਰ ਨੂੰ ਅੰਦਰ ਆਉਂਦੇ ਦੇਖਿਆ। ਸਾਗਰ ਮੈਂਡੀ ਨੂੰ ਦੇਖ ਕੇ ਖੁਸ਼ ਵੀ ਹੋਇਆ, ਹੈਰਾਨ ਵੀ। ਐਲੀਵੇਟਰ ਤੋਂ ਬਾਹਰ ਨਿਕਲਦੇ ਹੋਏ ਉਹਨਾਂ ਨੇ ਗਰਾਊਂਡ ਫਲੋਰ ਵਾਲੀ ਕੰਟੀਨ ਵਿਚ ਉਸ ਦਿਨ ਲੰਚ ਕਰਨਾ ਨਿਸ਼ਚਿਤ ਕਰ ਲਿਆ।
ਕਈ ਹੋਰ ਪੁਰਾਣੀਆਂ ਯਾਦਾਂ ਸਾਂਝਾ ਕਰਦੇ ਰਹੇ। ਸਾਗਰ ਮੈਂਡੀ ਨੂੰ ਸ਼ਿਬਲੀ ਬਾਰੇ ਪੁੱਛਣਾ ਚਾਹੁੰਦਾ ਸੀ।
ਹੁੰਗਾਰਾ ਭਰਦਾ-ਭਰਦਾ ਸਾਗਰ ਅਚਾਨਕ ਚੁੱਪ ਕਰ ਗਿਆ।
ਮੈਂਡੀ ਸਮਝ ਗਈ ਕਿ ਸਾਗਰ ਐਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਸ਼ਿਬਲੀ ਨੂੰ ਭੁਲਾ ਨਹੀਂ ਸਕਿਆ; ਓਹ ਤਾਂ ਹਾਲੇ ਵੀ ਉਸਦੀ ਯਾਦ ‘ઑਚ ਓਤ ਪੋਤ ਸੀ। ਮੈਂਡੀ ਜਾਣ ਬੁਝ ਕੇ ਆਮ ਜੇਹੀ ਗੱਲ ਕਰਨ ਲਗ ਪਈ, ਸਾਗਰ ਦੀ ਚੁੱਪੀ ਤੋੜਣ ਲਈ।
”ਸਾਗਰ, ਦੇਖ! ਲਾਸ ਏਂਜਲਸ ‘ઑਚ ਮੱਖੀਆਂ ਨਹੀਂ ਹੁੰਦੀਆਂ। ਨਾ ਹੀ ਮੱਛਰ ਹੁੰਦੇ ਆ।”
”ਮੈਂਡੀ, ਏਥੇ ਭੂੰਡੀਆਂ ਵੀ ਨਹੀ ਹੁੰਦੀਆਂ!”
”ਤਾਂਹੀਓਂ, ਡੂਮਣੇਂ ਨਹੀਂ ਲਗਦੇ!”
”ਤਾਂਹੀਓਂ, ਸਾਗਰ ਆਪਣੇ ਦਫਤਰ ‘ઑਚ ਭੂੰਡੀਆਂ ਨੂੰ ਦੇਖਦਾ ਰਹਿੰਦਾ ਆਪਣੇ ਸਕਰੀਨ ਸੇਵਰ ਉੱਤੇ!”
ਸਾਗਰ ਫੋਨ ਕਰਦਾ-ਕਰਦਾ ਆਪਣੀ ਕਾਰ ਦੀਆਂ ਚਾਬੀਆਂ ਟੇਬਲ ‘ਤੇ ਭੁੱਲ ਗਿਆ। ਮੈਂਡੀ ਨੇ ਚਾਬੀਆਂ ਸਾਗਰ ਨੂੰ ਫੜਾਉਂਦੇ ਹੋਏ ਕਿਹਾ, ”ਮੇਰੀ ਕਾਰ ਮਕੈਨਕ ਕੋਲ ਗਈ ਹੋਈ ਆ। ਅੱਜ ਆਪਣੀ ਮਰਸੀਡੀਜ਼ ‘਼ਚ ਝੂਟੇ ਦੇਈਂ ਜੇ ਤੂੰ ਹੋਰ ਕਿਤੇ ਨਹੀਂ ਜਾਣਾ।”
”ਮੈਂਡੀ, ਭਾਵੇਂ ਅਗਲੀ ਸੀਟ ‘ਤੇ ਬੈਠ ਜਾ। ਆਪਣਾ ਪਰਸ ਪਿੱਛੇ ਹੀ ਰੱਖ ਲੈ।”
”ਸਾਗਰ, ਆਪਣੀਂ ਆਵਾਜ਼ ‘ઑਚ ਕੋਈ ਗਜ਼ਲ ਸੁਣਾ।”
”ਮੈਂਡੀ, ਤਿੰਨ ਦਿਨ ਹੋਏ ਇਹ ਗਜ਼ਲ ਲਿਖੀ ਸੀ। ਆਹ, ਸੁਣ ਲੈ।”
ਚਾਰੇ ਪਾਸਿਓਂ ਕਾਰ ਵਿੱਚ ਸਾਗਰ ਦੀ ਆਵਾਜ਼ ਗੂੰਜਣ ਲੱਗੀ।
ਹਾਈਵੇ ‘ਤੇ ਜਾਂਦੇ ਹੋਏ ਸਾਗਰ ਨੇ ਕਿਹਾ, ”ਮੈਂਡੀ, ਮੈਨੂੰ ਐਗਜ਼ਿਟ ਦੱਸ ਦੇਂਈ; ਕਿਤੇ ਗੁਆਚ ਈ ਨਾ ਜਾਈਏ!”
”ਸਾਗਰ! ਤੇਰੀ ਗਜ਼ਲ ਤੋਂ ਸਾਫ ਪਤਾ ਲੱਗਦਾ ਕਿ ਤੂੰ ਹਾਲੇ ਵੀ ਸ਼ਿਬਲੀ ਨੂੰ ਭੁੱਲਿਆ ਨਹੀਂ!
ਵੇਸੈ ਦੱਸ! ਤੂੰ ਵਿਆਹ ਕਿਉਂ ਨਹੀਂ ਕਰਾਇਆ? ਮੇਰਾ ਮੁੰਡਾ ਤਾਂ ਹੁਣ ਯੂਨੀਵਰਸਟੀ ਜਾਂਦਾ।
”ਤੈਨੂੰ ਮਿਲਾਊਂ ਕਦੀ। ਸ਼ਿਬਲੀ ਦੇ ਮੁੰਡੇ ਮਨਰਾਜ ਦਾ ਹਾਣੀ ਆ। ਮੇਰਾ ਮੁੰਡਾ ਤਾਂ ਐਨ ਤੇਰੇ ਵਰਗਾ ਲੱਗਦਾ।”
”ਮਨਰਾਜ ਨੂੰ ਤੂੰ ਮਿਲੀ ਸੀ?”
”ਨਹੀਂ। ਫੇਸਟਾਈਮ ‘ਤੇ ਗੱਲ ਕਰਾਈ ਸੀ ਸ਼ਿਬਲੀ ਨੇ। ਓਹ ਤਾਂ ਗੱਲਬਾਤ ਵੀ ਐਨ ਤੇਰੇ ਵਾਂਗ ਹੀ ਕਰਦਾ।”
”ਸ਼ਿਬਲੀ ਵੀ ਓਦਂਾ ਦੀ ਹੋਣੀਂ?”
”ਨਹੀਂ, ਸ਼ਿਬਲੀ ਤਾਂ ਓਦਾਂ ਦੀ ਨਹੀਂ ਰਹੀ। ਪਿਛਲੇ ਹਫਤੇ ਗੱਲ ਹੋਈ ਸੀ। ਸ਼ਿਬਲੀ ਦੀ ਕਿਡਨੀ ਫੇਲ ਹੋ ਗਈ ਆ। ਸਰਜਰੀ ਹੋਣੀ ਸੀ। ਪਰ ਕੋਈ ਮੈਚ ਨਹੀਂ ਮਿਲਦਾ।”
”ਕਿਸੇ ਨਾਲ ਵੀ ਨਹੀਂ ਮਿਲਦਾ?”
”ਸਾਗਰ, ਏਦਾਂ ਵੀ ਨਹੀਂ। ਉਸਦੇ ਪਤੀ ਨਾਲ ਬਿਲਕੁਲ ਮਿਲਦਾ। ਪਰ ਉਸਦੀ ਸੱਸ ਨਹੀਂ ਮੰਨਦੀ। ਵੇਸੈ ਉਸਦੇ ਪਤੀ ਦੀ ਨੀਅਤ ‘ਤੇ ਵੀ ਮੈਨੂੰ ਸ਼ੱਕ ਹੈਗਾ।”
”ਪਿਛਲੀ ਬਾਰ ਜਦੋਂ ਮੇਰੀ ਗੱਲ ਹੋਈ ਸੀ ਤਾਂ ਸ਼ਿਬਲੀ ਹਸਪਤਾਲ ‘ઑਚ ਸੀ। ਉਸਦਾ ਡਾਇਲਸਸ ਕਰਨਾ ਪੈਂਦਾ। ਹੋਰ ਵੀ ਗੱਲਾਂ ਦੱਸਦੀ ਸੀ, ਰੋਂਦੀ ਰੋਂਦੀ।
”ਮੈਂਡੀ, ਮੇਰਾ ਬਲੱਡ ਗਰੁਪ ਵੀ ਸ਼ਿਬਲੀ ਨਾਲ ਮਿਲਦਾ। ਤੈਨੂੰ ਯਾਦ ਹੋਣਾ ਜਦੋਂ ਆਪਾਂ ਦੋਵੇਂ ਕਾਲਿਜ ਦੀ ਕੰਟੀਨ ਤੋਂ ਹਸਪਤਾਲ ਲੈ ਕੈ ਗਏ ਸੀ ਸ਼ਿਬਲੀ ਨੂੰ। ਜਦੋਂ ਡਾਕਟਰ ਕਹਿੰਦਾ ਸੀ ਕਿ ਮੇਰਾ ਬਲੱਡ ਗਰੁੱਪ ਸ਼ਿਬਲੀ ਦੇ ਬਲੱਡ ਗਰੁੱਪ ਨਾਲ ਬਿਲਕੁਲ ਮਿਲਦਾ। ਤਾਂ ਹੀ ਡਾਕਟਰ ਨੇ ਜਲਦੀ-ਜਲਦੀ ਦੋ ਬੋਤਲਾਂ ਲੈ ਲਈਆਂ ਸੀ। ਹੁਣ ਤੂੰ ਸ਼ਿਬਲੀ ਨੂੰ ਵਟਸਅਪ ਕਾੱਲ ਕਰ। ਵੀਡੀਓ ਕਾੱਲ ਨਾ ਕਰੀਂ।”
ਮੈਂਡੀ ਹਾਲੇ ਸ਼ਿਬਲੀ ਨਾਲ ਗੱਲ ਕਰ ਰਹੀ ਸੀ ਤਾਂ ਸਾਗਰ ਨੇ ਫੋਨ ਫੜ ਲਿਆ।
ਸ਼ਿਬਲੀ ਰੋਈ ਜਾ ਰਹੀ ਸੀ।
ਸਾਗਰ ਕਹਿਣ ਲੱਗਾ:
”ਸ਼ਿਬਲੀ, ਸ਼ਿਬਲੀ, ਰੋ ਨਾ। ਮੈਨੂੰ ਲਾਸ ਏਂਜਲਸ ਤੋਂ ਤੇਰੇ ਕੋਲ ਆਣ ਨੂੰ 2 ਘੰਟੇ 55 ਮਿੰਟ ਲੱਗਣੇ ਆਂ। ਤੇਰੇ ਕੋਲ ਆ ਰਿਹਾਂ। ਬਹੁਤ ਜਲਦੀ-ਜਲਦੀ।”
”ਪੂਰਾ ਹੌਂਸਲਾ ਰੱਖ। ਸੱਭ ਠੀਕ ਹੋ ਜਾਣਾ। ਓਨਾਂ ਚਿਰ ਕਿਤੇ ਜਾਂਈਂ ਨਾ! ਕਿਤੇ ਵੀ ਨਾ ਜਾਂਈਂ, ਸ਼ਿਬਲੀ!!”
ਜਦੋਂ ਸਾਗਰ ਵੈਨਕੂਵਰ ‘਼ਚ ਸੇਂਟ ਪੱਾਲ ਹਸਪਤਾਲ ਪਹੁੰਚਿਆ ਤਾਂ ਪੇਪਰ ਸਾਈਨ ਕਰਨ ਲੱਗੇ, ਕਹਿਣ ਲੱਗਾ, ”ਡਾਕਟਰ! ਜਲਦੀ ਜਲਦੀ ਕਰੋ, ਪਲੀਜ਼।”
ਡਾਕਟਰ ਕਹਿਣ ਲੱਗਾ:
”ਮੇਰੀ ਨੈਤਿਕ ਜ਼ਿੰਮੇਵਾਰੀ ਆ ਤੁਹਾਨੂੰ ਇਹ ਦੱਸਣਾ ਕਿ ਕਈ ਵਾਰ ਸਿਰਫ ਇੱਕ ਕਿਡਨੀ ਨਾਲ ਪੂਰਾ ਜੀਵਨ ਜੀਣਾਂ ਮੁਸ਼ਕਿਲ ਹੋ ਜਂਾਦਾ। ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਸਭ ਕੁੱਝ।”
ਸਾਗਰ ਨੇ ਆਪਣੇ ਬੁਲੰਦ ਹੌਂਸਲੇ ਨਾਲ ਕਿਹਾ:
ਡਾਕਟਰ! ”ਆਦਮੀ ਨੂੰ ਜੀਣ ਲਈ ਸਿਰਫ ਕਿਡਨੀ ਨਹੀਂ, ਬਲਕਿ ਹੋਰ ਵੀ ਕਈ ਕੁੱਝ ਚਾਹੀਦਾ ਹੁੰਦਾ। ਕਈ ਹੋਰ ਕੁੱਝ।”
RAJESH K. PALLAN
(416) 992-4884

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …