Breaking News
Home / ਫ਼ਿਲਮੀ ਦੁਨੀਆ / ਡਾ. ਸੁਰਜੀਤ ਪਾਤਰ ਚੇਅਰਮੈਨ ਅਤੇ ਡਾ. ਲਖਵਿੰਦਰ ਜੌਹਲ ਬਣੇ ਸਕੱਤਰ

ਡਾ. ਸੁਰਜੀਤ ਪਾਤਰ ਚੇਅਰਮੈਨ ਅਤੇ ਡਾ. ਲਖਵਿੰਦਰ ਜੌਹਲ ਬਣੇ ਸਕੱਤਰ

ਪੰਜਾਬ ਕਲਾ ਪਰਿਸ਼ਦ ਦੀ ਉਪ ਚੇਅਰਮੈਨੀ ਡਾ. ਯੋਗਰਾਜ ਹਵਾਲੇ ਤੇ ਡਾ. ਸਰਬਜੀਤ ਕੌਰ ਸੋਹਲ ਨੂੰ ਮਿਲੀ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨਗੀ
ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਪ੍ਰਧਾਨਗੀ ਕੇਵਲ ਧਾਲੀਵਾਲ ਤੇ ਲਲਿਤ ਕਲਾ ਅਕਾਦਮੀ ਦੀ ਪ੍ਰਧਾਨਗੀ ਦੀਵਾਨ ਮਾਨਾ ਹੋਰਾਂ ਦੇ ਹਵਾਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਇੱਕ ਕਰੋਨਾ ਦੀ ਮਾਰ ਤੇ ਉਤੋਂ ਸਰਕਾਰ ਦੀ ਲੇਟ ਲਤੀਫੀ ਦੇ ਚੱਲਦਿਆਂ ਪੰਜਾਬ ਦਾ ਸਾਹਿਤਕ ਤੇ ਕਲਾਤਮਕ ਵਿਹੜਾ ਵੀ ਸੁੰਨਾ ਹੋ ਗਿਆ ਸੀ, ਪਰ ਹੁਣ ਇੱਕ ਵਾਰ ਫਿਰ ਰੌਣਕ ਪਰਤ ਆਈ ਹੈ। 20 ਮਈ 2021 ਦੀ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਜਾਰੀ ਲਿਖਤ ਸੂਚਨਾ ਅਨੁਸਾਰ ਇੱਕ ਭਾਗਾਂਭਰੀ ਖਬਰ ਆਈ ਹੈ। 2021 ਤੋਂ 2024 ਤੱਕ ਲਈ ਪਦਮਸ੍ਰੀ ਡਾ. ਸੁਰਜੀਤ ਪਾਤਰ ਹੋਰਾਂ ਨੂੰ ਮੁੜ ਤੋਂ ਪੰਜਾਬ ਕਲਾ ਪਰਿਸ਼ਦ ਦਾ ਚੇਅਰਮੈਨ ਅਤੇ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਹੀ ਉਪ ਚੇਅਰਮੈਨ ਡਾ. ਯੋਗਰਾਜ ਹੋਰਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਚੱਲਣ ਵਾਲੀਆਂ ਤਿੰਨੋ ਅਕਾਦਮੀਆਂ ਨੂੰ ਵੀ ਨਵੇਂ ਕਾਰਜ ਵਰ੍ਹਿਆਂ ਲਈ ਪ੍ਰਧਾਨ ਮਿਲ ਗਏ ਹਨ। ਡਾ. ਸਰਬਜੀਤ ਕੌਰ ਸੋਹਲ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ, ਕੇਵਲ ਧਾਲੀਵਾਲ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਤੇ ਦੀਵਾਨ ਮਾਨਾ ਹੋਰਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਦਾ ਪ੍ਰਧਾਨ ਸਥਾਪਤ ਕੀਤਾ ਗਿਆ ਹੈ।
ਇਹ ਨਿਯੁਕਤੀਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਇੱਕ ਵਾਰ ਫਿਰ ਪੰਜਾਬ ਦੇ ਸਭਿਆਚਾਰ ਨੂੰ, ਪੰਜਾਬ ਦੇ ਸਾਹਿਤ ਨੂੰ, ਪੰਜਾਬ ਦੀਆਂ ਹੋਰ ਸਾਰੀਆਂ ਕਲਾਵਾਂ ਨੂੰ ਖੰਭ ਮਿਲ ਗਏ ਹਨ। ਰੱਬ ਇਨ੍ਹਾਂ ਮਾਣਮੱਤੀਆਂ ਹਸਤੀਆਂ ਨੂੰ ਹੋਰ ਬਲ ਬਖਸ਼ੇ।

Check Also

ਮਿਲਖਾ ਸਿੰਘ ਦੀ ਦੌੜ ਦਾ ਅੰਤ

ਪ੍ਰਿੰ. ਸਰਵਣ ਸਿੰਘ ਮਿਲਖਾ ਸਿੰਘ ਦੀ ਜੀਵਨ ਦੌੜ ਦਾ ਅੰਤ ਹੋ ਗਿਆ ਹੈ। ਆਖ਼ਰ ਉਹ …