ਫਿਲਮ ਅਦਾਕਾਰਾ ਕਿਆਰਾ ਅਡਵਾਨੀ ਰਿਟਰੀਟ ਸੈਰੇਮਨੀ ਦੇਖਣ ਪਹੁੰਚੀ
ਬੀਐਸਐਫ ਵਲੋਂ ਬਣੀ ਗੈਸਟ ਆਫ ਔਨਰ
ਅੰਮਿ੍ਰਤਸਰ/ਬਿਊਰੋ ਨਿਊਜ਼
ਬਾਲੀਵੁੱਡ ਵਿਚ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਅੰਮਿ੍ਰਤਸਰ ਪਹੁੰਚੀ। ਕਿਆਰਾ ਨੇ ਐਤਵਾਰ ਸ਼ਾਮ ਨੂੰ ਅਟਾਰੀ ਬਾਰਡਰ ’ਤੇ ਰਿਟਰੀਟ ਸੈਰੇਮਨੀ ਵੀ ਦੇਖੀ। ਬਾਰਡਰ ਸਕਿਉਰਿਟੀ ਫੋਰਸ (ਬੀਐਸਐਫ) ਵਲੋਂ ਕਿਆਰਾ ਦੀਆਂ ਤਸਵੀਰਾਂ ਨੂੰ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਗਿਆ ਅਤੇ ਰਿਟਰੀਟ ਵਿਚ ਪਹੁੰਚਣ ਲਈ ਕਿਆਰਾ ਅਡਵਾਨੀ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਬੀਐਸਐਫ ਨੇ ਕਿਆਰਾ ਦਾ ਗੈਸਟ ਆਫ ਔਨਰ ਦੇ ਰੂਪ ਵਿਚ ਸਨਮਾਨ ਕੀਤਾ। ਕਿਆਰਾ ਨੇ ਬੀਐਸਐਫ ਦੇ ਅਧਿਕਾਰੀਆਂ ਨਾਲ ਬੈਠ ਕੇ ਰਿਟਰੀਟ ਸੈਰੇਮਨੀ ਦੇਖੀ ਅਤੇ ਬਾਅਦ ਵਿਚ ਬੀਐਸਐਫ ਦੇ ਜਵਾਨਾਂ ਨਾਲ ਫੋਟੋਆਂ ਵੀ ਖਿਚਵਾਈਆਂ। ਕਿਆਰਾ ਨੂੰ ਦੇਖ ਕੇ ਸੈਲਾਨੀ ਵੀ ਬਹੁਤ ਖੁਸ਼ ਹੋਏ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਨੀ ਦਿਓਲ ਵੀ ਅਟਾਰੀ ਸਰਹੱਦ ’ਤੇ ਰਿਟਰੀਟ ਸੈਰੇਮਨੀ ਦੇਖਣ ਅਤੇ ਆਪਣੀ ਆਉਣ ਵਾਲੀ ਫਿਲਮ ‘ਗਦਰ-2’ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ। ਇਸ ਮੌਕੇ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਾਲੇ ਪਾਸੇ ਬੈਠੇ ਸੰਨੀ ਦਿਓਲ ਦੇ ਪ੍ਰਸੰਸਕਾਂ ਨੇ ਵੀ ਖੂਬ ਸ਼ੋਰ ਮਚਾਇਆ ਸੀ।