21.5 C
Toronto
Saturday, September 5, 2026
spot_img
HomeਕੈਨੇਡਾFrontਈਰਾਨ ਦੇ 100 ਸ਼ਹਿਰਾਂ ’ਚ ਮਹਿੰਗਾਈ ਦੇ ਖਿਲਾਫ ਵਿਰੋਧ ਪ੍ਰਦਰਸ਼ਨ

ਈਰਾਨ ਦੇ 100 ਸ਼ਹਿਰਾਂ ’ਚ ਮਹਿੰਗਾਈ ਦੇ ਖਿਲਾਫ ਵਿਰੋਧ ਪ੍ਰਦਰਸ਼ਨ

ਈਰਾਨ ਦੇ 100 ਸ਼ਹਿਰਾਂ ’ਚ ਮਹਿੰਗਾਈ ਦੇ ਖਿਲਾਫ ਵਿਰੋਧ ਪ੍ਰਦਰਸ਼ਨ
ਹੁਣ ਤੱਕ 45 ਮੌਤਾਂ – ਤਹਿਰਾਨ ਏਅਰਪੋਰਟ, ਇੰਟਰਨੈਟ ਤੇ ਫੋਨ ਸਰਵਿਸ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼
ਈਰਾਨ ਵਿਚ ਮਹਿੰਗਾਈ ਦੇ ਖਿਲਾਫ 13 ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਹਾਲਾਤ ਹੋਰ ਵੀ ਵਿਗੜਦੇ ਜਾ ਰਹੇ ਹਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੇਸ਼ ਭਰ ਵਿਚ 100 ਤੋਂ ਜ਼ਿਆਦਾ ਸ਼ਹਿਰਾਂ ਵਿਚ ਇਹ ਪ੍ਰਦਰਸ਼ਨ ਫੈਲ ਚੁੱਕਾ ਹੈ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਬੰਦ ਕਰ ਦਿੱਤੀਆਂ ਅਤੇ ਕਈ ਥਾਈਂ ਅੱਗ ਵੀ ਲਗਾ ਦਿੱਤੀ। ਲੋਕ ‘ਖਾਮੇਨੇਈ ਦੀ ਮੌਤ’ ਅਤੇ ਇਸਮਾਲਿਕ ਰਿਪਬਲਿਕ ਦਾ ਅੰਤ ਹੋਇਆ’ ਵਰਗੇ ਨਾਅਰੇ ਲਗਾ ਰਹੇ ਸਨ। ਅਮਰੀਕੀ ਹਿਊਮਨ ਰਾਈਟ ਏਜੰਸੀ ਦੇ ਮੁਤਾਬਕ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਵਿਚ ਹੁਣ ਤੱਕ 45 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ 8 ਬੱਚੇ ਵੀ ਸ਼ਾਮਲ ਹਨ। ਇਸਦੇ ਚੱਲਦਿਆਂ ਈਰਾਨ ਵਿਚ ਇੰਟਰਨੈਟ ਅਤੇ ਫੋਨ ਸੇਵਾਵਾਂ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਹਨ। ਤਹਿਰਾਨ ਦੇ ਏਅਰਪੋਰਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਫੌਜ ਨੂੰ ਅਲਰਟ ’ਤੇ ਰੱਖਿਆ ਗਿਆ ਹੈ।

RELATED ARTICLES
POPULAR POSTS