12.4 C
Toronto
Friday, November 20, 2026
spot_img
Homeਘਰ ਪਰਿਵਾਰਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗਮ 'ਚ ਮਲੂਕ ਸਿੰਘ ਕਾਹਲੋਂ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਸੁਭਿ ਅਮਲਾ ਬਾਝਹੁ’ ਲੋਕ-ਅਰਪਿਤ ਤੇ ਵਿਚਾਰ-ਚਰਚਾ, ਕਵੀ-ਦਰਬਾਰ ਵੀ ਹੋਇਆ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗਮ ਵਿਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਸੁਭਿ ਅਮਲਾ ਬਾਝਹੁ’ ਲੋਕ-ਅਰਪਿਤ ਕੀਤੀ ਗਈ। ਮਲਵਿੰਦਰ ਸ਼ਾਇਰ ਨੇ ਇਸ ਉੱਪਰ ਆਪਣਾ ਪਰਚਾ ਪੜਿ÷ ਆ ਅਤੇ ਫਿਰ ਕੁਝ ਬੁਲਾਰਿਆਂ ਵੱਲੌਂ ਇਸ ਪੁਸਤਕ ਦੇ ਵੱਖ-ਵੱਖ ਪਹਿਲੂਆਂ ਉੱਪਰ ਚਰਚਾ ਕੀਤੀ ਗਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ, ਉੱਘੇ ਵਿਦਵਾਨ ਪ੍ਰੋ. ਅਤੈ ਸਿੰਘ, ਪੁਸਤਕ ਉੱਪਰ ਪੇਪਰ ਪੇਸ਼ ਕਰਨ ਵਾਲੇ ਵਿਦਵਾਨ ਮਲਵਿੰਦਰ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ, ਪੁਸਤਕ ਲੇਖਕ ਮਲੂਕ ਸਿੰਘ ਕਾਹਲੋਂ ਅਤੇ ਸਭਾ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਸੁਖਚਰਨਜੀਤ ਕੌਰ ਗਿੱਲ ਸ਼ਾਮਲ ਸਨ।
ਸਮਾਗਮ ਦੇ ਆਰੰਭ ਵਿੱਚ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸਮਾਗ਼ਮ ਵਿੱਚ ਆਏ ਮੈਂਬਰਾਂ ਤੇ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿਣ ਤੋਂ ਬਾਅਦ ਮੰਚ-ਸੰਚਾਲਕ ਰਾਜ ਕੁਮਾਰ ਓਸ਼ੋਰਾਜ ਵੱਲੋਂ ਮਲਵਿੰਦਰ ਨੂੰ ਪੁਸਤਕ ਉੱਪਰ ਆਪਣਾ ਪੇਪਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ, ਜਿਨ÷ ਾਂ ਨੇ ਆਪਣੀ ਗੱਲ ਪ੍ਰੋ. ਮੋਹਨ ਸਿੰਘ ਦੀ ਰੱਬ ਬਾਰੇ ਚਰਚਿਤ ਕਵਿਤਾ ‘ਰੱਬ ਇੱਕ ਗੁੰਝਲਦਾਰ ਬੁਝਾਰਤ’ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਕਵੀ ਵੀ ‘ਗੁੰਝਲਦਾਰ ਬੁਝਾਰਤ’ ਹੀ ਹੁੰਦੇ ਹਨ ਜੋ ਆਪਣੀਆਂ ਕਵਿਤਾਵਾਂ ਵਿੱਚ ਵੱਖ-ਵੱਖ ਸਮਾਜਿਕ ਤੇ ਰਾਜਨੀਤਕ ਮਸਲਿਆਂ ਉੱਪਰ ਆਪਣੀ ਕਲਮ ਚਲਾਉਂਦੇ ਹਨ। ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਸੁਭਿ ਅਮਲਾ ਬਾਝਹੁ’ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਉਨ÷ ਾਂ ਕਿਹਾ ਕਿ ਇਸ ਵਿੱਚ ਲੇਖਕ ਵੱਲੋਂ ਪੰਜਾਬੀ ਮਾਂ-ਬੋਲੀ, ਪੰਜਾਬੀ ਵਿਰਸੇ, ਮਿਹਨਤਕਸ਼ ਮਜ਼ਦੂਰਾਂ ਤੇ ਕਿਸਾਨਾਂ, ਆਮ ਲੋਕਾਂ, ਰਾਜਨੀਤੀਵਾਨਾਂ, ਕਾਰਪੋਰੇਟਰਾਂ, ਗੁਰਬਾਣੀ ਦੀਆਂ ਸਿੱਖਿਆਵਾਂ, ਸ਼ਬਦ ਦੀ ਮਹਾਨਤਾ, ਕਹਿਣੀ ਤੇ ਕਰਨੀ ਵਰਗੇ ਮਹੱਤਵਪੂਰਨ ਵਿਸ਼ੇ ਲਏ ਗਏ ਹਨ ਅਤੇ ਇਨ÷ ਾਂ ਨੂੰ ਬਾਖ਼ੂਬੀ ਨਿਭਾਇਆ ਗਿਆ ਹੈ। ਪੁਸਤਕ ਵਿਚਲੀਆਂ ਕਈ ਕਵਿਤਾਵਾਂ ਦੇ ਹਵਾਲੇ ਨਾਲ ਉਨ÷ ਾਂ ਨੇ ਮਲੂਕ ਸਿੰਘ ਕਾਹਲੋਂ ਦੇ ਲੋਕ-ਪੱਖੀ ਤੇ ਅਗਾਂਹ-ਵਧੂ ਵਿਚਾਰਾਂ ਬਾਰੇ ਸਾਰਥਿਕ ਚਰਚਾ ਕੀਤੀ। ਇਸ ਦੇ ਨਾਲ ਹੀ ਉਨ÷ ਾਂ ਪੰਜਾਬੀ ਬੋਲੀ ਤੇ ਪੰਜਾਬੀ ਭਾਸ਼ਾ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਸ਼ਾਵਾਂ ਵਿੱਚ ਇੱਕ ਦੂਸਰੀ ਭਾਸ਼ਾ ਤੋਂ ਕਈ ਨਵੇਂ ਸ਼ਬਦ ਆਉਂਦੇ ਰਹਿੰਦੇ ਹਨ ਅਤੇ ਇਹ ਪੰਜਾਬੀ ਭਾਸ਼ਾ ਵਿੱਚ ਵੀ ਆ ਰਹੇ ਹਨ। ਇਸ ਲਈ ਭਵਿੱਖ ਵਿੱਚ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ ਹੈ, ਜਿਹਾ ਕਿ ਕਈ ਵਿਦਵਾਨਾਂ ਵੱਲੋਂ ਇਸਦੇ ਬਾਰੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਪੁਸਤਕ ਸਬੰਧੀ ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਡਾ. ਸੁਖਦੇਵ ਸਿੰਘ ਝੰਡ ਵੱਲੋਂ ਇਸ ਨੇ ਵਿਸ਼ੇ-ਪੱਖ ਬਾਰੇ ਬੋਲਦਿਆਂ ਉਨ÷ ਾਂ ਕਿਹਾ ਕਿ ਲੇਖਕ ਵੱਲੋਂ ਪੁਸਤਕ ਵਿੱਚ ਸਮਾਜਿਕ ਤੇ ਰਾਜਨੀਤਕ ਪੱਖੋਂ ਬੜੇ ਅਹਿਮ ਵਿਸ਼ੇ ਲਏ ਗਏ ਹਨ, ਜਿਨ÷ ਾਂ ਬਾਰੇ ਮਲਵਿੰਦਰ ਵੱਲੋਂ ਆਪਣੇ ਪੇਪਰ ਵਿੱਚ ਸਾਰਥਿਕ ਚਰਚਾ ਕੀਤੀ ਗਈ ਹੈ। ਉਨ÷ ਾਂ ਕਿਹਾ ਕਿ ਵਾਤਾਵਰਨ ਵਿੱਚ ਫ਼ੈਲੇ ਧੂੰਏਂ ਨੂੰ ਲੇਖਕ ਵੱਲੋਂ ਰਾਜਸੀ ਗੰਧਲੇਪਨ ਦੇ ਧੂੰਏਂ ਦੇ ਪ੍ਰਤੀਕ ਵਜੋਂ ਬਾਖ਼ੂਬੀ ਵਰਤਿਆ ਗਿਆ ਹੈ ਅਤੇ ਇਹ ‘ਧੂੰਆਂ’ ਰਾਜਸੀ ਨੇਤਾਵਾਂ ਨੂੰ ਬੜਾ ਰਾਸ ਆਉਂਦਾ ਹੈ। ਉਨ÷ ਾਂ ਵੱਲੋਂ ਅੰਬਾਨੀਆਂ ਤੇ ਅੰਡਾਨੀਆਂ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਵੱਲੌਂ ਰਾਜਸੀ ਸੱਤਾ ਉੱਪਰ ਪੂਰਾ ‘ਨਿਯੰਤਰਣ’ ਰੱਖਣ ਨਾਲ ਸਬੰਧਿਤ ਕਵਿਤਾ ਦੀ ਭਰਪੂਰ ਸਰਾਹਨਾ ਕੀਤੀ ਗਈ। ਉਨ÷ ਾਂ ਕਿਹਾ ਕਿ ਰੂਪਕ ਪੱਖੋਂ ਮਲੂਕ ਸਿੰਘ ਨੇ ਆਪਣੀਆਂ ਕਵਿਤਾਵਾਂ ਵਿੱਚ (2+3+2) ਤੇ (2+2) ਪੈਟਰਨ ਦੀ ਵਰਤੋਂ ਵਧੇਰੇ ਕੀਤੀ ਹੈ ਅਤੇ ਉਨ÷ ਾਂ ਵੱਲੋਂ ਕਈ ਕਵਿਤਾਵਾਂ ਬੈਂਤ ਤੇ ਕਵਿਤਾ ਦੇ ਕਈ ਹੋਰ ਰੂਪਾਂ ਵਿੱਚ ਵੀ ਲਿਖੀਆਂ ਗਈਆਂ ਹਨ।
ਪੁਸਤਕ ਦੇ ਸਿਰਲੇਖ (ਟਾਈਟਲ) ਬਾਰੇ ਗੱਲ ਕਰਦਿਆਂ ਸੁਖਚਰਨਜੀਤ ਕੌਰ ਗਿੱਲ ਨੇ ਕਿਹਾ ਕਿ ਭਾਈ ਗੁਰਦਾਸ ਜੀ ਦੀ ਕਾਜ਼ੀਆਂ ਨਾਲ ਹੋਏ ਸੰਵਾਦ ਨਾਲ ਸਬੰਧਿਤ ਵਾਰ ਦੇ ਭਾਗ ‘ਸੁਭਿ ਅਮਲਾ ਬਾਝਹੁ ਦੋਨੋ ਰੋਈ’ ਵਿੱਚੋਂ ਲਿਆ ਗਿਆ ਇਹ ਸਿਰਲੇਖ ਮਨੁੱਖ ਵੱਲੋਂ ਜੀਵਨ ਵਿੱਚ ‘ਸ਼ੁਭ ਅਮਲ’ (ਚੰਗੇ ਕੰਮ) ਕਰਨ ਦੀ ਗੱਲ ਕਰਦਾ ਹੈ। ਇਸਦੇ ਨਾਲ ਹੀ ਉਨ÷ ਾਂ ਦਾ ਖ਼ਿਆਲ ਸੀ ਕਿ ਜਿੱਥੇ ਇਸ ਪੁਸਤਕ ਦੀਆਂ ਕਵਿਤਾਵਾਂ ਦਾ ਵਿਸ਼ੇ ਪੱਖ ਕਾਫ਼ੀ ਮਜ਼ਬੂਤ ਹੈ, ਉੱਥੇ ਇਨ÷ ਾਂ ਵਿੱਚ ਲੇਖਕ ਦਾ ਨਿੱਜੀ ਤੇ ਭਾਵੁਕ ਜਜ਼ਬਾ ਕਵਿਤਾਵਾਂ ਦੇ ਸ਼ਬਦਾਂ ਉੱਪਰ ‘ਭਾਰੂ’ ਹੁੰਦਾ ਲੱਗਦਾ ਹੈ। ਇਸ ਚਰਚਾ ਨੂੰ ਅੱਗੇ ਤੋਰਦਿਆਂ ‘ਕਰਮ ਫ਼ਿਲਾਸਫ਼ੀ’ ਦੀ ਗੱਲ ਕਰਦਿਆਂ ਇੰਜੀ. ਈਸ਼ਰ ਸਿੰਘ ਨੇ ਪੁਸਤਕ ਦੇ ਸਿਰਲੇਖ ਨੂੰ ਜੀਵਨ ਵਿੱਚ ਸ਼ੁਭ ਕਰਮ ਅਤੇ ਸੱਚੀ-ਸੁੱਚੀ ਕਿਰਤ ਕਰਨ ਨਾਲ ਜੋੜ ਕੇ ਗੱਲ ਕੀਤੀ। ਸ਼ੁਭ ਅਮਲਾਂ ਦੇ ਨਾਲ-ਨਾਲ ਉਨ÷ ਾਂ ਮਨੁੱਖ ਨੂੰ ਚੰਗੀ ਸੋਚ ਅਪਨਾਉਣ,ਆਪਣੀ ਬੁੱਧੀ ਦੀ ਸਹੀ ਵਰਤੋਂ ਕਰਨ ਅਤੇ ਸਿਆਣਪ ਵਰਤਣ ਲਈ ਵੀ ਕਿਹਾ।
ਕਵਿੱਤਰੀ ਸੁਰਜੀਤ ਕੌਰ ਵੱਲੋਂ ਲੇਖਕ ਦੀ ਇਸ ਤੋਂ ਪਹਿਲਾਂ ਆਈ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਵਿੱਚੋਂ ਕੁਝ ਟੂਕਾਂ ਲੈ ਕੇ ਉਨ÷ ਾਂ ਨੂੰ ਇਸ ਪੁਸਤਕ ਦੀਆਂ ਕਈ ਕਵਿਤਾਵਾਂ ਨਾਲ ਜੋੜ ਕੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਨ÷ ਾਂ ਵੱਲੋਂ ਇਸ ਪੁਸਤਕ ਦੀ ਇੱਕ ਕਵਿਤਾ ਵਿੱਚ ਲੇਖਕ ਵੱਲੋਂ ‘ਧੌਣ ‘ਤੇ ਗੋਡਾ ਰੱਖਣਾ’ ਮੁਹਾਵਰੇ ਦੀ ਕੀਤੀ ਗਈ ਸੁਚੱਜੀ ਵਰਤੋਂ ਦੀ ਵਿਸ਼ੇਸ਼ ਸਰਾਹਨਾ ਕੀਤੀ ਗਈ। ਰਿੰਟੂ ਭਾਟੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਲੂਕ ਸਿੰਘ ਕਾਹਲੋਂ ਇਸ ਪੁਸਤਕ ਵਿੱਚ ਮਾਨਵਵਾਦੀ ਲੇਖਕ ਵਜੋਂ ਪੇਸ਼ ਹੋਏ ਹਨ। ਆਪਣੇ ਸੰਬੋਧਨ ਦੌਰਾਨ ਉਨ÷ ਾਂ ਇਸ ਪੁਸਤਕ ਵਿਚਲੀਆਂ ਦੋ ਕਵਿਤਾਵਾਂ ਵੀ ਪੜ÷ ਕੇ ਸੁਣਾਈਆਂ। ਇਸਦੇ ਨਾਲ ਹੀ ਕੁਲਜੀਤ ਮਾਨ ਵੱਲੋਂ ਮਲੂਕ ਕਾਹਲੋਂ ਦੇ ਨਾਲ ਉਨ÷ ਾਂ ਦੇ ਪਿੰਡ ਖ਼ਾਨੋਵਾਲ ਰਾਹੀਂ ਪਈ ਰਿਸ਼ਤੇਦਾਰੀ ਦੀ ‘ਦਿਲਚਸਪ ਸਾਂਝ’ ਅਤੇ ਦੋਸਤੀ ਦੀ ਗੱਲ ਆਪਣੇ ਵੱਖਰੇ ਅੰਦਾਜ਼ ‘ਚ ਕੀਤੀ।
ਪੁਸਤਕ ਦੇ ਸਿਰਲੇਖ ਦੀ ਵਿਆਖਿਆ ਕਰਦਿਆਂ ਹੋਇਆਂ ਪ੍ਰਧਾਨਗੀ-ਮੰਡਲ ਵਿੱਚੋਂ ਪ੍ਰੋ. ਅਤੈ ਸਿੰਘ ਨੇ ਇਸ ਵਿੱਚ ਆਏ ਸ਼ਬਦਾਂ ‘ਸੁਭਿ’ ਅਤੇ ‘ਅਮਲ’ ਦੀ ਡੂੰਘਾਈ ਵਿੱਚ ਜਾਂਦਿਆਂ ਹੋਇਆਂ ਕਿਹਾ ਕਿ ‘ਸੁਭਿ’ ਤੋਂ ਭਾਵ ‘ਭਲਾ’ ਜਾਂ ‘ਚੰਗਾ’ ਹੈ ਅਤੇ ਸ਼ਬਦ ‘ਅਮਲ’ ਮਨੁੱਖ ਵੱਲੋਂ ਕੀਤੇ ਗਏ ‘ਕੰਮ’ ਜਾਂ ‘ਕਰਮ’ ਨੂੰ ਦਰਸਾਉਂਦਾ ਹੈ। ਉਨ÷ ਾਂ ਕਿਹਾ ਕਿ ਭਾਈ ਗੁਰਦਾਸ ਜੀ ਦੀ ਇਸ ਵਾਰ ਦੀ ਇਸ ਤੁਕ ਵਿੱਚ ਆਇਆ ਸ਼ਬਦ ‘ਦੋਨੋ’ ਕੇਵਲ ਹਿੰਦੂ ਤੇ ਮੁਸਲਮਾਨ ਦੇ ਲਈ ਹੀ ਨਹੀਂ ਹੈ, ਸਗੋਂ ਇਹ ਸ਼ਬਦ ਇੱਥੇ ਕੇਵਲ ‘ਦੋ’ ਨੂੰ ਨਹੀਂ, ਬਲਕਿ ‘ਸਾਰੇ’ ਨੂੰ ਪ੍ਰਗਟਾਉਂਦਾ ਹੈ। ਉਨ÷ ਾਂ ਦਾ ਇਹ ਕਹਿਣ ਤੋਂ ਭਾਵ ਸੀ ਕਿ ਭਲੇ ਜਾਂ ਚੰਗੇ ਕੰਮ ਕਰਨ ਤੋਂ ਬਗ਼ੈਰ ਕੇਵਲ ਹਿੰਦੂ ਜਾਂ ਮੁਸਲਮਾਨ ਹੀ ਨਹੀਂ, ਸਗੋਂ ਸਾਰੇ ਹੀ ਰੋਂਦੇ ਹਨ। ਉਨ÷ ਾਂ ਹੋਰ ਕਿਹਾ ਕਿ ਲੇਖਕ ਵੱਲੋਂ ਪੁਸਤਕ ਦਾ ਸਿਰਲੇਖ ਬੜਾ ਸੋਚ ਵਿਚਾਰ ਕੇ ਰੱਖਿਆ ਗਿਆ ਹੈ। ਸਮਾਗਮ ਦੀ ‘ਪ੍ਰਧਾਨਗੀ ਸ਼ਬਦਾਵਲੀ’ ਵਿੱਚ ਉਨ÷ ਾਂ ਕਿਹਾ ਕਿ ਹਰੇਕ ਬੁਲਾਰੇ ਵੱਲੋਂ ਕਿਤਾਬ ਦੇ ਵੱਖ-ਵੱਖ ਪੱਖਾਂ ਬਾਰੇ ਬਹੁਤ ਵਧੀਆ ਗੱਲ ਕੀਤੀ ਗਈ ਹੈ ਅਤੇ ਕੋਈ ਵੀ ਬੁਲਾਰਾ ਕਿਤਾਬ ਸਬੰਧੀ ਕੀਤੀ ਜਾਣ ਵਾਲੀ ਚਰਚਾ ਤੋਂ ਬਾਹਰ ਨਹੀਂ ਗਿਆ।
ਸਮੂਹ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਪੁਸਤਕ ਲੇਖਕ ਮਲੂਕ ਸਿੰਘ ਕਾਹਲੋਂ ਵੱਲੋਂ ਇਸ ਪੁਸਤਕ ਦੀਆਂ ਕਵਿਤਾਵਾਂ ਦੀ ਰਚਣ-ਪ੍ਰਕਿਰਿਆ ਅਤੇ ਆਪਣੇ ਪੰਜਾਬ ਜਾਣ ਦੀ ਕਾਹਲੀ ਵਿੱਚ ਇਸਦੇ ਜਲਦੀ ਛਪਵਾਏ ਜਾਣ ਬਾਰੇ ਵਿਚਾਰ ਸਾਂਝੇ ਕੀਤੇ ਗਏ। ਆਪਣੇ ਸੰਬੋਧਨ ਵਿੱਚ ਉਨ÷ ਾਂ ਇਸ ਪੁਸਤਕ ਦੇ ਮੁੱਖ-ਬੰਦ ਲਿਖਣ ਲਈ ਕਿਰਪਾਲ ਸਿੰਘ ਪੰਨੂੰ, ਡਾ. ਨਵਜੋਤ ਕੌਰ ਅਤੇ ਪ੍ਰੋ. ਕੁਲਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਇਸ ਸੈਸ਼ਨ ਦੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਅਤੇ ਉਨ÷ ਾਂ ਨੂੰ ਸੁਣਨ ਵਾਲੇ ਸੁਹਿਰਦ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
ਸਮਾਗ਼ਮ ਦੇ ਦੂਸਰੇ ਭਾਗ ਕਵੀ-ਦਰਬਾਰ ਦਾ ਸੰਚਾਲਣ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਸਦੇ ਆਰੰਭ ਵਿੱਚ ਕਹੇ ਗਏ ਆਪਣੇ ਦੋ ਸ਼ਿਅਰਾਂ ਨਾਲ ਉਨ÷ ਾਂ ਨੇ ਸੱਭ ਤੋਂ ਪਹਿਲਾਂ ਰੂਬੀ ਕਰਤਾਰਪੁਰੀ ਨੂੰ ਮੰਚ ‘ਤੇ ਆਣ ਦਾ ਸੱਦਾ ਦਿੱਤਾ, ਜਿਨ÷ ਾਂ ਨੇ ਗੁਰੂ ਨਾਨਕ ਦੇਵ ਜੀ ਦੇ ‘ਤਲਵੰਡੀ’ (ਹੁਣ, ਨਨਕਾਣਾ ਸਾਹਿਬ) ਵਿਖੇ ਅਵਤਾਰ ਧਾਰਨ ਸਬੰਧੀ ਇਕ ਗੀਤ ਪੇਸ਼ ਕੀਤਾ। ਉਪਰੰਤ, ਉਨ÷ ਾਂ ਨੇ ਵਾਰੀ-ਵਾਰੀ ਮਕਸੂਦ ਚੌਧਰੀ, ਪ੍ਰੋ. ਜਗੀਰ ਸਿੰਘ ਕਾਹਲੋਂ, ਉਪਕਾਰ ਸਿੰਘ ਪਾਤਰ, ਰਿੰਟੂ ਭਾਟੀਆ, ਹਰਦਿਆਲ ਝੀਤਾ, ਹਰਜੀਤ ਬਾਜਵਾ, ਪ੍ਰੋ. ਆਸ਼ਿਕ ਰਹੀਲ, ਡਾ. ਜਤਿੰਦਰ ਰੰਧਾਵਾ, ਜੱਸੀ ਭੁੱਲਰ, ਕਰਨੈਲ ਸਿੰਘ ਮਰਵਾਹਾ, ਸੁਖਚਰਨਜੀਤ ਕੌਰ ਗਿੱਲ, ਗੁਰਦੀਪ ਸਿੰਘ ਬਾਜਵਾ, ਸੁਜਾਨ ਸਿੰਘ ਸੁਜਾਨ, ਗੁਰਮੇਲ ਸਿੰਘ ਸੰਧੂ, ਪ੍ਰਿੰਸੀਪਲ ਗਿਆਨ ਸਿੰਘ ਘਈ, ਪ੍ਰੀਤਮ ਧੰਜਲ, ਸਤਪਾਲ ਸਿੰਘ ਕੋਮਲ, ਹਰਮੇਸ਼ ਜਿੰਦੋਵਾਲ, ਹਰਚਰਨ ਸਿੰਘ, ਇਕਬਾਲ ਬਰਾੜ, ਪ੍ਰੋ. ਅਤੈ ਸਿੰਘ, ਡਾ. ਸੁਖਦੇਵ ਸਿੰਘ ਝੰਡ, ਕਰਨ ਅਜਾਇਬ ਸਿੰਘ ਸੰਘਾ, ਈਸ਼ਰ ਸਿੰਘ ਨੂੰ ਆਪਣੀਆਂ ਰਚਨਾਵਾਂ ਸੁਨਾਉਣ ਲਈ ਕਿਹਾ ਅਤੇ ਸਰੋਤਿਆਂ ਦੀ ਫ਼ਰਮਾਇਸ਼ ‘ਤੇ ਮੰਚ-ਸੰਚਾਲਕ ਪਰਮਜੀਤ ਢਿੱਲੋਂ ਵੱਲੋਂ ਆਪਣਾ ਇੱਕ ਗੀਤ ਪੇਸ਼ ਕੀਤਾ। ਸਮਾਗ਼ਮ ਦੇ ਇਸ ਭਾਗ ਦੇ ਪ੍ਰਧਾਨਗੀ-ਮੰਡਲ ਵਿੱਚ ਕਵੀ ਪ੍ਰੀਤਮ ਧੰਜਲ, ਸੁਜਾਨ ਸਿੰਘ ਸੁਜਾਨ, ਜਤਿੰਦਰ ਰੰਧਾਵਾ, ਸੁਰਜੀਤ ਕੌਰ ਤੇ ਸੁਰਿੰਦਰਜੀਤ ਕੌਰ ਸ਼ਾਮਲ ਸਨ। ਆਪਣੀ ਕਵਿਤਾ ਪੇਸ਼ ਕਰਨ ਦੇ ਨਾਲ ਹੀ ਸੁਰਿੰਦਰਜੀਤ ਕੌਰ ਵੱਲੋਂ ਕਵੀ-ਦਰਬਾਰ ਦੇ ਸਮੂਹ ਕਵੀਆਂ/ਕਵਿੱਤਰੀਆਂ ਅਤੇ ਗਾਇਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਹਿਰਦ ਸਰੋਤਿਆਂ ਵਿੱਚ ਪ੍ਰੋ. ਰਾਮ ਸਿੰਘ, ਪ੍ਰੋ. ਸਿਕੰਦਰ ਸਿੰਘ ਗਿੱਲ, ਇੰਜੀ. ਹਰਜੀਤ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ ਬੇਦੀ, ਮੋਹਿੰਦਰ ਸਿੰਘ ਬਾਜਵਾ, ਹਰਜੀਤ ਸਿੰਘ ਬਾਜਵਾ, ਜਸਬੀਰ ਸਿੰਘ ਭੁੱਲਰ, ਰਛਪਾਲ ਸਿੰਘ, ਮਹਿੰਦਰ ਸਿੰਘ ਰੰਧਾਵਾ, ਨਰਿੰਦਰ ਸਿੰਘ ਰਹਿਲ, ਹਰਮਿੰਦਰ ਸਿੰਘ, ਅਮਰਜੀਤ ਕੌਰ ਘਈ ਤੇ ਕਈ ਹੋਰ ਹਾਜ਼ਰ ਸਨ।

 

RELATED ARTICLES
POPULAR POSTS