ਸੰਧੀਵਾਤ ਜਾਂ ਓਸਟੀਓਆਰਥਰਾਇਟਸ ਸਰੀਰ ਦੇ ਕਿਸੇ ਵੀ ਹਿੱਸੇ ਦੇ ਜੋੜ ਵਿੱਚ ਹੋ ਸਕਦਾ ਹੈ ਪਰ ਅਕਸਰ ਇਹ ਰੋਗ ਗੋਡਿਆਂ, ਚੂੱਲ੍ਹਾਂ ਤੇ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਦਾ ਹੈ। ਓਸਟੀਓਆਰਥਰਾਇਟਸ ਦੇ ਮਰੀਜ਼ਾਂ ਵਿੱਚ ਜ਼ਿਆਦਾਤਰ ਗੋਡਿਆਂ ਦੀ ਸੋਜ਼ਿਸ਼, ਦਰਦ ਅਤੇ ਜਕੜਣ ਰਹਿੰਦੀ ਹੈ। ਅੱਜ ਇਹ ਬੀਮਾਰੀ ਇੰਨਾ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੈ ਕਿ 6 ਵਿੱਚੋਂ ਇੱਕ ਵਿਅਕਤੀ ਅਤੇ 3 ਵਿੱਚੋਂ ਇੱਕ ਪਰਿਵਾਰ ਇਸ ਤੋਂ ਪੀੜਤ ਹੈ। ਹੱਡੀਆਂ ਦੇ ਜੋੜਾਂ ਦੇ ਕੰਢਿਆਂ ‘ਤੇ ਨਰਮ, ਕਰੜੇ ਤੇ ਲਚਕਦਾਰ ਊਤਕਾਂ ਦੀ ਪਰਤ ਚੜ੍ਹੀ ਹੁੰਦੀ ਹੈ ਜਿਸ ਨੂੰ ਕਾਰਟੀਲੇਜ ਆਖਿਆ ਜਾਂਦਾ ਹੈ। ਇਹ ਦੋਵੇਂ ਹੱਡੀਆਂ ਦੇ ਵਿੱਚਕਾਰ ਇੱਕ ਗੱਦੇ ਵਾਂਗੂੰ ਕੰਮ ਕਰਦਾ ਹੈ ਜਿਸ ਉਪਰ ਹੱਡੀਆਂ ਆਸਾਨੀ ਨਾਲ ਘੁੰਮਦੀਆਂ ਹਨ।
ਜਦੋਂ ਜੋੜਾਂ ‘ਤੇ ਉਮਰ ਦੇ ਵਾਧੇ ਜਾਂ ਬੁਢਾਪੇ ਦਾ ਅਸਰ ਹੋਣਾ ਸ਼ੁਰੂ ਹੁੰਦਾ ਹੈ ਤਾਂ ਇਹ ਕਾਰਟੀਲੇਜ ਘਸਣ ਲੱਗਦਾ ਹੈ ਅਤੇ ਹੱਡੀਆਂ ਆਪਸ ਵਿੱਚ ਰਗੜ ਖਾਉਣ ਲੱਗਦੀਆਂ ਹਨ ਤਾਂ ਜੋੜਾਂ ਵਿੱਚ ਤਕਲੀਫ਼ ਤੇ ਜਕੜਣ ਰਹਿਣ ਲੱਗਦੀ ਹੈ। ਜੋੜਾਂ ਦੇ ਕਿਨਾਰਿਆਂ ‘ਤੇ ਹੱਡੀ ਵਧਣ ਲਗਦੀ ਹੈ ਅਤੇ ਲਿਗਾਮੈਂਟ ਤੇ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ।
ਕਾਰਨ: ਆਮ ਤੌਰ ‘ਤੇ ਇਹ ਬੀਮਾਰੀ ਬੁਢਾਪੇ ਦੀ ਅਵਸਥਾ ਵਿੱਚ ਹੁੰਦੀ ਹੈ। ਇਸ ਦੀ ਸ਼ੁਰੂਆਤ ਜ਼ਿਆਦਾਤਰ ਪੁਰਸ਼ਾਂ ਵਿੱਚ 55 ਸਾਲ ਦੀ ਉਮਰ ਤੋਂ ਪਹਿਲਾਂ ਵਿੱਚ ਅਤੇ ਔਰਤਾਂ ਵਿੱਚ 55 ਸਾਲ ਤੋਂ ਬਾਅਦ ਵਿੱਚ ਹੁੰਦੀ ਹੈ। ਇਹ ਬੀਮਾਰੀ ਪਰਿਵਾਰ ਵਿੱਚ ਪੀੜ੍ਹੀ-ਦਰ-ਪੀੜ੍ਹੀ ਚੱਲਦੀ ਰਹਿੰਦੀ ਹੈ। ਭੂਤਕਾਲ ਵਿੱਚ ਫ੍ਰੈਕਚਰ ਜਾਂ ਜੋੜਾਂ ਵਿੱਚ ਸੱਟ ਲੱਗ ਜਾਣ ਕਰਕੇ ਓਸਟੀਓਆਰਥਰਾਇਟਸ ਦੀ ਸੰਭਾਵਨਾ ਵਧ ਜਾਂਦੀ ਹੈ। ਜਿਹੜੇ ਲੋਕ ਦੇਰ ਤਕ ਗੋਡਿਆਂ ਦੇ ਭਾਰ ਜਾਂ ਪਲੱਥੀ ਮਾਰ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਇਸ ਬੀਮਰੀ ਦਾ ਖ਼ਤਰਾ ਬਣਿਆ ਰਹਿੰਦਾ ਹੈ। ਓਸਟੀਓਆਰਥਰਾਇਟਸ ਵਿਕਾਰ ਪੈਦਾ ਹੋਣ ਦੇ ਕਾਰਨਾਂ ਵਿੱਚ ਹੇਠਾਂ ਲਿਖੇ ਕਾਰਨ ਪ੍ਰਮੁੱਖ ਮੰਨੇ ਗਏ ਹਨ:
ਆਹਾਰ ਵਿੱਚ ਓਮੇਗਾ-3 ਦੀ ਘਾਟ: ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਖਾਣ-ਪੀਣ ਵਿੱਚ ਓਮੇਗਾ-3 (ਜਿਹੜੇ ਤਕਰੀਬਨ ਅਲਸੀ, ਅਖਰੋਟ, ਕੱਦੂ ਦੇ ਬੀਜ ਅਤੇ ਸਾਲਮੋਨ ਮੱਛੀ ਤੋਂ ਮਿਲਦੇ ਹਨ) ਗ਼ਾਇਬ ਹੋ ਚੁੱਕਿਆ ਹੈ ਅਤੇ ਖ਼ਰਾਬ ਫੈਟਸ ਜਿਵੇਂ ਸੰਤ੍ਰਪਤ ਵਸਾ, ਮੱਕੀ, ਸੋਇਆਬੀਨ ਵਗ਼ੈਰਾ ਦੇ ਰਿਫਾਈਂਡ ਤੇਲ, ਹਾਇਡ੍ਰੋਜਿਨੇਟਿਡ ਫੈਟਸ, ਟ੍ਰਾਂਸ ਫੈਟ ਤੇ ਫੈਟੀ ਮੀਟ ਦਾ ਇਸਤੇਮਾਲ ਜ਼ਿਆਦਾ ਵਧ ਚੁੱਕਿਆ ਹੈ। ਇਨ੍ਹਾਂ ਖ਼ਰਾਬ ਫੈਟਸ ਵਿੱਚ ਓਮੇਗਾ-6 ਫੈਟ ਬਹੁਤ ਹੁੰਦੇ ਹਨ ਜਿਨ੍ਹਾਂ ਨਾਲ ਸਰੀਰ ਵਿੱਚ ਓਮੇਗਾ-3 ਅਤੇ ਓਮੇਗਾ-6 ਦਾ ਸੰਤੁਲਨ ਵਿਗੜ ਗਿਆ ਹੈ। ਇਸ ਦੇ ਨਤੀਜੇ ਵਜੋਂ ਪ੍ਰੋ-ਇਨਫਲੇਮਿੰਟਰੀ (Pro-inflammatory) ਪ੍ਰੋਸਟਾਗਲੈਂਡਿੰਜ਼ ਅਤੇ ਸਾਇਟੋਕਾਇਨਜ਼ ਦਾ ਨਿਰਮਾਣ ਵਾਧੂ ਹੁੰਦਾ ਹੈ ਜਿਸ ਕਰਕੇ ਜੋੜਾਂ ਵਿੱਚ ਲੰਮੇ ਸਮੇਂ ਤਕ ਘੱਟ-ਪੱਧਰੀ ਇਨਫਲੇਮੇਸ਼ਨ (Chronic low level Inflammation) ਬਣੀ ਰਹਿੰਦੀ ਹੈ। ਇਹ ਓਸਟੀਓਆਰਥਰਾਇਟਸ ਹੋਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਗਿਆ ਹੈ।
ਪੋਸ਼ਕ ਤੱਤਾਂ ਦੀ ਕਮੀ: ਓਸਟੀਓਆਰਥਰਾਇਟਸ ਦੇ ਰੋਗੀਆਂ ਵਿੱਚ ਅਕਸਰ ਵਿਟਾਮਿਨ-ਸੀ, ਵਿਟਾਮਿਨ-ਈ, ਵਿਟਾਮਿਨ-ਬੀ6, ਜ਼ਿੰਕ, ਬੋਰੋਨ ਅਤੇ ਕਾਪਰ ਦੀ ਘਾਟ ਦੇਖੀ ਗਈ ਹੈ।
ਮੋਟਾਪਾ: ਅਗਾਂਹ ਤੁਰਨ ਲੱਗਿਆਂ ਰੋਗੀ ਜਦੋਂ ਪੈਰ ਵਧਾਉਂਦਾ ਹੈ ਤਾਂ ਗੋਡਿਆਂ ਅਤੇ ਚੂੱਲ੍ਹ ਦੇ ਜੋੜਾਂ ‘ਤੇ ਵਜ਼ਨ ਤੋਂ ਤਿੰਨ ਗੁਣਾ ਵੱਧ ਦਬਾਅ ਪੈਂਦਾ ਹੈ ਅਤੇ ਜੇਕਰ ਪੌੜੀਆਂ ਤੋਂ ਹੇਠਾਂ ਉਤਰ ਰਿਹਾ ਹੈ ਤਾਂ ਇਹ ਦਬਾਅ 6 ਗੁਣਾ ਤਕ ਵਧ ਜਾਂਦਾ ਹੈ। ਇਸ ਲਈ ਮੋਟੇ ਵਿਅਕਤੀਆਂ ਨੂੰ ਓਸਟੀਓਆਰਥਰਾਇਟਸ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ।
ਨਿਠੱਲੀ ਜੀਵਨ ਸ਼ੈਲੀ: ਅੱਜ ਕੱਲ੍ਹ ਲੋਕਾਂ ਨੇ ਯੋਗਾ, ਕਸਰਤ, ਖੇਡ-ਕੁੱਦ, ਘੁੰਮਣਾ-ਫਿਰਨਾ, ਪੈਦਲ ਚੱਲਣਾ ਬਹੁਤ ਘੱਟ ਕਰ ਦਿੱਤਾ ਹੈ। ਲੋਕੀਂ ਕਾਰ ਤੇ ਮੋਟਰਸਾਈਕਲ ਦੇ ਬਗ਼ੈਰ ਕਿਤੇ ਨਹੀਂ ਜਾਂਦੇ। ਅੱਜ ਦੇ ਨੌਜਵਾਨ ਕੰਪਿਊਟਰ ‘ਤੇ ਗੇਮਜ਼ ਖੇਡਣ ਜਾਂ ਫੇਸਬੁੱਕ ‘ਤੇ ਚੈਟਿੰਗ ਕਰਨ ਵਿੱਚ ਮਸਰੂਫ਼ ਰਹਿੰਦੇ ਹਨ। ਇਸ ਲਈ ਹੱਡੀ ਤੇ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਤੇ ਜੋੜਾਂ ਵਿੱਚ ਤਕਲੀਫ਼ ਤੇ ਜਕੜਣ ਹੋਣ ਲੱਗਦੀ ਹੈ ਅਤੇ ਓਸਟੀਓਆਰਥਰਾਇਟਸ ਦਾ ਜੋਖਿਮ ਵਧ ਰਿਹਾ ਹੈ।
ਓਸਟੀਓਆਰਥਰਾਇਟਸ ਦੇ ਚਿੰਨ੍ਹ:
ਦਰਦ ਅਤੇ ਜਕੜਣ ਇਸ ਰੋਗ ਦੇ ਮੁੱਖ ਲੱਛਣ ਹਨ। ਚੱਲਣ ਜਾਂ ਜੋੜਾਂ ‘ਤੇ ਦਾਬ ਪੈਣ ਨਾਲ ਤਕਲੀਫ਼ ਹੋਰ ਵਧ ਜਾਂਦੀ ਹੈ। ਜਿਵੇਂ ਜਿਵੇਂ ਵਕਤ ਗੁਜ਼ਰਦਾ ਹੈ, ਦਰਦ ਤੇ ਜਕੜਣ ਵਧਦੀ ਜਾਂਦੀ ਹੈ। ਜੋੜਾਂ ਨੂੰ ਮੋੜਨ, ਹਿਲਾਉਣ ‘ਤੇ ਰਗੜਣ ਜਾਂ ਕੜਕਣ ਦੀ ਆਵਾਜ਼ ਆਉਣ ਲੱਗਦੀ ਹੈ। ਅਕਸਰ ਦਰਦ ਅਤੇ ਜਕੜਣ ਸਵੇਰੇ ਸਭ ਤੋਂ ਵੱਧ ਰਹਿੰਦੀ ਹੈ ਅਤੇ ਜਿਵੇਂ ਜਿਵੇਂ ਜੋੜ ਹਰਕਤ ਵਿੱਚ ਆਉਂਦੇ ਹਨ, ਵਾਰਮ-ਅੱਪ ਹੁੰਦੇ ਹਨ; ਵੇਦਨਾ ਤੇ ਜਕੜਣ ਘਟਣ ਲੱਗਦੀ ਹੈ। ਸ਼ੁਰੂ ਵਿੱਚ ਦਰਦ, ਜੋੜਾਂ ਨੂੰ ਮੋੜਣ ਜਾਂ ਹਿਲਾਉਣ ‘ਤੇ ਹੁੰਦੀ ਹੈ ਪਰ ਬਾਅਦ ਵਿੱਚ ਹਮੇਸ਼ਾ ਤਕਲੀਫ਼ ਬਣੀ ਰਹਿੰਦੀ ਹੈ। ਜੋੜਾਂ ‘ਚ ਸੋਜ਼ਿਸ਼ ਹੋ ਸਕਦੀ ਹੈ। ਓਸਟੀਓਆਰਥਰਾਇਟਸ ਸਰੀਰ ਦੇ ਕਿਸੇ ਵੀ ਜੋੜ ਵਿੱਚ ਹੋ ਸਕਦੀ ਹੈ ਪਰ ਅਕਸਰ ਇਹ ਬੀਮਾਰੀ ਗੋਡਿਆਂ, ਚੂੱਲ੍ਹਾਂ, ਹੱਥਾਂ ਤੇ ਰੀੜ੍ਹ ਦੀ ਹੱਡੀ ਦੇ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ।
ਆਯੁਰਵੈਦ ਚਿਕਿਤਸਾ ਰਾਹੀਂ ਇਲਾਜ:
ਓਸਟੀਓਆਰਥਰਾਇਟਸ ਲਈ ਐਲੋਪੈਥਿਕ ਦਰਦ ਨਿਵਾਰਕ ਦਵਾਈਆਂ ਨਾਲ ਇਲਾਜ ਤੋਂ ਇਲਾਵਾ ਆਯੁਰਵੈਦਿਕ ਇਲਾਜ ਵੀ ਉਪਲਬਧ ਹੈ ਅਤੇ ਨਵੇਂ ਰੋਗੀਆਂ ਜਾਂ ਜਿਹੜੇ ਐਲੋਪੈਥਿਕ ਦਵਾਈਆਂ ਦਾ ਲੰਮੇ ਅਰਸੇ ਤੋਂ ਸੇਵਨ ਕਰ ਰਹੇ ਹਨ, ਉਹ ਆਯੁਰਵੈਦ ਚਿਕਿਤਸਾ ਅਪਣਾ ਸਕਦੇ ਹਨ ਕਿਉਂ ਜੋ ਐਲੋਪੈਥਿਕ ਦਰਦ-ਨਿਵਾਰਕ ਦਵਾਈਆਂ ਦਾ ਕਾਫ਼ੀ ਲੰਮੇ ਵਕਤ ਲਈ ਸੇਵਨ ਕਰਨਾ ਕਿਡਨੀ ਅਤੇ ਲੀਵਰ ‘ਤੇ ਬੁਰਾ ਅਸਰ ਪਾ ਸਕਦਾ ਹੈ। ਜਿਵੇਂ ਵੀ, ਆਯੁਰਵੈਦ ਆਖਦਾ ਹੈ ਕਿ ਸਰੀਰ ਵਿੱਚ ਤਿੰਨ ਜੀਵ-ਊਰਜਾ ਜਾਂ ਦੋਸ਼ ਹੁੰਦੇ ਹਨ ਜਿਹੜੇ ਸਰੀਰ ਦੇ ਵੱਖੋ-ਵੱਖ ਕੰਮਾਂ ਨੂੰ ਨਿਯੰਤਰਿਤ ਕਰਦੇ ਹਨ; ਵਾਤ, ਪਿੱਤ ਤੇ ਕਫ਼। ਜਦੋਂ ਇੱਕ ਵਿਅਕਤੀ ਕਿਸੇ ਵੀ ਪ੍ਰਕਾਰ ਦੀ ਬੀਮਾਰੀ ਨਾਲ ਗ੍ਰਸਤ ਹੁੰਦਾ ਹੈ, ਉਦੋਂ ਇਹ ਇਨ੍ਹਾਂ ਦੋਸ਼ਾਂ ਦੇ ਅਸੰਤੁਲਨ ਦੀ ਵਜ੍ਹਾ ਕਰਕੇ ਹੁੰਦਾ ਹੈ। ਓਸਟੀਓਆਰਥਰਾਇਟਸ ਵਾਤ ਦੋਸ਼ ਵਿੱਚ ਇੱਕ ਅਸੰਤੁਲਨ ਦੇ ਕਾਰਨ ਹੁੰਦਾ ਹੈ ਅਤੇ ਇਸ ਲਈ ਆਰਟੀਓਆਰਥਰਾਇਟਸ ਲਈ ਆਯੁਰਵੈਦਿਕ ਇਲਾਜ ਵਿੱਚ ਵਾਤ ਨੂੰ ਸੰਤੁਲਿਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ ਜਿਸ ਨਾਲ ਮਰੀਜ਼ ਨੂੰ ਤਕਲੀਫ਼ ਤੋਂ ਰਾਹਤ ਮਿਲਦੀ ਹੈ।
ਸੰਧੀਵਾਤ ਦੇ ਆਰਯੁਵੈਦਿਕ ਇਲਾਜ ਵਿੱਚ ਹੇਠ ਲਿਖੀਆਂ ਔਸ਼ਧੀਆਂ ਦੀ ਮਹੱਤਵਪੂਰਨ ਭੂਮਿਕਾ ਹੈ:
ਗੁੱਗੁਲ: ਊਤਕਾਂ ਨੂੰ ਮਜ਼ਬੂਤ ਬਣਾਉਣ ਲਈ ਇਹ ਐਂਟੀ-ਇੰਫਲੈਮੇਟਰੀ ਵੀ ਹੁੰਦਾ ਹੈ ਜਿਸ ਕਰਕੇ ਦਰਦ ਘੱਟ ਹੁੰਦਾ ਹੈ।
ਤ੍ਰਿਫਲਾ: ਜ਼ਹਿਰੀਲੇ ਤੱਤਾਂ ਨੂੰ ਸਰੀਰ ਤੋਂ ਸਾਫ਼ ਕਰਨ ਦਾ ਕੰਮ ਕਰਦਾ ਹੈ।
ਅਸ਼ਵਗੰਧਾ: ਸਰੀਰ ਤੇ ਮਨ ਨੂੰ ਆਰਾਮ ਤੇ ਤੰਤ੍ਰਿਕਾ ਤੰਤਰ ਨੂੰ ਉਕਸਾਹਟ ਪ੍ਰਦਾਨ ਕਰ ਕੇ ਤਣਾਅ ਨੂੰ ਘਟਾਉਂਦਾ ਹੈ।
ਸ਼ਿਲਾਜੀਤ (Asphaltum): ਸ਼ੁੱਧ ਸ਼ਿਲਾਜੀਤ ਜਿਸ ਨੂੰ ਹਿਮਾਲਿਅਨ ਰੌਕ ਸਾਲਟ ਵੀ ਆਖਿਆ ਜਾਂਦਾ ਹੈ, ਗ੍ਰੈਨਿਊਲਜ਼ ਜਾਂ ਚੂਰਨ ਦੇ ਰੂਪ ਵਿੱਚ ਪ੍ਰਾਪਤ ਹੋ ਜਾਂਦਾ ਹੈ ਜੋ ਓਸਟੀਓਆਰਥਰਾਇਟਸ ਦੇ ਕਾਰਨ ਉਤਪੰਨ ਕਮਜ਼ੋਰੀ ਨੂੰ ਕਾਬੂ ਕਰਨ ਵਿੱਚ ਬਹੁਤ ਸਹਾਈ ਹੈ।
ਹਲਦੀ (ਹਰਿਦ੍ਰਾ, Curcuma Longa): ਹਲਦੀ ਦਾ ਸੇਵਨ ਦੁੱਧ ਦੇ ਨਾਲ ਲਿਆ ਜਾ ਸਕਦਾ ਹੈ ਕਿਉਂ ਜੋ ਇਹ ਇੱਕ ਪ੍ਰਭਾਵੀ ਵਾਤਸ਼ਾਮਕ ਔਸ਼ਧੀ ਹੈ।
ਬਲਾ: ਸਰੀਰ ਵਿੱਚ ਖ਼ੂਨ ਦੇ ਪ੍ਰਵਾਹ ਨੂੰ ਵਧਾਉਣ ਲਈ, ਦਰਦ ਨੂੰ ਘੱਟ ਕਰਨ ਲਈ, ਨਸਾਂ ਨੂੰ ਠੀਕ ਕਰਨ ਦੇ ਨਾਲ ਹੀ ਸਰੀਰ ਵਿੱਚ ਊਤਕਾਂ ਦੇ ਵਿਕਾਸ ਲਈ ਉਪਯੋਗੀ ਹੈ।
ਸ਼ਲਾਕੀ: ਸੋਜ਼ਿਸ਼-ਵਿਰੋਧੀ ਗੁਣਾਂ ਲਈ ਅਤੇ ਸਰੀਰ ਦੀਆਂ ਹੱਡੀਆਂ ਦੇ ਕਰੀਬ ਊਤਕਾਂ ਦੀ ਮੁਰੰਮਤ ਕਰਨ ਵਿੱਚ ਸਮਰੱਥ ਕਰਨ ਦੇ ਕੰਮ ਲਈ ਉਪਯੋਗੀ ਹੈ।ਪਰ ਇਨ੍ਹਾਂ ਦੇ ਸੇਵਨ ਕਿਸੇ ਮਾਹਿਰ ਵੈਦ ਜਾਂ ਸਿਆਣੇ ਆਯੁਰਵੈਦਿਕ ਚਿਕਿਤਸਕ ਦੀ ਨਿਗਰਾਨੀ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ। ਬਾਕੀ ਆਯੁਰਵੈਦਿਕ ਗ੍ਰੰਥਾਂ ਵਿੱਚ ਆਹਾਰ-ਵਿਹਾਰ ਦੀ ਜਿਹੜੀ ਵਿਧੀ ਬਾਰੇ ਚਾਨਣਾ ਪਾਇਆ ਗਿਆ ਹੈ, ਉਹਦੀ ਨਿਯਮਪੂਰਵਕ ਪਾਲਣਾ ਕਰਨ ਨਾਲ ਸੰਧੀਵਾਤ ਜਾਂ ਓਸਟੀਓਆਰਥਰਾਇਟਸ ਦਾ ਮਰੀਜ਼ ਹਮੇਸ਼ਾ ਤੰਦਰੁਸਤ ਰਹਿ ਸਕਦਾ ਹੈ।
ਡਾ. ਹਰੀਸ਼ ਵਰਮਾ
ਬੀ.ਏ.ਐਮ.ਐਸ. (ਗੋਲਡ ਮੈਡਲਿਸਟ)
D.N.M. (Canada) President
Best Ayurveda Limited
2250. Bovaird Dr. East.
Unit 416. Brampton. ON.
L6R0W3. Canada.
Email: [email protected]
Phone: 416-804-1500
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …