25 ਕਿਲੋ ਦੇ ਹਥਿਆਰ, 24 ਘੰਟੇ ਜਾਨਵਰ, ਦੁਸ਼ਮਣ, 15 ਸੈਕਿੰਡ ‘ਚ ਸਰੀਰ ਗਲਣ ਦਾ ਖਤਰਾ
ਇਹ ਕਸ਼ਮੀਰ ਦੇ ਸੈਨਿਕ ਹਨ। ਇਨ੍ਹਾਂ ਕੋਲ ਸੌਣ ਦੇ ਲਈ ਸਲੀਪਿੰਗ ਬੈਗ ਹੈ ਅਤੇ ਘਰ ਦੇ ਨਾਮ ‘ਤੇ ਬੰਕਰ। ਇਥੇ ਚੌਕੰਨਾ ਰਹਿਣਾ ਜ਼ਰੂਰੀ ਹੈ ਕਿਉਂਕਿ ਗੋਲੀ ਕਦੇ ਵੀ ਚਲ ਸਕਦੀ ਹੈ। ਹਵਾ ਦੀ ਰਫ਼ਤਾਰ 20 ਨਾਟ ਹੁੰਦੀ ਹੈ। ਜੋ ਸਾਡੀ ਚਮੜੀ ਚੀਰਦੀ ਹੋਈ ਜਾਂਦੀ ਹੈ। ਜ਼ਖ਼ਮ ਹੋ ਜਾਂਦੇ ਹਨ।
ਹਥਿਆਰ ਇੰਨੇ ਠੰਢੇ ਹੋ ਜਾਂਦੇ ਹਨ ਕਿ ਬਿਨਾ ਦਸਤਾਨਿਆਂ ਤੋਂ ਫੜਿਆ ਤਾਂ ਉਂਗਲੀ ਕੱਟੀ ਜਾਂਦੀ ਹੈ। ਪੈਰ ਜਦੋਂ ਬਰਫ਼ ‘ਚ ਧਸਦੇ ਹਨ ਤਾਂ ਬਰਫ਼ ਪਾਣੀ ਬਣ ਕੇ ਜੁੱਤਿਆਂ ਅਤੇ ਨਹੁੰਆਂ ਨੂੰ ਗਾਲ ਦਿੰਦਾ ਹੈ। ਫਿਰ ਵੀ ਇਹ ਚਲਦੇ ਰਹਿੰਦੇ ਹਨ ਸਾਡੇ ਲਈ। ਇਨ੍ਹਾਂ ਦੇ ਜਜ਼ਬੇ ਨੂੰ ਬਿਆਨ ਕਰਦੀ ਇਕ ਰਿਪੋਰਟ
ਹੱਥ ਪੈਰ ਧੋਣਾ ਭੁੱਲੇ ਤਾਂ ਸਰੀਰ ਗਲਣ ਲਗਦਾ ਹੈ
ਕੁਝ ਸੈਨਿਕਾਂ ਦੀ ਚਾਰ ਮਹੀਨੇ ਦੇ ਲਈ ਬਰਫੀਲੇ ਖੇਤਰ ‘ਚ ਡਿਊਟੀ ਲਗਦੀ ਹੈ। ਤਾਪਮਾਨ -40 ਡਿਗਰੀ ਰਹਿੰਦਾ ਹੈ। ਡਿਊਟੀ ਤੋਂ ਬਾਅਦ ਹੱਥ-ਪੈਰ ਗਰਮ ਪਾਣੀ ਨਾਲ ਧੋਣੇ ਪੈਂਦੇ ਹਨ। ਬਰਫ਼ ਲੱਗੀ ਰਹੀ ਤਾਂ ਪੈਰ ਗਲਣੇ ਸ਼ੁਰੂ ਹੋ ਜਾਂਦੇ ਹਨ। ਦਸਤਾਨੇ, ਬੂਟ ਠੀਕ ਨਾ ਪਹਿਨੇ ਤਦ ਵੀ ਖਤਰਾ। 15 ਸੈਕਿੰਡ ਵੀ ਜੇਕਰ ਸਰੀਰ ਖੁੱਲ੍ਹਾ ਰਹਿ ਜਾਂਦਾ ਹੈ ਤਾਂ ਉਹ ਗਲਣ ਲਗਦਾ ਹੈ।
ਬੰਕਰ ‘ਚ ਖੜ੍ਹੇ ਹੋਣ ਤੱਕ ਦੀ ਜਗ੍ਹਾ ਨਹੀਂ ਰਹਿੰਦੀ : ਜ਼ਿਆਦਾਤਰ ਫਾਰਵਰਡ ਪੋਸਟ ਪਹਾੜੀਆਂ ‘ਤੇ ਹੈ। ਇਹ ਛੋਟੇ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਬੰਬ ਪਰੂਫ ਬਣਾਉਣਾ ਹੁੰਦਾ ਹੈ। ਕੰਟਰੋਲ ਰੇਖਾ ‘ਤੇ ਪੱਕੇ ਬੰਕਰ ਨਹੀਂ ਬਣਾ ਸਕਦੇ। ਇਸ ਲਈ ਇਨ੍ਹਾਂ ਨੂੰ ਪੱਥਰ, ਮਿੱਟੀ, ਬੋਰੀਆਂ ਅਤੇ ਮੈਟਲ ਸ਼ੀਟਸ ਨਾਲ ਬਣਾਉਂਦੇ ਹਨ। ਜਵਾਨਾਂ ਦਾ ਦਫ਼ਤਰ ਅਤੇ ਘਰ ਇਸ ‘ਚ ਹੁੰਦਾ ਹੈ। ਉਸ ‘ਚ ਵਾਰੀ-ਵਾਰੀ ਨਾਲ ਕੁੱਝ ਦੇਰ ਆਰਾਮ ਵੀ ਕਰ ਲੈਂਦੇ ਹਨ।
ਜਿੱਥੇ ਚੱਲਣ ‘ਚ ਵੀ ਸਾਹ ਫੁੱਲੇ, ਉਥੇ ਸਰੀਰ ‘ਤੇ ਲੱਦੇ ਰਹਿੰਦੇ ਹਨ ਹਥਿਆਰ : ਸੈਨਿਕ ਜੋ ਬੁਲਟ ਪਰੂਫ ਜੈਕੇਟ ਪਹਿਨਦੇ ਹਨ ਉਸ ਦਾ ਵਜਨ ਹੀ 12 ਤੋਂ 15 ਕਿਲੋ ਹੁੰਦਾ ਹੈ। ਉਸ ‘ਚ ਰਾਈਫਲ ਦੀ ਮੈਗਜ਼ੀਨ 1 ਕਿਲੋ ਦੀ ਸਿਰ ‘ਤੇ ਕੱਪੜੇ ਅਤੇ ਮੈਟਲ ਦਾ ਬਣਿਆ ਪਟਕਾ 3.5 ਕਿਲੋ ਦਾ ਹੈ। ਹੱਥ ‘ਚ ਚਾਰ ਕਿਲੋ ਦੀ ਏਕੇ 47 ਰਾਈਫਲ, 6 ਕਿਲੋ ਦੀ ਐਲਐਮਜੀ। ਕਦੇ 15 ਕਿਲੋ ਦਾ ਰਾਕੇਟ ਲਾਂਚਰ, ਯਾਨੀ ਹਥਿਆਰਾਂ ਦਾ ਵਜਨ ਹੀ 25 ਕਿਲੋ ਤੱਕ ਹੋ ਜਾਂਦਾ ਹੈ।
ਉਸ ‘ਤੇ ਬਰਫ਼ ਦੇ ਦਿਨਾਂ ‘ਚ 4 ਕਿਲੋ ਦਾ ਜੈਕੇਟ ਵੀ। ਇਸ ਦੇ ਬਾਵਜੂਦ ਬੁਲਟ ਪਰੂਫ ਜੈਕੇਟ ਸਿਰਫ਼ ਪੇਟ ਅਤੇ ਪਿੱਠ ਦੀ ਸੁਰੱਖਿਆ ਕਰਦੀ ਹੈ।
ਕਈ ਪੋਸਟਾਂ ‘ਤੇ ਦੁਸ਼ਮਣ ਸਿੱਧਾ ਸਾਹਮਣੇ ਹੁੰਦਾ ਹੈ : ਇਥੇ ਕਈ ਪੋਸਟ ਅਜਿਹੇ ਹਨ ਜਿੱਥੇ ਦੁਸ਼ਮਣ ਦੀ ਸਿੱਧੀ ਨਜ਼ਰ ਪੈਂਦੀ ਹੈ। ਸੈਨਿਕ ਉਨ੍ਹਾਂ ਹਥਿਆਰ ਦੀ ਰੇਂਜ ‘ਚ ਰਹਿੰਦੇ ਹਨ। ਇਥੇ ਦਿਨ ‘ਚ ਕਿਤੇ ਨਹੀਂ ਜਾਂਦੇ। ਸਾਰਾ ਮੂਵਮੈਂਟ ਹਨ੍ਹੇਰੇ ‘ਚ ਹੁੰਦਾ ਹੈ। ਫਿਰ ਚਾਹੇ ਵੀ ਦੂਸਰਾ ਪੋਸਟ ‘ਤੇ ਜਾਣਾ ਹੈ ਜਾਂ ਸਮਾਨ ਪਹੁੰਚਾਉਣਾ। ਕੁੱਝ ਇਲਾਕੇ ਅਜਿਹੇ ਵੀ ਹਨ ਜਿੱਥੇ ਠੰਡ ਦੇ ਕਾਰਨ ਗੱਡੀਆਂ ਦਾ ਡੀਜ਼ਲ ਤੱਕ ਜਮ ਜਾਂਦਾ ਹੈ। ਗੱਡੀ ਸਟਾਰਟ ਕਰਨ ਤੋਂ ਪਹਿਲਾਂ ਅੱਗ ਬਾਲ਼ ਕੇ ਡੀਜ਼ਲ ਨੂੰ ਪਿਘਲਾਉਣਾ ਪੈਂਦਾ ਹੈ।
ਤਿੰਨ ਮਹੀਨੇ ਵਾਪਸ ਨਹੀਂ ਆ ਸਕਦੇ : ਇਕ ਵਾਰ ਪੋਸਟ ‘ਤੇ ਪਹੁੰਚ ਜਾਣ ਵਾਲੇ ਜਵਾਨ ਦੇ ਲਈ 3-4 ਮਹੀਨੇ ਤੱਕ ਵਾਪਸ ਆਉਣਾ ਸੰਭਵ ਨਹੀਂ ਹੁੰਦਾ। ਜੇਕਰ ਬਦਲੀ ਵਾਲੇ ਜਵਾਨ ਦੇ ਆਉਣ ‘ਚ ਦੇਰੀ ਹੋਈ ਤਾਂ ਵਾਪਸੀ ਦੇ ਲਈ ਦਿਨ ਹੋਰ ਵਧ ਜਾਂਦੇ ਹਨ। ਇਥੇ ਇਨ੍ਹਾਂ ਨੂੰ ਦਿਨ-ਰਾਤ ਡਿਊਟੀ ਕਰਨੀ ਪੈਂਦੀ ਹੈ।
ਸੁੱਕਾ ਖਾਣਾ, ਪਾਣੀ ਵੀ ਮੁਸ਼ਕਿਲ : ਅਪ੍ਰੇਸ਼ਨ ‘ਚ ਤਾਂ 4-4 ਦਿਨ ਮਟਰੀ, ਚਾਕਲੇਟ, ਮੇਵਾ ਆਦਿ ਵੀ ਖਾਂਦੇ ਹਨ। ਗਲੇਸ਼ੀਅਰ ‘ਚ ਪਾਣੀ ਪੀਣ ਦੇ ਲਈ ਸਾਫ਼ ਬਰਫ ਲੈਣ ਪੋਸਟ ਤੋਂ 50 ਫੁੱਟ ਹੇਠਾਂ ਜਾਣਾ ਪੈਂਦਾ ਹੈ। ਫਿਰ ਵੀ ਬਰਫ ਨੂੰ ਗਰਮ ਕਰਕੇ, ਸਾਫ਼ ਪਾਣੀ ਵਾਲੀਆਂ ਗੋਲੀਆਂ ਪਾਉਂਦੇ ਹਨ। ਉਦੋਂ ਪਾਣੀ ਪੀਣ ਲਾਇਕ ਹੁੰਦਾ ਹੈ।
ਘੱਟ ਹੁੰਦਾ ਹੈ 2.5 ਕਿਲੋ ਵਜਨ : ਗਲੇਸ਼ੀਅਰ ਅਤੇ 14 ਹਜ਼ਾਰ ਫੁੱਟ ਤੋਂ ਜ਼ਿਆਦਾ ਉਚੇ ਖੇਤਰ ‘ਚ ਆਕਸੀਜਨ ਘੱਟ ਹੁੰਦੀ ਹੈ। ਸਹੂਲਤਾਂ ਦੇ ਬਾਵਜੂਦ ਪ੍ਰਤੀ ਮਹੀਨੇ ਵਜਨ ਦੋ ਢਾਈ ਕਿਲੋ ਤੱਕ ਘੱਟ ਹੋ ਜਾਂਦਾ ਹੈ। ਸਾਹ ਲੈਣਾ ਮੁਸ਼ਕਿਲ ਹੁੰਦਾ ਹੈ। ਪਹਾੜੀ ਖੇਤਰ ਹੋਣ ਨਾਲ ਕਦਮ ਸਮਤਲ ਭੂਮੀ ‘ਤੇ ਨਹੀਂ ਪੈਂਦਾ। ਇਸ ਲਈ ਊਰਜਾ ਵੀ ਬਹੁਤ ਲਗਦੀ ਹੈ।
ਹਰ ਪਲ ਸਮਝਣਾ ਪੈਂਦਾ ਹੈ ਕਿ ਇਹ ਆਖਰੀ ਕਦਮ ਨਾ ਹੋਵੇ
ਦੁਸ਼ਮਣ ਅਤੇ ਮੌਸਮ ਦੇ ਇਲਾਵਾ ਜੰਗਲੀ ਜਾਨਵਰ ਮਸਲਨ ਸਨੋਅ ਲੈਪਰਡ, ਭਾਲੂ, ਸੱਪ ਅਤੇ ਬਿੱਛੂ ਪੋਸਟ ‘ਤੇ ਤਾਇਨਾਤ ਜਾਨਵਰਾਂ ਦੇ ਲਈ ਇਕ ਵੱਡਾ ਖਤਰਾ ਹੈ। ਇਲਾਕੇ ‘ਚ ਵਿਛੀ ਬਾਰੂਦੀ ਸੁਰੰਗਾਂ ਵੀ ਵੱਡੀ ਚੁਣੌਤੀ ਹਨ। ਪੈਰ ਰੱਖਣ ਤੋਂ ਪਹਿਲਾਂ ਇਹ ਸਮਝ ਲੈਣਾ ਬੇਹੱਦ ਜ਼ਰੂਰੀ ਹੋਵੇਗਾ ਕਿ ਕਿਤੇ ਤੁਸੀਂ ਆਖਰੀ ਵਾਰ ਤਾਂ ਪੈਰ ਹੇਠ ਨਹੀਂ ਰੱਖਣ ਵਾਲੇ।
ਘਰ ਗੱਲ ਕਰਨ ‘ਚ ਵੀ 4 ਮਹੀਨੇ ਲਗਦੇ ਹਨ
ਕੰਟਰੋਲ ਰੇਖਾ ‘ਤੇ ਸਾਡੀਆਂ ਜ਼ਿਆਦਾਤਰ ਪੋਸਟਾਂ ‘ਤੇ ਮੋਬਾਇਲ ਕਨੈਕਟੀਵਿਟੀ ਨਹੀਂ ਹੈ। ਕੰਪਨੀ ਹੈਡਕੁਆਰਟਰ ‘ਤੇ ਲੈਂਡਲਾਈਨ ਫੋਨ ਹੁੰਦਾ ਹੈ। ਜਿਸ ਨਾਲ ਘਰ ‘ਤੇ ਗੱਲ ਕਰਨ ਦਾ ਮੌਕਾ ਮਿਲਦਾ ਹੈ। ਕੁੱਝ ਪੋਸਟਾਂ ਸਰਦੀਆਂ ‘ਚ ਚਾਰ ਮਹੀਨੇ ਦੇ ਲਈ ਕੱਟ ਜਾਂਦੀ ਹੈ। ਇਸ ਦੌਰਾਨ ਇਥੇ ਜਿਨ੍ਹਾਂ ਫੌਜੀਆਂ ਦੀ ਡਿਊਟੀ ਹੁੰਦੀ ਹੈ ਉਨ੍ਹਾਂ ਦੀ ਆਪਣੇ ਘਰ ਆਪਣੇ ਬੱਚਿਆਂ ਨਾਲ ਵੀ ਚਾਰ ਮਹੀਨੇ ਬਾਅਦ ਗੱਲ ਹੁੰਦੀ ਹੈ।
ਅਮਰੀਕੀ ਰਾਸ਼ਟਰਪਤੀ ਚੋਣ ਪਹਿਲੀ ਬਹਿਸ
ਟਰੰਪ ‘ਤੇ ਭਾਰੀ ਪਈ ਹਿਲੇਰੀ ਕਲਿੰਟਨ
ਟੈਕਸ ਰਿਟਰਨ ਜਮ੍ਹਾਂ ਨਾ ਕਰਨ ਅਤੇ ਔਰਤਾਂ ਦੇ ਅਪਮਾਨ ਵਾਲੇ ਆਪਣੇ ਬਿਆਨਾਂ ਬਾਰੇ ਡੋਨਾਲਡ ਟਰੰਪ ਨਹੀਂ ਦੇ ਸਕੇ ਠੋਸ ਦਲੀਲ
ਹਿਲੇਰੀ ਬਨਾਮ ਟਰੰਪ
ਟਰੰਪ ਨੇ 90 ਮਿੰਟ ਵਿਚ 51 ਵਾਰ ਕਲਿੰਟਨ ਨੂੰ ਟੋਕਿਆ
ਬਹਿਸ ਸ਼ੁਰੂ ਹੋਣ ਦੇ 26 ਮਿੰਟਾਂ ‘ਚ ਟਰੰਪ ਨੇ 25 ਵਾਰ ਟੋਕਿਆ
ਹਿਲੇਰੀ ਕਲਿੰਟਨ ਨੇ ਵੀ ਡੋਨਾਲਡ ਟਰੰਪ ਨੂੰ 17 ਵਾਰ ਟੋਕਿਆ
ਐਂਕਰ ਨੇ ਹਿਲੇਰੀ ਨੂੰ 70 ਅਤੇ ਟਰੰਪ ਨੂੰ 47 ਵਾਰ ਰੋਕਿਆ
ਪਹਿਲੀ ਬਹਿਸ 5 ਮੁੱਖ ਮੁੱਦਿਆਂ ਦੁਆਲੇ ਹੀ ਘੁੰਮੀ
ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਪਹਿਲੀ ਬਹਿਸ ਵਿਚ ਡੈਮੋਕਰੇਟ ਉਮੀਦਵਾਰ ਹਿਲੇਰੀ ਕਲਿੰਟਨ ਆਪਣੇ ਵਿਰੋਧੀ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ‘ਤੇ ਭਾਰੀ ਪਈ। ਉਹਨਾਂ ਨੇ ਟਰੰਪ ਨੂੰ ਟੈਕਸ ਮਾਮਲਿਆਂ, ਨਸਲੀ ਟਿੱਪਣੀਆਂ ਅਤੇ ਔਰਤਾਂ ਸਮੇਤ ਉਹਨਾਂ ਵਲੋਂ ਕਈ ਹੋਰ ਵਿਵਾਦਤ ਟਿੱਪਣੀਆਂ ਦੇ ਮੁੱਦਿਆਂ ‘ਤੇ ਘੇਰਿਆ। ਜਦ ਕਿ ਇਸ ਦੌਰਾਨ ਕੁਝ ਨਿੱਜੀ ਹਮਲੇ ਵੀ ਹੋਏ। ਟਰੰਪ ਨੇ ਆਖਿਆ ਹਿਲੇਰੀ ਵਿਚ ਰਾਸ਼ਟਰਪਤੀ ਬਣਨ ਦੀ ਯੋਗਤਾ ਨਹੀਂ ਹੈ। ਇਸ ਦੇ ਜਵਾਬ ਵਿਚ ਹਿਲੇਰੀ ਨੇ ਆਖਿਆ, ਜੋ ਸਖਸ਼ ਹੁਣ ਤੱਕ ਔਰਤਾਂ ਨੂੰ ਸੂਰ, ਕੁੱਤਾ ਤੇ ਮੂਰਖ ਕਹਿੰਦਾ ਰਿਹਾ ਹੈ ਅੱਜ ਉਹ ਕਹਿ ਰਿਹਾ ਹੈ ਕਿ ਇਕ ਔਰਤ ਵਿਚ ਰਾਸ਼ਟਰਪਤੀ ਬਣਨ ਦੀ ਯੋਗਤਾ ਨਹੀਂ ਹੈ।
ਬਹਿਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਕਲਿੰਟਨ ਜੋੜੇ ਨੂੰ ਉਹਨਾਂ ਦੀ ਬੇਟੀ ਚੈਲਸੀਆ ਦੇ ਸਾਹਮਣੇ ਉਹ ਅਪਮਾਨਤ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਨਿੱਜੀ ਹਮਲੇ ਨਹੀਂ ਕੀਤੇ ਪਰ ਅੱਗੇ ਨੂੰ ਨਹੀਂ ਛੱਡਾਂਗਾ। ਟਰੰਪ ਨੇ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਮੈਨੂੰ ਜਾਣਬੁੱਝ ਕੇ ਖਰਾਬ ਮਾਈਕਰੋ ਫੋਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਪਹਿਲੀ ਬਹਿਸ ਨੂੰ ਅਮਰੀਕਾ ਸਮੇਤ ਦੁਨੀਆ ਭਰ ਵਿਚ 10 ਕਰੋੜ ਤੋਂ ਵੱਧ ਲੋਕਾਂ ਨੇ ਲਾਈਵ ਵੇਖਿਆ। ਧਿਆਨ ਰਹੇ ਕਿ ਇਸ ਚੋਣ ਨੂੰ ਲੈ ਕੇ ਦੋਵਾਂ ਵਿਚਾਲੇ ਦੂਜੀ ਬਹਿਸ 9 ਅਕਤੂਬਰ ਨੂੰ ਹੋਣੀ ਹੈ ਅਤੇ 8 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਹ ਪਹਿਲੀ ਬਹਿਸ ਪੂਰੀ ਤਰ੍ਹਾਂ ਨਾਲ ਵਪਾਰ, ਇਰਾਕ ਯੁੱਧ, ਟਰੰਪ ਦਾ ਟੈਕਸ ਰਿਟਰਨ ਨਾ ਭਰਨਾ ਅਤੇ ਹਿਲੇਰੀ ਦੇ ਨਿੱਜੀ ਈਮੇਲ ਵਰਗੇ ਮੁੱਦਿਆਂ ‘ਤੇ ਹੀ ਕੇਂਦਰਿਤ ਰਹੀ। 90 ਮਿੰਟ ਦੀ ਬਹਿਸ ਵਿਚ ਟਰੰਪ ਨੇ ਵਾਰ-ਵਾਰ ਹਿਲੇਰੀ ਨੂੰ ਟੋਕਿਆ, ਰੋਕਿਆ ਅਤੇ ਤਿੱਖੇ ਹਮਲੇ ਵੀ ਕੀਤੇ। ਪਰ ਉਹ ਹਿਲੇਰੀ ਦੇ ਉਸ ਦਾਅਵੇ ‘ਤੇ ਕੁਝ ਜ਼ਿਆਦਾ ਨਹੀਂ ਕਹਿ ਸਕੇ ਕਿ ਉਹਨਾਂ ਪਿਛਲੇ ਕਈ ਸਾਲਾਂ ਤੋਂ ਫੈਡਰਲ ਟੈਕਸ ਤੱਕ ਜਮ੍ਹਾਂ ਨਹੀਂ ਕਰਵਾਇਆ। ਜਾਤੀਵਾਦ ਅਤੇ ਅਜਿਹੇ ਹੋਰ ਮੁੱਦਿਆਂ ‘ਤੇ ਵੀ ਟਰੰਪ ਜ਼ਿਆਦਾ ਨਹੀਂ ਬੋਲ ਸਕੇ।
ਡੋਨਾਲਡ ਟਰੰਪ ਔਰਤਾਂ ਨੂੰ ਸੂਰ, ਕੁੱਤਾ ਅਤੇ ਮੂਰਖ ਬੋਲਦਾ ਆਇਆ ਹੈ, ਅੱਜ ਕਹਿ ਰਿਹਾ ਹੈ ਮੇਰੇ ਵਿਚ ਦਮ ਨਹੀਂ।
– ਹਿਲੇਰੀ ਕਲਿੰਟਨ
ਧੀ ਦੇ ਸਾਹਮਣੇ ਕਲਿੰਟਨ ਜੋੜੇ ਨੂੰ ਮੈਂ ਅਪਮਾਨਿਤ ਨਹੀਂ ਕਰਨਾ ਚਾਹੁੰਦਾ ਸੀ, ਅਗਲੀ ਵਾਰ ਛੱਡਾਂਗਾ ਨਹੀਂ।
– ਡੋਨਾਲਡ ਟਰੰਪ
ਹਿਲੇਰੀ ਦੀ ਹੈਲੋ-ਟਰੰਪ ਦੀ ਬਾਏ
ਬਹਿਸ ਖਤਮ ਹੋਣ ਤੋਂ ਬਾਅਦ ਹਿਲੇਰੀ ਕਲਿੰਟਨ ਆਪਣੇ ਪਰਿਵਾਰ ਦੇ ਨਾਲ ਲੋਕਾਂ ਵਿਚ ਜਾ ਪਹੁੰਚੀ ਤੇ ਉਹਨਾਂ ਨਾਲ ਹੱਥ ਮਿਲਾਉਣ ਲੱਗੀ। ਜਦੋਂ ਕਿ ਡੋਨਾਲਡ ਟਰੰਪ ਪਰਿਵਾਰ ਸਮੇਤ ਸਟੇਜ ਤੋਂ ਦਰਸ਼ਕਾਂ ਵੱਲ ਨੂੰ ਹੱਥ ਹਿਲਾ ਕੇ ਤੁਰਦੇ ਬਣੇ। ਇਸ ਪ੍ਰਤੀਕਿਰਿਆ ‘ਤੇ ਵੀ ਟਰੰਪ ਦੀ ਆਲੋਚਨਾ ਸ਼ੁਰੂ ਹੋ ਗਈ।
ਟਰੰਪ ਨੇ ਇਹ ਵੀ ਕਿਹਾ ਸੀ ਕਿ ਗਰਭਵਤੀ ਔਰਤਾਂ ਕੰਮ ਵਾਲੀਆਂ ਥਾਵਾਂ ‘ਤੇ ਮਾਲਕਾਂ ਲਈ ਸਿਰਦਰਦੀ ਹੁੰਦੀਆਂ ਹਨ। ਔਰਤਾਂ ਆਦਮੀਆਂ ਦੇ ਮੁਕਾਬਲੇ ਅੱਧੀ ਤਨਖਾਹ ਲੈਣ ਦੀਆਂ ਹੱਕਦਾਰ ਹਨ। – ਹਿਲੇਰੀ
ਹਿਲੇਰੀ ਕਲਿੰਟਨ ਦੇ ਨਾਲ ਹੋਈ ਇਸ ਬਹਿਸ ਦੇ ਲਈ ਮੈਨੂੰ ਖਰਾਬ ਮਾਈਕਰੋਫੋਨ ਦਿੱਤਾ ਗਿਆ। ਇਹ ਵੀ ਹੋ ਸਕਦਾ ਹੈ ਕਿ ਇਹ ਸਭ ਕੁਝ ਜਾਣ ਬੁੱਝ ਕੇ ਸਾਜਿਸ਼ ਤਹਿਤ ਕੀਤਾ ਗਿਆ ਹੋਵੇ। -ਟਰੰਪ
ਬਹੁਮਤ ਕਲਿੰਟਨ ਦੇ ਨਾਲ ਆਇਆ
ਬਹਿਸ ਤੋਂ ਬਾਅਦ ਸੀਐਨਐਨ ਅਤੇ ਓਆਰਸੀ ਨੇ ਚੋਣ ਸਰਵੇਖਣਾਂ ਦੇ ਨਤੀਜੇ ਐਲਾਨੇ। ਇਸ ਵਿਚ ਹਿਲੇਰੀ ਨੇ ਟਰੰਪ ਨੂੰ ਬੁਰੀ ਤਰ੍ਹਾਂ ਪਿੱਛੇ ਛੱਡਦੇ ਹੋਏ 62 ਫੀਸਦੀ ਵੋਟਾਂ ਦਾ ਰੁਝਾਨ ਆਪਣੇ ਨਾਮ ਕਰ ਲਿਆ। ਟਰੰਪ ਨੂੰ 27 ਫੀਸਦੀ ਵੋਟਰਾਂ ਦਾ ਹੀ ਸਮਰਥਨ ਮਿਲਿਆ। ਜਿਸ ‘ਤੇ ਟਰੰਪ ਨੇ ਸੀਐਨਐਨ ਨੂੰ ‘ਕਲਿੰਟਨ ਨਿਊਜ਼ ਨੈਟਵਰਕ’ ਦੱਸਦਿਆਂ ਬੇਈਮਾਨ ਕਿਹਾ।
62 ਫੀਸਦੀ ਬੋਲੇ-ਪਹਿਲੀ ਬਹਿਸ ਹਿਲੇਰੀ ਕਲਿੰਟਨ ਨੇ ਜਿੱਤੀ
: 90 ਮਿੰਟ ਦੀ ਬਹਿਸ
3 ਮੌਕਿਆਂ ‘ਤੇ ਹਿਲੇਰੀ, ਜਦਕਿ ਦੋ ਵਾਰ ਟਰੰਪ ਭਾਰੀ ਪੈਂਦੇ ਦਿਸੇ। ਅਮਰੀਕਾ ਦੇ ਵੱਡੇ ਮੀਡੀਆ ਹੱਬ ਨੇ ਹਿਲੇਰੀ ਕਲਿੰਟਨ ਨੂੰ ਬਹਿਸ ਵਿਚ ਜੇਤੂ ਕਰਾਰ ਦਿੱਤਾ।
: ਸੀਐਨਐਨ/ਓਆਰਸੀ ਪੋਲ
ਹਿਲੇਰੀ ਨੂੰ 62 ਫੀਸਦੀ, ਟਰੰਪ ਨੂੰ 27 ਫੀਸਦੀ ਦਰਸ਼ਕਾਂ ਨੇ ਵੋਟਾਂ ਦੇ ਕੇ ਫਤਵਾ ਹਿਲੇਰੀ ਦੇ ਹੱਕ ਵਿਚ ਦਿੱਤਾ।
: ਪਬਲਿਕ ਪਾਲਿਸੀ ਪੋਲਿੰਗ
51 ਫੀਸਦੀ ਲੋਕ ਹਿਲੇਰੀ ਨੂੰ, ਜਦੋਂ ਕਿ 40 ਫੀਸਦੀ ਲੋਕਾਂ ਨੇ ਟਰੰਪ ਨੂੰ ਜੇਤੂ ਮੰਨਿਆ।
: ਯੂਐਸ ਟੂਡੇ
ਹਿਲੇਰੀ ਨੂੰ 43.1 ਅਤੇ ਟਰੰਪ ਨੂੰ 41.5 ਫੀਸਦੀ ਲੋਕਾਂ ਨੇ ਜੇਤੂ ਦੱਸਿਆ।