ਅਨਿਲ ਧੀਰ
ਕੋਵਿਡ-19 ਦੇ ਚਲਦੇ, ਜਾਨਲੇਵਾ ਬਿਮਾਰੀ ਬਲੈਕ-ਫੰਗਸ (ਮੂਕੋਰਮਾਈਕੋਸਿਸ) ਕਿਸੇ ਵੀ ਉਮਰ ਦੇ ਵਿਅਕਤੀ ਦੀਆਂ ਅੱਖਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ, ਇਸ ਕਰਕੇ ਮੌਤਾਂ ਦਾ ਅੰਕੜਾ ਵੀ ਵਧ ਰਿਹਾ ਹੈ। ਇਹ ਇੱਕ ਗੰਭੀਰ ਅਤੇ ਦੁਰਲੱਭ ਇਨਫੈਕਸ਼ਨ ਮੱਥਾ, ਨੱਕ ਅਤੇ ਅੱਖਾਂ ਦੇ ਵਿਚਕਾਰ ਚਮੜੀ ਦੀ ਲਾਗ ਨਾਲ ਸ਼ੁਰੂ ਹੋ ਕੇ ਅੱਖਾਂ, ਫੇਫੜੇ ਅਤੇ ਦਿਮਾਗ ‘ਤੇ ਅਸਰ ਕਰ ਸਕਦੀ ਹੈ।
ਬਲੈਕ-ਫੰਗਸ ਦੌਰਾਨ ਬੁਖਾਰ, ਖੰਘ, ਮੂੰਹ ਦੇ ਅੰਦਰ ਕਾਲੇ ਜਖਮ, ਛਾਤੀ ਵਿੱਚ ਦਰਦ, ਸਾਹ ਲੈਣ ਵਿਚ ਮੁਸ਼ਕਲ ਆਉਣੀ, ਸਾਈਨਸ ਦੀ ਲਾਗ, ਸਿਰ ਦਰਦ, ਘਬਰਾਹਟ, ਉਲਟੀ, ਖੂਨੀ-ਦਸਤ, ਅੱਖਾਂ ਵਿਚ ਖੂਨ ਦਾ ਦੌਰਾ ਘੱਟ ਹੋਣ ਨਾਲ ਨਸਾਂ ਨੂੰ ਨੁਕਸਾਨ, ਧੁੰਦਲਾਪਣ, ਅੱਖਾਂ ਦੀ ਲਾਲੀ ਦੇ ਨਾਲ ਦਰਦ ਸ਼ੁਰੂ, ਵਗੈਰਾ ਲੱਛਣ ਸਾਹਮਣੇ ਆ ਸਕਦੇ ਹਨ। ਇਹ ਬਿਮਾਰੀ ਗੰਭੀਰ ਹੋ ਜਾਣ ਦੀ ਹਾਲਤ ਵਿਚ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਗੰਭੀਰ ਹਾਲਤ ਵਿਚ ਕਰੀਬਨ 50% ਮੌਤ ਵੀ ਹੋ ਸਕਦੀ ਹੈ। ਮੌਤ ਦੀ ਜ਼ਿਆਦਾ ਸੰਭਾਵਨਾ ਫੇਫੜੇ ਅਤੇ ਦਿਮਾਗ ਦੀ ਇਨਫੈਕਸ਼ਨ ਦੇ ਮੁਤਾਬਿਕ ਹੋ ਸਕਦੀ ਹੈ। ਅੱਗੇ ਲਿਖੀਆਂ ਹਾਲਾਤ ਵਿਚ ਖਤਰਾ ਹੋਰ ਵੀ ਵੱਧ ਰਿਹਾ ਹੈ:
ਜੇ ਇਮੀਊਨ ਸਿਸਟਮ ਜ਼ਿਆਦਾ ਕਮਜੋਰ ਹੈ।
ਕੋਵਿਡ-19 ਹੋ ਜਾਣ ਤੋਂ ਬਾਅਦ ਬਲੈਕ-ਫੰਗਸ ਦੀ ਸੰਭਾਵਨਾ ਵੱਧ। ਕੋਵਿਡ-19 ਤੋਂ ਰਿਕਵਰ ਹੋ ਚੁੱਕੇ ਲੋਕਾਂ ਵਿਚ ਬਲੈਕ ਫੰਗਸ ਦੀ ਇਨਫੈਕਸ਼ਨ ਵੱਧ ਰਹੀ ਹੈ।
ਸੰਪਰਕ ਵਿਚ ਆਉਂਦੇ ਹੀ ਫੰਗਸ ਸਰੀਰ ਦੇ ਕਿਸੇ ਹਿੱਸੇ ਨਾਲ ਚਿਪਕ ਕੇ ਇੱਕ ਪੁਆਇੰਟ ਤੋਂ ਬਾਅਦ ਅੱਖਾਂ, ਨੱਕ ਅਤੇ ਫੇਫੜਿਆਂ ਵੱਲ ਟ੍ਰੈਵਲ ਕਰਦਾ ਹੈ। ਬ੍ਰੇਨ ‘ਤੇ ਹਮਲੇ ਤੋਂ ਬਾਅਦ ਹਾਲਤ ਗੰਭੀਰ ਹੋ ਸਕਦੀ ਹੈ।
ਵਾਤਾਵਰਣ ਵਿਚ ਮੌਜੂਦ ਯਾਨਿ ਤੈਰਦੀ ਫੰਗਲ ਬਿਮਾਰੀ ਕੱਟ, ਰਗੜ ਅਤੇ ਹੋਰ ਕਿਸੇ ਵੀ ਕਿਸਮ ਦੇ ਚਮੜੀ ਦੇ ਸਦਮੇ ਰਾਹੀਂ ਸਕਿਨ ਅੰਦਰ ਸ਼ਾਮਿਲ ਹੋ ਜਾਂਦਾ ਹੈ।
ਚਿੱਟੇ ਬਲੱਡ ਸੱੈਲਾਂ ਦੀ ਘੱਟ ਗਿਣਤੀ ਸਰੀਰ ਅੰਦਰ ਆਇਰਨ ਦੀ ਜ਼ਿਆਦਾ ਘਾਟ (ਹੀਮੋਚ੍ਰੋਮੇਟੋਸਿਸ)
ਡਾਇਬਟੀਜ਼ ਕੰਟ੍ਰੋਲ ਵਿਚ ਨਾ ਹੋਵੇ
ਐਚ ਆਈਵੀ ਜਾਂ ਏਡਜ਼
ਕੈਂਸਰ : ਸਰੀਰਕ ਅੰਗ ਟਰਾਂਸਪਲਾਂਟ / ਸਟੈਮ ਸੈੱਲ ਟਰਾਂਸਪਲਾਂਟ ਤੰਬਾਕੂ, ਅਲਕੋਹਲ, ਨਸ਼ੀਲੇ ਪਦਾਰਥਾਂ ਦੀ ਲਗਾਤਾਰ ਵਰਤੋਂ ਲੰਬੇ ਸਮੇਂ ਤੋਂ ਲੈ ਰਹੇ ਸਟੀਰਾਇਡਜ਼
ਖਾਣ-ਪੀਣ ਵਾਲੀਆਂ ਖਰਾਬ ਹੋਈਆਂ ਚੀਜ਼ਾਂ ਅੰਦਰ ਫੰਗਲ ਸਪੋਰਸ ਅਕਸਰ ਮਿਲ ਸਕਦੇ ਹਨ।
ਬਲੈਕ ਫੰਗਸ ਅਤੇ ਅੱਖਾਂ ‘ਤੇ ਅਟੈਕ ਫੰਗਲ ਸਪੋਰਸ ਦੇ ਸੰਪਰਕ ਵਿਚ ਯਾਨਿ ਚਮੜੀ ਦੇ ਕੱਟ, ਖਾਰਿਸ਼, ਜਲਣ ਵਗੈਰਾ ਨਾਲ ਹਾਲਤ ਗੰਭੀਰ ਹੋ ਸਕਦੀ ਹੈ।
ਆਪਣਾ ਖਿਆਲ ਰੱਖੋ:
ਘੱਟ ਇਮੀਉਨਿਟੀ ਵਾਲੇ ਜ਼ਿਆਦਾ ਮਿੱਟੀ-ਧੂੜ ਦੇ ਮਾਹੌਲ ਕੰਮ ਕਰਨ ਵਾਲੇ ਹਮੇਸ਼ਾ ਐਨ-95 ਮਾਸਕ ਪਾਉਣ। ਬਗੀਚੇ ਵਿਚ ਕੰਮ ਕਰਨ ਵਾਲੇ ਚੰਗੇ ਦਸਤਾਨੇ, ਗਾਰਡਨ-ਸ਼ੂਜ਼, ਸੇਫਟੀ ਗਲਾਸ, ਜ਼ਰੂਰ ਪਾਓ।
ਪਰਸਨਲ ਸਫਾਈ ਦੇ ਨਾਲ-ਨਾਲ ਆਪਣੇ ਹੱਥਾਂ ਨੂੰ ਵਾਰ-ਵਾਰ ਧੋ ਕੇ ਕੀਟਾਣੂ ਨਾਸ਼ਕ ਕ੍ਰੀਮ ਲਗਾਓ।
ਦਿਮਾਗੀ ਇਨਫੈਕਸ਼ਨ ਦੇ ਸ਼ੱਕ ਵਿਚ ਸੀਟੀ ਜਾਂ ਐਮਆਰਆਈ ਸਕੈਨ ਕੀਤਾ ਜਾ ਸਕਦਾ ਹੈ। ਪਤਾ ਲੱਗਦੇ ਹੀ ਐਂਟੀਫੰਗਲ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਦਵਾਈਆਂ ਵਿਚ ਐਮਫੋਟਰੀਸਿਨ ਬੀ, ਈਸਾਵੁਕੋਨਾਜ਼ੋਲ, ਪੋਸਕੋਨਾਜ਼ੋਲ ਵਗੈਰਾ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।
ਕਈ ਬਾਰ ਇਸ ਇਲਾਜ ਨਾਲ ਪੇਟ-ਦਰਦ ਅਤੇ ਸਾਹ ਲੈਣ ਵਿਚ ਮੁਸ਼ਕਲ ਵਗੈਰਾ ਹਾਲਾਤ ਵਿਚ ਹਾਲਾਤ ਗੰਭੀਰ ਨਾ ਹੋਣ ਲਈ, ਬਿਨਾ ਦੇਰੀ ਡਾਕਟਰੀ ਮਦਦ ਲੈਣੀ ਚਾਹੀਦੀ ਹੈ।
ਕੁਦਰਤੀ ਆਫਤਾਂ ਤੋਂ ਬਾਅਦ ਸੰਕਰਮਿਤ ਤੇ ਗੰਦੇ ਪਾਣੀ ਦੇ ਇਸਤੇਮਾਲ ਨਾਲ ਵੀ ਸਮੱਸਿਆ ਆ ਸਕਦੀ ਹੈ। ਬਚਾਅ ਲਈ ਹਮੇਸ਼ਾ ਪਾਣੀ ਚੰਗੀ ਤਰ੍ਹਾਂ ਉਬਾਲ ਕੇ ਇਸਤੇਮਾਲ ਕਰਨਾ ਚਾਹੀਦਾ ਹੈ।
ਰੋਗੀ ਆਕਸੀਜਨ ਥੈਰੇਪੀ ਦੌਰਾਨ ਹਿਮਿਡਫਾਇਅਰਜ਼ ਲਈ ਕਲੀਨ ਅਤੇ ਨਿਰਜੀਵ ਪਾਣੀ ਦਾ ਇਸਤੇਮਾਲ ਕਰੋ।
ਹਾਈਪਰ ਗਲਾਈਸੀਮੀਆ ਨੂੰ ਕੰਟਰੋਲ ਵਿਚ ਰੱਖੋ।
ਡਾਇਬਟੀਜ਼ ਦੇ ਪੁਰਾਣੇ ਰੋਗੀ ਖੂਨ ਵਿਚ ਗਲੂਕੋਜ਼ ਦੇ ਲੈਵਲ ‘ਤੇ ਹਮੇਸ਼ਾ ਨਜ਼ਰ ਰੱਖਣੀ ਚਾਹੀਦੀ ਹੈ।
ਸਟੀਰਾਇਡਸ, ਐਂਟੀਬਾਇਓਟਿਕਸ ਅਤੇ ਐਂਟੀਫੰਗਲ ਦਵਾਈਆਂ ਦੀ ਵਰਤੋਂ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਹੀ ਕਰੋ।
ਨੋਟ : ਕਰੋਨਾ ਵਾਇਰਸ ਤੋਂ ਰਿਕਵਰ ਹੋਣ ਤੋਂ ਬਾਅਦ ਵੀ ਆਪਣੇ ਡਾਕਟਰ ਦੇ ਸੰਪਰਕ ਵਿਚ ਰਹਿ ਕੇ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕਿਉਂਕਿ ਫੰਗਲ ਇਨਫੈਕਸ਼ਨ ਦਿਨਾਂ, ਹਫਤੇ ਅਤੇ ਮਹੀਨੇ ਬਾਅਦ ਵੀ ਆਪਣੇ ਸ਼ਿਕੰਜੇ ਵਿਚ ਲੈ ਸਕਦੀ ਹੈ। ਇਲਾਜ ਨਾ ਕਰਨ ਦੀ ਹਾਲਤ ਵਿਚ ਖੂਨ ਦੇ ਪ੍ਰਵਾਹ ਦੀ ਗੰਭੀਰ ਇਨਫੈਕਸ਼ਨ ਦਾ ਕਾਰਨ ਵੀ ਬਣ ਸਕਦਾ ਹੈ। ਇਲਾਜ ਲਈ ਮਾਈਕਰੋਬਾਇਓਲੋਜਿਸਟ, ਅੰਦਰੂਨੀ ਦਵਾਈ ਮਾਹਿਰ, ਨਿਉਰੋਲੋਜਿਸਟ, ਅੱਖ-ਕੰਨ-ਨੱਕ ਦੇ ਮਾਹਿਰ, ਦੰਦਾਂ ਦੇ ਡਾਕਟਰ ਅਤੇ ਸਰਜਨ ਵਗੈਰਾ ਦੀ ਪੂਰੀ ਟੀਮ ਕੰਮ ਕਰ ਰਹੀ ਹੈ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …