Breaking News
Home / ਘਰ ਪਰਿਵਾਰ / ਓਨਟੇਰੀਓ ਵਿਚ ਘਰ ਖਰੀਦਣ ਦਾ ਸੁਪਨਾ ਬਚਾ ਕੇ ਰੱਖਣ ਲਈ ਸਾਰੀਆਂ ਪਾਰਟੀਆਂ ਨੂੰ ਅਪੀਲ

ਓਨਟੇਰੀਓ ਵਿਚ ਘਰ ਖਰੀਦਣ ਦਾ ਸੁਪਨਾ ਬਚਾ ਕੇ ਰੱਖਣ ਲਈ ਸਾਰੀਆਂ ਪਾਰਟੀਆਂ ਨੂੰ ਅਪੀਲ

ਓਨਟੇਰੀਓ ਵਿਚ ਘਰ ਖਰੀਦਣ ਦਾ ਕਨੇਡੀਅਨ ਸੁਪਨਾ ਖਤਰੇ ਵਿਚ ਹੈ ਅਤੇ ਓਨਟੇਰੀਓ ਰੀਐਲਟਰਜ਼ (REALTORS®) ਨੇ 2022 ਦੀਆਂ ਚੋਣਾਂ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਹਾਊਸਿੰਗ ਪਾਲਸੀਆਂ ਵੱਲ ਧਿਆਨ ਦੇਣ ਲਈ ਅਪੀਲ ਕੀਤੀ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਪਾਰਟੀਆਂ ਦੀਆਂ ਹਾਊਸਿੰਗ ਬਾਰੇ ਨੀਤੀਆਂ ਵਿਚ ਇਹ ਯਕੀਨੀ ਬਣਾਇਆ ਜਾਵੇ ਕਿ ਅਗਲੀਆਂ ਪੀੜ੍ਹੀਆਂ ਘਰ ਖਰੀਦਣ ਦਾ ਸੁਪਨਾ ਪੂਰਾ ਕਰ ਸਕਣ। ਓਨਟਾਰੀਓ ਰੀਅਲ ਅਸਟੇਟ ਐਸੋਸੀਏਸ਼ਨ (OREA), ਨੇ ਆਪਣਾ ‘2022 ਇਲੈਕਸ਼ਨ ਹਾਊਸਿੰਗ ਪਲੇਟਫਾਰਮ: ਏ ਹੋਮ ਫਾਰ ਐਵਰੀਵਨ’ ਜਾਰੀ ਕੀਤਾ ਹੈ ਜੋ ਓਨਟਾਰੀਓ ਵਿੱਚ ਘਰ ਦੀ ਮਲਕੀਅਤ ਦੇ ਕੈਨੇਡੀਅਨ ਸੁਪਨੇ ਨੂੰ ਬਚਾਉਣ ਵਾਸਤੇ ਵੱਡੇ ਹੱਲ ਪੇਸ਼ ਕਰਦਾ ਹੈ।
ਓਰੀਆ ਦੇ ਸੀ ਈ ਓ ਟਿਮ ਹੂਡੈਕ ਨੇ ਕਿਹਾ, ”ਅਪਰੈਲ ਤੱਕ, ਓਨਟਾਰੀਓ ਵਿੱਚ ਅੱਠ ਰੀਅਲ ਅਸਟੇਟ ਮਾਰਕੀਟਾਂ ਵਿਚ ਘਰ ਦੀ ਔਸਤ ਕੀਮਤ ਇੱਕ ਮਿਲੀਅਨ ਡਾਲਰ ਤੋਂ ਵੱਧ ਸੀ, ਅਤੇ ਛੇ ਹੋਰਾਂ ਵਿਚ ਇਹ ਮਿਲੀਅਨ-ਡਾਲਰ ਦੇ ਅੰਕੜੇ ਤੇ ਪਹੁੰਚਣ ਦੇ ਕੰਢੇ ‘ਤੇ ਹੈ। ਉੱਚੀਆਂ ਕੀਮਤਾਂ ਨੌਜਵਾਨ ਪਰਿਵਾਰਾਂ ਨੂੰ ਸੂਬੇ ਤੋਂ ਬਾਹਰ ਕੱਢ ਰਹੀਆਂ ਹਨ ਤਾਂ ਜੋ ਉਹ ਆਪਣਾ ਘਰ ਲੱਭ ਸਕਣ। ਰਿਹਾਇਸ਼ ਦੇ ਇਸ ਬੇਮੁਹਾਰੇ ਖ਼ਰਚੇ ਕਰਕੇ ਓਨਟਾਰੀਓ ਕਿਸੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਜਾਂ ਕੋਈ ਕਾਰੋਬਾਰ ਸ਼ੁਰੂ ਕਰਨ ਵਾਸਤੇ ਸਭ ਤੋਂ ਵੱਧ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਵਜੋਂ ਆਪਣੀ ਪਛਾਣ ਗੁਆ ਬੈਠਾ ਹੈ। ਜੂਨ ਵਿੱਚ ਕਿਸੇ ਰਾਜਨੀਤਕ ਪਾਰਟੀ ਦੇ ਜਿੱਤਣ ਵਾਸਤੇ, ਉਹਨਾਂ ਨੂੰ ਵੋਟਰਾਂ ਨੂੰ ਇਹ ਦਿਖਾਉਣ ਦੀ ਲੋੜ ਹੁੰਦੀ ਹੈ ਕਿ ਉਹਨਾਂ ਕੋਲ ਓਨਟਾਰੀਓ ਹਾਊਸਿੰਗ ਅਫੋਰਡੇਬਿਲੀ ਸੰਕਟ ਦਾ ਹੱਲ ਕੱਢਣ ਲਈ ਕੁੱਝ ਹੈ।”
ਓਰੀਆ ਦਾ ਪਲੇਟਫਾਰਮ ਓਨਟੈਰੀਓ ਦੇ ਹਾਊਸਿੰਗ ਅਫੋਰਡੇਬਿਲਟੀ ਸੰਕਟ ਨਾਲ ਨਿਪਟਣ ਲਈ ਅੱਠ ਦਲੇਰਾਨਾ ਸੁਝਾਅ ਕਰਦਾ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ:
ੲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਲੈਂਡ ਟ੍ਰਾਂਸਫਰ ਟੈਕਸ (ਐਲਟੀਟੀ) ਰੀਬੇਟ ਨੂੰ ਦੁੱਗਣਾ ਕਰਨਾ – ਘਰਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਨਾਲ ਕਦਮ ਮਿਲਾ ਕੇ ਰੱਖਣ ਲਈ, ਐਲਟੀਟੀ ਨੂੰ ਮੁਦਰਾਸਫਿਤੀ ਜੋੜਿਆ ਜਾਣਾ ਚਾਹੀਦਾ ਹੈ ਅਤੇ $4,000 ਤੋਂ ਦੁੱਗਣਾ ਕਰਕੇ $8,000 ਕਰ ਦਿੱਤਾ ਜਾਣਾ ਚਾਹੀਦਾ ਹੈ।
ੲ ਜ਼ੋਨਿੰਗ ਸੰਬੰਧੀ ਤਬਦੀਲੀਆਂ – ਸਥਾਨਕ ਜ਼ੋਨਿੰਗ ਨਿਯਮ ਬਹੁਤ ਜ਼ਿਆਦਾ ਲੋੜੀਂਦੇ ਸਟਾਰਟਰ ਘਰਾਂ ਨੂੰ ਰੋਕ ਕੇ ਰੱਖ ਰਹੇ ਹਨ, ਜਿਨ੍ਹਾਂ ਨੂੰ ਕਿ ਲੋਕ ਅਫੋਰਡ ਕਰ ਸਕਦੇ ਹਨ। ਪ੍ਰਾਂਤ ਨੂੰ ਹੋਰ ਡੁਪਲੈਕਸ, ਟ੍ਰਿਪਲੈਕਸ ਅਤੇ ਫੋਰਪਲੈਕਸ ਬਣਾਉਣ ਦੀ ਆਗਿਆ ਦੇਣ ਲਈ ਕਾਰਵਾਈ ਕਰਨੀ ਚਾਹੀਦੀ ਹੈ।
ੲ ਓਂਟਾਰੀਓ ਰੀਅਲ ਅਸਟੇਟ ਵਿਚੋਂ ਕੁਰਪਟ ਪੈਸਾ ਖਤਮ ਕਰਨਾ – ਓਨਟਾਰੀਓ ਸਰਕਾਰ ਨੂੰ ਇਕ ਜਨਤਕ ਲਾਭਕਾਰੀ ਮਾਲਕੀ ਰਜਿਸਟਰੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਘਰ ਖਰੀਦਦਾਰਾਂ ਨੂੰ ਲੈਂਡ ਟਾਈਟਲ ਅਧਿਕਾਰੀਆਂ ਨੂੰ ਆਪਣੀ ਪਛਾਣ ਦੱਸਣੀ ਪਵੇਗੀ ਤਾਂ ਜੋ ਰੀਅਲ ਅਸਟੇਟ ਵਿਚ ਹੋ ਰਹੀ ਮਨੀ ਲਾਂਡਰਿੰਗ ਨੂੰ ਘੱਟ ਕੀਤਾ ਜਾ ਸਕੇ।
ਓਰੀਆ ਦੇ ਪ੍ਰੈਜ਼ੀਡੈਂਟ ਸਟੇਸੀ ਇਵੌਇ ਨੇ ਕਿਹਾ, ”ਜੋ ਪਹਿਲਾਂ ਜੀਟੀਏ ਦਾ ਮੁੱਦਾ ਹੁੰਦਾ ਸੀ, ਉਹ ਹੁਣ ਇੱਕ ਪ੍ਰਾਂਤ-ਵਿਆਪੀ ਸਮੱਸਿਆ ਬਣ ਗਈ ਹੈ। ਛੋਟੇ, ਵਧੇਰੇ ਦਿਹਾਤੀ ਖੇਤਰਾਂ ਵਿਚ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਘਰਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹਾਊਸਿੰਗ ਅਫੋਰਡੇਬਿਲਟੀ ਸੰਕਟ ਆਪਣੇ ਆਪ ਠੀਕ ਨਹੀਂ ਹੋਵੇਗਾ। ਅਸੀਂ ਇੱਕ ਮੋੜ ‘ਤੇ ਹਾਂ ਅਤੇ ਓਨਟੈਰੀਓ ਨੂੰ ਸਰਕਾਰ ਕੋਲੋਂ ਵੱਡੀ ਅਗਵਾਈ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਓਨਟੇਰੀਓ ਦੇ ਵਧੇਰੇ ਲੋਕ ਘਰ ਖਰੀਦਣ ਦੇ ਸਮਰੱਥ ਹੋ ਸਕਣ।”
ਸੀਮਤ ਰਿਹਾਇਸ਼ੀ ਸਪਲਾਈ, ਮਹਾਂਮਾਰੀ ਨਾਲ ਸਬੰਧਿਤ ਕਾਰਕਾਂ, ਅਤੇ ਅਬਾਦੀ ਦੇ ਬਦਲਾਅ ਦੇ ਨਤੀਜੇ ਵਜੋਂ ਸੂਬੇ ਭਰ ਵਿੱਚ ਮਕਾਨਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਓਨਟਾਰੀਓ ਦੇ ਘਰਾਂ ਦੀਆਂ ਕੀਮਤਾਂ ਪਿਛਲੇ ਦਸ ਸਾਲਾਂ ਵਿੱਚ ਤਿੰਨ ਗੁਣਾ ਵਧ ਗਈਆਂ ਹਨ, ਪਰ ਔਸਤ ਘਰੇਲੂ ਆਮਦਨ ਵਿੱਚ ਕੇਵਲ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਵਧੇਰੇ ਜਾਣਕਾਰੀ ਵਾਸਤੇ ਅਤੇ ਓਰੀਆ (OREA) ਦੇ 2022 ਦੇ ਇਲੈਕਸ਼ਨ ਹਾਊਸਿੰਗ ਪਲੇਟਫਾਰਮ ਪੜ੍ਹਨ ਲਈ ਦੇਖੋ: www.AHomeForEveryone.info

Check Also

INFERTILITY MYTHS & FACTS: NEVER GIVE UP

Infertility is “the inability to conceive after 12 months of unprotected intercourse.” This means that …