Breaking News
Home / ਘਰ ਪਰਿਵਾਰ / ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ

ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ-ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ। ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ, ਤਾਂ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਵਿਚ ਪੰਜਾਬ ਰਹਿ ਰਹੇ ਆਪਣੇ ਪਰਿਵਾਰ ਦੀ ਚਿੰਤਾ ਹੁੰਦੀ ਹੈ।
ਸਭ ਤੋਂ ਵੱਧ ਪਰੇਸ਼ਾਨੀ ਉਹਨਾਂ ਨੂੰ ਉਸ ਵੇਲੇ ਹੁੰਦੀ ਹੈ ਜਦੋਂ ਉਨ੍ਹਾਂ ਦੇ ਮਾਂ-ਬਾਪ ਜਾਂ ਪਰਿਵਾਰ ਵਿੱਚੋਂ ਕੋਈ ਬੀਮਾਰ ਹੋ ਜਾਂਦਾ ਹੈ। ਉਸ ਨੂੰ ਇਲਾਜ਼ ਦੀ ਸਖਤ ਜ਼ਰੂਰਤ ਪੈ ਜਾਂਦੀ ਹੈ ਕਈ ਵਾਰੀ ਐਮਰਜੈਂਸੀ ਹਾਲਾਤ ਵੀ ਹੁੰਦੇ ਹਨ ਜਦੋਂ ਇਲਾਜ ਦੀ ਇਕਦਮ ਜ਼ਰੂਰਤ ਪੈ ਜਾਂਦੀ ਹੈ। ਐਹੋ ਜਿਹੇ ਮੌਕਿਆਂ ਤੇ ਕਈ ਵਾਰੀ ਸਾਡੇ ਐਨ ਆਰ ਆਈ ਭਰਾ ਭੈਣ ਬਹੁਤ ਲਾਚਾਰ ਮਹਿਸੂਸ ਕਰਦੇ ਹਨ ਕਿਉਂਕਿ ਉਹ ਆਪਣੇ ਪਰਿਵਾਰ ਤੋਂ ਬਹੁਤ ਦੂਰ ਹੁੰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਸਪਤਾਲ ਲਿਜਾਣ ਵਾਲਾ ਕੋਈ ਨਹੀਂ ਹੁੰਦਾ।
ਐਨ ਆਰ ਆਈ ਭੈਣਾਂ ਤੇ ਵੀਰਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਪੰਜਾਬ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ”ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ”। ਐਨ ਆਰ ਆਈ ਆਪਣੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਰਿਸ਼ਤੇਦਾਰਾਂ ਲਈ ਇਹ ਪਲਾਨ ਲੈ ਸਕਦੇ ਹਨ ਅਤੇ ਉਹਨਾਂ ਦੀਆਂ ਸਿਹਤ ਸੰਬੰਧੀ ਸਾਰੀਆਂ ਜ਼ਰੂਰਤਾਂ ਨੂੰ ਦੇਸ਼ ਤੋਂ ਬਾਹਰ ਬੈਠੇ ਹੋਏ ਵੀ ਪੂਰੀਆਂ ਕਰ ਸਕਦੇ ਹਨ। ਇਸ ਪਲਾਨ ਵਿੱਚ ਸ਼ਾਮਿਲ ਸਾਰੇ ਮੈਂਬਰਾਂ ਨੂੰ ਮੈਂਬਰਸ਼ਿਪ ਕਾਰਡ ਦਿੱਤਾ ਜਾਵੇਗਾ। ਇਸ ਕਾਰਡ ਦੇ ਉੱਤੇ ਹਸਪਤਾਲ ਦੇ ਟੈਲੀਫੋਨ ਨੰਬਰ ਵੀ ਲਿਖੇ ਹੋਣਗੇ। ਜਦੋਂ ਵੀ ਕਿਸੇ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਿਹਤ ਸਬੰਧੀ ਜ਼ਰੂਰਤ ਹੋਵੇਗੀ ਤਾਂ ਉਹ ਇਸ ਫੋਨ ਨੰਬਰ ਤੇ ਕਾਲ ਕਰਨਗੇ।
ਹਸਪਤਾਲ ਦੀ ਗੱਡੀ ਮਰੀਜ਼ ਨੂੰ ਉਸ ਦੇ ਘਰ ਤੋਂ ਹਸਪਤਾਲ ਲ਼ੈ ਆਵੇਗੀ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਏਗਾ।
ਇਲਾਜ ਦੇ ਦੌਰਾਨ ਐਨ ਆਰ ਆਈ ਨੂੰ ਮਰੀਜ਼ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਤਸੱਲੀ ਹੋ ਜਾਏ ਇਲਾਜ ਬਿਲਕੁਲ ਠੀਕ ਤਰ੍ਹਾਂ ਹੋ ਰਿਹਾ ਹੈ ਅਤੇ ਮਰੀਜ਼ ਦੀ ਕੇਅਰ ਹਰ ਸੰਭਵ ਤਰੀਕੇ ਨਾਲ ਕੀਤੀ ਜਾ ਰਹੀ ਹੈ। ਮਰੀਜ਼ ਦੇ ਠੀਕ ਹੋਣ ਤੇ ਇਲਾਜ ਦੀ ਡਿਸਚਾਰਜ ਸਮਰੀ ਅਤੇ ਅੱਗੇ ਇਲਾਜ / ਦਵਾਈਆਂ ਬਾਰੇ ਸਾਰੀ ਜਾਣਕਾਰੀ ਐਨ ਆਰ ਆਈ ਨੂੰ ਈਮੇਲ ਰਾਹੀ ਭੇਜ ਦਿੱਤੀ ਜਾਵੇਗੀ ਹਸਪਤਾਲ ਤੋਂ ਛੁੱਟੀ ਹੋਣ ਤੇ ਮਰੀਜ਼ ਨੂੰ ਉਸ ਦੇ ਘਰ ਪਹੁੰਚਾ ਦਿੱਤਾ ਜਾਵੇਗਾ।
ਇਸ ਪਲਾਨ ਤਹਿਤ ਡੀ ਐਮ ਸੀ ਹਸਪਤਾਲ ਲੁਧਿਆਣਾ ਪੰਜਾਬ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਕਿ ਐਨ ਆਰ ਆਈ ਭੈਣਾਂ ਅਤੇ ਭਰਾਵਾਂ ਨੂੰ ਆਪਣੇ ਪਰਿਵਾਰ ਅਤੇ ਨੇੜਲੇ ਰਿਸ਼ਤੇਦਾਰਾਂ ਦੀ ਸਿਹਤ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਵੀ ਫਿਕਰ ਨਾ ਰਹੇ। ਐਨ ਆਰ ਆਈ ਇਸ ਪਲਾਨ ਦਾ ਲਾਭ ਲੈਣ ਲਈ 932-932-9327 ਅਤੇ 98724-00866 ‘ਤੇ ਸੰਪਰਕ ਕਰ ਸਕਦੇ ਹਨ।

Check Also

BREAST CANCER

What is Breast Cancer? : Breast cancer is one of the most prevalent types of …