Breaking News
Home / ਘਰ ਪਰਿਵਾਰ / ਆਪ ਬੀਤੀ

ਆਪ ਬੀਤੀ

ਜਿਸ ਦਿਨਸਾਨੂੰ ਬੂੰਦ-ਬੂੰਦ ਲਈਤਰਸਣਾਪਿਆ
ਗੁਰਦੀਸ਼ ਕੌਰ ਗਰੇਵਾਲ
ਕੈਲਗਰੀ
ਪਿਛਲੇ ਸਾਲਜਦੋਂ ਮੈਂ ਇੰਡੀਆ ਗਈ ਤਾਂ ਇੱਕ ਦਿਨਸਵੇਰੇ ਬਿਜਲੀਚਲੀ ਗਈ ਤੇ ਨਾਲ ਹੀ ਪਾਣੀਵੀ। ਜੋ ਐਸੀ ਗਈ ਕਿ ਸਾਰਾਦਿਨਨਾ ਆਈ। ਕਿਸੇ ਦੀਟੈਂਕੀਵੀਖਾਲੀ..ਮੋਟਰਚਲਾ ਕੇ ਭਰੀਨਾ। ਕਿਸੇ ਦੇ ਭਾਂਡੇ ਸਫਾਈਆਂ ਤੋਂ ਰਹਿ ਗਏ ਤੇ ਕਿਸੇ ਦੇ ਕੱਪੜੇ ਧੋਣਵਾਲੇ।ਸ਼ਾਮ ਨੂੰ ਜੋ ਵੀਬਾਹਰਨਿਕਲੇ ਤਾਂ- ਪਾਣੀਬਿਜਲੀਦੀ ਹੀ ਚਰਚਾਕਰੇ।ਸਭ ਨੇ ਆਪੋ ਆਪਣੀਆਂ ਮੁਸ਼ਕਿਲਾਂ ਦੇ ਕਿੱਸੇ ਛੇੜੇ ਹੋਏ ਸਨ।ਮੇਰੀ ਇੱਕ ਗੁਆਂਢਣਮੈਂਨੂੰਕਹਿਣ ਲੱਗੀ-‘ਗਰੇਵਾਲ ਮੈਡਮ, ਕੈਨੇਡਾ ‘ਚ ਤਾਂ ਬਿਜਲੀਪਾਣੀਨਹੀਂ ਜਾਂਦਾਹੋਣਾ?’ ‘ਹਾਂ ਬਿਲਕੁੱਲ ਨਹੀਂ’ਮੈਂ ਬੜੇ ਮਾਣਨਾਲ ਕਿਹਾ-‘ਕਦੇ ਕਦਾਈਂ ਜੇ ਰਿਪੇਅਰਵਗੈਰਾਹੋਵੇ ਤਾਂ ਜਲਦੀ ਹੀ ਆ ਜਾਂਦੀ ਹੈ ਲਾਈਟ ਤਾਂ..ਪਰਪਾਣੀਦੀ ਤਾਂ ਉਸ ਮੁਲਕ ਵਿੱਚ ਅਜੇ ਕੋਈ ਕਮੀਨਹੀਂ…ਝੀਲਾਂ, ਝਰਨੇ, ਦਰਿਆ, ਸਮੁੰਦਰ ਬਹੁਤਹਨ…ਟੂਟੀ ਇੱਕ ਪਾਸੇ ਘੁਮਾਓਠੰਡਾਪਾਣੀ…ਦੂਜੇ ਪਾਸੇ ਘੁਮਾਓ ਗਰਮਪਾਣੀ…ਜਿੰਨਾ ਮਰਜ਼ੀਸ਼ਾਵਰਕਰੋ…’ ਮੈਂ ਦੱਸੀ ਜਾ ਰਹੀ ਸੀ ਕੈਨੇਡਾਦੀਆਂ ਸਿਫਤਾਂ।’ਤਾਂ ਹੀ ਤਾਂ ਸਾਡੇ ਲੋਕਕੈਨੇਡਾ ਨੂੰ ਤੁਰੇ ਜਾ ਰਹੇ ਹਨ’ਦੂਜੀਕਹਿਣ ਲੱਗੀ। ਮਨ ਹੀ ਮਨ ਵਿੱਚ, ਮੈਂਨੂੰਆਪਣੇ ਕੈਨੇਡੀਅਨਹੋਣਦਾਮਾਣਮਹਿਸੂਸਹੋਣ ਲੱਗਾ।
ਮੈਂ ਤੇ ਮੇਰਾਪਰਿਵਾਰ, ਇੱਥੇ (ਕੈਨੇਡਾ) ਇੱਕ ਬਿਲਡਿੰਗ ਵਿੱਚ ਪਿਛਲੇ ਦੋ ਕੁ ਸਾਲਾਂ ਤੋਂ ਰਹਿਰਹੇ ਹਾਂ। ਇਸ ਅਰਸੇ ਦੌਰਾਨ ਇੱਥੇ ਇੱਕ ਵਾਰੀਲਾਈਟ ਗਈ ਤੇ ਇੱਕ ਵਾਰੀਪਾਣੀ- ਉਹ ਵੀਕੇਵਲਚਾਰ ਘੰਟਿਆਂ ਲਈ। ਜਿਸ ਦਾਨੋਟਿਸ ਬਿਲਡਿੰਗ ਦੇ ਮੇਨ ਗੇਟ ਤੇ ਪਹਿਲਾਂ ਹੀ ਲੱਗਿਆ ਹੋਇਆ ਸੀ -‘ਕਿ ਰਿਪੇਅਰਕਾਰਨ ਇੰਨੇ ਘੰਟਿਆਂ ਲਈਪਾਣੀ ਜਾਂ ਬਿਜਲੀ ਬੰਦ ਰਹੇਗਾ’। ਸੋ ਅਸੀਂ ਸਭ ਨੇ ਤਕਰੀਬਨਪਹਿਲਾਂ ਕਾਫੀਪਾਣੀਭਰਲਿਆ ਸੀ। ਜਿਸ ਨੇ ਨੋਟਿਸ ਵੱਲ ਧਿਆਨਨਹੀਂ ਦਿੱਤਾ, ਉਹਨਾਂ ਨੂੰ ਹੀ ਕੁੱਝ ਮੁਸ਼ਕਲ ਆਈ ਬਾਕੀਆਂ ਨੂੰ ਨਹੀਂ।ਪਰਪਿਛਲੇ ਮਹੀਨੇ ਦੀਘਟਨਾ ਨੇ ਤਾਂ ਸਾਨੂੰ ਇੰਡੀਆ ਯਾਦਕਰਾ ਦਿੱਤਾ।
ਹੋਇਆ ਇੰਜ ਕਿ- ਪਿਛਲੇ ਮਹੀਨੇ ਇੱਕ ਦਿਨਬਿਨਾਂ ਨੋਟਿਸ ਦੇ, ਸ਼ਾਮ ਨੂੰ 6 ਕੁ ਵਜੇ ਅਚਾਨਕਪਾਣੀਚਲਾ ਗਿਆ। ਕਿਸੇ ਨੂੰ ਇਸ ਗੱਲ ਦਾਇਲਮਨਹੀਂ ਸੀ ਕਿ ਇਹ ਕਿੰਨੀ ਦੇਰਬਾਅਦ ਆਏਗਾ। ਜਿੰਨਾ ਕੁ ਪਾਣੀਘਰ ਵਿੱਚ, ਕਿਸੇ ਜੱਗ ਜਾਂ ਬੋਤਲਾਂ ਵਿੱਚ ਸੀ, ਅਸਾਂ ਸੰਭਲ ਸੰਭਲ ਕੇ ਵਰਤਿਆਸਵੇਰ ਤੱਕ। ਤਾਂ ਵੀ ਛੇ ਕੁ ਵਜੇ ਤੱਕ ਸਾਡੇ ਕੋਲ ਦੋ ਚਾਰ ਘੁੱਟ ਹੀ ਪਾਣੀਬਚਿਆ, ਜੋ ਛੋਟੇ ਬੱਚੇ ਦੇ ਪੀਣ ਲੱਈ ਰੱਖ ਲਿਆ।ਮੇਰੀਨੂੰਹ ਨੇ ਆਪਣੇ ਯੂਨੀਵਰਸਿਟੀਪੜ੍ਹਦੇ ਭਰਾ ਨੂੰ ਫੋਨਕੀਤਾ ਕਿ- ‘ਸਾਡੀ ਬਿਲਡਿੰਗ ਵਿੱਚ ਪਾਣੀਚਲਾ ਗਿਆ ਹੈ- ਤੂੰ ਕੁਝ ਖਾਲੀਬੋਤਲਾਂ ਭਰ ਕੇ ਦੇ ਜਾ’। ਰਾਤੀਂ ਦੇਰਨਾਲ ਸੌਣ ਕਾਰਨ ਉਹ ਅਜੇ ਨੀਂਦ ਵਿੱਚ ਹੀ ਸੀ, ਉਸ ਫੋਨਨਾ ਚੁੱਕਿਆ। ਬਿਲਡਿੰਗ ਦੇ ਮਾਲਕ ਨੂੰ ਫੋਨਕੀਤਾ ਤਾਂ ਉਸ ਨੇ ਦੱਸਿਆ ਕਿ- ਪਾਈਪਫਟ ਗਈ ਹੈ ਤੇ ਰਿਪੇਅਰਚਲਰਹੀ ਹੈ। ਉਮੀਦ ਹੈ 11: 30 ਤੱਕ ਠੀਕ ਹੋ ਜਾਏਗੀ। ਟੌਇਲਟ ਜਾਣ ਤੋਂ ਵੀਸਾਰਾ ਔਖੇ। ਕਹਿੰਦੇ ਹਨ ਕਿ- ਜਦੋਂ ਕਿਸੇ ਚੀਜ਼ ਦੀਕਮੀ ਹੋ ਜਾਵੇ ਤਾਂ ਉਸ ਦੀਕੀਮਤਬਾਰੇ ਪਤਾਚਲਦਾ ਹੈ। ਸੋ ਖੁਲ੍ਹਾ ਪਾਣੀਵਰਤਣਵਾਲਿਆਂ ਨੂੰ, ਪਹਿਲੀਬਾਰਪਾਣੀਦੀਅਸਲੀਅਹਿਮੀਅਤਦਾਪਤਾ ਲੱਗਾ।
ਸ਼ਾਮਦਾਪਾਣੀ ਗਿਆ ਹੋਣਕਾਰਨ, ਰਾਤ ਦੇ ਸਾਰੇ ਬਰਤਨਜੂਠੇ ਹੋਣ ਦੇ ਨਾਲਨਾਲ, ਸੁੱਕੇ ਵੀਪਏ ਸਨ। ਕਿਉਂਕਿ ਪਾਣੀਦੀਕਮੀਕਾਰਨ, ਅਸਾਂ ਕਿਸੇ ਭਾਂਡੇ ਵਿੱਚ ਪਾਣੀਵੀਨਾਪਾਇਆ। ਦੋ ਕੁ ਬੂੰਦਾਂ ਨਾਲ ਹੱਥ ਸੁੱਚੇ ਕਰਦੇ ਤੇ ਕੁੱਝ ਖਾ ਪੀਲੈਂਦੇ। ਇੰਨਾ ਸ਼ੁਕਰ ਸੀ ਕਿ- ਦੁਪਹਿਰ ਵੇਲੇ ਦਾਲਸਬਜ਼ੀ ਇੰਨੀ ਕੁ ਬਣਾਲਈ ਸੀ ਜੋ ਦੂਜੇ ਦਿਨ ਤੱਕ ਵੀਚਲਦੀਰਹੀ।ਮੈਂਨੂੰ ਗੁਰਦੁਆਰੇ ਰਾਈਡਦੇਣਵਾਲੀਲੜਕੀਦਾਖਿਆਲ ਆਇਆ। ਉਸ ਦਾਘਰਮੇਰੇ ਘਰ ਤੋਂ ਕੋਈ ਬਹੁਤਾਦੂਰਨਹੀਂ ਸੀ। ਉਹ ਸਕੂਲ ਬੱਸ ਚਲਾਉਂਦੀ, ਤੇ ਉਸ ਨੇ 7 ਵਜੇ ਬੱਚੇ ਛੱਡਣ ਚਲੇ ਜਾਣਾ ਸੀ। ਮੈਂ ਉਸ ਨੂੰ ਮੈਸਜ ਤੇ ਹੀ ਕਿਹਾ ਕਿ- ਸਾਡੇ ਘਰਪਾਣੀਦੀ ਬੂੰਦ ਨਹੀਂ ਹੈ। ਜੇ ਹੋ ਸਕੇ ਤਾਂ ਇੱਕ ਦੋ ਬੋਤਲਾਂ ਭਰ ਕੇ ਜਾਣ ਲੱਗੀ ਫੜਾਦੇਵੇ। ਉਸ ਦੇ ਘਰ ਦੋ ਦਿਨਪਹਿਲਾਂ ਹੀ ਸਿਮਰਨਸਮਾਗਮ ਹੋ ਕੇ ਹਟੇ ਸਨ। ਉਸ ਨੇ ਕੁਦਰਤੀਬਾਹਰਨਿਕਲਣਵੇਲੇ ਮੈਸਜਦੇਖਲਿਆ- ਪਰ ਉਸ ਕੋਲਵੀਖਾਲੀਬੋਤਲਾਂ ਲੱਭ ਕੇ ਪਾਣੀਭਰਨਦਾਟਾਈਮਨਹੀਂ ਸੀ। ਉਸ ਨੇ, ਘਰਸਿਮਰਨਲਈ ਆਈਆਂ ਪਾਣੀਦੀਆਂ ਬਚੀਆਂ ਬੰਦ ਬੋਤਲਾਂ ਵਿਚੋਂ, ਚਾਰਬੋਤਲਾਂ ਲਿਫਾਫੇ ਵਿੱਚ ਪਾਈਆਂ ਤੇ ਰੋਡ ਤੇ ਫੜਾ ਗਈ। ਉਸ ਤੋਂ ਲਿਫਾਫਾਫੜਦਿਆਂ, ਮੈਂ ਕਈ ਵਾਰ ਉਸ ਦਾ ਧੰਨਵਾਦ ਕੀਤਾ।ਹਰ ਰੋਜ਼ ਸ਼ਾਮ ਨੂੰ ਲੇਕ ਤੇ ਸੈਰਕਰਦਿਆਂ, ਮੇਰੀਆਂ ਕਈ ਸਹੇਲੀਆਂ ਬਣ ਗਈਆਂ। ਜਿਹਨਾਂ ਵਿੱਚੋਂ ਇੱਕ ਇਸੇ ਹੀ ਬਿਲਡਿੰਗ ਦੀ ਚੌਥੀ ਮੰਜ਼ਿਲ ਤੇ, ਆਪਣੇ ਪਰਿਵਾਰਨਾਲ ਰਹਿੰਦੀ ਹੈ। ਉਸ ਦਾਬੇਟਾ ਐਡਮੰਟਨ ਦੇ ਨੇੜੇ ਜੌਬ ਕਰਦਾ ਤੇ ਵੀਕਐਂਡ ਤੇ ਹੀ ਆਉਂਦਾਜਦ ਕਿ ਉਸ ਦੀਪੀ.ਐਚ.ਡੀਕਰਦੀਨੂੰਹ, ਆਪਣੇ ਪਰੌਜੈਕਟ ਦੇ ਸਬੰਧ ਵਿੱਚ ਚਾਰਦਿਨਲਈਯੂ. ਐਸ.ਏ. ਗਈ ਹੋਈ ਸੀ। ਸੋ ਇਸ ਘਟਨਾਵਾਲੇ ਦਿਨ, ਉਹ ਤੇ ਉਸ ਦੀਢਾਈ ਕੁ ਸਾਲਦੀਪੋਤੀ ਹੀ ਸਨਘਰੇ।ਮੈਂਨੂੰਆਪਣੇ ਨਾਲੋਂ ਵੱਧ ਉਹਨਾਂ ਦਾਫਿਕਰ ਸੀ। ਮੇਰੇ ਕੋਲ ਤਾਂ ਮੇਰੀਨੂੰਹਵੀ ਸੀ, ਜਿਸ ਨੇ ਦੋ ਦਿਨਘਰੋਂ ਕੰਮ ਕਰਨਾ ਸੀ, ਪਰ ਉਹ ਤਾਂ ਵਿਚਾਰੀਪੋਤੀ ਨੂੰ ਛੱਡ ਕੇ, ਕਿਤੋਂ ਪਾਣੀਲੈਣਵੀਨਹੀਂ ਜਾ ਸਕਦੀ।ਮੈਂ ਸਵੇਰ ਹੁੰਦਿਆਂ ਹੀ, ਪਹਿਲਾਂ ਉਸ ਦਾਹਾਲ ਪੁੱਛਿਆ। ਉਸ ਨੇ ਦੱਸਿਆ ਕਿ- ‘ਇੱਕ ਪਾਣੀਦੀਕੇਨੀਸਟੋਰ ਵਿੱਚ ਐੇਮਰਜੈਂਸੀਂ ਲਈਸਾਂਭੀ ਹੋਈ ਸੀ ਬੇਟੇ ਨੇ, ਜਿਸ ਨਾਲਮੈਂ ਹੁਣ ਤੱਕ ਸਾਰਿਆ।ਪੀਣਦਾ ਤਾਂ ਸਰ ਗਿਆ, ਪਰ ਹੱਥ ਸੁੱਚੇ ਕਰਨਲਈਪਾਣੀਨਹੀਂ।ਕਿਚਨ ਵਿੱਚ ਕਿਵੇਂ ਜਾਵਾਂ? ਜੇ ਤੁਹਾਡੇ ਕੋਲ ਹੈ ਤਾਂ ਇੱਕ ਮੱਘ ਦੇ ਜਾਵੋ’।ਮੈਂ ਉਹਨਾਂ ਚਾਰਬੋਤਲਾਂ ਵਿੱਚੋਂ ਦੋ ਲਿਫਾਫੇ ਵਿੱਚ ਪਾ ਕੇ ਲਿਫਟਰਾਹੀਂ ਉਸ ਨੂੰ ਦੇਣਚਲੀ ਗਈ। ਪਰਮੈਂ ਹੈਰਾਨ ਹੋਈ ਉਸ ਦੀਕਿਚਨਦੇਖ ਕੇ- ਸਾਰੇ ਬਰਤਨਵਗੈਰਾਸਾਫਪਏ ਸਨ।ਮੇਰੇ ਪੁੱਛਣ ਤੇ ਉਸ ਦੱਸਿਆ ਕਿ- ‘ਮੈਂਨੂੰਰਾਤੀਂ ਨੀਂਦਨਹੀਂ ਸੀ ਆ ਰਹੀ- ਤੇ ਮੈਂ ਟੂਟੀਵੀ ਖੁਲ੍ਹੀ ਛੱਡੀ ਸੀ ਤਾਂ ਕਿ ਪਾਣੀਦਾਪਤਾ ਲੱਗ ਜਾਵੇ।ਰਾਤ 11 ਵਜੇ ਪਾਣੀ ਆਇਆ ਤਾਂ ਮੈਂ ਫਟਾਫਟਸਾਰੇ ਬਰਤਨਕਰਲਏ ਜਦ ਕਿ ਅੱਧੇ ਘੰਟੇ ਬਾਅਦਫਿਰ ਬੰਦ ਹੋ ਗਿਆ’। ਪਰ ਅਸੀਂ ਤਾਂ ਸਾਢੇ ਕੁ ਦਸਵਜੇ ਤੱਕ ਪਾਣੀਉਡੀਕ ਕੇ ਸੌਂ ਗਏ ਸੀ। ਵਾਪਸੀ ਤੇ ਲਿਫਟ ‘ਚ ਕਈ ਬੱਚੇ ਮਿਲੇ- ਜੋ ਵਿਚਾਰੇ ਕੁਮਲਾਏ ਚਿਹਰਿਆਂ ਨਾਲ ਹੀ ਕੰਮਾਂ ਤੇ ਜਾ ਰਹੇ ਸਨ।ਤਕਰੀਬਨ ਨੌਂ ਕੁ ਵਜੇ, ਮੇਰੀਨੂੰਹ ਦੇ ਭਰਾ ਨੇ ਮੈਸਜਦੇਖੇ ਤਾਂ ਉਹ ਦੁੱਧ ਦੀਆਂ ਖਾਲੀਕੇਨੀਆਂ ਤੇ ਕੋਲਡ ਡਰਿੰਕ ਦੀਆਂ ਬੋਤਲਾਂ, ਸਾਰੀਆਂ ਭਰ ਕੇ ਦੇ ਗਿਆ। ਮੈਂ ਫਿਰਆਪਣੀਸਹੇਲੀ ਨੂੰ ਪੁੱਛਿਆ ਕਿ- ‘ਹੁਣਪਾਣੀਬਹੁਤ ਆ ਗਿਆ ਹੈ..ਜੇ ਲੋੜ ਹੈ ਤਾਂ ਦੇ ਜਾਵਾਂ’।ਪਰ ਉਸ ਦੱਸਿਆ ਕਿ ਉਸ ਨੇ ਹਿਊਮਡਿਟੀਫਾਇਰ ਵਿੱਚੋਂ ਇੱਕ ਮੱਘ ਪਾਣੀ ਕੱਢ ਲਿਆ ਸੀ ਹੱਥ ਵਗੈਰਾਧੋਣਲਈ।ਮੈਂ ਦੇਖਿਆ ਕਿ- ਮੇਰੇ ਘਰਵੀ ਤਾਂ ਉਸ ਵਿੱਚ ਦੋ ਕੁ ਗਲਾਸਪਾਣੀਪਿਆ ਸੀ, ਪਰਮੈਂਨੂੰ ਉਸ ਦਾਧਿਆਨਨਹੀਂ ਰਿਹਾ।ਭਾਈ- ਲੋੜਕਾਢਦੀ ਮਾਂ ਹੈ। ਸਵੇਰੇ 11:30 ਵਜੇ ਪਾਣੀ ਆਇਆ, ਪਰਬਰਫਵਰਗਾਠੰਢਾ। ਤਾਂ ਵੀ ਅਸੀਂ ਸ਼ੁਕਰਕੀਤਾ ਕਿ ਠੰਢਾ ਹੀ ਸਹੀ, ਪਾਣੀ ਤਾਂ ਹੈ। ਉਸ ਪਾਣੀਨਾਲ ਹੀ ਰਸੋਈਸਾਂਭੀ। ਘੰਟੇ ਕੁ ਬਾਅਦਫਿਰਚਲਾ ਗਿਆ ਪਰ ਅਸੀਂ ਉਸ ਸਮੇਂ ਵਿੱਚ ਬਾਥਰੂਮ ਵਿੱਚ ਵੀਬਾਲਟੀਭਰ ਕੇ ਰੱਖ ਲਈ।ਪਰ ਉਸ ਦਿਨ ਕੋਈ ਵੀਨ੍ਹਾਤਾਧੋਤਾਨਾ।ਮੇਰੇ ਵਰਗੀ ਨੇ ਤਾਂ ਹੱਥ ਮੂੰਹ ਧੋ ਕੇ ਨਿੱਤ ਨੇਮਕਰ, ਅਰਦਾਸ ਵਿੱਚ ਗੁਰੂਸਾਹਿਬ ਤੋਂ ਭੁੱਲ ਚੁੱਕ ਦੀਖਿਮਾ ਮੰਗ ਲਈ, ਤੇ ਨਾਸ਼ਤਾਕਰਲਿਆ।ਪਰਮੇਰੀਸਹੇਲੀ ਤਾਂ ਆਪਣੇ ਹਿੰਦੂ ਧਰਮ ਵਿੱਚ ਬਹੁਤ ਪ੍ਰਪੱਕ ਸੀ। ਉਹ ਤਾਂ ਨਹਾ ਕੇ, ਪੂਜਾਪਾਠਕਰਕੇ ਹੀ ਕੁੱਝ ਖਾਂਦੀ ਸੀ। ਉਸ ਨੇ ਪੋਤੀ ਨੂੰ ਦੁੱਧ ਜਾਂ ਫਰੂਟ ਖੁਆ ਦਿੱਤਾ-ਪਰ ਆਪਪਾਣੀਦਾ ਘੁੱਟ ਵੀਨਹੀਂ ਸੀ ਪੀਤਾ 11 ਵਜੇ ਤੱਕ। 11:30 ਪਾਣੀ ਆਇਆ ਤਾਂ ਉਸ ਨੇ ਚਿਲਡਵਾਟਰਨਾਲ ਹੀ ਇਸ਼ਨਾਨਕੀਤਾ, ਪੂਜਾਪਾਠਕੀਤਾ ਤੇ ਫਿਰ ਕੁਝ ਖਾਧਾ।ਮੈਂ ਹੈਰਾਨ ਹੁੰਦੀ ਹਾਂ- ਉਸ ਦਾਸਬਰ ਸੰਤੋਖ ਵੇਖ ਕੇ।
ਦੋ ਦਿਨ ਇਸੇ ਤਰ੍ਹਾਂ, ਠੰਢਾਪਾਣੀਲੁਕਣਮੀਟੀਖੇਡਦਾਰਿਹਾਸਾਡੇ ਨਾਲ।ਤੀਸਰੇ ਦਿਨਮੇਰੀਨੂੰਹ ਨੇ ਔਫਿਸ ਜਾਣਾ ਸੀ, ਉਸ ਦੀ ਜਰੁਰੀ ਮੀਟਿੰਗ ਸੀ। ਉਸ ਦਾਸਿਰਧੋਣਵਾਲਾ ਸੀ, ਪਰ ਅਜੇ ਵੀਪਾਣੀ ਗਰਮਨਹੀਂ ਸੀ ਆ ਰਿਹਾ।ਸ਼ਾਇਦ ਕੋਈ ਵੱਡਾ ਹੀ ਨੁਕਸਪੈ ਗਿਆ ਸੀ। ਵੇਸੇ ਕੈਨੇਡਾ ਵਿੱਚ ਤਾਂ ਇੰਨੀ ਦੇਰਕਦੇ ਰਿਪੇਅਰ ਨੂੰ ਲਗਦੀਨਹੀਂ।ਮੈਂ ਉਸ ਨੂੰ ਕਿਹਾ ਕਿ- ‘ਮੈਂ ਤਾਂ ਅੱਜ ਗੈਸ ਤੇ ਪਤੀਲਾ ਗਰਮਕਰਕੇ, ਉਸ ਪਾਣੀ ਵਿੱਚ ਮਿਲਾ ਕੇ ਨਹਾਲਿਆ। ਸੋ ਤੈਂਨੂੰਵੀ ਗੈਸ ਤੇ ਕਰ ਦਿੰਦੇ ਹਾਂ’। ਅਸਾਂ ਪੁੱਛਿਆ ਕਿ- ‘ਦੋ ਕੁ ਬਾਲਟੀਆਂ ਨਾਲਨਹਾਲਵੇਂਗੀ?’ ਪਰ ਉਸ ਕਿਹਾ, ‘ਮੈਂ ਤਾਂ ਪਹਿਲਾਂ ਸ਼ੈਂਪੂਕਰਨਾ ਹੈ ਫਿਰ ਕੰਡੀਸ਼ਨਰ- ਪਤਾਨਹੀਂ ਕਿੰਨੀਆਂ ਕੁ ਬਾਲਟੀਆਂ, ਮੈਂ ਸ਼ਾਵਰਕਰਦੇ ਹੋਏ ਵਰਤਲੈਂਦੀ ਹਾਂ’। ਮੈਂਨੂੰ ਅਹਿਸਾਸ ਹੋਇਆ ਕਿ- ਅਸੀਂ ਲੋਕਸ਼ਾਵਰਕਰਦੇ ਹੋਏ, ਕਿੰਨਾ ਪਾਣੀ ਜ਼ਾਇਆ ਕਰ ਦਿੰਦੇ ਹਨ।
ਮੇਰੀ ਸੋਚ ਕਈ ਵਰ੍ਹੇ ਪਿੱਛੇ ਚਲੀ ਗਈ। ਕਿਵੇਂ ਸਾਡੇ ਬੀਜ਼ੀਐਤਵਾਰਸਵੇਰੇ ਹੀ ਚੁਲ੍ਹੇ ਵਿੱਚ ਮੋਟੀਆਂ ਲੱਕੜਾਂ ਲਾ ਦਿੰਦੇ ਤੇ ਸਭ ਨੂੰ ਨਹਾਉਣਲਈ ਕਹੀ ਜਾਂਦੇ।ਸਾਨੂੰਹੁਕਮ ਹੁੰਦਾ ਸੀ ਕਿ- ਜਿੰਨਾ ਪਾਣੀਪਤੀਲੇ ਚੋਂ ਲੈਲਵੋ, ਉੰਨਾ ਹੋਰਪਾਦਿਓ।ਸ਼ਹਿਰ ਵਿੱਚ ਵੀ ਇਕਾਸੀ ਬਿਆਸੀ ਤੱਕ- ਸਟੋਵ, ਅੰਗੀਠੀ, ਚੁਲ੍ਹੇ ਹੀ ਹੁੰਦੇ ਸਨ। ਗੈਸ ਜਾਂ ਗੀਜ਼ਰ ਅਜੇ ਨਹੀਂ ਸੀ ਆਏ ਘਰ੍ਹਾਂ ਵਿੱਚ। ਉਦੋਂ ਵੀਸਾਡੇ ਬੇਜੀ ਅੰਗੀਠੀ ਜਾਂ ਚੁਲ੍ਹੇ ਤੇ, ਪਾਣੀ ਦੇ ਪਤੀਲੇ ਸਰਦੀ ਵਿੱਚ ਗਰਮਕਰਕਰਕੇ, ਸਭ ਨੂੰ ਨਹਾਉਣਲਈ ਦਿੰਦੇ। ਸੋ ਮੈਂ ਵੀ ਉਸ ਦਿਨ ਇਹੀ ਕੀਤਾ। ਗੈਸ ਦੇ ਚਾਰੇ ਚੁਲ੍ਹਿਆਂ ਤੇ ਚਾਰਪਤੀਲੇ ਭਰ ਕੇ ਰੱਖ ਦਿੱਤੇ। ਮੈਂ ਪੋਤੇ ਨੂੰ ਲੈ ਕੇ ਆਪਣੇ ਕਮਰੇ ਵਿੱਚ ਖਿਡਾਉਣ ਲੱਗੀ, ਤੇ ਬੇਟੇ ਦੀਡਿਊਟੀਲਾਈ ਕਿ- ਉਹ ਉਸ ਨੂੰ ਬਾਥਰੂਮ ਵਿੱਚ ਇੱਕ ਇੱਕਪਤੀਲਾਦੇਈਜਾਵੇ। ਸੋ ਇਸ ਤਰ੍ਹਾਂ ਚਾਰਬਾਲਟੀਆਂ ਨਾਲ, ਰਾਤ ਨੂੰ ਉਸ ਦਾਸਿਰ ਧੁਆਇਆ।
ਮੰਗਲਵਾਰ ਸ਼ਾਮਦਾਪਾਣੀ ਗਿਆ ਹੋਇਆ, ਜਾ ਕੇ ਸ਼ੁਕਰਵਾਰਸਵੇਰੇ ਨੌਰਮਲ (ਗਰਮ- ਠੰਢਾ) ਪਾਣੀ ਆਇਆ ਤਾਂ ਸਭ ਨੇ ਸੁੱਖ ਦਾ ਸਾਹ ਲਿਆ।ਹੁਣ ਉਸ ਦਿਨ ਤੋਂ, ਸਭ ਨੇ ਕੁਝ ਪਾਣੀਆਪਣੇ ਸਟੋਰਾਂ ਵਿੱਚ ਸਟੋਰਕਰਲਿਆ ਹੈ।
ਸਾਥੀਓ- ਉਸ ਦਿਨਸਾਨੂੰਸਮਝਪਈ ਕਿ- ਪਾਣੀ ਤੋਂ ਬਿਨਾਜਿਉਣਾ ਕਿੰਨਾ ਮੁਸ਼ਕਿਲ ਹੈ। ਸ਼ੁਕਰਾਨਾਕਰੀਏ ਕੁਦਰਤਦਾ- ਜੋ ਸਾਨੂੰਹਵਾ- ਪਾਣੀ ਮੁਫਤ ਦੇ ਰਹੀ ਹੈ। ਪਰ ਅਸੀਂ- ਲੋਕਸ਼ਾਵਰਕਰਦੇ, ਬੁਰੱਸ਼ ਕਰਦੇ, ਬਰਤਨ ਮਾਂਜਦੇ..ਕਿੰਨਾ ਹੀ ਪਾਣੀਵੇਸਟਕਰੀਜਾਂਦੇ ਹਾਂ। ਟੂਟੀਆਂ ਲਗਾਤਾਰਚਲਦੀਆਂ ਰਹਿੰਦੀਆਂ ਹਨ।ਕੁਦਰਤੀਨਿਆਮਤਾਂ ਦੀ ਸੰਭਾਲ ਕਰਨਾ ਤਾਂ ਸਾਡਾਫਰਜ਼ ਬਣਦਾ ਹੈ ਨਾ! ਪਾਣੀ ਦੇ ਸਰੋਤਾਂ ਬਾਰੇ ਚਿੰਤਾ ਕਰਦਿਆਂ ਹੀ, ਮੈਂ ਇੱਕ ਗੀਤਲਿਖਿਆ ਹੈ-
ਧਰਤੀ ਮਾਂ ਦੀ ਹਿੱਕ ਦੇ ਵਿੱਚੋਂ, ਮੁੱਕ ਚਲਿਆ ਏ ਪਾਣੀ,
ਧਰਤੀ ਤੇ ਕੋਈ ਜੀਵਨੀ੍ਹ ਬਚਣਾ, ਹੋਣੀਖਤਮਕਹਾਣੀ।
: ::

 

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …