Breaking News
Home / ਘਰ ਪਰਿਵਾਰ / ਕਿਲ੍ਹਾ ਰਾਏਪੁਰ ਦਾ82ਵਾਂ ਖੇਡਮੇਲਾ ਅਮਿੱਟ ਯਾਦਾਂ ਛੱਡਦਿਆਂ ਸੰਪੰਨ

ਕਿਲ੍ਹਾ ਰਾਏਪੁਰ ਦਾ82ਵਾਂ ਖੇਡਮੇਲਾ ਅਮਿੱਟ ਯਾਦਾਂ ਛੱਡਦਿਆਂ ਸੰਪੰਨ

ਬਜ਼ੁਰਗਾਂ ਦੀਆਂ ਦੌੜਾਂ ਰਹੀਆਂ ਖਿੱਚ ਦਾ ਕੇਂਦਰ
ਡੇਹਲੋਂ : ਪੇਂਡੂ ਉਲੰਪਿਕਸ ਦੇ ਨਾਂ ਨਾਲਮਸ਼ਹੂਰਕਿਲ੍ਹਾਰਾਏਪੁਰਦਾ82ਵਾਂ ਖੇਡਮੇਲਾਐਤਵਾਰ ਨੂੰ ਅਮਿੱਟਯਾਦਾਂ ਛੱਡਦਾਸੰਪੰਨ ਹੋ ਗਿਆ। ਮੇਲੇ ਦੌਰਾਨ ਭਗਵੰਤਮੈਮੋਰੀਅਲ ਹਾਕੀ ਕੱਪਲਈਫ਼ਸਵੇਂ ਮੁਕਾਬਲੇ ਹੋਏ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਦੌੜ, ਅਥਲੈਟਿਕਸ, ਬਾਜੀਗਰਾਂ ਵੱਲੋਂ ਦਿਖਾਏ ਅਤੇ ਮੋਟਰਸਾਈਕਲਾਂ ਉੱਤੇ ਕੀਤੇ ਕਰਤੱਬ, ਕੁੱਤਿਆਂ ਦੀਆਂ ਦੌੜਾਂ ਮੇਲੇ ਦੇ ਆਖ਼ਰੀਦਿਨਦਾਸ਼ਿੰਗਾਰਬਣੀਆਂ। ਇਸ ਮੌਕੇ ਨਿਹੰਗ ਸਿੰਘਾਂ ਦਾਵੀਪੂਰਾ ਜਾਹੋ-ਜਲਾਲਦੇਖਣ ਨੂੰ ਮਿਲਿਆ। ਗਰੇਵਾਲਸਪੋਰਟਸਸਟੇਡੀਅਮਵਿੱਚਖੇਡਾਂ ਦੇ ਆਖ਼ਰੀਦਿਨ ਮੁੱਖ ਮਹਿਮਾਨਵੱਜੋਂ ਪੰਜਾਬ ਦੇ ਵਿੱਤਮੰਤਰੀਮਨਪ੍ਰੀਤ ਸਿੰਘ ਬਾਦਲ ਨੇ ਸ਼ਿਰਕਤਕੀਤੀ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਤੋਂ ਇਸ ਮੈਦਾਨ’ਤੇ ਕੁਸ਼ਤੀਮੁਕਾਬਲੇ ਵੀਕਰਾਏ ਜਾਣਗੇ। ਉਨ੍ਹਾਂ ਖੇਡਐਸੋਸੀਏਸ਼ਨਲਈ 15 ਲੱਖਰੁਪਏ ਤੇ ਪਿੰਡ ਦੇ ਵਿਕਾਸਕਾਰਜਾਂ ਲਈ 10 ਲੱਖਰੁਪਏ ਵਿਸ਼ੇਸ਼ ਗ੍ਰਾਂਟਦੇਣਦਾਐਲਾਨਵੀਕੀਤਾ। ਖੇਡਮੇਲੇ ਵਿਚਕੈਬਨਿਟਮੰਤਰੀਨਵਜੋਤ ਸਿੰਘ ਸਿੱਧੂ ਨੇ ਜੇਤੂਆਂ ਨੂੰ ਇਨਾਮਾਂ ਦੀਵੰਡਕੀਤੀ। ਉਨ੍ਹਾਂ ਐਲਾਨਕੀਤਾ ਕਿ ਪੁਰਾਤਨਵਿਰਸੇ ਨੂੰ ਸੰਭਾਲਣਵਾਲੇ ਇਸ ਮੇਲੇ ਨੂੰ ਸਾਲਾਨਾ 10 ਲੱਖਰੁਪਏ ਦੀਸਹਾਇਤਾਦਿੱਤੀਜਾਵੇਗੀ। ਇਸ ਮੌਕੇ ਜੰਗਲਾਤਮੰਤਰੀਸਾਧੂ ਸਿੰਘ ਧਰਮਸੋਤ, ਗਰੇਵਾਲਸਪੋਰਟਸਐਸੋਸੀਏਸ਼ਨ ਦੇ ਪ੍ਰਧਾਨ ਗੁਰਸੰਦੀਪ ਸਿੰਘ ਸਨੀ ਨੇ ਵੀਆਪਣੇ ਵਿਚਾਰਰੱਖੇ। ਇਸ ਮੌਕੇ ਭਗਵੰਤਮੈਮੋਰੀਅਲ ਗੋਲਡ ਹਾਕੀ ਕੱਪਲਈ ਹੋਏ ਫ਼ਸਵੇਂ ਮੁਕਾਬਲੇ ਵਿਚ ਹਾਂਸ ਕਲਾਂ ਕਲੱਬ ਨੇ ਰੂਮੀਕਲੱਬ ਨੂੰ 2-0 ઠਦੇ ਫਰਕਨਾਲਹਰਾ ਕੇ ਕੱਪ’ਤੇ ਕਬਜ਼ਾਕੀਤਾ। ਲੜਕੀਆਂ ਦੀ ਹਾਕੀ ਦੇ ਫਾਈਨਲਮੁਕਾਬਲੇ ਵਿਚੋਂ ਜਲਾਲਦੀਵਾਲ ਨੇ ਸਰਕਾਰੀਕਾਲਜਲੁਧਿਆਣਾ ਨੂੰ 4-3 ਨਾਲਹਰਾਇਆ। ਇਸ ਦੌਰਾਨ ਲੜਕਿਆਂ ਦੀ 200 ਮੀਟਰ ਦੌੜ ਵਿਚੋਂ ਅਰਸ਼ਦੀਪ ਸਿੰਘ ਪਟਿਆਲਾ ਨੇ ਪਹਿਲਾ, ਜਗਮੀਤ ਸਿੰਘ ਜਲੰਧਰ ਨੇ ਦੂਸਰਾ, ਰਘਬੀਰ ਸਿੰਘ ਜਲੰਧਰ ਨੇ ਤੀਸਰਾ, ਲੜਕੀਆਂ ਦੀ 200 ਮੀਟਰ ਦੌੜ ਵਿਚੋਂ ਵੀਰਪਾਲ ਕੌਰ ਭਾਈਰੂਪਾ ਨੇ ਪਹਿਲਾ, ਪ੍ਰਾਚੀਪਟਿਆਲ ਨੇ ਦੂਸਰਾ, ਜਗਮੀਤ ਕੌਰ ਭਾਈਰੂਪਾ ਨੇ ਤੀਸਰਾਸਥਾਨਹਾਸਲਕੀਤਾ।ਇਸੇ ਤਰ੍ਹਾਂ ਨੈਸ਼ਨਲਸਟਾਈਲਕਬੱਡੀਵਿਚੋਂ ਕੋਟਲਾ ਕੌੜਾ ਨੇ ਕੋਟਲਾਭੜੀ ਨੂੰ ਹਰਾ ਕੇ ਜੇਤੂ ਹੋਣਦਾਮਾਣਪ੍ਰਾਪਤਕੀਤਾ।
ਮੁੜ ਕਰਵਾਈਆਂ ਜਾਣਗੀਆਂ ਬਲਦਾਂ ਦੀਆਂ ਦੌੜਾਂ : ਸਿੱਧੂ
ਲੁਧਿਆਣਾ : ਪੰਜਾਬਦੀਆਂ ਪੇਂਡੂਖੇਡਾਂ ‘ਚ ਜਲਦ ਹੀ ਬਦਲਾਂ ਦੀਆਂ ਦੌੜਾਂ ਮੁੜ ਤੋਂ ਸ਼ੁਰੂ ਕਰਵਾਈਆਂ ਜਾਣਗੀਆਂ। ਇਸ ਲਈਸਰਕਾਰਵਿਧਾਨਸਭਾਵਿਚਐਕਟਪਾਸਕਰਵਾਏਗੀ। ਇਹ ਐਲਾਨਸਥਾਨਕਸਰਕਾਰਾਂ ਵਿਭਾਗ ਦੇ ਮੰਤਰੀਨਵਜੋਤ ਸਿੰਘ ਸਿੱਧੂ ਤੇ ਵਿੱਤ ਮੰਤਰੀਮਨਪ੍ਰੀਤ ਸਿੰਘ ਬਾਦਲ ਨੇ ਕਿਲ੍ਹਾ ਰਾਏਪੁਰ ਵਿਖੇ ਇਨਾਮਵੰਡਸਮਾਗਮ ਨੂੰ ਸੰਬੋਧਨਕਰਦਿਆਂ ਕੀਤਾ।ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਜ਼ੋਰ ਵਾਲੀਆਂ ਖੇਡਾਂ ਖੇਡਣਾ ਤੇ ਦੇਖਣਾਜ਼ਿਆਦਾਪਸੰਦਕਰਦੇ ਹਨ, ਜਿਸ ਕਾਰਨਪੰਜਾਬਸਰਕਾਰਦੀਕੋਸ਼ਿਸ਼ ਹੈ ਕਿ ਪੇਂਡੂਖੇਡਮੇਲਿਆਂ ਵਿਚਬਦਲਾਂ ਦੀਆਂ ਦੌੜਾਂ ਮੁੜ ਤੋਂ ਸ਼ੁਰੂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਇਸ ਲਈਪੰਜਾਬਸਰਕਾਰਵਲੋਂ ਵਿਧਾਨਸਭਾਵਿਚ ਇਕ ਮਤਾਲਿਆਂਦਾਜਾਵੇਗਾ, ਜਿਸ ਨੂੰ ਐਕਟ ਦੇ ਰੂਪਵਿਚਪਾਸਕਰਕੇ ਇਸ ਲਈਰਾਹ ਪੱਧਰ ਕੀਤਾਜਾਵੇਗਾ।
ਸਮਾਪਤੀਮਗਰੋਂ ਕੁੱਤਿਆਂ ਦੀ ਦੌੜ ‘ਤੇ ਲੱਗੀ ਪਾਬੰਦੀ
ਲੁਧਿਆਣਾ : ਬੈਲਗੱਡੀ, ਖੱਚਰ ਤੇ ਘੋੜਿਆਂ ਦੀਆਂ ਦੌੜਾਂ ‘ਤੇ ਪਾਬੰਦੀਮਗਰੋਂ ਖੇਡਮੇਲਿਆਂ ‘ਚ ਕੁੱਤਿਆਂ ਦੀਆਂ ਦੌੜਾਂ ‘ਤੇ ਵੀਪਾਬੰਦੀਲਾ ਦਿੱਤੀ ਗਈ ਹੈ।ਕਿਲ੍ਹਾ ਰਾਏਪੁਰ ਦੀਆਂ ਪੇਂਡੂਖੇਡਾਂ ਦੌਰਾਨ ਆਖਰੀਵੇਲੇ ਮਿਲੀਪ੍ਰਵਾਨਗੀ ਪਿੱਛੋਂ ਗਰੇਵਾਲਸਪੋਰਟਸਐਸੀਏਸ਼ਨ ਨੇ ਦੁਪਹਿਰ ਤੱਕ ਕੁੱਤਿਆਂ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਪਰਸ਼ਾਮ ਤੱਕ ਪੀਪਲਫਾਰਐਨੀਮਲਬੋਰਡ ਦੇ ਚੇਅਰਮੈਨ ਦੇ ਆਏ ਦਿਸ਼ਾਨਿਰਦੇਸ਼ਾਂ ਅਨੁਸਾਰ ਡਿਪਟੀਕਮਿਸ਼ਨਰ ਨੇ ਇਨ੍ਹਾਂ ‘ਤੇ ਤੁਰੰਤ ਪਾਬੰਦੀਲਗਾ ਦਿੱਤੀ। ਇਸ ‘ਤੇ ਗ੍ਰੇਡਹਾਡਰੇਸਿੰਗ ਬੋਰਡ ਦੇ ਅਹੁਦੇਦਾਰਾਂ ਨੇ ਨਿਰਾਸ਼ਾਪ੍ਰਗਟਕੀਤੀਹੈ। ਉਸ ਦਾਕਹਿਣਾ ਸੀ ਕਿ ਇਸ ਮਾਮਲੇ ਨੂੰ ਕੈਬਨਿਟਮੰਤਰੀਨਾਲਮਿਲ ਕੇ ਰਾਜਪਾਲਨਾਲਸੰਪਰਕਕਰ ਕੇ ਆਰਡੀਨੈਂਸ ਲਿਆਉਣ ਦੀਕੋਸ਼ਿਸ਼ਕੀਤੀਜਾਵੇਗੀ।

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …