ਕਿਹਾ, ਭਾਰਤੀ ਫੌਜੀਆਂ ਦੇ ਸਿਰ ਕਲਮ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਤਿਸ਼ ਨੂੰ ਤਲਬ ਕਰਕੇ ਮੰਗ ਕੀਤੀ ਹੈ ਕਿ ਭਾਰਤੀ ਫੌਜੀਆਂ ਦੇ ਸਿਰ ਕਲਮ ਕਰਨ ਦੇ ਮਾਮਲੇ ਵਿਚ ਪਾਕਿਸਤਾਨੀ ਫੌਜੀਆਂ ਖ਼ਿਲਾਫ ਕਰਵਾਈ ਕੀਤੀ ਜਾਵੇ। ਬਾਤਿਸ਼ ਨੂੰ ਵਿਦੇਸ਼ ਸਕੱਤਰ ਐਸ. ਜੈਸ਼ੰਕਰਨ ਨੇ ਬੁਲਾਇਆ ਸੀ। ਉਨ੍ਹਾਂ ਬਾਤਿਸ਼ ਨੂੰ ਕਿਹਾ ਹੈ ਕਿ ਕ੍ਰਿਸ਼ਨਾ ਘਾਟੀ ਦੀ ਘਟਨਾ ਸਬੰਧੀ ਭਾਰਤ ਵਾਸੀਆਂ ਵਿਚ ਕਾਫੀ ਰੋਸ ਹੈ। ਪਾਕਿਸਤਾਨੀ ਫੌਜੀਆਂ ਨੇ ਹੀ ਇਸ ਦਰਦਨਾਕ ਘਟਨਾ ਨੂੰ ਅੰਜ਼ਾਮ ਦਿੱਤਾ ਹੈ।
ਉਨ੍ਹਾਂ ਕਿਹਾ ਹੁਣ ਤੱਕ ਦੀ ਭਾਰਤੀ ਏਜੰਸੀਆਂ ਦੀ ਜਾਂਚ ਤੋਂ ਸਾਫ਼ ਹੋਇਆ ਹੈ ਕਿ ਕਾਤਲ ਐਲਓਸੀ ਪਾਰ ਕਰਕੇ ਆਏ ਸਨ। ਉਹ ਦਰਿੰਦਗੀ ਨਾਲ ਕਤਲ ਕਰਕੇ ਵਾਪਸ ਚਲੇ ਗਏ। ਐਸ ਜੈਸ਼ੰਕਰਨ ਨੇ ਕਿਹਾ ਕਿ ਇਸ ਮਾਮਲੇ ਵਿਚ ਪਾਕਿਸਤਾਨ ਨੂੰ ਕੋਈ ਨਾ ਕੋਈ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ ਤਾਂ ਹੀ ਭਾਰਤ ਤੇ ਪਾਕਿਸਤਾਨ ਅੱਗੇ ਕੋਈ ਗੱਲਬਾਤ ਕਰ ਸਕਦੇ ਹਨ।