Breaking News
Home / ਘਰ ਪਰਿਵਾਰ / ਭਾਈਚਾਰੇ ਨੂੰ ਭੋਜਨ ਤੇ ਸਿਹਤ ਸਬੰਧੀ ਜਾਣਕਾਰੀ ਲਈ ਤੱਤਪਰ

ਭਾਈਚਾਰੇ ਨੂੰ ਭੋਜਨ ਤੇ ਸਿਹਤ ਸਬੰਧੀ ਜਾਣਕਾਰੀ ਲਈ ਤੱਤਪਰ

ਮਹਿੰਦਰ ਸਿੰਘ ਵਾਲੀਆ
ਸਵਰਨਜੀਤ ਸਿੰਘ ਬਰਾੜ
ਜਿਨ੍ਹਾਂ ਵਿਅਕਤੀਆਂ ਨੇ ਮਨੁੱਖੀ ਜੀਵਨ ਰੂਪੀ ਵਿਚ ਵੱਡਮੁੱਲੀ ਦਾਤ ਨੂੰ ਸ਼ੁਕਰਾਨੇ ਸਹਿਤ ਸਤਿਕਾਰਿਆ ਤੇ ਸੰਭਾਲਿਆ ਹੁੰਦਾ ਹੈ। ਮਿਹਨਤ ਅਤੇ ਮਰਿਆਦਾ ਨਾਲ ਸੰਵਾਰਿਆ ਅਤੇ ਉਸਾਰਿਆ ਹੁੰਦਾ ਹੈ। ਉਹ ਸਫਲ ਜੀਵਨ ਦੀ ਮੰਜ਼ਿਲ ਵੱਲ ਤੁਰਨ ਦੇ ਅਭਿਲਾਸ਼ੀਆਂ ਲਈ ਰਾਹ ਦਸੇਰੇ ਅਤੇ ਚਾਨਣ ਮੁਨਾਰੇ ਬਣਦੇ ਹਨ। ਕੁਝ ਇਸ ਤਰ੍ਹਾਂ ਦਾ ਹੀ ਵਿਅਕਤੀਤਵ ਮਹਿੰਦਰ ਸਿੰਘ ਵਾਲੀਆ ਦਾ ਕੈਮਿਸਟਰੀ ਵਰਗੇ ਗੁੰਝਲਦਾਰ ਵਿਸ਼ੇ ਵਿਚ ਐਮ.ਐਸ.ਈ. ਕਰਕੇ ਅਧਿਆਪਨ ਦੇ ਖੇਤਰ ਵਿਚ ਸ਼ਾਨਦਾਰ ਸੇਵਾ ਨਿਭਾਉਂਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਡੀ.ਈ.ਓ.) ਦੇ ਉੱਚ ਅਹੁਦੇ ਤੱਕ ਪਹੁੰਚੇ ਵੱਖ-ਵੱਖ ਟਰੇਡ ਯੂਨੀਅਨਜ਼ ਵਿਚ ਆਗੂ ਭੂਮਿਕਾ ਨਿਭਾਉਂਦਿਆਂ ਕਰਮਚਾਰੀਆਂ, ਅਧਿਆਪਕਾਂ ਦੀਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਕਰਵਾਇਆ। ਸਿੱਖਿਆ ਅਤੇ ਸਮਾਜਿਕ ਜੀਵਨ ਵਿਚ ਉਸਾਰੂ ਭੂਮਿਕਾ ਨਿਭਾਉਣ ਵਾਲੇ ਸ. ਵਾਲੀਆ ਸਿਹਤ, ਫੱਬਣੀ, ਪ੍ਰਿਟ ਪਹਾੜੀ, ਬੋਲਚਾਲ, ਰੋਸ਼ਨ ਦਿਮਾਗ਼, ਅਧਿਐਨ ਦਾ ਸ਼ੌਕ, ਵਹਿਮਾ ਭਰਮਾਂ ਤੋਂ ਪੂਰੀ ਤਰ੍ਹਾਂ ਮੁਕਤ, ਨਰੋਈ ਸੋਚ, ਸੋਹਣੇ ਪਰਿਵਾਰਕ ਅਤੇ ਸਮਾਜਿਕ ਰਿਸ਼ੇਤ ਸਿਰਜੀ ਬੈਠੇ, ਇਕ ਸਿਹਤਮੰਦ, ਸਚਿਆਰੇ ਸੁਰੱਖਿਅਤ ਅਤੇ ਸਤਿਕਾਰਤ ਜੀਵਨ ਦੀ ਜਿੰਦਾ ਮਿਸਾਲ ਹਨ।
ਜਦੋਂ ਵੀ ਉਨ੍ਹਾਂ ਨੂੰ ਸਰਬੱਤ ਦੇ ਜੀਵਨ ਨਰੋਆ ਅਤੇ ਖੁਸ਼ਹਾਲ ਬਨਾਉਣ ਵਾਲਾ ਗਿਆਨ ਲੱਭਦਾ ਹੈ, ਲਿਖ ਕੇ ਆਰਟੀਕਲਾਂ ਦੇ ਰੂਪ ਵਿਚ ਕੈਨੇਡਾ, ਅਮਰੀਕਾ, ਯੂ.ਕੇ., ਭਾਰਤ, ਅਸਟਰੇਲੀਆ ਆਦਿ ਵਿਚ ਲਗਭਗ 40 ਅਖਬਾਰ/ਰਸਾਲਿਆਂ ਵਿਚ ਛਪਵਾਉਂਦੇ ਰਹਿੰਦੇ ਹਨ। ਆਪ ਭੋਜਨ, ਸਿਹਤ, ਗਿਆਨ ਆਦਿ ਬਾਰੇ ਅਤਿ ਆਧੁਨਿਕ ਜਾਣਕਾਰੀ ਦੇ ਲਗਭਗ 200 ਲੇਖ ਲਿਖ ਚੁੱਕੇ ਜਿਵੇਂ :-
* ਦਹਾਕਿਆਂ ਤੋਂ ਬਰਫ਼ ਨੂੰ ਪਿਘਲਾਉਣ ਲਈ, ਨਮਕ ਦੀ ਵਰਤੋਂ ਕੀਤੀ ਜਾਂਦੀ ਹੈ, ਪ੍ਰੰਤੂ ਅਸਲ ਵਿਚ ਇਹ ਜ਼ਿਆਦਾ ਠੰਡ ਵਿਚ ਬਰਫ਼ ਨਹੀਂ ਪਿੰਘਲਾਉਂਦਾ।
* ਅੱਜ ਕੱਲ੍ਹ ਦਿਲ ਫੇਲ੍ਹ ਹੋਣ ਉੱਤੇ ਮੌਤ ਨਹੀਂ ਮੰਨੀ ਜਾਂਦੀ, ਸਗੋਂ ਬਰੇਨ ਡੈਥ ਅੰਤਮ ਅਤੇ ਕਨੂੰਨੀ ਮੌਤ ਹੈ।
* 2013 ਵਿਚ ਇਹ ਤਥ ਸਾਹਮਣੇ ਆਇਆ ਕਿ ਓਪਨ ਮਾਈਂਡ ਦਾ ਸੰਕਲਪ ਸਫਲਤਾ ਦਾ ਆਧਾਰ ਹੈ। ਹੁਣ ਤਕ ਵਿਅਕਤੀ ਦੀ ਲੰਬਾਈ ਅਤੇ ਭਾਰ ਉੱਤੇ ਆਧਾਰਿਤ ਬੀ.ਐਮ.ਆਈ. ਨੂੰ ਮਹੱਤਵ ਸਮਝਿਆ ਜਾਂਦਾ ਰਿਹਾ ਹੈ, ਪਰ ਇਸ ਅੰਕ ਵਿਚ ਕਈ ਅਸੰਗਤੀਆਂ ਹਨ।
* 2016 ਵਿਚ ਯੂ.ਐਸ.ਏ. ਦੇ ਸਿਹਤ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਕੋਲੈਸਟਰੋਲ ਦਾ ਦਿਲ ਦੇ ਰੋਗਾਂ ਨਾਲ ਕੋਈ ਸੰਬੰਧ ਨਹੀਂ ਹੈ।
* 2018 ਵਿਚ ਇੰਟਰਨਮੀਮੈਂਟ ਫਾਸਟਿੰਗ ਦੀ ਤੰਦਰੁਸਤੀ ਲਈ ਭੂਮਿਕਾ ਪਤਾ ਲੱਗੀ। ਪੌਣੀ ਸਦੀ ਦੀ ਦਹਿਲੀਜ਼ ‘ਤੇ ਖੜ੍ਹੇ ਮਿ: ਵਾਲੀਆ ਮਨੁੱਖਤਾ ਦੀ ਨਵੇਂ ਅੰਦਾਜ਼ ਵਿਚ ਨਿਸ਼ਕਾਮ ਸੇਵਾ ਕਰ ਰਹੇ ਹਨ।

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …