Breaking News
Home / ਘਰ ਪਰਿਵਾਰ / ਸਰਦੀ ਨੇ ਵਧਾਈ ਦਰਦਾਂ ਦੀ ਸਮੱਸਿਆ

ਸਰਦੀ ਨੇ ਵਧਾਈ ਦਰਦਾਂ ਦੀ ਸਮੱਸਿਆ

ਲਾਈਫ ਸਟਾਈਲ ਨਾਲ ਜੁੜੀ ਆਮ ਸਮੱਸਿਆ ਜੋੜਾਂ ਦਾ ਦਰਦ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਠੰਡ ਦੇ ਮੌਸਮ ਵਿਚ ਦਰਦਾਂ ਦਾ ਅਸਰ ਬੱਚੇ, ਨੌਜਵਾਨ, ਔਰਤਾਂ ਅਤੇ ਸੀਨੀਅਰਜ਼ ਵਿਚ ਆਮ ਦੇਖਿਆ ਜਾ ਰਿਹਾ ਹੈ। ਬਰਫਵਾਰੀ ਵਾਲੇ ਦੇਸ਼ਾਂ ਵਿਚ ਸਨੋ-ਟਾਈਮ ਦੌਰਾਨ ਸੜਕ ਹਾਦਸੇ, ਸਲਿੱਪ ਹੋਣ ਨਾਲ ਸੱਟਾਂ, ਵਰਕ ਪਲੇਸ ‘ਤੇ ਲਗਾਤਾਰ ਉਠਕ-ਬੈਠਕ ਕਰਕੇ ਰੀੜ੍ਹ (ਪਿੱਠ) ਦਰਦ ਲੰਬੇ ਸਮੇਂ ਤੱਕ ਵਿਅਕਤੀ ਨੂੰ ਪ੍ਰੇਸ਼ਾਨ ਕਰਦਾ ਹੈ।
ਕੈਨੇਡੀਅਨ ਸਰਵੇ ਦੇ ਮੁਤਾਬਿਕ 60% ਯਾਨਿ ਕੁਲ 6 ਮਿਲੀਅਨ ਕੇਵਲ ਔਰਤਾਂ ਦਰਦਾਂ ਦੇ ਘੇਰੇ ਵਿੱਚ ਹਨ। ਅਮਰੀਕਾ ਵਿਚ ਗਠੀਏ ਦਾ ਦਰਦ 4 ਵਿੱਚੋਂ ਇੱਕ ਵਿਅਸਕ, 60% ਤੋਂ ਵੱਧ, 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਵੱਧ ਉਮਰ ਵਿਚ ਹਰ 2 ਵਿੱਚੋਂ 1 ਨੂੰ ਗਠੀਏ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਸਰੀਰ ਅੰਦਰ ਜੋੜਾਂ ‘ਤੇ ਮਾਸਪੇਸ਼ੀਆਂ ਸਬੰਧੀ ਦੀ 150 ਤੋਂ ਵੱਧ ਬਿਮਾਰੀਆਂ ਦੇ ਸਿੰਡਰੋਮ ਪ੍ਰਗਤੀਸ਼ੀਲ਼ ਹੋਣ ਕਰਕੇ ਅਤੇ ਸੰਯੁਕਤ ਰੋਗ ਸਰੀਰਕ ਅਪਾਹਜਤਾ, ਜੋੜ ‘ਤੇ ਮਸਕੁਲਰ ਰੋਗ ਦੇ ਨਤੀਜੇ ਵੱਜੋਂ ਵਿਅਕਤੀ ਦਰਦਾਂ ਮਹਿਸੂਸ ਕਰਦਾ ਹੈ।
ਦਰਦਾਂ ਗਰਦਨ, ਮੌਢੇ, ਬਾਹਾਂ-ਹੱਥ, ਪਿੱਠ, ਗੋਡੇ, ਲੱਤਾਂ ਤੇ ਪੈਰਾਂ ਦੇ ਜੋੜਾਂ ਅੰਦਰ ਕਿਤੇ ਵੀ ਹੋਣ ਆਮ ਆਦਮੀ ਦਾ ਰੁਝੇਵਾਂ ਖੜ੍ਹਨ ਵਰਗਾ ਹੋ ਜਾਂਦਾ ਹੈ। ਦਰਦਾਂ ਦੀ ਹਾਲਤ ਵਿੱਚ ਆਦਮੀ ਦਾ ਉਠਣਾ- ਬੈਠਣਾ, ਖੜ੍ਹੇ ਹੋਣਾ, ਚਲਣਾ-ਫਿਰਨਾ ਤੇ ਕਰਵਟ ਲੈਣਾ ਔਖਾ ਹੋ ਜਾਂਦਾ ਹੈ। ਕੰਮ ਤੇ ਅਤੇ ਘਰ ਵਿੱਚ ਗਲਤ ਤਰੀਕੇ ਨਾਲ ਵਸਤਾਂ ਚੱਕਣ ਤੇ ਰੱਖਣ ਨਾਲ ਵੀ ਅਚਾਨਕ ਦਰਦ ਸ਼ੁਰੂ ਹੋ ਜਾਂਦੀ ਹੈ। ਘੱਟ ਅਤੇ ਤੇਜ਼ ਦਰਦ ਵਿੱਚ ਜੋੜਾਂ ਅੰਦਰ ਅਕੜਾਹਟ, ਸੋਜਸ਼ ਤੇ ਲਾਲੀ ਦਿਸਦੀ ਹੈ। ਆਦਮੀ ਨੂੰ ਮਾਨਸਿਕ-ਸ਼ਰੀਰਕ ਕਮਜੋਰੀ, ਥਕਾਵਟ, ਖਾਣ-ਪੀਣ ਨੂੰ ਦਿਲ ਨਾ ਕਰਨਾ, ਕਦੇ-ਕਦੇ ਬੁਖਾਰ ਵੀ ਹੋ ਜਾਂਦਾ ਹੈ। ਵਧ ਰਿਹਾ ਮੋਟਾਪਾ ਵੀ ਜੋੜਾਂ ਅੰਦਰ ਦਰਦ ਵਧਾ ਦਿੰਦਾ ਹੈ। ਦਰਦਾਂ ਦੀ ਆਮ ਹਾਲਤ ਵਿੱਚ ਵਿਅਕਤੀ ਰੋਜ਼ਾਨਾ ਸੈਰ ਦੇ ਨਾਲ-ਨਾਲ ਅੱਗੇ ਲਿਖੇ ਉਪਾਅ ਕਰ ਸਕਦਾ ਹੈ:
ੲਡਾਈਟੀਸ਼ਿਅਨ ਦੀ ਸਲਾਹ ਨਾਲ ਘੱਟ ਕੈਲੋਰੀ ਵਾਲੀ ਖੁਰਾਕ ਸ਼ਾਮਿਲ ਕਰਕੇ ਸੱਭ ਤੋਂ ਪਹਿਲਾਂ ਆਪਣਾ ਵਜ਼ਨ ਘਟਾਓ। ਆਪਣਾ ਵਰਕ ਆਓਟ ਫੀਜੀਓ ਮਾਹਿਰ ਦੀ ਸਲਾਹ ਨਾਲ ਕਰੋ। ਹੌਲੀ-ਹੌਲੀ ਹਰਬਲ ਪੇਨ-ਕੇਅਰ ਜਾਂ ਸੈਸਮੇ ਆਇਲ ਨਾਲ ਮਾਲਿਸ਼ ਕਰਕੇ ਮਿੱਠਾ-ਮਿੱਠਾ ਸੇਕ ਵੀ ਦੇ ਸਕਦੇ ਹੋ। ਕੋਲਡ ‘ਤੇ ਹੀਟ -ਪੈਡ ਦੀ ਵਰਤੋਂ ਵੀ ਕਰ ਸਕਦੇ ਹੋ।
ੲਠੰਡੇ ਮੌਸਮ ਵਿਚ ਔਰਤਾਂ ਨੂੰ ਰੋਜ਼ਾਨਾ ਸੌਣ ਵੇਲੇ 1 ਚਮਚ ਸ਼ੁੱਧ ਅੇਲਮੰਡ (ਬਦਾਮ) ਤੇਲ, ਗਰਮ ਦੁੱਧ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ।
ੲਕਿਸੇ ਵੀ ਸ਼ਕਲ ਵਿਚ ਤੰਬਾਕੂ ਦੇ ਇਸਤੇਮਾਲ ਤੋਂ ਬਚੋ। ਤੰਬਾਕੂ ਜੁੜੇ ਟਿਸ਼ੂਆਂ ਵਿਚ ਤਨਾਅ ਪੈਦਾ ਕਰਕੇ ਦਰਦਾਂ ਵਧਾ ਦਿੰਦਾ ਹੈ।
ੲਖੁਰਾਕ ਵਿੱਚ ਮਸਾਲੇਦਾਰ, ਤਲੀਆਂ, ਖੱਟੀਆਂ, ਕੋਲਡ ਡ੍ਰਿੰਕਸ ਤੇ ਆਈਸਕ੍ਰੀਮ ਦੀ ਵਰਤੋਂ ਘੱਟ ਕਰੋ। ਘੱਟ ਕੈਲੋਰੀ ਵਾਲੀ ਪੌਸ਼ਟਿਕ ਖੁਰਾਕ ਸ਼ਾਮਿਲ ਕਰੋ। ਗਰਮ ਅਜਵਾਇਨ ਵਾਲਾ ਪਾਣੀ, ਮਿਕਸ ਵੈਜਿਟੇਬਲ ਤੇ ਚਿਕਨ ਸੂਪ ਪੀਓ। ਰਸੋਈ ਵਿੱਚ ਆਲਿਵ ਆਇਲ, ਸਰਸੋਂ ਤੇ ਤਿਲਾਂ ਦਾ ਤੇਲ ਸਲਾਦ ਵਿੱਚ ਤਾਜੇ ਅਦਰਦਕ ਦਾ ਇਸਤੇਮਾਲ ਕਰੋ।
ੲਠੰਡੇ ਮੌਸਮ ਵਿੱਚ ਮਿੱਠਾ ਸੰਤਰਾ, ਕੇਲਾ, ਪਪੀਤਾ, ਪਰੂਨ, ਫਿਗਸ, ਸ਼ਹਿਦ, ਅਦਰਕ, ਲਸਨ, ਤਾਜੀ ਹਲਦੀ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ।
ੲਅਜਵਾਇਣ, ਜਿੰਜਰ, ਹਲਦੀ ਪਾਊਡਰ ਬਰਾਬਰ ਮਿਕਸ ਕਰਕੇ 1-2 ਗ੍ਰਾਮ ਸ਼ਹਿਦ ਮਿਲਾ ਕੇ ਸਵਰੇ, ਦੁਪਹਿਰ, ਸ਼ਾਮ ਲਗਾਤਾਰ ਇਸਤੇਮਾਲ ਕਰਨ ਨਾਲ ਆਰਾਮ ਮਿਲਦਾ ਹੈ।
ੲਤਾਜ਼ੇ-ਮਿੱਠੇ ਅਨਾਨਾਸ ਦਾ ਜੂਸ, ਕਾਲੀ-ਮਿਰਚ ਪਾਓਡਰ ਮਿਕਸ ਕਰਕੇ ਬਿਨਾ ਆਇਸ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਨਾਲ ਆਰਾਮ ਮਹਿਸੂਸ ਕਰੋ।
ੲਆਯੁਰਵੈਦਿਕ ਸਪਲੀਮੈਂਟ ਮਹਾਯੋਗਰਾਜ ਗੁਗਲ ਟੇਬਲੇਟਸ, ਅਸ਼ਵਗੰਧਾ ਕੈਪਸੂਲ, ਤੇ ਲਸ਼ੁਨ ਦੇ ਕੈਪਸੁਲ ਦਾ ਰੂਟੀਨ ਵਿਚ ਲੈ ਸਕਦੇ ਹੋ।
ੲਲੰਬੇ ਸਾਹ ਲੈਣ ਦੀ ਕ੍ਰਿਆ ਬਾਰ-ਬਾਰ ਦੁਹਰਾਓ। ਲੰਬਾ ਸਾਹ ਕੁੱਝ ਸੈਕੰਡ ਰੋਕੋ ‘ਤੇ ਹੌਲੀ-ਹੌਲੀ ਛੱਡਣ ਨਾਲ ਤਣਾਅ ਦੇ ਸੰਵੇਦਕਾਂ ਨੂੰ ਬੰਦ ਕਰ ਸਕਦਾ ਹੈ ਜੋ ਸਰੀਰ ਅੰਦਰ ਮਾਸਪੇਸ਼ੀਆਂ ਨੂੰ ਕੱਸਦੇ ਹਨ ਅਤੇ ਦਰਦ ਨੂੰ ਹੋਰ ਬਦਤਰ ਬਣਾਉਂਦੇ ਹਨ। ਮੇਡੀਟੇਸ਼ਨ ਜਾਂ ਲੰਬੇ ਸਾਹ ਦੀ ਕਿਰਿਆ ਦੁਆਰਾ ਰੋਗੀ ਨੂੰ ਆਰਾਮ ਮਿਲਦਾ ਹੈ।
ੲਵਰਕ-ਪਲੇਸ ‘ਤੇ ਭਾਰੀ ਚੁੱਕ-ਥਲ ਪ੍ਰਾਪਰ ਤਰੀਕੇ ਨਾਲ ਕਰੋ। ਲੋੜ ਤੋਂ ਵੱਧ ਸਰੀਰ ਨੂੰ ਥਕਾ ਦੇਣ ਨਾਲ ਵੀ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਠੰਢੇ ਮੁਲਕਾਂ ਵਿਚ ਰਹਿਣ ਵਾਲੇ ਰੋਗੀ ਖਾਸ ਧਿਆਨ ਰੱਖਣ। ਸਰੀਰ ਦਾ ਸਹੀ ਪਾਸਚਰ ਜੋੜਾਂ ਨੂੰ ਠੀਕ ਰੱਖਦਾ ਹੈ।
ਨੋਂਟ: ਜ਼ਿਆਦਾ ਦਰਦਾਂ ਦੀ ਹਾਲਤ ਵਿਚ ਸਰੀਰਕ ਗਤੀਵਿਧੀ, ਕੋਈ ਵੀ ਵਰਕ-ਆਉਟ, ਯੋਗਾਸਨ, ਸਟ੍ਰੈਚਿੰਗ, ਕਰਨ ਅਤੇ ਸਪਲੀਮੈਂਟ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ।
Anil Dheer, Columnist Certified in IPC W.H.O, Alternative Therapist
[email protected]

Check Also

INFERTILITY MYTHS & FACTS: NEVER GIVE UP

Infertility is “the inability to conceive after 12 months of unprotected intercourse.” This means that …