14.8 C
Toronto
Tuesday, September 16, 2025
spot_img
Homeਪੰਜਾਬ1947 ਤੋਂ ਬਾਅਦ ਸਿੱਖਾਂ ਨਾਲ ਮੁੜ ਬੇਇਨਸਾਫੀ ਨਾ ਹੋਵੇ

1947 ਤੋਂ ਬਾਅਦ ਸਿੱਖਾਂ ਨਾਲ ਮੁੜ ਬੇਇਨਸਾਫੀ ਨਾ ਹੋਵੇ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੰਗਤਾਂ ਨੂੰ ਦੇਵੇ ਭਰੋਸਾ
ਮਾਮਲਾ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ‘ਚੋਂ ਅੰਮ੍ਰਿਤਸਰ ਨੂੰ ਬਾਈਪਾਸ ਕਰਨ ਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਤੋਂ ਅੰਮ੍ਰਿਤਸਰ ਨੂੰ ਬਾਹਰ ਕੱਢੇ ਜਾਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਿੱਖਾਂ ਨੂੰ ਵਿਸ਼ਵਾਸ ਦੁਆਏ ਕਿ ਐਕਸਪ੍ਰੈਸ ਵੇਅ ਤੋਂ ਅੰਮ੍ਰਿਤਸਰ ਨੂੰ ਬਾਹਰ ਕੱਢੇ ਜਾਣ ਵਾਲੇ ਫੈਸਲੇ ‘ਤੇ ਕੰਮ ਨਹੀਂ ਹੋਵੇਗਾ। ਜਥੇਦਾਰ ਨੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ 1947 ਤੋਂ ਬਾਅਦ ਸਿੱਖਾਂ ਨਾਲ ਇੱਕ ਹੋਰ ਬੇਇਨਸਾਫੀ ਹੋਵੇਗੀ। ਦੂਜੇ ਪਾਸੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਠੇਕੇ ਖੋਲ੍ਹੇ ਜਾਣ ‘ਤੇ ਕਿਹਾ ਕਿ ਇਸ ਨਾਲ ਘਰੇਲੂ ਲੜਾਈਆਂ ‘ਚ ਵਾਧਾ ਹੋਵੇਗਾ, ਸ਼ਰਾਬ ਦੀਆਂ ਦੁਕਾਨਾਂ ਖੋਲ੍ਹੇ ਜਾਣ ਤੋਂ ਪਹਿਲਾਂ ਮੰਦਰ, ਮਸਜਿਦ ਅਤੇ ਗੁਰਦੁਆਰਿਆਂ ‘ਚ ਲੋਕਾਂ ਨੂੰ ਜਾਣ ਦੀ ਆਗਿਆ ਦੇਣੀ ਚਾਹੀਦੀ ਹੈ। ਉਨਤ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ‘ਤੇ ਲੋਕਾਂ ਦੀ ਆਸਥਾ ਹੁੰਦੀ ਹੈ ਤੇ ਸ਼ਰਧਾ ਨਾਲ ਹੀ ਅਤਾਤਮਾ ਨੂੰ ਤਾਕਤ ਮਿਲਦੀ ਜਿਸ ਨਾਲ ਇਨਸਾਨ ਕਰੋਨਾ ਵਰਗੀ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ।

RELATED ARTICLES
POPULAR POSTS