-19.3 C
Toronto
Friday, January 30, 2026
spot_img
Homeਪੰਜਾਬਦਾਹੜੀ ਕੱਟ ਕੇ ਡੀਸੀ ਦੇ ਦਰਵਾਜ਼ੇ ਬਾਹਰ ਬੰਨ੍ਹਣ ਵਾਲੇ ਸਰਪੰਚ ਨੇ ਅਕਾਲ...

ਦਾਹੜੀ ਕੱਟ ਕੇ ਡੀਸੀ ਦੇ ਦਰਵਾਜ਼ੇ ਬਾਹਰ ਬੰਨ੍ਹਣ ਵਾਲੇ ਸਰਪੰਚ ਨੇ ਅਕਾਲ ਤਖਤ ਸਾਹਿਬ ‘ਤੇ ਭੁੱਲ ਬਖਸ਼ਾਈ

ਕਿਹਾ, ਭਾਵੁਕਤਾ ‘ਚ ਅਜਿਹਾ ਕੰਮ ਕਰ ਬੈਠਾਂ
ਅੰਮ੍ਰਿਤਸਰ/ਬਿਊਰੋ ਨਿਊਜ਼
ਪਿੰਡ ਵਿਚ ਪਾਣੀ ਦੀ ਸਪਲਾਈ ਸ਼ੁਰੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਆਪਣੀ ਦਾਹੜੀ ਕੱਟਣ ਵਾਲੇ ਪਿੰਡ ਪੇਹੋਨਾ ਦੇ ਸਰਪੰਚ ਹਰਭਜਨ ਸਿੰਘ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਆਪਣੀ ਗਲਤੀ ਮੰਨਦਿਆਂ ਭੁੱਲ ਬਖਸ਼ਾਉਣ ਦੀ ਗੱਲ ਕੀਤੀ। ਲੰਘੇ ਦਿਨੀਂ ਸਰਪੰਚ ਹਰਭਜਨ ਸਿੰਘ ਨੇ ਆਪਣੇ ਪਿੰਡ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰਨ ਦੀ ਮੰਗ ਦੇ ਚੱਲਦਿਆਂ ਆਪਣੀ ਦਾਹੜੀ ਕੱਟ ਕੇ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਦੇ ਬਾਹਰ ਬੰਨ੍ਹ ਦਿੱਤੀ ਸੀ।
ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਹਰਭਜਨ ਸਿੰਘ ਨੇ ਕਿਹਾ ਕਿ ਪਿੰਡ ਦਾ ਕੰਮ ਲਟਕਿਆ ਹੋਣ ਕਾਰਨ ਉਹ ਭਾਵੁਕਤਾ ਵਿੱਚ ਆ ਕੇ ਅਜਿਹਾ ਕਰ ਬੈਠਾ। ਸਰਪੰਚ ਨੇ ਕਿਹਾ, “ਆਪਣੇ ਕੇਸ ਕਤਲ ਕਰਨ ਲਈ ਮੈਂ ਸਮੂਹ ਸਿੱਖ ਜਗਤ ਤੋਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਮੰਗਦਾ ਹਾਂ। ਹਰਭਜਨ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਸਜ਼ਾ ਲਾਈ ਜਾਵੇਗੀ, ਉਹ ਪੂਰੀ ਕਰਨਗੇ।

RELATED ARTICLES
POPULAR POSTS